ਇਹ ਹੈ ਕਰੋੜਪਤੀ ਕਿਸਾਨਾਂ ਦਾ ਪਿੰਡ

ਨੌਜਵਾਨਾਂ ਨੇ ਬਦਲ ਦਿੱਤੀ ਮਹਾਰਾਸ਼ਟਰ ਦੇ ਇੱਕ ਪਿੰਡ ਦੀ ਤਕਦੀਰ  

ਇਹ ਹੈ ਕਰੋੜਪਤੀ ਕਿਸਾਨਾਂ ਦਾ ਪਿੰਡ

Monday July 24, 2017,

3 min Read

ਮਹਾਰਾਸ਼ਟਰ ਦਾ ਜ਼ਿਕਰ ਆਉਂਦੀਆਂ ਹੀ ਸੋਕੇ ਅਤੇ ਕਿਸਾਨਾਂ ਵੱਲੋਂ ਕੀਤੀ ਜਾ ਰਹੀਆਂ ਆਤਮ ਹਤਿਆਵਾਂ ਦਾ ਚੇਤਾ ਆਉਂਦਾ ਹੈ. ਪਰ ਇਸੇ ਮਹਾਰਾਸ਼ਟਰ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਨਾ ਤਾਂ ਪੀਣ ਦੇ ਪਾਣੀ ਦੀ ਦਿੱਕਤ ਹੈ ਅਤੇ ਨਾ ਹੀ ਕਿਸਾਨਾਂ ਦੀ ਗਰੀਬੀ. ਇਸ ਪਿੰਡ ਵਿੱਚ ਪੰਜਾਹ ਤੋਂ ਵਧ ਕਰੋੜਪਤੀ ਕਿਸਾਨ ਰਹਿੰਦੇ ਹਨ.

ਮਹਾਰਾਸ਼ਟਰ ਦੇ ਅਹਿਮਦਨਗਰ ਜਿਲ੍ਹੇ ਵਿੱਚ ਹਿਵਰੇ ਬਾਜ਼ਾਰ ਇੱਕ ਅਜਿਹਾ ਪਿੰਡ ਹੈ ਜਿਸ ਵਿੱਚ ਵੜਦੇ ਹੀ ਕਿਸੇ ਫ਼ਿਲਮੀ ਸੇਟ ‘ਤੇ ਆਉਣ ਦਾ ਅਹਿਸਾਸ ਹੁੰਦਾ ਹੈ. ਇਸ ਪਿੰਡ ਵਿੱਚ ਪਾਣੀ ਦੀ ਕੋਈ ਘਾਟ ਨਹੀਂ ਹੈ. ਨਾ ਇੱਥੇ ਕੋਈ ਰਾਜਨੀਤੀ ਹੁੰਦੀ ਹੈ ਅਤੇ ਨਾ ਹੀ ਸਰਕਾਰੀ ਪੈਸੇ ਦੀ ਦੁਰਵਰਤੋਂ.

ਹਰਿਆਲੀ ਭਰੇ ਇਸ ਪਿੰਡ ਦੇ ਨਿਵਾਸੀ ਨੌਕਰੀਆਂ ਇ ਸ਼ਹਿਰ ਜਾਣਾ ਪਸੰਦ ਨਹੀਂ ਕਰਦੇ ਸਗੋਂ ਪਿੰਡ ਵਿੱਚ ਰਹਿ ਕੇ ਹੀ ਖੇਤੀਬਾੜੀ ਜਾਂ ਆਪਣਾ ਹੀ ਕੋਈ ਰੁਜਗਾਰ ਕਰਦੇ ਹਨ.

image


ਇਹ ਹਾਲਾਤ ਹਮੇਸ਼ਾ ਤੋਂ ਨਹੀਂ ਸਨ. ਵੀਹ ਸਾਲ ਪਹਿਲਾਂ ਇਸ ਪਿੰਡ ਦੀ ਹਾਲਤ ਮਹਾਰਾਸ਼ਟਰ ਦੇ ਹੀ ਕਿਸੇ ਹੋਰ ਪਿੰਡ ਜਿਹੀ ਸੀ. ਪਾਣੀ ਦੀ ਘਾਟ ਕਰਕੇ ਫ਼ਸਲਾਂ ਨਹੀਂ ਸੀ ਹੁੰਦੀਆਂ, ਕਿਸਾਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਸੀ. ਲੋਕਾਂ ਨੂੰ ਸ਼ਰਾਬ ਪੀਣ ਦੀ ਵੀ ਆਦਤ ਸੀ. ਪਿੰਡ ‘ਚ ਰਹਿਣ ਨੂੰ ਹੀ ਕੋਈ ਰਾਜ਼ੀ ਨਹੀਂ ਸੀ.

ਸਾਲ 1989 ‘ਚ ਪਿੰਡ ਦੇ ਕੁਛ ਨੌਜਵਾਨਾਂ ਨੇ ਪਿੰਡ ਦੀ ਤਸਵੀਰ ਬਦਲਣ ਦਾ ਨਿਸ਼ਚੈ ਕੀਤਾ. ਉਨ੍ਹਾਂ ਨੇ ਇੱਕ ਸਾਲ ਲਈ ਪਿੰਡ ਦੇ ਸਾਰੇ ਫ਼ੈਸਲੇ ਆਪਣੇ ਹੱਥ ਰੱਖਣ ਦੀ ਮੰਗ ਕੀਤੀ. ਪਹਿਲਾਂ ਤਾਂ ਇਸ ਗੱਲ ਦਾ ਵਿਰੋਧ ਹੋਇਆ ਪਰ ਫੇਰ ਉਨ੍ਹਾਂ ਦੀ ਗੱਲ ਮੰਨ ਲਈ.

image


ਇੱਕ ਸਾਲ ਦੇ ਦੌਰਾਨ ਹੀ ਪਿੰਡ ਦੇ ਹਾਲਾਤਾਂ ‘ਚ ਸੁਧਾਰ ਹੋਣ ਲੱਗ ਪਿਆ. ਪਿੰਡ ਵਾਲਿਆਂ ਨੇ ਪਿੰਡ ਦਾ ਕੰਮ ਕਾਜ ਆਉਣ ਵਾਲੇ ਪੰਜ ਸਾਲਾਂ ਲਈ ਉਨ੍ਹਾਂ ਨੌਜਵਾਨਾਂ ਦੇ ਹੱਥ ਦੇ ਛੱਡਿਆ. ਪੋਪਟ ਰਾਉ ਪਵਾਰ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ.

ਪੋਪਟ ਰਾਉ ਪਾਵਰ ਪੁਣੇ ਤੋਂ ਐਮਕਾਮ ਦੀ ਪੜਾਈ ਪੂਰੀ ਕਰਕੇ ਪਿੰਡ ਪਰਤੇ ਸਨ. ਉਨ੍ਹਾਂ ਵੇਖਿਆ ਕੇ ਪਿੰਡ ਦੇ ਕੁਲ ਰਕਬੇ ਦਾ ਮਾਤਰ 12 ਫੀਸਦ ਹੀ ਖੇਤੀ ਦੇ ਕੰਮ ਆ ਰਿਹਾ ਸੀ. ਮੀਂਹ ‘ਚ ਪਿੰਡ ਦੇ ਟੋਬੇ ਭਰ ਜਾਂਦੇ ਅਤੇ ਮੁੜ ਕੁਛ ਦਿਨਾਂ ਮਗਰੋਂ ਸੋਕਾ ਪੈ ਜਾਂਦਾ. ਪਾਣੀ ਅਤੇ ਸਿੰਚਾਈ ਦਾ ਹੋਰ ਕੋਈ ਜ਼ਰਿਆ ਨਹੀਂ ਸੀ. ਸਰਕਾਰ ਵੱਲੋਂ ਧਿਆਨ ਨਹੀਂ ਸੀ ਦਿੱਤਾ ਜਾਂਦਾ.

image


ਪੋਪਟ ਰਾਉ ਪਾਵਰ ਨੇ ਨੌਜਵਾਨਾਂ ਦੀ ਟੀਮ ਬਣਾਈ. ਸਰਕਾਰੀ ਅਫਸਰਾਂ ਕੋਲ ਗਏ. ਪਿੰਡ ‘ਚ ਕਾਰਸੇਵਾ ਕਰਕੇ ਵੱਡੇ ਟੋਬੇ ਤਿਆਰ ਕੀਤੇ. ਪਾਣੀ ਬਚਾਉ ਮੁਹਿਮ ਸ਼ੁਰੂ ਕੀਤੀ. ਇਸ ਪਾਣੀ ਦਾ ਸਿੰਚਾਈ ਲਈ ਸਹੀ ਇਸਤੇਮਾਲ ਕੀਤਾ ਗਿਆ. ਤਿੰਨ ਸਾਲ ਮਗਰੋਂ ਪਿੰਡ ਦੇ ਖੂਹਆਂ ‘ਚ ਪਾਣੀ ਦਾ ਲੇਵਲ ਉੱਪਰ ਆ ਗਿਆ.

ਪਾਣੀ ਹੋਣ ਕਰਕੇ ਪਿੰਡ ਦੇ ਲੋਕਾਂ ਨੇ ਖੇਤੀ ਦੇ ਨਾਲ ਬਾਗਵਾਨੀ ਸ਼ੁਰੂ ਕੀਤੀ ਅਤੇ ਡੇਅਰੀ ਸ਼ੁਰੂ ਹੋਈਆਂ. ਨਤੀਜਾ ਇਹ ਹੋਇਆ ਕੇ ਪਿੰਡ ਦੇ ਲੋਕਾਂ ਦੀ ਆਮਦਨ 850 ਰੁਪੇ ਤੋਂ ਵਧ ਕੇ 30 ਹਜ਼ਾਰ ਰੁਪੇ ਹੋ ਗਈ.

ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕੇ ਇਸ ਪਿੰਡ ਵਿੱਚ ਆਮਦਨ ਅਤੇ ਖਰਚੇ ਦਾ ਨਹੀਂ ਸਗੋਂ ਪਾਣੀ ਦਾ ਆਡਿੱਟ ਹੁੰਦਾ ਹੈ. ਢਾਈ ਰੁਪੇ ਵਿੱਚ ਹਰ ਰੋਜ਼ ਹਰ ਘਰ ਵਿੱਚ ਪੰਜ ਸੌ ਲੀਟਰ ਪਾਣੀ ਪਹੁੰਚਦਾ ਹੈ. ਪਿੰਡ ਵਿੱਚ 350 ਖੂਹ ਅਤੇ 16 ਟਿਊਬਵੈਲ ਹਨ. ਪਿੰਡ ਵਿੱਚ 216 ਪਰਿਵਾਰ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਪੰਜਾਹ ਤੋਂ ਵਧ ਕਰੋੜਪਤੀ ਹਨ. ਸਾਲਾਨਾ ਆਮਦਨ ਦਸ ਲੱਖ ਤੋਂ ਵਧ ਹੈ. 

    Share on
    close