ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਘਰ ਛੱਡਿਆ, ਹੁਣ ਲੋਕ ਉਨ੍ਹਾਂ ਨੂੰ 'ਸਾਇਕਿਲ ਟੀਚਰ' ਬੁਲਾਉਂਦੇ ਹਨ  

0

ਦੁਨਿਆ ਵਿੱਚ ਕੁਝ ਲੋਗ ਅਜਿਹੇ ਵੀ ਹੁੰਦੇ ਹਨ ਜੋ ਸਮਾਜ ਭਲਾਈ ਨੂੰ ਹੀ ਆਪਣੀ ਜਿੰਦਗੀ ਮੰਤਵ ਮੰਨ ਲੈਂਦੇ ਹੈਂ ਅਤੇ ਫ਼ੇਰ ਭਾਵੇਂ ਕਿੰਨੀਆਂ ਹੀ ਔਕੜਾਂ ਆਉਣ ਉਹ ਪਿੱਛਾਂ ਮੁੜ ਕੇ ਨਹੀਂ ਵੇਖਦੇ। ਅਜਿਹਾ ਹੀ ਇਕ ਸਖਸ਼ ਹੈ ਲਖਨਊ ਦੇ ਆਦਿਤਿਆ ਕੁਮਾਰ। ਆਦਿਤਿਆ ਕੁਮਾਰ ਪਿੱਛਲੇ 23 ਸਾਲਾਂ ਤੋਂ ਸਾਇਕਿਲ 'ਤੇ ਘੁੰਮ ਘੁੰਮ ਕੇ ਗ਼ਰੀਬ ਅਤੇ ਬੇਸਹਾਰਾ ਬੱਚਿਆਂ ਨੂੰ ਪੜ੍ਹਾ ਰਹੇ ਹਨ. ਉਹ ਲਗਭਗ 1500 ਬੱਚਿਆਂ ਨੂੰ ਸਿਖਿਆ ਦੇ ਰਹੇ ਹਨ. ਹੁਣ ਲੋਕ ਉਨ੍ਹਾਂ ਨੂੰ ਸਾਇਕਿਲ ਟੀਚਰ ਕਹਿੰਦੇ ਹਨ.

ਆਦਿਤਿਆ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਫ਼ਰੁਖਾਬਾਦ 'ਚ ਹੋਇਆ। ਮਾਲੀ ਹਾਲਤ ਖ਼ਰਾਬ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਾਨਪੁਰ ਤੋਂ ਬੀਐਸਸੀ ਪਾਸ ਕੀਤੀ ਇਸ ਤੋਂ ਬਾਅਦ ਉਨ੍ਹਾਂ ਨੇ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪਰਿਵਾਰ ਦੀ ਮਾਲੀ ਹਾਲਤ ਖਰਾਬ ਸੀ. ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਕਰਕੇ ਪਰਿਵਾਰ ਉਨ੍ਹਾਂ ਕੋਲੋਂ ਨਰਾਜ਼ ਰਹਿਣ ਲੱਗ ਪਿਆ. ਪਰ ਆਦਿਤਿਆ ਕੋਈ ਅਸਰ ਨਹੀਂ ਸੀ ਹੋ ਰਿਹਾ। ਉਸ ਉੱਪਰ ਤਾਂ ਗ਼ਰੀਬ ਅਤੇ ਬੇਸਹਾਰਾ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦਾ ਜਨੂਨ ਚੜਿਆ ਹੋਇਆ ਸੀ.

ਪਰਿਵਾਰ ਵਲੋਂ ਜ਼ੋਰ ਪਾਉਣ 'ਤੇ ਉਨ੍ਹਾਂ ਨੇ ਘਰ ਛੱਡ ਦਿੱਤਾ ਅਤੇ ਉਹ ਲਖਨਊ ਆ ਗਏ. ਕੁਝ ਦਿਨ ਉਹ ਚਾਰਬਾਗ ਰੇਲਵੇ ਸਟੇਸ਼ਨ 'ਤੇ ਵੀ ਰਹੇ ਅਤੇ ਉੱਥੇ ਮੰਗਤੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਏ. ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਕੁਝ ਘਰਾਂ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਮਿਲ ਗਿਆ ਜਿਸ ਨਾਲ ਉਨ੍ਹਾਂ ਦਾ ਆਪਣਾ ਖ਼ਰਚਾ ਚਲਦਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਪਾਰਕਾਂ ਅਤੇ ਸੜਕਾਂ ਅਤੇ ਚੌਕਾਂ ਤੇ ਜਾ ਕੇ ਮੰਗਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ।

ਉਹ ਪਿੱਛਲੇ 23 ਵਰ੍ਹੇ ਤੋਂ ਸਾਇਕਿਲ ਤੇ ਘੁੰਮ ਕੇ ਝੁੱਗੀ ਬਸਤੀਆਂ ਵਿੱਚ ਜਾਂਦੇ ਹਨ ਅਤੇ ਗ਼ਰੀਬੀ ਜਾਂ ਕਿਸੇ ਹੋਰ ਕਾਰਣ ਕਰਕੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਸਿਖਿਆ ਦਿੰਦੇ ਹਨ. ਉਨ੍ਹਾਂ ਦਾ ਕਹਿਣਾ ਹੈ ਕੀ-

"ਮੈਨੂੰ ਜਿੱਥੇ ਵੀ ਸਕੂਲ ਨਾ ਜਾਣ ਵਾਲੇ ਬੱਚੇ ਦਿਸਦੇ ਹਨ, ਮੇਰੀ ਸਾਇਕਿਲ ਉੱਥੇ ਹੀ ਰੁਕ ਜਾਂਦੀ ਹੈ."

ਹੁਣ ਉਹ ਸਿਖਿਆ ਬਾਰੇ ਲੋਕਾਂ ਨੂੰ ਅਤੇ ਬੱਚਿਆਂ ਨੂੰ ਜਾਗਰੂਕ ਕਰਾਉਣ ਦੇ ਮਕਸਦ ਨਾਲ ਪੂਰੇ ਦੇਸ਼ ਦੀ ਸਾਇਕਿਲ ਯਾਤਰਾ 'ਤੇ ਨਿਕਲੇ ਹੋਏ ਹਨ. ਇਹ ਯਾਤਰਾ ਉਨ੍ਹਾਂ ਨੇ ਲਖਨਊ ਤੋਂ ਸ਼ੁਰੂ ਕੀਤੀ ਹੈ. ਇਸ ਵੇਲੇ ਉਹ ਜੈਪੁਰ ਪੁੱਜੇ ਹੋਏ ਹਨ. ਉਹ ਕਹਿੰਦੇ ਹਨ-

"ਮੈਂ ਪੂਰੇ ਦੇਸ਼ ਦੇ ਬੱਚਿਆਂ ਨੂੰ ਤਾਂ ਨਹੀਂ ਪੜ੍ਹਾ ਸਕਦਾ ਪਰ ਜਿੱਥੇ ਮੇਰੀ ਜ਼ਰੁਰਤ ਹੈ, ਉੱਥੇ ਮੈਂ ਪਹੁੰਚ ਸਕਦਾ ਹਾਂ."

ਆਦਿਤਿਆ ਇਸ ਨੂੰ ਕੰਮ ਨਹੀਂ ਸਗੋਂ ਅਭਿਆਨ ਸਮਝ ਰਹੇ ਹਨ. ਉਹ ਹੁਣ ਤਕ ਛੇ ਹਜ਼ਾਰ ਬੱਚਿਆਂ ਨੂੰ ਪੜ੍ਹਾ ਚੁੱਕੇ ਹਨ. ਟਿਊਸ਼ਨ 'ਤੋਂ ਮਿਲਣ ਵਾਲੇ ਪੈਸੇ ਨਾਲ ਉਹ ਗ਼ਰੀਬ ਬੱਚਿਆਂ ਲਈ ਕ਼ਿਤਾਬਾਂ ਲੈ ਦਿੰਦੇ ਹਨ. ਉਨ੍ਹਾਂ ਦੇ ਪੜ੍ਹਾਏ ਹੋਏ ਕਈ ਬੱਚੇ ਅੱਜ ਉੱਚੀ ਸਰਕਾਰੀ ਅਤੇ ਹੋਰ ਨੌਕਰੀਆਂ ਕਰ ਰਹੇ ਹਨ. ਕਈ ਵਕੀਲ ਵੀ ਬਣ ਗਏ ਹਨ. ਕਈ ਆਪਣਾ ਕੰਮ ਕਰ ਰਹੇ ਹਨ. ਇਸ ਅਭਿਆਨ ਦੇ ਚਲਦਿਆਂ ਆਦਿਤਿਆ ਕੁਮਾਰ ਦਾ ਨਾਂ 'ਲਿਮਕਾ ਬੂਕ ਆਫ਼ ਰਿਕਾਰਡ' ਵਿੱਚ ਦਰਜ਼ ਹੋ ਚੁੱਕਾ ਹੈ. ਇਸ ਤੋਂ ਅਲਾਵਾ ਵੀ ਉਨ੍ਹਾਂ ਨੂੰ ਕਈ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਿਤਾਬ ਮਿਲ ਚੁੱਕੇ ਹਨ. ਆਪਣੀਆਂ ਪਰੇਸ਼ਾਨੀਆਂ ਬਾਰੇ ਉਹ ਦਸਦੇ ਹਨ ਕੀ ਉਨ੍ਹਾਂ ਨੂੰ ਸਨਮਾਨ ਮਿਲ ਚੁੱਕੇ ਹਨ. ਪਰ ਕਿਸੇ ਸਰਕਾਰੀ ਅਦਾਰੇ ਨੇ ਉਨ੍ਹਾਂ ਦੀ ਸੁਧ ਨਹੀਂ ਲਈ. ਪਰ ਇਸ ਗੱਲ ਦਾ ਵੀ ਉਨ੍ਹਾਂ ਦੇ ਜਨੂਨ 'ਤੇ ਕੋਈ ਅਸਰ ਨਹੀਂ ਪੈ ਰਿਹਾ। ਉਹ ਕਹਿੰਦੇ ਹਨ ਕੀ ਜਦੋਂ ਤਕ ਉਹ ਪੜ੍ਹਾ ਸਕਣ ਲਾਇਕ ਰਹਿਣਗੇ ਉਹ ਪੜ੍ਹਾਉਂਦੇ ਰਹਿਣਗੇ।

ਲੇਖਕ: ਗੀਤਾ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ