ਰ੍ਯਾਤ-ਬਾਹਰਾ ਯੂਨੀਵਰਸਿਟੀ ਬਣਾਉਣ ਵਾਲੇ ਗੁਰਵਿੰਦਰ ਸਿੰਘ ਬਾਹਰਾ ਕਦੇ ਟੀਵੀ ਵੇਚਦੇ ਸਨ; ਘਰ ਦਿਆਂ ਨੇ ਕੀਤਾ ਸੀ ਕਾਰੋਬਾਰ ਕਰਨ ਦਾ ਵਿਰੋਧ

ਬੈੰਕ ਕਰਮਚਾਰੀ ਦੇ ਮੁੰਡੇ ਨੇ ਆਪਣੇ ‘ਬਿਜ਼ਨੇਸ ਮਾਇੰਡ’ ਨਾਲ ਸਿੱਖਿਆ ਦੇ ਖ਼ੇਤਰ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ....ਸੀਏ ਬਣਨ ਲਈ ਘਰੋਂ ਨਿਕਲੇ ਸੀ ਪਰ ਹੋਰ ਲੋਕਾਂ ਦੀ ਕਾਮਯਾਬੀ ਦੀ ਕਹਾਣੀਆਂ ਸੁਣ ਕੇ ਆਪ ਕਾਮਯਾਬ ਕਾਰੋਬਾਰੀ ਬਣ ਗਏ. ਸਮਾਜ ਵਿੱਚ ਨਾਂਅ ਬਣਾਉਣ, ਮਿਹਨਤ ਅਤੇ ਇਮਾਨਦਾਰੀ ਨੇ ਗੁਰਵਿੰਦਰ ਸਿੰਘ ਬਾਹਰਾ ਨੂੰ ਬਣਾਇਆ ਇੱਕ ਕਾਮਯਾਬ ਕਾਰੋਬਾਰੀ.

ਰ੍ਯਾਤ-ਬਾਹਰਾ ਯੂਨੀਵਰਸਿਟੀ ਬਣਾਉਣ ਵਾਲੇ ਗੁਰਵਿੰਦਰ ਸਿੰਘ ਬਾਹਰਾ ਕਦੇ ਟੀਵੀ ਵੇਚਦੇ ਸਨ; ਘਰ ਦਿਆਂ ਨੇ ਕੀਤਾ ਸੀ ਕਾਰੋਬਾਰ ਕਰਨ ਦਾ ਵਿਰੋਧ

Thursday August 04, 2016,

9 min Read

ਸੀਏ ਦੀ ਪੜ੍ਹਾਈ ਕਰ ਰਹੇ ਗੁਰਵਿੰਦਰ ਸਿੰਘ ਬਾਹਰਾ ਨੇ ਜਦੋਂ ਆਪਣੇ ਮਾਪਿਆਂ ਨੂੰ ਦੱਸਿਆ ਕੇ ਉਹ ਕਾਰੋਬਾਰ ਕਰਨਾ ਚਾਹੁੰਦੇ ਹਨ ਤਾਂ ਘਰ ‘ਚ ਰੌਲ੍ਹਾ ਪੈ ਗਿਆ. ਮਾਂ-ਬਾਪ ਨੂੰ ਲੱਗਾ ਉਨ੍ਹਾਂ ਦਾ ਮੁੰਡਾ ਵਿਗੜ ਗਿਆ ਹੈ. ਮਾੜੀ ਸੋਹਬਤ ਦਾ ਅਸਰ ਹੋ ਗਿਆ ਹੈ. ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕੇ ਕਾਰੋਬਾਰ ਕਰਨਾ ਵੱਡੇ ਲੋਕਾਂ ਦਾ ਕੰਮ ਹੈ.

image


ਪਰ ਕਾਰੋਬਾਰ ਕਰਨ ਦਾ ਜੁਨੂਨ ਗੁਰਵਿੰਦਰ ਸਿੰਘ ਦੇ ਸਿਰ ਉਪਰੋਂ ਨਹੀਂ ਲੱਥਾ. ਉਹ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ. ਉਨ੍ਹਾਂ ਨੂੰ ਆਪਣੀ ਸਮਝ ਅਤੇ ਤਾਕਤ ‘ਤੇ ਇੰਨਾ ਭਰੋਸਾ ਸੀ ਕੇ ਉਨ੍ਹਾਂ ਨੇ ਕਾਰੋਬਾਰੀ ਦੁਨਿਆ ਵਿੱਚ ਕਾਮਯਾਬ ਹੋਣ ਦਾ ਟੀਚਾ ਧਾਰ ਲਿਆ ਸੀ.

ਗੁਰਵਿੰਦਰ ਸਿੰਘ ਵੱਲੋਂ ਆਪਣੀ ਜਿੱਦ ਨਾ ਛੱਡਣ ਕਰਕੇ ਪਰਿਵਾਰ ਦੇ ਲੋਕ ਉਨ੍ਹਾਂ ਕੋਲੋਂ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨਾਲ ਬੋਲਣੋਂ ਹੀ ਹੱਟ ਗਏ.

image


ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਗੁਰਵਿੰਦਰ ਸਿੰਘ ਕਹਿੰਦੇ ਹਨ-

“ਘਰ ‘ਚ ਤਾਂ ਰੋਣਾ-ਪਿੱਟਣਾ ਪੈ ਗਿਆ. ਸਾਰੇ ਇੰਜ ਮਗਰ ਪੈ ਗਏ ਜਿਵੇਂ ਕੇ ਮੈਂ ਨਸ਼ੇੜੀਆਂ ਦੀ ਸੰਗਤ ‘ਚ ਪੈ ਗਿਆ ਹੋਵਾਂ. ਉਹ ਦਿਨ ਅਜਿਹੇ ਸੀ ਕੇ ਨੌਕਰੀਪੇਸ਼ਾ ਪਰਿਵਾਰ ‘ਚ ਕਿਸੇ ਦਾ ਕਾਰੋਬਾਰ ਕਰਨ ਦਾ ਵਿਚਾਰ ਵੀ ਗੁਨਾਹ ਹੁੰਦਾ ਸੀ.”

ਗੁਰਵਿੰਦਰ ਸਿੰਘ ਦੇ ਪਿਤਾ ਪੰਜਾਬ ਨੇਸ਼ਨਲ ਬੈੰਕ ਵਿੱਚ ਕੰਮ ਕਰਦੇ ਸੀ, ਉਨ੍ਹਾਂ ਦੀ ਕਮਾਈ ਨਾਲ ਹੀ ਘਰ-ਪਰਿਵਾਰ ਦਾ ਖ਼ਰਚਾ ਚਲਦਾ ਸੀ. ਉਹ ਛੇ ਭੈਣ-ਭਰਾ ਸਨ. ਇਨ੍ਹਾਂ ਦਾ ਨੰਬਰ ਤਿੱਜਾ ਸੀ. ਉਨ੍ਹਾਂ ਤੋਂ ਵੱਡੀਆਂ ਦੋ ਭੈਣ ਸਨ ਤੇ ਉਹ ਘਰ ਦਾ ਵੱਡਾ ਮੁੰਡਾ. ਪਿਤਾ ਜੀ ਚਾਹੁੰਦੇ ਸੀ ਕੇ ਮੁੰਡਾ ਉਨ੍ਹਾਂ ਦੀ ਤਰ੍ਹਾਂ ਹੀ ਪੜ੍ਹਾਈ ਕਰੇ ਅਤੇ ਨੌਕਰੀ ਕਰੇ.

ਮਿਡਲ ਕਲਾਸ ਪਰਿਵਾਰ ਦੇ ਜੰਮਪਲ ਗੁਰਵਿੰਦਰ ਸਿੰਘ ਦੇ ਮਨ ਵਿੱਚ ਕਾਰੋਬਾਰ ਕਰਨ ਦਾ ਖ਼ਿਆਲ ਆਉਣ ਦੇ ਪਿੱਛੇ ਵੀ ਕਈ ਕਿਸੇ ਹਨ. ਗੁਰਵਿੰਦਰ ਸਿੰਘ ਜਿਸ ਸੀਏ ਦੀ ਕੰਪਨੀ ਵਿੱਚ ਟ੍ਰੇਨਿੰਗ ਲਈ ਜਾਂਦੇ ਸੀ, ਉੱਥੇ ਵੱਡੇ ਵੱਡੇ ਕਰੋਬਾਰੀਆਂ ਦੇ ਖਾਤੇ ਹੁੰਦੇ ਸਨ. ਉਨ੍ਹਾਂ ਨੇ ਉੱਥੇ ਆਉਣ ਵਾਲੇ ਕਾਰੋਬਾਰਿਆਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੂੰ ਜਾਣਿਆ. ਉਹ ਕਈ ਲੋਕਾਂ ਨੂੰ ਮਿਲੇ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਵੱਡੇ ਕਾਰੋਬਾਰ ਸ਼ੁਰੂ ਕੀਤੇ ਅਤੇ ਕਰੋੜਪਤੀ ਬਣੇ. ਅਜਿਹੇ ਲੋਕਾਂ ਦੇ ਸੰਘਰਸ਼ ਦੀ ਕਹਾਣੀਆਂ ਸੁਣ ਕੇ ਗੁਰਵਿੰਦਰ ਸਿੰਘ ਨੂੰ ਯਕੀਨ ਹੋ ਗਿਆ ਕੇ ਆਮ ਆਦਮੀ ਜਾਂ ਮਿਡਲ ਕਲਾਸ ਪਰਿਵਾਰ ‘ਚੋਂ ਆ ਕੇ ਵੀ ਕੋਈ ਵਿਅਕਤੀ ਕਾਰੋਬਾਰ ਕਰ ਸਕਦਾ ਹੈ.

image


ਸੀਏ ਫ਼ਰਮ ‘ਚ ਵੱਡੀ ਅਤੇ ਮਹਿੰਗੀਆਂ ਗੱਡੀਆਂ ‘ਚ ਆਉਂਦੇ ਕਾਰੋਬਾਰਿਆਂ ਦਾ ਲਾਇਫ਼ਸਟਾਇਲ ਨੂੰ ਵੇਖ ਕੇ ਉਨ੍ਹਾਂ ‘ਤੇ ਬਹੁਤ ਪ੍ਰਭਾਵ ਪਿਆ. ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕੇ ਨੌਕਰੀ ਕਰਦਿਆਂ ਤਾਂ ਵੱਡੀ ਗੱਡੀਆਂ ਅਤੇ ਵੱਡੇ ਘਰ ਨਹੀਂ ਬਣ ਸਕਦੇ, ਨੌਕਰੀ ਵਿੱਚ ਤਾਂ ਫੇਰ ਉਹੀ ਮਿਡਲ ਕਲਾਸ ਜਿੰਦਗੀ ਹੋ ਜਾਣੀ ਹੈ. ਇਸ ਤੋਂ ਵੱਧ ਉਨ੍ਹਾਂ ਕੁਝ ਨਹੀਂ ਕਰ ਪਾਉਣਾ.

ਕਾਮਯਾਬ ਲੋਕਾਂ ਦੇ ਕਿਸੇ ਉਨ੍ਹਾਂ ਦੇ ਸਾਹਮਣੇ ਸਨ. ਉਨ੍ਹਾਂ ਤੋਂ ਹੀ ਪ੍ਰੇਰਨਾ ਲੈ ਕੇ ਕਾਰੋਬਾਰੀ ਬਣਨ ਅਤੇ ਪੈਸਾ ਅਤੇ ਨਾਂਅ ਕਮਾਉਣ ਦਾ ਸੁਪਨਾ ਉਨ੍ਹਾਂ ਨੇ ਵੇਖ ਲਿਆ.

image


ਘਰ ਦਾ ਮਾਹੌਲ ਕੁਝ ਠੀਕ ਹੋਇਆ ਤਾਂ ਪਿਤਾ ਜੀ ਨੇ ਫ਼ੇਰ ਸਮਝਾਉਣ ਦੀ ਕੋਸ਼ਿਸ਼ ਕੀਤੀ. ਪਰ ਜਦੋਂ ਗੁਰਵਿੰਦਰ ਸਿੰਘ ਨਹੀਂ ਮੰਨੇ ਤੇ ਪਿਤਾ ਜੀ ਨੇ ਮਦਦ ਕਰਨ ਦਾ ਮਨ ਬਣਾ ਲਿਆ. ਉਹਾਂ ਨੂੰ ਪਤਾ ਲੱਗ ਗਿਆ ਕੇ ਉਨ੍ਹਾਂ ਦਾ ਬੇਟਾ ਜਿੱਦ ਪੂਰੀ ਕਰਕੇ ਹੀ ਮੰਨੇਗਾ.

ਗੁਰਵਿੰਦਰ ਸਿੰਘ ਨੇ ਜਦੋਂ ਕਾਰੋਬਾਰ ਕਰਨ ਦਾ ਮੰਨ ਬਣਾਇਆ ਉਨ੍ਹਾਂ ਕੋਲ ਕੋਈ ਪੂੰਜੀ ਨਹੀਂ ਸੀ. ਉਨ੍ਹਾਂ ਨੇ ਆਪਣੇ ਪਿਤਾ ਜੀ ਤੋਂ ਮਦਦ ਮੰਗ. ਉਨ੍ਹਾਂ ਨੇ ਦੱਸਿਆ-

“ਮੇਰੇ ਪਿਤਾ ਜੀ ਦੀ ਸਾਰੀ ਉਮਰ ਦੀ ਕਮਾਈ ਇੱਕ ਪਲਾੱਟ ਸੀ. ਇਸ ਤੋਂ ਅਲਾਵਾ ਉਨ੍ਹਾਂ ਕੋਲ ਕੋਈ ਰਕਮ ਨਹੀਂ ਸੀ. ਉਹ ਪਲਾੱਟ ਵੇਚ ਕੇ 32 ਹਜ਼ਾਰ ਰੁਪਏ ਮਿਲੇ. ਉਹ ਰਕਮ ਪਿਤਾ ਜੀ ਨੇ ਮੈਨੂ ਦੇ ਦਿੱਤੀ. ਉਸ ਨਾਲ ਮੈਂ ਕਾਰੋਬਾਰ ਸ਼ੁਰੂ ਕੀਤਾ.”

ਪਲਾੱਟ ਵੇਚ ਕੇ ਜਦੋਂ ਪਿਤਾ ਜੀ ਨੇ ਉਨ੍ਹਾਂ ਨੂੰ ਪੈਸੇ ਦਿੱਤੇ ਤਾਂ ਇੱਕ ਸਲਾਹ ਵੀ ਦਿੱਤੀ ਕੇ ਕਾਰੋਬਾਰ ਅਜਿਹਾ ਕਰੋ ਜਿਸ ਨਾਲ ਕਿਸੇ ਨੂੰ ਜਾਨ ਦਾ ਖ਼ਤਰਾ ਨਾ ਹੋਵੇ ਅਤੇ ਕਿਸੇ ਦੀ ਜਿੰਦਗੀ ‘ਤੇ ਮਾੜਾ ਅਸਰ ਨਾ ਪਵੇ.

image


ਪਿਤਾ ਜੀ ਦੀ ਇਸ ਸਲਾਹ ਨੂੰ ਮਨਣ ਲਈ ਉਨ੍ਹਾਂ ਨੂੰ ਬਹੁਤ ਵਿਚਾਰ ਕਰਨਾ ਪਿਆ. ਉਨ੍ਹਾਂ ਨੇ ਇਲੈਕਟ੍ਰੋਨਿਕ ਵਸਤੂਆਂ ਦਾ ਵਪਾਰ ਕਰਨ ਦਾ ਫ਼ੈਸਲਾ ਕੀਤਾ. ਉਸ ਸਮੇਂ ਦੇ ਦੌਰਾਨ ਮਰਫ਼ੀ ਟੀਵੀ ਦੀ ਬਹੁਤ ਡਿਮਾੰਡ ਸੀ. ਮਸ਼ਹੂਰ ਬ੍ਰਾਂਡ ਸੀ. ਗੁਰਵਿੰਦਰ ਸਿੰਘ ਨੇ ਇੱਕ ਡੀਲਰ ਕੋਲੋਂ ਟੀਵੀ ਲੈ ਕੇ ਆਉਂਦੇ ਸਨ ਅਤੇ ਅੱਗੇ ਵੇਚ ਦਿੰਦੇ ਸਨ. ਇਹ ਉਨ੍ਹਾਂ ਦੇ ਕਾਰੋਬਾਰ ਦੀ ਸ਼ੁਰੁਆਤ ਸੀ. ਉਨ੍ਹਾਂ ਦੇ ਪਰਿਵਾਰ ਨੂੰ ਯਕੀਨ ਹੀ ਨਹੀਂ ਹੋਇਆ ਕੇ ਨੌਕਰੀਪੇਸ਼ਾ ਪਰਿਵਾਰ ਦਾ ਮੁੰਡਾ ਕਾਰੋਬਾਰ ਕਰਨ ਲੱਗ ਪਿਆ ਅਤੇ ਮੁਨਾਫ਼ਾ ਵੀ ਕਮਾ ਰਿਹਾ ਹੈ. ਗੁਰਵਿੰਦਰ ਸਿੰਘ ਹੋਰਾਂ ਦਾ ਇਹ ਸਫ਼ਰ ਕਾਮਯਾਬੀ ਵੱਲ ਤੁਰ ਪਿਆ.

ਗੁਰਵਿੰਦਰ ਸਿੰਘ ਕਹਿੰਦੇ ਹਨ-

“ਇੰਨਾ ਹੋਣ ਦੇ ਬਾਅਦ ਵੀ ਕੁਝ ਲੋਕ ਹੋਰ ਤ੍ਰਾਂਹ ਦੀਆਂ ਗੱਲਾਂ ਕਰਦੇ ਸਨ ਕੇ ਮੁੰਡਾ ਪੜ੍ਹ ਲਿਖ ਕੇ ਟੀਵੀ ਵੇਚਣ ਲੱਗ ਪਿਆ. ਇਹ ਸੁਣ ਕੇ ਘਰ ਦਿਆਂ ਨੂੰ ਵੀ ਲੱਗਦਾ ਸੀ ਕਿੱਤੇ ਮੁੰਡੇ ਨੇ ਗਲਤੀ ਤਾਂ ਨਹੀਂ ਕਰ ਲਈ ਕੰਮ ਸ਼ੁਰੂ ਕਰਕੇ. ਪਰ ਜਦੋਂ ਉਨ੍ਹਾਂ ਲੋਕਾਂ ਨੇ ਹੀ ਮੇਰੇ ਘਰੇ ਦੱਸਿਆ ਕੇ ਕੰਮ ਵੱਧਿਆ ਹੈ ਅਤੇ ਮੁਨਾਫ਼ਾ ਹੋ ਰਿਹਾ ਹੈ ਤਾਂ ਮੇਰੇ ਮਾਪਿਆਂ ਨੂੰ ਯਕੀਨ ਹੋਇਆ.”

ਇਲੈਕਟ੍ਰੋਨਿਕ ਵਸਤੂਆਂ ਦਾ ਕਾਰੋਬਾਰ ਠੀਕ ਤਰ੍ਹਾਂ ਚੱਲ ਪੈਣ ਦੇ ਬਾਅਦ ਗੁਰਵਿੰਦਰ ਸਿੰਘ ਨੇ ਸਿੱਖਿਆ ਦੇ ਖ਼ੇਤਰ ਵਾਲੇ ਪਾੱਸੇ ਜਾਣ ਦਾ ਵਿਚਾਰ ਬਣਾਇਆ. ਉਨ੍ਹਾਂ ਨੂੰ ਲੱਗਾ ਸਿੱਖਿਆ ਦੇ ਖ਼ੇਤਰ ਵਿੱਚ ਨਾਂਅ ਤਾਂ ਹੋਏਗਾ ਹੀ, ਨਾਲ ਹੀ ਸਮਾਜ ਲਈ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ. ਉਨ੍ਹਾਂ ਦਿਨਾਂ ‘ਚ ਇੰਜੀਨਿਅਰਿੰਗ ਕੋਰਸਾਂ ਦੀ ਬਹੁਤ ਡਿਮਾੰਡ ਸੀ. ਪੰਜਾਬ ਦੀ ਮੌਜੂਦਾ ਸਰਕਾਰ ਵੀ ਪ੍ਰਾਈਵੇਟ ਇੰਜੀਨੀਅਰਿੰਗ ਕਾਲੇਜ ਖੋਲਣ ਦੇ ਹਕ਼ ਵਿੱਚ ਸੀ ਅਤੇ ਉਸ ਵੱਲ ਮਦਦ ਵੀ ਕਰ ਰਹੀ ਸੀ. ਇਹ ਜਾਣ ਕੇ ਗੁਰਵਿੰਦਰ ਸਿੰਘ ਨੇ ਇੰਜੀਨੀਅਰਿੰਗ ਕਾਲੇਜ ਖੋਲਣ ਦਾ ਮੰਨ ਬਣਾ ਲਿਆ, ਘਰ ਜਾ ਕੇ ਗੱਲ ਕੀਤੀ ਤਾਂ ਫੇਰ ਉਹੀ ਹੋਇਆ ਜੋ ਪਹਿਲੀ ਵਾਰੀ ਹੋਇਆ ਸੀ. ਘਰ ‘ਚ ਫ਼ੇਰ ਉਹੀ ਰੌਲ੍ਹਾ ਸ਼ੁਰੂ ਹੋ ਗਿਆ ਕੇ ਇੰਨਾ ਵੱਡਾ ਕੰਮ ਆਪਣੇ ਵਸ ਦਾ ਨਹੀਂ ਹੈ. ਇਹ ਕੰਮ ਵੱਡੇ ਲੋਕ ਕਰ ਸਕਦੇ ਹਨ. ਉਨ੍ਹਾਂ ਦੇ ਵਿਚਾਰ ਦਾ ਬਹੁਤ ਵਿਰੋਧ ਹੋਇਆ. ਪਰਿਵਾਰ ਨੂੰ ਲੱਗ ਰਿਹਾ ਸੀ ਕੇ ਇਸਨੇ ਕੁਝ ਪੈਸੇ ਇਕੱਠੇ ਕਰ ਲਏ ਹਨ ਇਸ ਲਈ ਇਸਨੂੰ ਵੱਡੀਆਂ ਗੱਲਾਂ ਆ ਰਹੀਆਂ ਹਨ.

image


ਪਰ ਗੁਰਵਿੰਦਰ ਸਿੰਘ ਹੋਰਾਂ ਦਾ ਫ਼ੈਸਲਾ ਇਸ ਵਾਰ ਵੀ ਪੱਕਾ ਸੀ. ਇਸ ਵਾਰ ਵੀ ਉਹ ਆਪਣੇ ਪਿਤਾ ਜੀ ਨੂੰ ਰਾਜ਼ੀ ਕਰਨ ਵਿੱਚ ਕਾਮਯਾਬ ਹੋ ਗਏ. ਇਸ ਵਾਰ ਯੂਕੇ ‘ਚ ਰਹਿੰਦੇ ਉਨ੍ਹਾਂ ਦੀ ਪਤਨੀ ਭਰਾ ਨਿਰਮਲ ਸਿੰਘ ਰਯਾਤ ਮੂਹਰੇ ਆਏ. ਉਹ ਵੀ ਚਾਹ ਰਹੇ ਸੀ ਕੇ ਭਾਰਤ ਵਿੱਚ ਹੀ ਕੁਝ ਵੱਡਾ ਕੰਮ ਕੀਤਾ ਜਾਏ. ਜਦੋਂ ਗੁਰਵਿੰਦਰ ਸਿੰਘ ਨੇ ਉਨ੍ਹਾਂ ਨਾਲ ਇੰਜੀਨੀਅਰਿੰਗ ਕਾਲੇਜ ਖੋਲਣ ਦਾ ਵਿਚਾਰ ਸਾਂਝਾ ਕੀਤਾ ਤੇ ਉਹ ਉਸੇ ਵੇਲੇ ਉਸ ਕੰਮ ਨੂੰ ਸ਼ੁਰੂ ਕਰਨ ਲਈ ਤਿਆਰ ਹੋ ਗਏ.

ਪਰ ਸਿਰਫ਼ ਵਿਚਾਰ ਹੀ ਕਾਫ਼ੀ ਨਹੀਂ ਸੀ. ਔਕੜਾਂ ਬਹੁਤ ਸੀ ਇਸ ਨੂੰ ਸਿਰੇ ਚੜ੍ਹਾਉਣ ‘ਚ. ਸਰਕਾਰੀ ਨਿਯਮ ਇਹ ਕਹਿੰਦੇ ਸਨ ਕੇ ਕਾਲੇਜ ਖੋਲਣ ਲਈ ਘੱਟੋ-ਘੱਟ 25 ਏਕੜ ਜ਼ਮੀਨ ਹੋਣੀ ਚਾਹੀਦੀ ਹੈ. ਗੁਰਵਿੰਦਰ ਸਿੰਘ ਨੇ ਮੁੜ ਕੇ ਫੇਰ ਪਿਤਾ ਜੀ ਕੋਲੋਂ ਮਦਦ ਮੰਗੀ ਅਤੇ ਇੱਕ ਵਾਰ ਫੇਰ ਉਨ੍ਹਾਂ ਨੇ ਖੇਤੀ ਵਾਲੀ ਜ਼ਮੀਨ ਵੇਚ ਕੇ ਪੈਸੇ ਇਕੱਠੇ ਕੀਤੇ.

ਗੁਰਵਿੰਦਰ ਸਿੰਘ ਕਹਿੰਦੇ ਹਨ-

“ਮੈਂ ਪਹਿਲੀ ਵਾਰ ਜਦੋਂ ਕਾਰੋਬਾਰ ਸ਼ੁਰੂ ਕੀਤਾ ਅਤੇ ਫ਼ੇਰ ਜਦੋਂ ਇੰਜੀਨੀਅਰਿੰਗ ਕਾਲੇਜ ਖੋਲਿਆ, ਉਸ ਵੇਲੇ ਵੀ ਹਾਲਾਤ ਇੱਕੋ ਜਿਹੇ ਹੀ ਸੀ. ਉਸ ਵੇਲੇ ਵੀ ਮੇਰੇ ਵਿਚਾਰ ਦਾ ਵਿਰੋਧ ਹੋਇਆ ਸੀ ਅਤੇ ਜ਼ਮੀਨ ਵੇਚਣੀ ਪਈ ਸੀ. ਇਸ ਵਾਰ ਵੀ ਉਹੀ ਹੋਇਆ.”

ਸਿਰਫ਼ 25 ਏਕੜ ਜ਼ਮੀਨ ਖ਼ਰੀਦ ਲੈਣਾ ਹੀ ਸਬ ਨਹੀਂ ਸੀ. ਚੰਡੀਗੜ੍ਹ ਤੋਂ ਦੂਰ ਰੋਪੜ ‘ਚ ਕਾਲੇਜ ਸ਼ੁਰੂ ਕਰਾਉਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ. ਸਿੱਖਿਆ ਦੇ ਖ਼ੇਤਰ ‘ਚ ਉਨ੍ਹਾਂ ਤੋਂ ਪਹਿਲਾਂ ਕਿਸੇ ਨੇ ਕੋਈ ਕੰਮ ਨਹੀਂ ਸੀ ਕੀਤਾ ਹੋਇਆ. ਫ਼ੈਮਿਲੀ ਦਾ ਪਿਛੋਕੜ ਵੀ ਮਿਡਲ ਕਲਾਸ ਹੀ ਸੀ. ਕਾਲੇਜ ਚਲਾਉਣ ਦੀ ਪਰਮਿਸ਼ਨ ਲੈਣ ਲਈ ਉਨ੍ਹਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ. ਪਰਮਿਸ਼ਨ ਲੈਣ ਤੋਂ ਬਾਅਦ ਬੈੰਕ ਤੋਂ ਲੋਨ ਲੈਣਾ ਵੀ ਸੌਖਾ ਕੰਮ ਨਹੀਂ ਸੀ. ਇਹ ਸਾਰੇ ਕੰਮ ਜਦੋਂ ਹੋ ਗਏ ਅਤੇ ਕਾਲੇਜ ਦੇ ਬਿਲਡਿੰਗ ਬਣ ਗਈ ਤਾਂ ਸਾਹਮਣੇ ਚੁਨੌਤੀ ਸੀ ਲੋਕਾਂ ਦਾ ਅਤੇ ਵਿਦਿਆਰਥੀਆਂ ਦਾ ਵਿਸ਼ਵਾਸ ਪ੍ਰਾਪਤ ਕਰਨਾ.

ਗੁਰਵਿੰਦਰ ਸਿੰਘ ਕਹਿੰਦੇ ਹਨ-

“ਸਾਨੂੰ ਆਪਣੀ ਕਾਬਲੀਅਤ ‘ਤੇ ਭਰੋਸਾ ਸੀ. ਬੱਚਿਆਂ ਨੂੰ ਵੱਧਿਆ ਸਿੱਖਿਆ ਅਤੇ ਹੋਰ ਸੁਵਿਧਾਵਾਂ ਦੇਣ ਲਈ ਤਿਆਰ ਸੀ ਪਰ ਇਹ ਗੱਲ ਲੋਕਾਂ ਤਕ ਪਹੁਚਣ ਅਤੇ ਉਨ੍ਹਾਂ ਦਾ ਵਿਸ਼ਵਾਸ ਮਿਲਣਾ ਸੌਖਾ ਨਹੀਂ ਸੀ. ਅਸੀਂ ਪਹਿਲਾਂ ਕੋਈ ਸਕੂਲ ਜਾ ਕਾਲੇਜ ਵੀ ਨਹੀਂ ਸੀ ਚਲਾਇਆ. ਪਰ ਛੇਤੀ ਹੀ ਸਾਡੀ ਮਿਹਨਤ ਸਾਹਮਣੇ ਆਉਣ ਲੱਗੀ ਅਤੇ ਲੋਕਾਂ ਨੇ ਮੰਨਿਆ ਕੇ ਸਾਡਾ ਕੰਮ ਬਹੁਤ ਵੱਧਿਆ ਹੈ.”

ਗੁਰਵਿੰਦਰ ਸਿੰਘ ਨੂੰ ਉਹ ਦਿਨ ਹਾਲੇ ਵੀ ਚੰਗੀ ਤ੍ਰਾਂਹ ਯਾਦ ਹੈ ਜਦੋਂ ਉਹ ਆਪ ਹੋਸਟਲ ‘ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਟਿਫ਼ਿਨ ਦੇਣ ਜਾਂਦੇ ਸੀ. ਸ਼ੁਰੁਆਤੀ ਦਿਨਾਂ ‘ਚ ਹੋਸਟਲ ਨਹੀਂ ਬਣਿਆ ਸੀ. ਕਾਲੇਜ ਦੇ ਸਾਹਮਣੇ ਹੀ ਇੱਕ ਮਕਾਨ ਕਿਰਾਏ ਤੇ ਲੈ ਕੇ ਹੋਸਟਲ ਬਣਾਇਆ ਅਤੇ ਬੱਚਿਆਂ ਨੂੰ ਦਿੱਤਾ. ਇਸੇ ਹੋਸਟਲ ‘ਚ ਉਹ ਆਪ ਟਿਫ਼ਿਨ ਦੇਣ ਜਾਂਦੇ ਸਨ.

ਗੁਰਵਿੰਦਰ ਸਿੰਘ ਦੀ ਮਿਹਨਤ ਅਤੇ ਇਮਾਨਦਾਰੀ ਦੇ ਸਦਕੇ ਕਾਲੇਜ ਦਾ ਨਾਂਅ ਚੜ੍ਹਦਾ ਗਿਆ. ਉਨ੍ਹਾਂ ਦਾ ਵਿਸ਼ਵਾਸ ਵੀ ਵੱਧਦਾ ਗਿਆ ਅਤੇ ਉਨ੍ਹਾਂ ਨੇ ਹੋਰ ਕਾਲੇਜ ਖੋਲਣੇ ਸ਼ੁਰੂ ਕਰ ਦਿੱਤੇ. ਇਨ੍ਹਾਂ ਨੂੰ ਮਿਲਾ ਕੇ ਹੀ ਗਰੁਪ ਬਣ ਗਿਆ ਅਤੇ ਕਾਲੇਜਾਂ ਦੇ ਗਰੁਪ ਨਾਲ ਯੂਨੀਵਰਸਿਟੀ. ਗੁਰਵਿੰਦਰ ਸਿੰਘ ਬਾਹਰਾ ਅੱਜ ਰਯਾਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਹਨ. ਸਿੱਖਿਆ ਦੇ ਖ਼ੇਤਰ ਵਿੱਚ ਉਨ੍ਹਾਂ ਦਾ ਇੱਕ ਵੱਡਾ ਨਾਂਅ ਹੈ. ਲੋਕ ਹੁਣ ਉਨ੍ਹਾਂ ਦੀ ਕਹਾਣੀ ਤੋਂ ਪ੍ਰੇਰਨਾ ਲੈਂਦੇ ਹਨ.

image


ਹੁਣ ਉਹ ਇੰਜੀਨੀਅਰਿੰਗ, ਤਕਨੋਲੋਜੀ, ਮੇਡਿਕਲ ਸਾਇੰਸ, ਫਾਰਮੇਸੀ, ਡੇੰਟਲ ਸਾਇੰਸ, ਹੋਟਲ ਮੈਨੇਜਮੇੰਟ ਅਤੇ ਬਿਜਨੇਸ ਮੈਨੇਜਮੇੰਟ ਦੇ ਵਿਦਿਅਕ ਸੰਸਥਾਨ ਚਲਾਉਂਦੇ ਹਨ.

ਰਯਾਤ-ਬਾਹਰਾ ਯੂਨੀਵਰਸਿਟੀ ਦੇ ਕਾਲੇਜ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਨ. ਹਿਮਾਚਲ ਪ੍ਰਦੇਸ਼ ਵਿੱਚ ਇੱਕ ਯੂਨੀਵਰਸਿਟੀ ਵੀ ਹੈ. ਸਾਲ 2001 ਵਿੱਚ 180 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ ਇੰਜੀਨੀਅਰਿੰਗ ਕਾਲੇਜ ਤੋਂ ਵੱਧ ਕੇ ਅੱਜ ਦੋ ਯੂਨੀਵਰਸਿਟੀ ਨਾਲ ਜੁੜੇ ਕਾਲੇਜਾਂ ਵਿੱਚ ਤੀਹ ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ. ਸ਼ੁਰੁਆਤ ‘ਚ ਕਰਮਚਾਰੀ ਵੀ ਕੁਲ 14 ਸਨ. ਅੱਜ ਛੇ ਹਜ਼ਾਰ ਕਰਮਚਾਰੀ ਇਸ ਅਦਾਰੇ ਨਾਲ ਕੰਮ ਕਰਦੇ ਹਨ.

ਪਰ ਹਾਲੇ ਵੀ ਉਹ ਕਹਿੰਦੇ ਹਨ-

“ਮੇਰੇ ਲਈ ਚੁਣੋਤੀਆਂ ਖ਼ਤਮ ਨਹੀਂ ਹੋਈਆਂ . ਸਿੱਖਿਆ ਦੇ ਖ਼ੇਤਰ ਵਿੱਚ ਨਿੱਤ ਨਵੀਂ ਤਕਨੀਕ ਅਤੇ ਕੋਰਸ ਆ ਰਹੇ ਹਨ. ਸਾਨੂੰ ਵੀ ਸਮੇਂ ਦੇ ਹਿਸਾਬ ਨਾਲ ਅਗ੍ਹਾਂ ਵੱਧਣ ਦੀ ਲੋੜ ਰਹਿੰਦੀ ਹੈ. ਮੁਕਾਬਲੇ ਵਿੱਚ ਅੱਗੇ ਰਹਿਣਾ ਬਹੁਤ ਜ਼ਰੂਰੀ ਹੈ. ਅਸੀਂ ਲਗਾਤਾਰ ਅੱਗੇ ਵੱਧ ਰਹੇ ਹਾਂ ਅਤੇ ਸਾਨੂੰ ਵਿਸ਼ਵਾਸ ਹੈ ਕੇ ਅਸੀਂ ਰਯਾਤ-ਬਾਹਰਾ ਯੂਨੀਵਰਸਿਟੀ ਨੂੰ ਦੁਨਿਆ ਦੀ ਪਹਿਲੇ ਨੰਬਰ ਦੀ ਯੂਨੀਵਰਸਿਟੀ ਬਣਾ ਦਿਆਂਗੇ.”

ਉਹ ਕਹਿੰਦੇ ਹਨ ਕੇ ਉਹ ਅੱਜ ਵੀ ਉੰਨੀ ਹੀ ਮਿਹਨਤ ਕਰਦੇ ਹਨ ਜਿੰਨੇ ਕੇ ਪਹਿਲਾ ਕਾਲੇਜ ਸ਼ੁਰੂ ਕਰਨ ਵੇਲੇ ਕਰਦੇ ਸਨ. ਮਿਹਨਤ ਅਤੇ ਇਮਾਨਦਾਰੀ ਕਰਕੇ ਹੀ ਉਹ ਇਸ ਮੁਕਾਮ ਤਕ ਪਹੁੰਚ ਸਕੇ. ਉਹ ਕਹਿੰਦੇ ਹਨ ਕੇ ਮੇਰੇ ਵਿੱਚ ਵਿਸ਼ਵਾਸ ਦੀ ਘਾਟ ਨਹੀਂ. ਮੈਂ ਮਿਹਨਤ ਕਰਦਾ ਰਹਾਂਗਾ.

ਲੋਕਾਂ ਨੂੰ ਸਲਾਹ ਦਿੰਦੇ ਹੋਏ ਗੁਰਵਿੰਦਰ ਸਿੰਘ ਕਹਿੰਦੇ ਹਨ ਕੇ ਕਾਰੋਬਾਰ ਸ਼ੁਰੂ ਕਰਨ ਲਈ ਡਿਗਰੀ ਜਾਂ ਪੈਸੇ ਦੀ ਲੋੜ ਨਹੀਂ ਹੁੰਦੀ. ਪੈਸੇ ਨਾਲ ਬਿਜਨੇਸਮੈਨ ਕੰਮ ਕਰਦੇ ਹਨ. ਬਿਨਾਹ ਪੈਸੇ ਤੋਂ ਕੰਮ ਕਰਨ ਲਈ ਬਿਜਨੇਸ ਮਾਇੰਡ ਹੋਣਾ ਚਾਹਿਦਾ ਹੈ. ਇਸ ਲਈ ਬਿਜਨੇਸ ਮਾਇੰਡੇਡ ਬਣੋਂ. ਆਮ ਆਦਮੀ ਵੀ ਕਾਰੋਬਾਰ ਕਰ ਸਕਦਾ ਹੈ.

ਦੋ ਯੂਨੀਵਰਸਿਟੀ ਚਲਾਉਣ ਵਾਲੇ ਗੁਰਵਿੰਦਰ ਸਿੰਘ ਨੇ ਪੰਜਵੀ ਤਕ ਦੀ ਪੜ੍ਹਾਈ ਆਪਣੇ ਪਿੰਡ ਪੁਰਖੋਵਾਲ ਤੋਂ ਕੀਤੀ. ਪੰਜਵੀਂ ਤਕ ਪੰਜਾਬੀ ਮੀਡੀਅਮ ‘ਚ ਪੜ੍ਹੇ. ਫ਼ੇਰ ਉਨ੍ਹਾਂ ਦਾ ਦਾਖ਼ਿਲਾ ਗੜਸ਼ੰਕਰ ਦੇ ਸਰਕਾਰੀ ਹਾਈ ਸਕੂਲ ਵਿੱਚ ਹੋ ਗਿਆ. ਇੱਥੇ ਉਨ੍ਹਾਂ ਨੇ ਅੰਗ੍ਰੇਜ਼ੀ ਪੜ੍ਹੀ. ਬੀਕਾੱਮ ਉਨ੍ਹਾਂ ਨੇ ਨਵਾਂ ਸ਼ਹਿਰ ਤੋਂ ਕੀਤੀ ਅਤੇ ਫ਼ੇਰ ਉਹ ਸੀਏ ਫ਼ਰਮ ਨਾਲ ਲੱਗੇ ਜਿੱਥੇ ਉਨ੍ਹਾਂ ਨੂੰ ਕਾਰੋਬਾਰੀ ਬਣਨ ਦੀ ਪ੍ਰੇਰਨਾ ਮਿਲੀ ਅਤੇ ਉਹ ਕਾਮਯਾਬ ਕਾਰੋਬਾਰੀ ਬਣੇ.

ਲੇਖਕ: ਅਰਵਿੰਦ ਯਾਦਵ

ਅਨੁਵਾਦ: ਰਵੀ ਸ਼ਰਮਾ