ਹੁਣ ATM 'ਚ ਕਰਾਉ ਸਿਹਤ ਦੀ ਜਾਂਚ; YOLO Health ATM ਹਨ ਨਵੇਂ ਜ਼ਮਾਨੇ ਦੀ ਲੈਬੋਰੇਟ੍ਰੀਆਂ 

0

ਜਿਵੇਂ ਪੈਸੇ ਕਢਾਉਣ ਲਈ ਤੁਸੀਂ ਕਿਸੇ ਬੈੰਕ ਦੇ ਏਟੀਐਮ ‘ਚ ਜਾਂਦੇ ਹੋ ਅਤੇ ਮਿੰਟਾਂ ‘ਚ ਹੀ ਪੈਸੇ ਲੈ ਆਉਂਦੇ ਹੋ, ਉਸੇ ਤਰ੍ਹਾਂ ਹੁਣ ਕਿਸੇ ਵੀ ‘ਹੈਲਥ ਏਟੀਐਮ’ ਚ ਜਾ ਕੇ ਮਿੰਟਾਂ ‘ਚ ਹੀ ਆਪਣੇ ਮੇਡਿਕਲ ਟੇਸਟ ਕਰਾ ਸਕਦੇ ਹੋ. ਇਹ ਤਕਨੀਕ ਹੁਣ ਬਾਜ਼ਾਰ ਵਿੱਚ ਆ ਗਈ ਹੈ.

‘ਯੋਲੋ ਹੈਲਥ’ ਨਾਂਅ ਦੀ ਕੰਪਨੀ ਨੇ ਯੋਲੋ ਹੈਲਥ ਏਟੀਐਮ ਦੀ ਸ਼ੁਰੁਆਤ ਕੀਤੀ ਹੈ. ਇਹ ਹੈਲਥ ਏਟੀਐਮ ਛੇਤੀ ਹੀ ਲੈਬੋਰੇਟ੍ਰੀ ਵਿੱਚ ਸਿਹਤ ਦੀ ਜਾਂਚ ਲਈ ਕਰਾਏ ਜਾਣ ਵਾਲੇ ਟੇਸਟਾਂ ਦਾ ਤਰੀਕਾ ਬਦਲ ਦੇਣ ਵਾਲਾ ਹੈ.

ਇੰਡਸ ਇੰਟਰਪ੍ਰੇਨਿਉਰ (ਟਾਈਕੋਨ) ਵੱਲੋਂ ਚੰਡੀਗੜ੍ਹ ‘ਚ ਹੋਏ ਇੱਕ ਸੇਮਿਨਾਰ ‘ਚ ਸ਼ਿਰਕਤ ਕਰਨ ਆਏ ਮੁੰਬਈ ਦੀ ਟੀਮ ਨੇ ਆਪਣੇ ਸਟਾਰਟਅਪ ‘ਯੋਲੋ ਹੈਲਥ’ ਦੀ ਕਾਢ੍ਹ ਦੀ ਪ੍ਰਦਰਸ਼ਨੀ ਲਾਈ. ਯੋਲੋ ਹੈਲਥ ਸਟਾਰਟਅਪ ਆਈਟੀਟੀ ‘ਚੋਂ ਪਾਸ ਆਉਟ ਹੋਏ ਤਿੰਨ ਨੌਜਵਾਨਾਂ ਦੀ ਮਿਹਨਤ ਅਤੇ ਆਈਡਿਆ ਹੈ. ਢਿਲੀ ਬਾਬੂ ਆਈਆਈਟੀ ਬੰਗਲੋਰ ਤੋਂ ਪੜ੍ਹੇ ਹਨ. ਉਨ੍ਹਾਂ ਦੇ ਦੋ ਹੋਰ ਸਾਥੀ ਸ਼੍ਰੇਯਾਂਸ਼ ਗਾਂਧੀ, ਆਈਆਈਟੀ ਬੰਗਲੋਰ ਅਤੇ ਅਰਪਿਤ ਮਿਸ਼ਰਾ ਆਈਆਈਟੀ ਖੜਗਪੁਰ ‘ਚੋਂ ਪੜ੍ਹਾਈ ਕਰਕੇ ਆਏ ਹਨ.

ਮੁੰਬਈ ਦੇ ਪੋਵਾਈ ਇਲਾਕੇ ਕ ਰਹਿੰਦੀਆਂ ਇਨ੍ਹਾਂ ਨੇ ਕੁਛ ਅਜਿਹਾ ਕਰਨ ਦਾ ਸੋਚਿਆ ਕੇ ਜਿਸ ਨਾਲ ਲੋਕਾਂ ਦੀ ਸਿਹਤ ਸੰਬਧੀ ਸਮੱਸਿਆ ਨੂੰ ਮੌਕੇ ‘ਤੇ ਹੀ ਜਾਣਿਆ ਜਾ ਸਕੇ.

ਇਸ ਬਾਰੇ ਯੋਲੋ ਹੈਲਥ ਏਟੀਐਮ ਦੇ ਢਿੱਲੀ ਬਾਬੂ ਨੇ ਦੱਸਿਆ ਕੇ ਇਹ ਮਸ਼ੀਨ ਕਿਸੇ ਵੀ ਏਟੀਐਮ ਜਿੰਨੇ ਹੀ ਸਾਇਜ਼ ਦੀ ਹੈ. ਇਸ ਨਾਲ ਸਿਹਤ ਦੀ ਜਾਂਚ ਲਈ ਕੰਮ ਆਉਣ ਵਾਲੇ ਕਈ ਉਪਕਰਣ ਲੱਗੇ ਹੋਏ ਹਨ.

“ਇਹ ਮਸ਼ੀਨ ਕਿਸੇ ਵਿਅਕਤੀ ਦੇ 34 ਤਰ੍ਹਾਂ ਦੇ ਟੇਸਟ ਕਰ ਸਕਦੀ ਹੈ. ਇਸ ਵਿੱਚ ਉਸ ਵਿਅਕਤੀ ਦੇ ਸ਼ਰੀਰ ਦੇ ਵਜ਼ਨ, ਲੰਬਾਈ ਅਤੇ ਉਸ ਹਿਸਾਬ ਨਾਲ ਸਿਹਤ ਦੇ ਆਂਕੜੇ, ਦਿਲ ਦੀ ਧੜਕਨਾਂ, ਪਲਸ ਰੇਟ ਦੇ ਅਲਾਵਾ ਖੂਨ ਸੰਬਧੀ ਜਾਂਚ ਵੀ ਕਰ ਸਕਦੀ ਹੈ. ਇਨ੍ਹਾਂ ਦੀ ਟੇਸਟ ਰਿਪੋਰਟ ਮੌਕੇ ‘ਤੇ ਹੀ ਬੈੰਕ ਦੇ ਏਟੀਐਮ ਦੀ ਪਰਚੀ ਦੀ ਤਰ੍ਹਾਂ ਨਿਕਲ ਆਉਂਦੀ ਹੈ.”

ਇਸ ਮਸ਼ੀਨ ਦੀ ਖ਼ਾਸ ਗੱਲ ਇਹ ਹੈ ਕੇ ਇਹ ਇਸ ਮਸ਼ੀਨ ਨਾਲ ਖੂਨ ਦੀ ਜਾਂਚ ਵੀ ਹੁੰਦੀ ਹੈ ਜਿਸ ਵਿੱਚ ਖੂਨ ਦਾ ਸੈੰਪਲ ਵੀ ਲਿਆ ਜਾਂਦਾ ਹੈ. ਉਸ ਦੀ ਰਿਪੋਰਟ ਵੀ ਮੌਕੇ ‘ਤੇ ਹੀ ਮਿਲ ਜਾਂਦੀ ਹੈ. ਇਹ ਮਸ਼ੀਨ ਦੀ ਰਿਪੋਰਟ ਨੂੰ ਦੂਰ ਕਿਸੇ ਵੱਡੇ ਹਸਪਤਾਲ ‘ਚ ਬੈਠੇ ਸਪੇਸ਼ਲਿਸਟ ਡਾਕਟਰ ਨੂੰ ਵੀ ਭੇਜ ਸਕਦੀ ਹੈ ਜਿਸ ਦੇ ਆਧਾਰ ‘ਤੇ ਡਾਕਟਰ ਮਰੀਜ਼ ਨੂੰ ਇਲਾਜ਼ ਵੀ ਦੱਸ ਸਕਦਾ ਹੈ. ਇਸ ਸੁਵਿਧਾ ਕਰਕੇ ਇਸ ਮਸ਼ੀਨ ਦੇ ਨਾਲ ਕਿਸੇ ਡਾਕਟਰ ਨੂੰ ਤੈਨਾਤ ਕਰਨ ਦੀ ਲੋੜ ਵੀ ਨਹੀਂ ਹੈ.

ਢਿੱਲੀ ਬਾਬੂ ਨੇ ਦੱਸਿਆ ਕੇ ਛਤੀਸਗੜ ਦੇ ਨਕਸਲੀ ਪ੍ਰਭਾਵਿਤ ਇਲਾਕਿਆਂ ‘ਚ ਜਿਥੇ ਡਾਕਟਰਾਂ ਨੇ ਜਾਣ ਤੋਂ ਨਾਂਹ ਕਰ ਦਿੱਤੀ ਹੈ, ਉੱਥੇ ਇਹ ਮਸ਼ੀਨ ਕਾਮਯਾਬ ਹੋ ਰਹੀ ਹੀ. ਇੱਕ ਗੈਰ ਸਰਕਾਰੀ ਸੰਸਥਾ ਐਸਆਰ ਫ਼ਾਉਂਡੇਸ਼ਨ ਨੇ ਦਾੰਤੇਵਾੜਾ ਅਤੇ ਸੁਕਮਾ ਦੇ ਨਕਸਲੀ ਇਲਾਕਿਆਂ ਦੀ ਪੰਚਾਇਤਾਂ ਨੂੰ ਇਹ ਮਸ਼ੀਨਾਂ ਦਿੱਤੀਆਂ ਹਨ. ਇਨ੍ਹਾਂ ਮਸ਼ੀਨਾਂ ਨਾਲ ਉਥੋਂ ਦੇ ਆਦਿਵਾਸੀ ਇਲਾਕਿਆਂ ਦੇ ਲੋਕਾਂ ਦੀ ਸ਼ਤ ਸੰਬਧੀ ਜਾਂਚ ਕਰਦਿਆਂ ਹਨ. ਇਨ੍ਹਾਂ ਦੀ ਰਿਪੋਰਟਾਂ ਨੂੰ ਸ਼ਹਿਰ ਦੇ ਹਸਪਤਾਲ ਦੇ ਡਾਕਟਰਾਂ ਨੂੰ ਵਿਖਾ ਕੇ ਇਲਾਜ਼ ਦਿੱਤਾ ਜਾ ਰਿਹਾ ਹੈ.

ਮਸ਼ੀਨ ਦੀ ਡਿਮਾੰਡ ਬਾਰੇ ਢਿੱਲੀ ਬਾਬੂ ਨੇ ਦੱਸਿਆ ਕੇ ਛਤੀਸਗੜ ਤੋਂ ਅਲਾਵਾ ਕੋਲਕਾਤਾ, ਬੰਗਲੁਰੂ, ਅਤੇ ਉੱਤਰ ਪ੍ਰਦੇਸ਼ ਦੇ ਬੇਗੁਸਰਾਈ ਵਿੱਖੇ ਮਸ਼ੀਨਾਂ ਲੱਗ ਚੁੱਕੀਆਂ ਹਨ. ਜਿਆਦਾਤਰ ਮਸ਼ੀਨਾਂ ਵੱਡੇ ਕਾਰੋਬਾਰੀ ਅਦਾਰੇ ਆਪਣੀ ਸਮਾਜਿਕ ਜਿੰਮੇਦਾਰੀ (ਸੀਐਸਆਰ) ਦੇ ਤਹਿਤ ਲਗਾ ਰਹੇ ਹਨ. ਇਸ ਤੋਂ ਅਲਾਵਾ ਕੁਛ ਲੋਕਾਂ ਨੇ ਬਿਜ਼ਨੇਸ ਮੋਡਲ ਤੇ ਤਹਿਤ ਲੀਜ਼ ‘ਤੇ ਵੇ ਮਸ਼ੀਨਾਂ ਲਈਆਂ ਹਨ. ਚੰਡੀਗੜ੍ਹ ‘ਚੋਂ ਵੀ ਹੁਣ ਇਸ ਦੀ ਡਿਮਾੰਡ ਆਈ ਹੈ. ‘ਯੂ ਟ੍ਰੇਡ ਸੋਲੁਸ਼ੰਸ’ ਦੇ ਕੁਨਾਲ ਨੰਦਵਾਨੀ ਨੇ ਇਸ ਪ੍ਰੋਜੇਕਟ ਨੂੰ ਚੰਡੀਗੜ੍ਹ ਦੇ ਤਹਿਤ ਆਉਂਦੇ ਖ਼ੇਤਰ ਲਈ ਲਿਆ ਹੈ.

ਢਿੱਲੀ ਬਾਬੂ ਦਾ ਕਹਿਣਾ ਹੈ ਕੇ ਹੁਣ ਤਕ ਤਿਆਰ ਕੀਤੇ ਹੋਏ ਮੋਡਲ ਪੇਂਡੂ ਆਬਾਦੀ ਨੂੰ ਮੁਢਲੀ ਸਿਹਤ ਸੇਵਾਵਾਂ ਦੇਣ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਹੈ. ਇਸ ਉਪਰ ਤਕਰੀਬਨ ਤਿੰਨ ਲੱਖ ਰੁਪੇ ਦਾ ਖ਼ਰਚਾ ਆਉਂਦਾ ਹੈ. ਹੁਣ ਉਹ ‘ਅਰਬਨ ਮੋਡਲ’ ਤਿਆਰ ਕਰ ਰਹੇ ਹਨ. ਅਰਬਨ ਮੋਡਲ ਵਿੱਚ ਬਦਲਾਵ ਕਰਨ ਦੀ ਲੋੜ ਇਸ ਕਰਕੇ ਹੈ ਕਿਉਂਕਿ ਸ਼ਹਿਰੀ ਇਲਾਕਿਆਂ ਵਿੱਚ ਲੋਕਾਂ ਨੂੰ ‘ਲਾਇਫ਼ ਸਟਾਇਲ’ ਯਾਨੀ ਸ਼ਰੀਰਿਕ ਤੌਰ ‘ਤੇ ਕੰਮਕਾਰ ਘੱਟ ਕਰਨ ਨਾਲ ਹੋਣ ਵਾਲਿਆਂ ਬੀਮਾਰਿਆਂ ਜਿਵੇਂ ਕੇ ਹਾਈ ਬੱਲਡ ਪ੍ਰੇਰਸ਼ਰ ਅਤੇ ਸ਼ੁਗਰ ਅਤੇ ਮੋਟਾਪਾ ਆਦਿ ਵਾਧੂ ਹੁੰਦੀਆਂ ਹਨ. ਸ਼ਹਿਰੀ ਮੋਡਲ ਨਾਲ ਦਵਾਈਆਂ ਦੇਣ ਵਾਲਾ ਤਰੀਕਾ ਵੀ ਜੋੜਿਆ ਜਾ ਰਿਹਾ ਹੈ. ਮਤਲਬ ਜਿਸ ਦਵਾਈ ਨੂੰ ਲੈਣ ਬਾਰੇ ਯੋਲੋ ਹੈਲਥ ਏਟੀਐਮ ਸਲਾਹ ਦੇਵੇਗਾ, ਉਹ ਦਵਾਈ ਮਸ਼ੀਨ ‘ਚੋਂ ਹੀ ਬਾਹਰ ਆ ਜਾਵੇਗੀ.

ਮਸ਼ੀਨ ਦੇ ਸੁਰਖਿਤ ਹੋਣ ਬਾਰੇ ਢਿੱਲੀ ਬਾਬੂ ਨੇ ਦੱਸਿਆ ਕੇ ਮਸ਼ੀਨ ਨੂੰ USFDA ਵਲੋਂ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਹੁਣ ਭਾਰਤ ਦੇ ਸਿਹਤ ਮੰਤਰਾਲਾ ਨੇ ਵੀ ਮੰਨਿਆ ਹੈ. ਮਸ਼ੀਨ ਨੂੰ ISO ਸਰਟੀਫ਼ਿਕੇਟ ਮਿਲ ਚੁੱਕਾ ਹੈ.

ਮਸ਼ੀਨ ਦੀ ਡਿਮਾੰਡ ਬਾਰੇ ਉਨ੍ਹਾਂ ਦਾ ਕਹਿਣਾ ਹੈ ਕੇ ਜਿੱਥੇ-ਜਿੱਥੇ ਮਸ਼ੀਨਾਂ ਲੱਗੀਆਂ ਹਨ. ਉੱਥੋਂ ਹਰ ਰੋਜ਼ 20 ਤੋਂ 25 ਲੋਕ ਇਸ ਦਾ ਲਾਭ ਚੁੱਕ ਰਹੇ ਹਨ.

ਲੇਖਕ: ਰਵੀ ਸ਼ਰਮਾ