ਆਂਡੇ-ਬ੍ਰੇਡ ਵੇਚ ਕੇ ਬਣਿਆ ਇੰਜੀਨੀਅਰ, ਹੁਣ ਬੱਚਿਆਂ ਦੀ ਮਦਦ ਕਰ ਰਿਹਾ ਹੈ ਆਈਏਐਸ ਬਣਨ ਲਈ  

0

ਗ਼ਰੀਬੀ ਦੇ ਚਲਦਿਆਂ ਜਿਹੜਾ ਬੱਚਾ ਕਦੇ ਬ੍ਰੇਡ ਵੇਚ ਕੇ ਜਾਂ ਗੱਡੀਆਂ ਦੇ ਟਾਇਰ ਬਦਲ ਕੇ ਦੋ ਵਕ਼ਤ ਦੀ ਰੋਟੀ ਖੱਟਦਾ ਸੀ, ਘਰ 'ਚ ਚੁਲ੍ਹਾ ਵਲਦਾ ਰਹੇ, ਇਸ ਲਈ ਉਹ ਕੋਲਾ ਚੁਗਦਾ ਰਿਹਾ। ਉਹ ਅੱਜ ਉਹ ਅੱਜ ਮੇਕੇਨਿਕਲ ਇੰਜੀਨੀਅਰ ਹੈ. ਰ ਅੱਜ ਉਹ ਆਪਣੇ ਜਿਹੇ ਬੱਚਿਆਂ ਦੀ ਮਦਦ ਕਰ ਰਿਹਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਔਕੜਾਂ ਨਾ ਵੇਖਣੀਆਂ ਪੈਣ. ਉਹ ਅਜਿਹੇ ਗ਼ਰੀਬ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਜਾਂ ਆਈਏਐਸ ਬਣਨ ਲਈ ਸਹਿਯੋਗ ਦੇ ਰਿਹਾ ਹੈ. ਉਸ ਦਾ ਨਾਂ ਹੈ ਅਮੋਲ ਸਾਇਨਵਾਰ। ਦੁਨਿਆ ਭਾਵੇਂ ਅਮੋਲ ਨੂੰ ਨਹੀਂ ਜਾਣਦੀ ਪਰ ਉਸਦੀ ਸੰਸਥਾ 'ਹੋਪ' ਰਾਹੀਂ ਗ਼ਰੀਬ ਬੱਚਿਆਂ ਦੀ ਉਮੀਦਾਂ ਪੂਰੀਆਂ ਕਰਨ 'ਚ ਲੱਗੇ ਹੋਏ ਹਨ.

ਅਮੋਲ ਦੀ ਕਹਾਣੀ ਵੀ ਦੁਖ ਭਾਰੀ ਹੈ. ਉਹ ਜਦੋਂ ਅੱਠ ਸਾਲ ਦਾ ਸੀ ਉਦੋਂ ਉਸ ਦੇ ਪਿਤਾ ਦਾ ਦੇਹਾੰਤ ਹੋ ਗਿਆ. ਉਸਨੇ ਇੰਟਰ ਤਕ ਦੀ ਪੜ੍ਹਾਈ ਆਂਡੇ-ਬ੍ਰੇਡ ਵੇਚ ਕੇ ਅਤੇ ਬੱਚਿਆਂ ਨੂੰ ਪੜ੍ਹਾ ਕੇ ਪੂਰੀ ਕੀਤੀ। ਪਰ ਅੱਗੇ ਪੜ੍ਹਾਈ ਲਈ ਉਸ ਕੋਲ ਪੈਸੇ ਨਹੀਂ ਸੀ. ਉਸਦੇ ਕੁਝ ਦੋਸਤਾਂ ਨੇ ਮਦਦ ਕੀਤੀ ਅਤੇ ਅਮੋਲ ਨਾਗਪੁਰ ਦੇ ਰਾਜੀਵ ਗਾਂਧੀ ਇੰਜੀਨਿਅਰਿੰਗ ਕਾਲੇਜ 'ਤੋਂ ਬੀਟੇਕ ਪੂਰੀ ਕਰ ਗਿਆ. ਬੀਟੇਕ ਵਿੱਚ ਅਵਲ ਰਹਿਣ ਕਰਕੇ ਉਸਨੂੰ 13 ਹਜ਼ਾਰ ਰੁਪਏ ਦਾ ਇਨਾਮ ਵੀ ਮਿਲਿਆ ਪਰ ਉਸਨੇ ਉਹ ਰਕਮ ਗ਼ਰੀਬ ਬੱਚਿਆਂ ਦੀ ਕਿਤਾਬਾਂ ਖ਼ਰੀਦਣ ਲਈ ਕਾਲੇਜ ਦੇ ਪੁਸਤਕਾਲਾ ਨੂੰ ਹੀ ਦੇ ਦਿੱਤੀ ਤਾਂ ਜੋ ਇੰਜੀਨਿਅਰਿੰਗ ਦੀ ਕਿਤਾਬਾਂ ਨਹੀਂ ਖ਼ਰੀਦ ਸਕਣ ਵਾਲੇ ਵਿਦਿਆਰਥੀ ਪੜ੍ਹਾਈ ਕਰ ਸਕਣ.

ਸਾਲ 2006 ਵਿੱਚ ਜਦੋਂ ਉਨ੍ਹਾਂ ਨੂੰ ਕੰਮ ਦੇ ਸਿਲਸਿਲੇ 'ਚ ਅਫ੍ਰੀਕਾ ਦੇ ਇਕ ਮੁਲਕ ਯੁਗਾਂਡਾ ਜਾਣਾ ਪਿਆ ਤਾਂ ਉਨ੍ਹਾਂ ਨੇ ਵੇਖਿਆ ਕੇ ਗ਼ਰੀਬੀ ਕਾਰਣ ਬੱਚੇ ਪੜ੍ਹ ਨਹੀਂ ਸੀ ਸਕਦੇ ਅਤੇ ਬੀਮਾਰ ਹੋ ਜਾਣ 'ਤੇ ਇਲਾਜ਼ ਵੀ ਨਹੀਂ ਸੀ ਲੈ ਪਾਉਂਦੇ। ਉਸ ਵੇਲੇ ਉਨ੍ਹਾਂ ਨੇ ਸਿਖਿਆ ਦੇ ਖੇਤਰ ਵਿੱਚ ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਮਹਿਸੂਸ ਹੋਈ. ਆਪਣੇ ਦੋਸਤਾਂ ਨਾਲ ਗੱਲ ਕਰਨ ਮਗਰੋਂ ਉਨ੍ਹਾਂ 'ਹੋਪ' (ਹੇਲਪ ਆਵਰ ਪੀਪਲ ਫ਼ੋਰ ਐਜੂਕੇਸ਼ਨ) ਦੀ ਨੀਂਹ ਰਖੀ. ਇਹ ਸੰਸਥਾ 2012 ਤਕ 400 ਬੱਚਿਆਂ ਨੂੰ ਪੌਨੇ ਤਿੰਨ ਲੱਖ ਰੁਪਏ ਦੀ ਸਕੋਲਰਸ਼ਿਪ ਦੇ ਚੁੱਕੀ ਹੈ.

ਸਿਖਿਆ ਦੇ ਖੇਤਰ ਵਿੱਚ ਕੰਮ ਕਰਨ ਮਗਰੋਂ ਉਨ੍ਹਾਂ ਨੇ ਪੇਂਡੂ ਵਿਕਾਸ ਲਈ ਕੰਮ ਸ਼ੁਰੂ ਕੀਤਾ ਅਤੇ ਛੇ ਪਿੰਡਾਂ ਨੂੰ ਗੋਦ ਲੈ ਲਿਆ. ਉਨ੍ਹਾਂ ਨੇ ਬਿਜਲੀ ਨਾ ਹੋਣ ਕਰਕੇ ਪੜ੍ਹਾਈ ਨਹੀਂ ਕਰ ਸਕਣ ਵਾਲੇ ਬੱਚਿਆਂ ਦੀ ਮਦਦ ਲਈ 'ਵਿੱਦਿਆਦੀਪ' ਨਾਂ ਦੀ ਮੁਹਿਮ ਚਲਾਈ ਅਤੇ ਅਜਿਹੇ ਪਿੰਡਾ ਵਿੱਚ ਸੋਲਰ ਲੈੰਪ ਵੰਡੇ। ਤਿੰਨ ਸਾਲਾਂ ਦੌਰਾਨ ਉਨ੍ਹਾਂ ਨੇ 400 ਬੱਚਿਆਂ ਦੇ ਘਰਾਂ ਵਿੱਚ ਸੋਲਰ ਲਾਈਟ ਦਾ ਪ੍ਰਬੰਧ ਕੀਤਾ। ਇਨ੍ਹਾਂ ਦੀ ਕੋਸ਼ਿਸ਼ਾਂ ਸਦਕੇ ਹੀ ਮਹਾਰਾਸ਼ਟਰ ਦੇ ਲੋਨਵਾਰੀ ਪਿੰਡ ਵਿੱਚ ਬਿਜਲੀ ਦੀ ਸਪਲਾਈ ਸ਼ੁਰੂ ਹੋਈ. ਇਸ ਪਿੰਡ ਵਿੱਚ ਉਨ੍ਹਾਂ ਨੇ ਸੋਲਰ ਲਾਈਟ ਨਾਲ ਚਲਦਾ ਟਿਊਬਵੈਲ ਵੀ ਸ਼ੁਰੂ ਕਰਵਾਇਆ ਤਾਂ ਜੋ ਬੱਚਿਆਂ ਨੂੰ ਪਾਣੀ ਲੈਣ ਦੂਰ ਨਾ ਜਾਣਾ ਪਏ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਵਕ਼ਤ ਜ਼ਾਇਆ ਨਾ ਹੋਵੇ।

ਅਮੋਲ ਸਾਇਨਵਾਰ ਨੇ ਯੂਅਰਸਟੋਰੀ ਨੂੰ ਦੱਸਿਆ-

"ਹੁਣ ਅਸੀਂ ਔਰਤਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਵੱਲ ਲੈ ਜਾਣ ਦਾ ਕੰਮ ਕਰ ਰਹੇ ਹਾਂ. ਸੋਕੇ ਕਰਕੇ ਕਿਸਾਨ ਆਤਮ ਹਤਿਆ ਕਰ ਰਹੇ ਸਨ. ਅਸੀਂ ਉਨ੍ਹਾਂ ਦੀ ਔਰਤਾਂ ਨੂੰ ਸਿਲਾਈ-ਕਢਾਈ ਦੀ ਟ੍ਰੇਨਿੰਗ ਦੇ ਕੇ ਆਮਦਨ ਦੇ ਰਾਹ 'ਤੇ ਪਾ ਰਹੇ ਹਾਂ ਤਾਂ ਜੋ ਗ਼ਰੀਬੀ ਦੀ ਮਾਰ ਝੱਲ ਰਹੇ ਪਰਿਵਾਰ ਦਾ ਸਹਾਰਾ ਬਣ ਸਕਣ. ਉਨ੍ਹਾਂ ਨੂੰ ਡੰਗਰ ਖਰੀਦਣ ਲਈ ਲੋਨ ਦੇਣ ਦਾ ਪ੍ਰਬੰਧ ਵੀ ਕੀਤਾ ਹੈ ਤਾਂ ਜੋ ਉਨ੍ਹਾਂ ਨੂੰ ਆਮਦਨ ਹੁੰਦੀ ਰਹੇ."

ਹੁਣ ਤਕ ਅਜਿਹੇ 70 ਪਰਿਵਾਰਾਂ ਦੀ ਮਦਦ ਕੀਤੀ ਜਾ ਚੁੱਕੀ ਹੈ. ਇਸ ਤੋਂ ਅਲਾਵਾ ਬੀਮਾਰ ਲੋਕਾਂ ਦੇ ਇਲਾਜ਼ ਲਈ ਵੀ ਮਦਦ ਦਿੱਤੀ ਜਾ ਰਹੀ ਹੈ. ਇਨ੍ਹਾਂ ਕੰਮਾਂ ਲਈ ਪੈਸੇ ਦੇ ਪ੍ਰਬੰਧ ਬਾਰੇ ਅਮੋਲ ਦਾ ਕਹਿਣਾ ਹੈ ਕੀ-

"ਅਸੀਂ ਕੁਝ ਰਕਮ ਕ੍ਰਾਉਡ ਫੰਡਿੰਗ ਦੀ ਮਾਰਫ਼ਤ ਕਰਦੇ ਹਾਂ. ਸਾਡੇ ਮੈਂਬਰ ਆਪਣੀ ਆਮਦਨ ਦਾ ਦਸਵੰਧ ਟ੍ਰਸਟ ਨੂੰ ਦਿੰਦੇ ਹਨ. ਇਸ ਤੋਂ ਅਲਾਵਾ ਸਕੋਲਰਸ਼ਿਪ ਲੈਣ ਵਾਲੇ ਵਿਦਿਆਰਥੀ ਨੂੰ ਜਦੋਂ ਨੌਕਰੀ ਮਿਲ ਜਾਂਦੀ ਹੈ ਤਾਂ ਅਸੀਂ ਉਸਨੂੰ ਸਕੋਲਰਸ਼ਿਪ ਜਿੰਨੀ ਰਕਮ ਟ੍ਰਸਟ ਵਿੱਚ ਜਮਾ ਕਰਾਉਣ ਨੂੰ ਕਹਿੰਦੇ ਹਾਂ ਤਾਂ ਜੋ ਕਿਸੇ ਹੋਰ ਬੱਚੇ ਦੀ ਮਦਦ ਕੀਤੀ ਜਾ ਸਕੇ."

ਭਵਿਖ ਬਾਰੇ ਉਨ੍ਹਾਂ ਦਾ ਕਹਿਣਾ ਹੈ ਕੀ ਉਹ ਇਸ ਸਾਲ ਦੇ ਦੌਰਾਨ ਇਕ ਸੌ ਔਰਤਾਂ ਨੂੰ ਸਵੈ ਰੁਜਗਾਰ ਲਾਇਕ ਬਣਾਉਣ ਦਾ ਟੀਚਾ ਮਿਥ ਕੇ ਚਲ ਰਹੇ ਹਨ. ਇਸ ਤੋਂ ਅਲਾਵਾ 100 ਬੱਚਿਆਂ ਦਾ ਵਿਕਾਸ ਅਤੇ ਪੰਜ ਸਕੂਲਾਂ ਨੂੰ ਡਿਜੀਟਲ ਕਰਨ ਦਾ ਕੰਮ ਵੀ ਇਸੇ ਸਾਲ ਪੂਰਾ ਕਰਨਾ ਹੈ.

ਲੇਖਕ : ਗੀਤਾ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ