ਨਿੱਕੇ ਹੁੰਦਿਆ ਪਿੰਡ 'ਚ ਫ਼ੇਰੀ ਲਾ ਕੇ ਵੰਗਾਂ ਵੇਚਣ ਵਾਲੇ ਰਮੇਸ਼ ਘੋਲਪ ਨੇ ਪੂਰਾ ਕੀਤਾ IAS ਬਣਨ ਦਾ ਸੁਪਨਾ 

0

ਮਿਹਨਤ ਵਿੱਚ ਇਮਾਨਦਾਰੀ ਹੋਵੇ, ਜੁਨੂਨ ਅੱਤ ਦਾ ਹੋਵੇ ਅਤੇ ਸੁਪਨਿਆਂ 'ਚ ਜਾਨ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ। ਫ਼ੇਰ ਮੰਜਿਲ ਕਿੰਨੀ ਵੀ ਦੂਰ ਕਿਉਂ ਨਾ ਹੋਵੇ, ਰਾਹ ਬਣ ਹੀ ਜਾਂਦੇ ਹਨ. ਇਹ ਸਤਰਾਂ ਮਹਾਰਾਸ਼ਟ ਦੇ ਸੋਲਾਪੁਰ ਜਿਲ੍ਹੇ ਦੇ ਵਾਰਸੀ ਤਹਿਸੀਲ ਦੇ ਪਿੰਡ ਮਹਾਗਾਂਵ ਦੇ ਰਮੇਸ਼ ਘੋਲਪ ਢੁੱਕਵਾਂ ਜਾਪਦੀਆਂ ਹਨ.

ਜਾਣ ਕੇ ਹੈਰਾਨੀ ਹੁੰਦੀ ਹੈ ਕੇ ਰਮੇਸ਼ ਘੋਲਪ ਨਿੱਕੇ ਹੁੰਦਿਆਂ ਆਪਣੀ ਮਾਂ ਨਾਲ ਪਿੰਡ ਦੀ ਗਲੀਆਂ ਵਿੱਚ ਫ਼ੇਰੀ ਲਾ ਕੇ ਕੱਚ ਦੀਆਂ ਵੰਗਾਂ ਵੇਚਦੇ ਸਨ. ਦੋ ਜੂਨ ਦੀ ਰੋਟੀ ਲਈ ਉਹ ਨੰਗੇ ਪੈਰੀਂ ਮਾਂ ਨਾਲ ਪਿੰਡ ਦੀਆਂ ਗਲੀਆਂ ਵਿੱਚ ਤੋਤਲੀ ਆਵਾਜ਼ ਨਾਲ ਹਾਕਾਂ ਲਾਉਂਦਾ ਸੀ.

ਗ਼ਰੀਬੀ ਤੋਂ ਅਲਾਵਾ ਸ਼ਰਾਬੀ ਪਿਓ ਕਰਕੇ ਵੀ ਜਿੰਦਗੀ ਔਖੀ ਸੀ. ਪਰ ਇਨ੍ਹਾਂ ਹਾਲਾਤਾਂ ਨੇ ਰਮੇਸ਼ ਨੂੰ ਹਰ ਦਿਨ ਇੱਕ ਨਵਾਂ ਸਬਕ ਦਿੱਤਾ। ਸਾਰੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਰਮੇਸ਼ ਨੇ ਆਈਏਐਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਜਿੰਦਗੀ ਦਾ ਸੁਪਨਾ ਪੂਰਾ ਕੀਤਾ। ਇਸ ਵੇਲੇ ਉਨ੍ਹਾਂ ਦੀ ਪੋਸਟਿੰਗ ਝਾਰਖੰਡ ਦੇ ਊਰਜਾ ਮੰਤਰਾਲਾ ਵਿੱਚ ਵਧੀਕ ਸੱਕਤਰ ਦੇ ਤੌਰ 'ਤੇ ਕੰਮ ਕਰ ਰਹੇ ਹਨ. ਆਪਣੀ ਜਿਦ, ਹੌਸਲੇ ਅਤੇ ਮਿਹਨਤ ਦੇ ਸਦਕੇ ਉਹ ਅੱਜ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਬਣ ਗਏ ਹਨ. ਰਮੇਸ਼ ਕੋਲ ਨਾ ਤਾਂ ਰਹਿਣ ਲਈ ਘਰ ਸੀ ਨਾ ਹੀ ਉਸਦੇ ਪਰਿਵਾਰ ਕੋਲ ਕੋਈ ਆਮਦਨ ਦਾ ਸਾਧਨ। ਉਸਦੀ ਮਾਂ ਵੰਗਾਂ ਵੇਚ ਕੇ ਜੋ ਵੀ ਕੁਝ ਖੱਟਦੀ ਸੀ, ਉਸਦਾ ਪਿਓ ਸ਼ਰਾਬ ਪੀਣ ਲਈ ਉਸ ਕੋਲੋਂ ਖੋਹ ਲੈਂਦਾ ਸੀ. ਉਸਦਾ ਬਚਪਨ ਉਸਦੀ ਮਾਸੀ ਨੂੰ ਇੰਦਿਰਾ ਆਵਾਸ ਯੋਜਨਾ ਦੇ ਤਹਿਤ ਅਲਾੱਟ ਹੋਵੇ ਮਕਾਨ ਵਿਚਹ ਬੀਤਿਆ। ਉਹ ਪੜ੍ਹਾਈ ਦੇ ਨਾਲ ਨਾਲ ਘਰ ਦਾ ਖ਼ਰਚਾ ਚਲਾਉਣ ਲਈ ਨਿੱਕੇ ਮੋਟੇ ਕੰਮ ਵੀ ਕਰਦਾ ਰਿਹਾ. ਮੈਟ੍ਰਿਕ ਦੀ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਹੀ ਉਸਦੇ ਪਿਤਾ ਅਕਾਲ ਚਲਾਣਾ ਕਰ ਗਏ. ਪਰ ਰਮੇਸ਼ ਨੇ ਹੌਸਲਾ ਨਾ ਛੱਡਿਆ ਅਤੇ 88.5 ਫ਼ੀਸਦ ਨੰਬਰ ਲੈ ਕੇ ਪ੍ਰੀਖਿਆ ਪਾਸ ਕਰ ਲਈ.

ਇਸ ਸੰਘਰਸ਼ ਬਾਰੇ ਉਨ੍ਹਾਂ ਦੱਸਿਆ-

"ਮੈਂ ਅਜਿਹੇ ਦਿਨ ਵੀ ਵੇਖੇ ਜਦੋਂ ਘਰ ਵਿੱਚ ਖਾਣ ਲਈ ਨਾਜ ਦਾ ਇੱਕ ਦਾਣਾ ਵੀ ਨਹੀਂ ਸੀ ਹੁੰਦਾ। ਤਾਂ ਮੇਰੀ ਪੜ੍ਹਾਈ ਲਈ ਪੈਸੇ ਖ਼ਰਚ ਕਰਣ ਦਾ ਤਾਂ ਸਵਾਲ ਹੀ ਨਹੀਂ ਸੀ ਬਣਦਾ। ਸਰਕਾਰ ਵੱਲੋਂ ਗ਼ਰੀਬ ਲੋਕਾਂ ਨੂੰ ਗਾਂ ਖ਼ਰੀਦਣ ਲਈ 18 ਹਜ਼ਾਰ ਰੁਪਏ ਦਾ ਲੋਨ ਮਿਲਿਆ। ਮੈਂ ਉਹ ਰਕਮ ਆਪਣੀ ਪੜ੍ਹਾਈ 'ਤੇ ਲਾ ਦਿੱਤੀ। ਅਸੀਂ ਪਿੰਡ ਛੱਡ ਦਿੱਤਾ ਅਤੇ ਸੋਚ ਲਿਆ ਕੀ ਹੁਣ ਕੁਝ ਬਣ ਕੇ ਹੀ ਪਿੰਡ ਪਰਤਾਂਗੇ। ਪਹਿਲਾਂ ਮੈਂ ਤਹਿਸੀਲਦਾਰ ਦੀ ਪਹਿਆ ਪ੍ਰੀਖਿਆ ਪਾਸ ਕੀਤੀ ਅਤੇ ਤਹਿਸੀਲਦਾਰ ਬਣਿਆ। ਫ਼ੇਰ ਮੈਂ ਆਈਏਐਸ ਨੂੰ ਆਪਣਾ ਟੀਚਾ ਧਾਰ ਲਿਆ."

ਰਮੇਸ਼ ਘੋਲਪ ਦੇ ਸੰਘਰਸ਼ ਦੀ ਕਹਾਣੀ ਅੱਜ ਸੋਲਾਪੁਰ 'ਚ ਲੋਕਾਂ ਨੂੰ ਜ਼ੁਬਾਨੀ ਯਾਦ ਹੈ. ਲੋਕ ਦੱਸਦੇ ਹਨ ਕੀ ਕਿਵੇਂ ਉਹ ਕੰਧਾਂ 'ਤੇ ਸਿਆਸੀ ਪਾਰਟੀਆਂ ਦੇ ਨਾਹਰੇ ਲਿੱਖ ਕੇ, ਵਿਆਹਾਂ 'ਚ ਕੰਮ ਕਰਕੇ ਪੜ੍ਹਾਈ ਲਈ ਪੈਸੇ ਕਮਾਉਂਦਾ ਸੀ.

ਕਲੇਕਟਰ ਬਣਨ ਦਾ ਸੁਪਨਾ ਲੈ ਕੇ ਉਹ ਪੂਨੇ ਗਏ. ਪਹਿਲੀ ਵਾਰ 'ਚ ਕਾਮਯਾਬੀ ਹਾਸਿਲ ਨਹੀਂ ਹੋਈ ਪਰ ਉਨ੍ਹਾਂ ਨੇ ਆਪਣੀ ਜਿੱਦ ਹੋਰ ਵੀ ਮਜ਼ਬੂਤ ਕਰ ਲਈ ਅਤੇ ਅਗਲੇ ਹੀ ਸਾਲ ਉਨ੍ਹਾਂ ਨੇ ਪ੍ਰੀਖਿਆ ਪਾਸ ਕਰ ਲਈ. ਸਾਲ 2011 'ਚ ਉਨ੍ਹਾਂ ਨੂੰ 287ਵਾਂ ਰੈੰਕ ਮਿਲਿਆ। ਆਈਏਐਸ ਬਣਨ ਦਾ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ ਸੀ.

ਫ਼ੇਰ 4 ਮਈ 2012 ਨੂੰ ਉਹ ਆਈਏਐਸ ਬਣਕੇ ਜਦੋਂ ਪਹਿਲੀ ਵਾਰ ਆਪਣੇ ਪਿੰਡ ਪਹੁੰਚੇ ਤਾਂ ਉਨ੍ਹਾਂ ਦਾ ਜ਼ਬਰਦਸਤ ਸੁਆਗਤ ਹੋਇਆ। ਹੁੰਦਾ ਵੀ ਕਿਉਂ ਨਾ. ਉਨ੍ਹਾਂ ਆਪਣੀ ਜਿੱਦ ਪੁੱਗਾ ਕੇ ਵਿਖਾਈ।

ਲੇਖਕ: ਕੁਲਦੀਪ ਭਾਰਦਵਾਜ

ਅਨੁਵਾਦ: ਅਨੁਰਾਧਾ ਸ਼ਰਮਾ


ਅਜਿਹੀ ਹੋਰ ਪ੍ਰੇਰਨਾ ਦੇਣ ਵਾਲੀ ਕਹਾਣੀਆਂ ਪੜ੍ਹਨ ਲਈ ਫ਼ੇਸਬੂਕ ਪੇਜ ਤੇ ਜਾਓ, ਲਾਈਕ ਕਰੋ, ਸ਼ੇਅਰ ਕਰੋ 

ਦੋ ਸਾਲ 'ਚ 9 ਮੁਲਕਾਂ ਦੇ 13 ਸ਼ਹਿਰਾਂ ਦੇ ਸੈਰ ਸਪਾਟੇ ਨੇ ਬਣਾ ਦਿੱਤਾ ਔਰਤਾਂ ਦੀ ਆਜ਼ਾਦੀ ਦਾ ਬ੍ਰਾਂਡ

ਇੰਗਲੈਂਡ 'ਚ ਫ਼ੈਸ਼ਨ ਡਿਜਾਈਨਿੰਗ ਦਾ ਕੈਰੀਅਰ ਛੱਡ ਕੇ ਤੇਜ਼ਾਬੀ ਹਮਲੇ ਦਾ ਸ਼ਿਕਾਰ ਔਰਤਾਂ ਦੀ ਭਲਾਈ 'ਚ ਲੱਗੀ ਰਿਆ ਸ਼ਰਮਾ

ਥਿਏਟਰ ਦੇ ਸ਼ੌਕ਼ ਲਈ ਛੱਡੀ ਅਮਰੀਕਾ ਦੀ ਕੰਪਨੀ ਦੀ ਨੌਕਰੀ, ਹੁਣ ਤਿਆਰੀ ਆਪਣਾ ਗਰੁਪ ਬਣਾਉਣ ਦੀ