ਇਕ ਸਟੇਸ਼ਨ ਮਾਸਟਰ ਜੋ ਪੜ੍ਹਾਉਂਦਾ ਹੈ ਸਟੇਸ਼ਨ 'ਤੇ, ਪਹਿਲਾਂ ਤਨਖ਼ਾਹ ਅਤੇ ਹੁਣ ਪੇਂਸ਼ਨ ਖ਼ਰਚ ਦਿੰਦਾ ਹੈ ਬੱਚਿਆਂ ਲਈ

ਇਕ ਸਟੇਸ਼ਨ ਮਾਸਟਰ ਜੋ ਪੜ੍ਹਾਉਂਦਾ ਹੈ ਸਟੇਸ਼ਨ 'ਤੇ, ਪਹਿਲਾਂ ਤਨਖ਼ਾਹ ਅਤੇ ਹੁਣ ਪੇਂਸ਼ਨ ਖ਼ਰਚ ਦਿੰਦਾ ਹੈ ਬੱਚਿਆਂ ਲਈ

Friday February 19, 2016,

3 min Read

ਬੀ ਪੀ ਰਾਣਾ ਲਗਭਗ 38 ਵਰ੍ਹੇ ਪਹਿਲਾਂ ਸਟੇਸ਼ਨ ਮਾਸਟਰ ਬਣ ਕੇ ਛਤੀਸਗੜ

26 ਸਾਲ ਪਹਿਲਾਂ ਰੇਲਵੇ ਸਟੇਸ਼ਨ ਤੇ ਬੱਚਿਆਂ ਨੂੰ ਪੜ੍ਹਾਉਣਾ ਕੀਤਾ

ਆਪਣੀ ਤਨਖਾਹ ਵੀ ਬੱਚਿਆਂ ਦੀ ਪੜ੍ਹਾਈ 'ਤੇ ਲਾ ਦਿੰਦੇ ਸਨ

ਹੁਣ ਪੇਂਸ਼ਨ ਦੀ ਰਕਮ ਨਾਲ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੇ ਹਨ...

ਜਿੰਦਗੀ 'ਚ ਹਰ ਕੋਈ ਆਰਾਮ ਅਤੇ ਸਕੂਨ ਚਾਹੁੰਦਾ ਹੈ. ਪਰ ਇਸ ਦੀ ਪਰਿਭਾਸ਼ਾ ਹਰੇਕ ਲਈ ਵੱਖਰੀ ਹੈ. ਕੋਈ ਆਪਣੇ ਆਪ 'ਚ ਰਹਿ ਕੇ ਸਕੂਨ ਪਾਉਂਦਾ ਹੈ, ਕਿਸੇ ਨੂੰ ਪਰਿਵਾਰ ਨਾਲ ਆਰਾਮ ਅਤੇ ਸ਼ਾਂਤੀ ਮਿਲਦੀ ਹੈ, ਕੁਝ ਅਜਿਹੇ ਏ ਹੁੰਦੇ ਹਨ ਜਿਨ੍ਹਾਂ ਨੂੰ ਸਮਾਜ ਦੀ ਭਲਾਈ ਲਈ ਕੰਮ ਕਰਕੇ ਹੀ ਸ਼ਾਂਤੀ ਅਤੇ ਆ=ਸਕੂਨ ਮਿਲਦਾ ਹੈ. ਇਸ ਪ੍ਰਕਾਰ ਦੇ ਹੀ ਇਕ ਇਨਸਾਨ ਨੇ ਬੀ ਪੀ ਰਾਣਾ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਬੱਚਿਆਂ ਦੀ ਪੜ੍ਹਾਈ ਵਿੱਚ ਲਾ ਦਿੱਤਾ।

ਰਾਣਾ ਪਛਿਮੀ ਬੰਗਾਲ ਦੇ ਮਿਦਨਾਪੁਰ ਇਲਾਕੇ ਦੇ ਰਹਿਣ ਵਾਲੇ ਹਨ. ਸਾਲ 1978 ਵਿੱਚ ਰੇਲਵੇ ਦੀ ਨੌਕਰੀ ਕਰਦਿਆਂ ਇਨ੍ਹਾਂ ਦੀ ਬਦਲੀ ਛਤੀਸਗੜ ਦੇ ਬਲੋਦ ਜਿਲ੍ਹੇ ਦੇ ਲਾਟਾਬੋੜ ਸਟੇਸ਼ਨ 'ਤੇ ਗਈ. ਰਾਣਾ ਇੱਥੇ ਹੀ ਵਸ ਗਏ. ਉਨ੍ਹਾਂ ਯੂਰਸਟੋਰੀ ਨੂੰ ਦੱਸਿਆ

'ਇਕ ਦਿਨ ਇਸ ਸਟੇਸ਼ਨ 'ਤੇ ਇਕ ਮਾਲਗੱਡੀ ਆਈ ਸੀ. ਉਸ ਦੇ ਗਾਰਡ ਨੇ ਮੇਰੇ ਨਾਲ ਕੁਝ ਸਮਾਂ ਬਿਤਾਇਆ। ਉਸ ਨੇ ਮੇਰੀ ਅੰਗੇਰਜ਼ੀ ਨੂੰ ਜਾਣਦਿਆਂ ਕਿਹਾ ਕੀ ਮੈਂ ਇੱਥੇ ਦੇ ਬੱਚਿਆਂ ਨੂੰ ਕਿਉਂ ਨਹੀਂ ਪੜ੍ਹਾਉਂਦਾ? ਬਾਸ ਉਸ ਇਕ ਗੱਲ ਨੇ ਮੈਨੂੰ ਮੇਰੀ ਜਿੰਦਗੀ ਦਾ ਮਕਸਦ ਦੇ ਦਿੱਤਾ। ਮੈਂ ਉਸ ਸਟੇਸ਼ਨ ਦੇ ਕਰਮਚਾਰੀਆਂ ਦੇ ਬੱਚਿਆਂ ਨੂੰ ਪਹਿਲਾਂ ਅੰਗ੍ਰੇਜ਼ੀ ਪੜ੍ਹਾਉਣੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਗਣਿਤ ਵੀ ਪੜ੍ਹਾਉਣ ਲੱਗ ਪਿਆ. ਹੌਲੇ ਹੌਲੇ ਪਿੰਡ ਦੇ ਹੋਰ ਵੀ ਬੱਚੇ ਪੜ੍ਹਾਈ ਲਈ ਮੇਰੇ ਕੋਲ ਆਉਣ ਲੱਗ ਪਏ. ਮੈਂ ਉਨ੍ਹਾਂ ਨੂੰ ਵੀ ਅੰਗ੍ਰੇਜ਼ੀ ਅਤੇ ਗਣਿਤ ਪੜ੍ਹਾਉਣ ਲਾਗ ਲਿਆ.

ਉਨ੍ਹਾਂ ਨੇ ਬੱਚਿਆਂ ਕੋਲੋਂ ਕਦੇ ਫੀਸ ਨਹੀਂ ਲਈ ਸਗੋਂ ਆਪਣੀ ਤਨਖਾਹ ਵਿੱਚੋਂ ਹੀ ਬੱਚਿਆਂ ਨੂੰ ਸਲੇਟ, ਪੇੰਸਿਲ ਅਤੇ ਕਿਤਾਬਾਂ ਲਿਆ ਕੇ ਦਿੰਦੇ ਰਹੇ. ਇਨ੍ਹਾਂ ਦੀ ਕਲਾਸ ਦਾ ਨਤੀਜ਼ਾ ਬਹੁਤ ਵੱਧੀਆ ਆਉਣ ਲਗਾ. ਇਹ ਵੇਖ ਕੇ ਹੋਰ ਪਿੰਡਾ ਦੇ ਬੱਚੇ ਵੀ ਪੜ੍ਹਾਈ ਲਈ ਰਾਣਾ ਸਰ ਦੀ ਕਲੱਸ ਵਿੱਚ ਆਉਣ ਲੱਗ ਪਾਏ. ਰਾਣਾ ਨੇ ਆਪਣੀ ਤਨਖਾਹ ਦਾ ਹੋਰ ਵੱਡਾ ਹਿੱਸਾ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਉੱਪਰ ਲਾਉਣਾ ਉਰੁ ਕਰ ਦਿੱਤਾ।

ਹੌਲੇ ਹੌਲੇ ਉਹ ਬੱਚਿਆਂ ਦਾ ਭਵਿੱਖ ਬਣਾਉਣ ਦੇ ਕੰਮ 'ਚ ਅਜਿਹੇ ਰੁਝੇ ਕੀ ਵਿਆਹ ਨਹੀਂ ਕਰਾਉਣ ਦਾ ਫੈਸਲਾ ਕਰ ਲਿਆ. ਹੁਣ ਰਾਣਾ ਸਰ ਦੀ ਕਲਾਸ ਵਿੱਚ 60 ਬੱਚੇ ਪੜ੍ਹਦੇ ਹਨ. ਨੌਕਰੀ ਤੋਂ ਰੀਟਾਇਰ ਹੋਣ ਮਗਰੋਂ ਹੁਣ ਰਾਣਾ ਨੂੰ 15 ਹਜ਼ਾਰ ਰੁਪਏ ਪੇਂਸ਼ਨ ਮਿਲਦੀ ਹੈ. ਇਸ ਵਿੱਚੋਂ ਉਹ ਆਪਣੇ ਘਰੇਲੂ ਖ਼ਰਚ ਲਾਇਕ ਪੈਸੇ ਕੱਢ ਕੇ ਸਾਰਾ ਪੈਸਾ ਬੱਚਿਆਂ ਦੀ ਪੜ੍ਹਾਈ 'ਤੇ ਖ਼ਰਚ ਦਿੰਦੇ ਹਨ. ਸਾਲ 1994 'ਚ ਜਦੋਂ ਇਸ ਪਿੰਡ 'ਚ ਸਕੂਲ ਬਣਨ ਲੱਗਾ ਤਾਂ ਵੀ ਇਨ੍ਹਾਂ ਨੇ ਬੋਨਸ ਦਾ ਸਾਰਾ ਪੈਸਾ ਦਾਨ ਕਰ ਦਿੱਤਾ ਸੀ.

ਹੁਣ 62 ਸਾਲ ਦੀ ਉਮਰ 'ਚ ਰਾਣਾ ਸਾਰਾ ਘਰੇਲੂ ਕੰਮ ਆਪ ਕਰਦੇ ਹਨ. ਉਨ੍ਹਾਂ ਕੋਲ ਇਕ ਸਾਇਕਲ ਹੈ ਜਿਸ 'ਤੇ ਉਹ 15 ਕਿਲੋਮੀਟਰ ਦੂਰ ਬਾਲੋਡ ਜਾ ਕੇ ਘਰ ਦਾ ਅਤੇ ਹੋਰ ਲੋੜੀਂਦਾ ਸਮਾਨ ਲੈ ਆਉਂਦੇ ਹਨ. ਉਨ੍ਹਾਂ ਨੇ ਇਕ ਬੱਚਾ ਵੀ ਗੋਦ ਲੈ ਲਿਆ ਸੀ ਜੋ ਹੁਣ ਭਾਰਤੀ ਸੇਨਾ ਵਿੱਚ ਨੌਕਰੀ ਕਰਦਾ ਹੈ.

ਪਿੰਡ ਦੇ ਹੀ ਇਕ ਅਧਿਆਪਕ ਸੀਤਾਰਾਮ ਸਾਹੁ ਦੱਸਦੇ ਹਨ ਕੇ ਰਾਣਾ ਸਰ ਦੀ ਕਲਾਸ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਅੰਗ੍ਰੇਜ਼ੀ ਅਤੇ ਗਣਿਤ ਵਿਸ਼ਾ ਵਿੱਚ ਬਹੁਤ ਵੱਧੀਆ ਨੰਬਰ ਆਉਂਦੇ ਹਨ. ਇਨ੍ਹਾਂ ਦੋ ਵਿਸ਼ੇ ਦੀ ਪੜ੍ਹਾਈ ਚੰਗੀ ਹੋਵੇ ਤਾਂ ਬੱਚੇ ਅੱਗੇ ਨਿੱਕਲ ਜਾਂਦੇ ਹਨ. 

ਲੇਖਕ: ਰਵੀ ਵਰਮਾ

ਅਨੁਵਾਦ: ਅਨੁਰਾਧਾ ਸ਼ਰਮਾ 


image