ਪੰਜਾਬੀ ਭਾਸ਼ਾ ਦੇ ਪ੍ਰਚਾਰ 'ਚ ਲੱਗੇ ਕਰਨਾਟਕ ਦੇ ਪੰਡਿਤ ਰਾਓ ਨੇ ਪਹਿਲਾਂ ਆਪ ਸਿੱਖੀ ਪੰਜਾਬੀ

ਪੰਜਾਬੀ ਭਾਸ਼ਾ ਦੇ ਪ੍ਰਚਾਰ 'ਚ ਲੱਗੇ ਕਰਨਾਟਕ ਦੇ ਪੰਡਿਤ ਰਾਓ ਨੇ ਪਹਿਲਾਂ ਆਪ ਸਿੱਖੀ ਪੰਜਾਬੀ

Saturday February 13, 2016,

3 min Read

ਚੰਡੀਗੜ੍ਹ 'ਚ ਨੌਕਰੀ ਕਰਦਿਆਂ ਕਰਨਾਟਕ 'ਦੇ ਜੰਮ-ਪਲ ਪੰਡਿਤ ਰਾਓ ਧਨੇਰਕਰ ਨੇ ਮਹਿਸੂਸ ਕੀਤਾ ਕੀ ਨਾ ਕੇਵਲ ਇਸ ਸ਼ਹਿਰ ਵਿੱਚ ਸਗੋਂ ਪੂਰੇ ਪੰਜਾਬ ਵਿੱਚੋ ਹੀ ਪੰਜਾਬੀ ਭਾਸ਼ਾ ਦੀ ਵਰਤੋਂ ਘੱਟ ਹੁੰਦੀ ਜਾ ਰਹੀ ਹੈ. ਪੰਡਿਤ ਰਾਓ ਨੇ ਪੰਜਾਬੀ ਭਾਸ਼ਾ ਪ੍ਰਚਾਰ ਵੱਲ ਧਿਆਨ ਲਾਇਆ।

image


ਇਹ ਕਹਾਨੀ ਹੈ ਪੰਡਿਤ ਰਾਓ ਧਨੇਰਕਰ ਦੀ ਜੋ ਆਪ ਪੰਜਾਬੀ ਨਾ ਹੁੰਦੇ ਹੋਏ ਵੀ ਪੰਜਾਬ 'ਚ ਲੋਕਾਂ ਨੂੰ ਮਾਂ ਬੋਲੀ ਨੂੰ ਵਧਾਵਾ ਦੇਣ ਲਈ ਪ੍ਰੇਰਿਤ ਕਰ ਰਹੇ ਹਨ. ਪੰਡਿਤ ਰਾਓ ਨੇ ਇਸ ਕੰਮ ਲਈ ਪੰਜਾਬੀ ਭਾਸ਼ਾ ਸਿੱਖੀ। ਪੰਡਿਤ ਰਾਓ ਦਖਿਣ ਭਾਰਤ ਦੇ ਕਰਨਾਟਕ ਰਾਜ ਦੇ ਰਹਿਣ ਵਾਲੇ ਹਨ. ਸਾਲ 2003 'ਚ ਚੰਡੀਗੜ੍ਹ ਦੇ ਇਕ ਸਰਕਾਰੀ ਕਾਲੇਜ 'ਚ ਸਮਾਜ ਵਿਗਿਆਨ ਵਿਭਾਗ ਵਿੱਚ ਬਤੌਰ ਸਹਾਇਕ ਪ੍ਰੋਫੇਸਰ ਨੌਕਰੀ ਕਰਨ ਆਏ ਸੀ. ਪੰਜਾਬੀ ਭਾਸ਼ਾ ਨਾਲ ਉਨ੍ਹਾਂ ਨੂੰ ਲਗਾਵ ਹੋਇਆ। ਇਕ ਦਿਨ ਸ਼ਹਿਰ 'ਚ ਘੁਮਦਿਆਂ ਉਨ੍ਹਾਂ ਨੇ ਵੇਖਿਆ ਕੀ ਸ਼ਹਿਰ 'ਚ ਕਿਤੇ ਵੀ ਕੋਈ ਬੋਰਡ ਜਾਂ ਦੁਕਾਨ ਦਾ ਨਾਉਂ ਪੰਜਾਬੀ ਭਾਸ਼ਾ 'ਚ ਨਹੀਂ ਲਿਖਿਆ ਹੋਇਆ। ਇਸ ਗੱਲ ਨੇ ਉਨ੍ਹਾਂ ਨੂੰ ਪੰਜਾਬੀ ਦੇ ਪ੍ਰਚਾਰ ਵੱਲ ਮੋੜ ਲਿਆ.

ਪੰਡਿਤ ਰਾਓ ਨੇ ਪਹਿਲਾਂ ਆਪ ਪੰਜਾਬੀ ਸਿਖਣੀ ਸ਼ੁਰੂ ਕੀਤੀ। ਉਨ੍ਹਾਂ ਆਪ ਪੰਜਾਬੀ ਦਾ ਗਿਆਨ ਪ੍ਰਾਪਤ ਕੀਤਾ ਅਤੇ ਇਸ ਦੇ ਪ੍ਰਚਾਰ ਵੱਲ ਵੱਧ ਗਏ.

image


ਪੰਡਿਤ ਰਾਓ ਦੇ ਮੁਤਾਬਿਕ ਚੰਡੀਗੜ੍ਹ ਸ਼ਹਿਰ ਪੰਜਾਬ ਦੇ 22 ਪਿੰਡਾਂ ਦੀ ਜ਼ਮੀਨ ਲੈ ਕੇ ਅਤੇ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ. ਪਰ ਇਸ ਸ਼ਹਿਰ ਵਿੱਚ ਹੀ ਪੰਜਾਬੀ ਭਾਸ਼ਾ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ. ਇਕ ਵੀ ਸਕੂਲ ਨਹੀਂ ਸੀ ਜੋ ਪੰਜਾਬੀ ਮੀਡੀਅਮ ਹੋਏ.

ਇਸ ਤੋਂ ਬਾਅਦ ਪੰਡਿਤ ਰਾਓ ਨੇ ਸਰਕਾਰੀ ਕਾਲੇਜ, ਸਕੂਲਾਂ ਅਤੇ ਪੈਟ੍ਰੋਲ ਪੰਪਾਂ ਦੇ ਬੋਰਡ ਪੰਜਾਬੀ 'ਚ ਲਿਖਣ ਦੇ ਮੁਹਿੰਮ ਛੇੜੀ। ਹੁਣ ਚੰਡੀਗੜ੍ਹ ;ਚ ਸਰਕਾਰੀ ਅਦਾਰਿਆਂ ਦੇ ਬੋਰਡ ਅੰਗ੍ਰੇਜੀ ਅਤੇ ਹਿੰਦੀ ਤੋਂ ਅਲਾਵਾ ਪੰਜਾਬੀ 'ਚ ਵੀ ਲਿਖੇ ਜਾਂਦੇ ਹਨ. ਪੰਡਿਤ ਰਾਓ ਨੂੰ ਇਸ ਮੁਹਿੰਮ ਨੂੰ ਹੁੰਗਾਰਾ ਉਦੋਂ ਮਿਲਿਆ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਦੱਸਿਆ ਗਿਆ ਕੀ ਜੇਕਰ ਕੋਈ ਪੱਤਰ ਪੰਜਾਬੀ 'ਚ ਲਿਖ ਕੇ ਦਿੱਤਾ ਗਿਆ ਤਾਂ ਉਸ ਦਾ ਜਵਾਬ ਪੰਜਾਬੀ ਵਿੱਚ ਹੀ ਦਿੱਤਾ ਜਾਵੇਗਾ।

image


ਚੰਡੀਗੜ੍ਹ ਵਿੱਖੇ ਮੇਡਿਕਲ ਅਦਾਰੇ ਪੀਜੀਆਈ 'ਚ ਕੰਮ ਕਰਦੇ ਵਧੇਰੇ ਡਾਕਟਰ ਸਾਉਥ ਇੰਡੀਆ ਤੋਂ ਨੇ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਹੈ. ਇਸ ਕਰਕੇ ਇਲਾਜ਼ ਲਈ ਪੰਜਾਬ ਦੇ ਪਿੰਡਾਂ ਤੋਂ ਆਉਣ ਵਾਲੇ ਮਰੀਜ਼ਾਂ ਨਾਲ ਗੱਲ ਕਰਨ ਵੇਲੇ ਅਤੇ ਉਨ੍ਹਾਂ ਦੀ ਬਿਮਾਰੀ ਦੀ ਜਾਣਕਾਰੀ ਲੈਣ ਲੱਗਿਆਂ ਡਾਕਟਰਾਂ ਨੂੰ ਔਖਾ ਹੁੰਦਾ ਹੈ. ਇਸ ਸਮਸਿਆ ਨੂੰ ਧਿਆਨ 'ਚ ਰਖਦਿਆਂ ਹੁਣ ਪੰਡਿਤ ਰਾਓ ਪੀਜੀਆਈ ਦੇ ਡਾਕਟਰਾਂ ਨੂੰ ਵੀ ਪੰਜਾਬੀ ਪੜ੍ਹਾ ਰਹੇ ਹਨ.

ਇਸ ਤੋਂ ਅਲਾਵਾ ਪੰਡਿਤ ਰਾਓ ਨੇ ਕਈ ਕਿਤਾਬਾਂ ਦਾ ਕੰਨੜ ਭਾਸ਼ਾ ਤੋਂ ਪੰਜਾਬੀ ਵਿੱਚ ਤਰਜੁਮਾ ਵੀ ਕੀਤਾ ਹੈ ਤਾਂ ਜੋ ਪੰਜਾਬੀ ਜਾਨਣ ਵਾਲੇ ਸਾਉਥ ਇੰਡੀਆ ਦੇ ਸਭਿਆਚਾਰ ਬਾਰੇ ਜਾਣੂੰ ਹੋਣ.

ਪੰਡਿਤ ਰਾਓ ਅੱਜਕਲ ਸਿੱਖਾਂ ਨੂੰ ਕੇਂਦਰ 'ਚ ਰਖਦਿਆਂ ਬਣਾਏ ਜਾਂਦੇ ਸੰਤਾ-ਬੰਤਾ ਚੁਟਕੁਲਿਆਂ ਦੇ ਖਿਲਾਫ਼ ਮੁਹਿੰਮ ਚਲਾ ਰਹੇ ਹਨ. ਇਸ ਵਿਸ਼ਾ ਤੇ ਹੁਣ ਤਕ 450 ਲੋਕਾਂ ਦਾ ਇੰਟਰਵਿਉ ਕਰ ਚੁੱਕੇ ਹਨ. ਇਹ ਇੰਟਰਵਿਉ ਇਸ ਵਿਸ਼ੇ ਤੇ ਸੁਪ੍ਰੀਮ 'ਕੋਰਟ ਚ ਚਲ ਰਹੇ ਮਾਮਲੇ ਵਿੱਚ ਪੇਸ਼ ਕੀਤਾ ਜਾਵੇਗਾ.

ਲੇਖਕ: ਰਵੀ ਸ਼ਰਮਾ