ਹੁਣ ਆਇਆ ‘ਟਵਿੱਟਰ’ ਦੀ ਤਰਜ਼ ‘ਤੇ ਹਿੰਦੀ ਸੋਸ਼ਲ ਮੀਡਿਆ ਨੇਟਵਰਕਿੰਗ ਸਾਇਟ ‘ਮੂਸ਼ਕ’ 

0

ਪੁਣੇ ਦੇ ਅਨੁਰਾਗ ਗੌੜ ਅਤੇ ਉਨ੍ਹਾਂ ਦੇ ਸਾਥੀਆਂ ਨੇ ‘ਟਵਿੱਟਰ’ ਦੀ ਦੀ ਤਰਜ਼ ‘ਤੇ ਪੂਰੀ ਤਰ੍ਹਾਂ ਕੰਮ ਕਰਨ ਵਾਲਾ ‘ਮੂਸ਼ਕ’ ਸੋਸ਼ਲ ਨੇਟਵਰਕਿੰਗ ਸਾਇਟ ਤਿਆਰ ਕੀਤਾ ਹੈ. ਹਿੰਦੀ ਵਿੱਚ ਕੰਮ ਕਰਨ ਵਾਲਿਆਂ ਲਈ ਇਹ ਇੱਕ ਸੌਗਾਤ ਹੀ ਹੈ.

ਹਿੰਦੀ ਸੋਸ਼ਲ ਨੇਟਵਰਕਿੰਗ ਸਾਇਟ ‘ਮੂਸ਼ਕ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਨੁਰਾਗ ਗੌੜ ਨੇ ਦੱਸਿਆ ਕੇ ਜਿੱਥੇ ਟਵਿੱਟਰ ‘ਚ ਸ਼ਬਦਾਂ ਦੀ ਲਿਮਿਟ 140 ਹੈ, ਉੱਥੇ ਮੂਸ਼ਕ ਵਿੱਚ ਇਨ੍ਹਾਂ ਨੇ ਇਹ ਲਿਮਿਟ 500 ਰੱਖੀ ਹੈ. ਕੰਪਿਊਟਰ ਜਾਂ ਸਮਾਰਟ ਫ਼ੋਨ ਵਿੱਚ ਹਿੰਦੀ ਟਾਈਪ ਕਰਨਾ ਰੋਮਨ ਲਿਪੀ ਉੱਪਰ ਅਧਾਰਿਤ ਹੁੰਦਾ ਹੈ. ਇਸ ਲਈ ਕਈ ਲੋਕ ਹਿੰਦੀ ਲਿੱਖਣ ਲੱਗਿਆਂ ਪਰੇਸ਼ਾਨ ਹੋ ਜਾਂਦੇ ਹਨ. ਉਨ੍ਹਾਂ ਕਿਹਾ ਕੇ ਅੱਜ ਦੇ ਡਿਜਿਟਲ ਸਮੇਂ ਵਿੱਚ ਤੇਜ਼ੀ ਨਾਲ ਬਦਲਦੀ ਹੋਈ ਤਕਨੋਲੋਜੀ ਦੇ ਨਾਲ ਨਾਲ ਲੋਕਾਂ ਨੂੰ ਹਿੰਦੀ ਨਾਲ ਵੀ ਰੂਬਰੂ ਕਰਨਾ ਹੋਏਗਾ ਤਾਂ ਜੋ ਲੋਕ ਰੋਮਨ ਲਿਪੀ ਦੀ ਵਜ੍ਹਾ ਕਰਕੇ ਹਿੰਦੀ ਲਿੱਖਣਾ ਹੀ ਨਾ ਭੁੱਲ ਜਾਣ.

ਉਨ੍ਹਾਂ ਦੱਸਿਆ ਕੇ ਗੂਗਲ ਪਲੇਸਟੋਰ ‘ਚੋਂ ਕਿਸੇ ਵੀ ਸਮਾਰਟਫ਼ੋਨ ਵਿੱਚ ‘ਮੂਸ਼ਕ’ ਡਾਉਨਲੋਡ ਕੀਤਾ ਜਾ ਸਕਦਾ ਹੈ. ਡਬਲਿਊਡਬਲਿਊਡਬਲਿਊ ਡਾੱਟ ਮੂਸ਼ਕ ਡਾੱਟ ਕਾਮ ਲਿਖ ਕੇ ਵੀ ਸਰਚ ਕੀਤਾ ਜਾ ਸਕਦਾ ਹੈ.

ਉਨ੍ਹਾਂ ਕਿਹਾ ਕੇ ‘ਮੂਸ਼ਕ’ ਦਾ ਮਕਸਦ ਹਿੰਦੀ ਅਤੇ ਦੇਵਨਾਗਰੀ ਨੂੰ ਅੱਜ ਦੇ ਪੀੜ੍ਹੀ ਲਈ ਸੌਖਾ ਬਣਾਉਣਾ ਅਤੇ ਇਸਤੇਮਾਲ ਵਿੱਚ ਲੈ ਕੇ ਆਉਣਾ ਹੈ. ਇਸ ਸੋਸ਼ਲ ਨੇਟਵਰਕਿੰਗ ਸਾਇਟ ਉੱਪਰ ਹਿੰਦੀ ਬੋਲਣਾ ਅਤੇ ਲਿੱਖਣਾ ਜਾਨਣ ਵਾਲੇ ਰੋਮਨ ਵਿੱਚ ਟਾਈਪ ਕਰਨ ‘ਤੇ ਹਿੰਦੀ ਵਿੱਚ ਬਦਲ ਸਕਦੇ ਹਨ.

ਉਨ੍ਹਾਂ ਨੇ ਦੱਸਿਆ ਕੇ ਟਵਿੱਟਰ, ਫੇਸਬੁਕ ਜਿਹੇ ਸੋਸ਼ਲ ਨੇਟਵਰਕਿੰਗ ਪਲੇਟਫਾਰਮਾਂ ਉੱਪਰ ਅੰਗ੍ਰੇਜ਼ੀ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ. ਉਸੇ ਨੂੰ ਦੇਸ਼ ਦੀ ਆਵਾਜ਼ ਸਮਝਿਆ ਜਾ ਰਿਹਾ ਹੈ. ਮੂਸ਼ਕ ਦੀ ਮਦਦ ਨਾਲ ਅਸੀਂ ਰਾਸ਼ਟਰਭਾਸ਼ਾ ਨੂੰ ਆਮ ਲੋਕਾਂ ਦੀ ਭਾਸ਼ਾ ਵੀ ਬਣਾਉਣਾ ਚਾਹੁੰਦੇ ਹਾਂ.