ਇੰਗਲੈਂਡ 'ਚ ਫ਼ੈਸ਼ਨ ਡਿਜਾਈਨਿੰਗ ਦਾ ਕੈਰੀਅਰ ਛੱਡ ਕੇ ਤੇਜ਼ਾਬੀ ਹਮਲੇ ਦਾ ਸ਼ਿਕਾਰ ਔਰਤਾਂ ਦੀ ਭਲਾਈ 'ਚ ਲੱਗੀ ਰਿਆ ਸ਼ਰਮਾ 

0

ਇੰਗਲੈਂਡ ਤੋਂ ਫੈਸ਼ਨ ਡਿਜਾਈਨਿੰਗ ਦੀ ਪੜ੍ਹਾਈ ਕਰਕੇ ਵਾਪਸ ਮੁਲਕ ਪਰਤੀ ਤਾਂ ਰਿਆ ਸ਼ਰਮਾ ਨੇ ਜਿੰਦਗੀ ਦਾ ਮਕਸਦ ਇੱਕ ਅਜਿਹੇ ਕੰਮ ਨੂੰ ਬਣਾ ਲਿਆ ਜਿਸ ਬਾਰੇ ਕੋਈ ਸੋਚਣਾ ਵੀ ਨਹੀਂ ਚਾਹੁੰਦਾ। ਰਿਆ ਨੇ ਫੈਸ਼ਨ ਡਿਜਾਈਨਿੰਗ ਦੇ ਕੰਮ ਤੋਂ ਪੈਸਾ ਕਮਾਉਣ ਦੀ ਥਾਂ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਔਰਤਾਂ ਦੀ ਭਲਾਈ ਲਈ ਕੰਮ ਸ਼ੁਰੂ ਕਰ ਦਿੱਤਾ। ਗੁੜਗਾਉਂ 'ਚ ਰਹਿਣ ਵਾਲੀ ਰਿਆ ਸ਼ਰਮਾ ਤੇਜ਼ਾਬੀ ਹਮਲਿਆਂ ਦੀ ਸ਼ਿਕਾਰ ਔਰਤਾਂ ਲਈ ਕਾਨੂਨੀ ਲੜਾਈ ਲੜ ਰਹੀ ਹੈ ਅਤੇ ਨੂੰ ਸਵੈ ਨਿਰਭਰ ਬਣਾਉਣ ਲਈ ਉਪਰਾਲੇ ਕਰਦੀ ਹੈ.

ਰਿਆ ਨੇ ਆਪਣੀ ਮੁਢਲੀ ਸਿਖਿਆ ਗੁੜਗਾਉਂ ਦੇ ਸਕੂਲ ਤੋਂ ਹੀ ਕੀਤੀ। ਉਸ ਤੋਂ ਬਾਅਦ ਉਹ ਫੈਸ਼ਨ ਡਿਜਾਈਨਿੰਗ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਚਲੀ ਗਈ. ਦੋ ਸਾਲ ਪੜ੍ਹਾਈ ਕਰਨ ਮਗਰੋਂ ਵੀ ਉਸ ਦਾ ਮਨ ਇਸ ਕੰਮ ਵਿੱਚ ਨਹੀਂ ਸੀ ਲੱਗ ਰਿਹਾ। ਉਸ ਦੇ ਪ੍ਰੋਫ਼ੇਸਰ ਨੇ ਪੁਛਿਆ ਜੇ ਉਹ ਇਹ ਪੜ੍ਹਾਈ ਨਾ ਕਰ ਰਹੀ ਹੁੰਦੀ ਤਾਂ ਕੀ ਕਰਦੀ? ਉਸਨੇ ਕਿਹਾ ਕੀ ਉਹ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਦੀ ਪਰ ਉਸ ਨੂੰ ਹਾਲੇ ਇਹ ਸਪਸ਼ਟ ਨਹੀਂ ਹੈ ਕੀ ਉਹ ਹੋਰ ਕੀ ਕਰਦੀ। ਉਸ ਦੇ ਪਪ੍ਰੋਫ਼ੇਸਰ ਨੇ ਕਿਹਾ ਕੀ ਉਹ ਘਰ ਜਾਵੇ ਅਤੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰੇ.

ਰਿਆ ਨੇ ਔਰਤਾਂ ਨਾਲ ਸੰਬੰਧਿਤ ਕਈ ਮਸਲਿਆਂ ਬਾਰੇ ਜਾਣਕਾਰੀ ਲਈ ਜਿਨ੍ਹਾਂ ਵਿੱਚ ਬਲਾਤਕਾਰ ਅਤੇ ਤੇਜ਼ਾਬੀ ਹਮਲੇ ਪ੍ਰਮੁਖ ਸਨ. ਉਸਨੇ ਤੇਜ਼ਾਬੀ ਹਮਲਿਆਂ ਦੀ ਸ਼ਿਕਾਰ ਹੋਣ ਵਾਲੀ ਔਰਤਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ। ਉਸਨੂੰ ਪਤਾ ਲੱਗਾ ਕੀ ਤੇਜ਼ਾਬੀ ਹਮਲੇ ਦੇ ਬਾਅਦ ਔਰਤਾਂ ਦੀ ਜਿੰਦਗੀ ਘਰ ਦੀ ਚਾਰਦੀਵਾਰੀ ਦੇ ਅੰਦਰ ਹੀ ਬੰਨ੍ਹੀ ਜਾਂਦੀ ਹੈ. ਉਹ ਸਮਾਜ ਤੋਂ ਵੱਖਰੀ ਹੋ ਜਾਂਦੀ ਹੈ ਅਤੇ ਉਸਨੂੰ ਤਿਰਸਕਾਰ ਭਾਰੀ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ. ਉਸ ਨੇ ਇਸ ਬਾਰੇ ਇੰਟਰਨੇਟ ਰਾਹੀਂ ਵੀ ਜਾਣਕਾਰੀ ਇੱਕਠਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ-ਦੋ ਪੀੜਿਤ ਔਰਤਾਂ ਬਾਰੇ ਹੀ ਜਾਣਕਾਰੀ ਪਪ੍ਰਾਪਤ ਹੋਈ. ਰਿਆ ਦੇ ਪਪ੍ਰੋਫ਼ੇਸਰ ਨੇ ਉਸਨੂੰ ਸਲਾਹ ਦਿੱਤੀ ਕੀ ਭਾਰਤ ਜਾ ਕੇ ਅਜਿਹੀ ਔਰਤਾਂ ਨੂੰ ਲੱਭ ਕੇ ਉਨ੍ਹਾਂ ਬਾਰੇ ਇੱਕ ਡਾਕੂਮੇੰਟਰੀ ਬਣਾਵੇ।

ਭਾਰਤ ਪਰਤ ਕੇ ਉਸਨੇ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਕੁਝ ਕੁੜੀਆਂ ਨੂੰ ਲੱਭ ਲਿਆ ਅਤੇ ਉਨ੍ਹਾਂ ਨਾਲ ਦੋਸਤੀ ਹੋ ਗਈ. ਇਨ੍ਹਾਂ ਨਾਲ ਉਸ ਨੂੰ ਭਾਵਨਾ ਭਰਿਆ ਲਗਾਵ ਹੋ ਗਿਆ. ਰਿਆ ਨੇ ਇਨ੍ਹਾਂ ਕੁੜੀਆਂ ਦੀ ਜ਼ਰੂਰਤਾਂ ਪੂਰੀ ਕਰਨ ਲਈ ਵੀ ਕੰਮ ਕੀਤਾ। ਡਾਕੂਮੇੰਟਰੀ ਬਣਾਉਣ ਲਈ ਇੱਕ ਵਾਰ ਉਹ ਬੰਗਲੋਰ ਦੇ ਹਸਪਤਾਲ 'ਵਹ ਗਈ ਤਾਂ ਉਸਦੀ ਰੂਹ ਕੰਬ ਗਈ. ਹਸਪਤਾਲ ਦੇ ਕਮਰੇ ਦੀਆਂ ਕੰਧਾਂ 'ਤੇ ਮਾਂਸ ਦੇ ਟੁਕੜੇ ਅਤੇ ਖ਼ੂਨ ਦੇ ਛਿੱਟੇ ਪਏ ਹੋਏ ਸੀ. ਇਹ ਕਮਰਾ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋਣ ਵਾਲੀ ਔਰਤਾਂ ਦੇ ਇਲਾਜ਼ ਲਈ ਇਸਤੇਮਾਲ ਹੁੰਦਾ ਸੀ. ਪਰ ਉੱਥੇ ਕੰਮ ਕਰਦੇ ਡਾਕਟਰਾਂ ਅਤੇ ਵਾਰਡ ਬੁਆਏ ਨੂੰ ਕੋਈ ਫ਼ਰਕ ਨਹੀਂ ਸੀ ਪੈ ਰਿਹਾ।

ਰਿਆ ਨੇ ਦੱਸਿਆ-

"ਮੈਂ ਉਸ ਵੇਲੇ ਹੀ ਫ਼ੈਸਲਾ ਕਰ ਲਿਆ ਕੀ ਮੈਂ ਇਨ੍ਹਾਂ ਲਈ ਹੀ ਕੰਮ ਕਰਨਾ ਹੈ. ਮੈਂ ਆਪਣੀ ਆਰਾਮ ਭਰੀ ਜਿੰਦਗੀ ਛੱਡ ਦੇਣ ਦਾ ਫ਼ੈਸਲਾ ਕਰ ਲਿਆ. ਮੇਰੇ ਮਾਪਿਆਂ ਨੇ ਪਹਿਲਾਂ ਤਾਂ ਇਸ ਬਾਰੇ ਬਹੁਤ ਐਤਰਾਜ਼ ਕੀਤਾ ਪਰ ਫ਼ੇਰ ਉਹ ਮੰਨ ਗਏ."

ਰਿਆ ਨੇ ਸਾਲ 2014 'ਚ ਦਿੱਲੀ ਤੋਂ ਇਸ ਮੁਹਿਮ ਦੀ ਸ਼ੁਰੁਆਤ ਕੀਤੀ। ਉਸਨੇ 'ਮੇਕ ਲਵ ਨਾੱਟ ਸਕੇਅਰ' (ਪਿਆਰ ਕਰੋ, ਡਰਾਵਾ ਨਹੀਂ) ਨਾਂਅ ਦੀ ਸੰਸਥਾ ਬਣਾਈ ਅਤੇ ਤੇਜ਼ਾਬੀ ਹਮਲਿਆਂ ਦੀ ਸ਼ਿਕਾਰ ਹੋਈ ਔਰਤਾਂ ਦੀ ਭਲਾਈ ਲਈ ਕੰਮ ਸ਼ੁਰੂ ਕਰ ਦਿੱਤਾ.ਰਿਆ ਇਨ੍ਹਾਂ ਦੀ ਡਾਕਟਰੀ ਇਲਾਜ਼ ਅਤੇ ਕਾਨੂਨੀ ਲੜਾਈ ਲਈ ਮਦਦ ਕਰਦੀ ਹੈ. ਉਸਨੇ ਇੱਕ ਲੜਕੀ ਨੂੰ ਸੱਠ ਹਜ਼ਾਰ ਡਾੱਲਰ ਦੀ ਮਦਦ ਕਰਕੇ ਨਿਊਯਾਰਕ ਦੇ ਸਭ ਤੋਂ ਵੱਧਿਆਫੈਸ਼ਨ ਡਿਜਾਈਨਿੰਗ ਕਾਲੇਜ ਵਿੱਚ ਦਾਖ਼ਿਲ ਕਰਾਇਆ।

ਰਿਆ ਨੇ ਇਨ੍ਹਾਂ ਕੁੜੀਆਂ ਅਤੇ ਔਰਤਾਂ ਦੀ ਕੋੰਸਲਿੰਗ ਲਈ ਇੱਕ ਸੇੰਟਰ ਵੀ ਖੋਲਿਆ ਹੋਇਆ ਹੈ ਜਿੱਥੇ ਇਨ੍ਹਾਂ ਵਿੱਚ ਮੁੜ ਆਤਮ ਵਿਸ਼ਵਾਸ ਭਰਣ ਲਈ ਸਲਾਹ ਦਿੱਤੀ ਹੈ. ਇਨ੍ਹਾਂ ਕੁੜੀਆਂ ਨੂੰ ਅੰਗ੍ਰੇਜ਼ੀ ਅਤੇ ਕੰਮਪਿਉਟਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ. ਇਨ੍ਹਾਂ ਨੂੰ ਮੇਕਅਪ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਉਹ ਤੇਜ਼ਾਬ ਨਾਲ ਖ਼ਰਾਬ ਹੋਏ ਚਿਹਰੇ ਨੂੰ ਕੁਝ ਠੀਕ ਕਰ ਸਕਣ.

ਇਸ ਵੇਲੇ ਰਿਆ ਦੀ ਸੰਸਥਾ ਨਾਲ ਤੇਜ਼ਾਬੀ ਹਮਲੇ ਨਾਲ ਪੀੜਿਤ 55 ਔਰਤਾਂ ਜੁੜੀਆਂ ਹੋਈਆਂ ਹਨ. ਇਨ੍ਹਾਂ 'ਚੋ ਵੱਧੇਰੇ ਉੱਤਰ ਪ੍ਰਦੇਸ਼ ਦੇ ਪ੍ਰਦੇਸ਼ ਦੇ ਲਖਨਊ ਅਤੇ ਮੇਰਠ ਦੀ ਰਹਿਣ ਵਾਲੀਆਂ ਹਨ. ਇਸ ਸੰਸਥਾ ਦਾ ਕੰਮ ਪੰਜ ਲੋਕਾਂ ਦੀ ਟੀਮ ਸਾੰਭਦੀ ਹੈ. ਰਿਆ ਹੁਣ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਆਪਣੇ ਸੇੰਟਰ ਖੋਲਣ ਦੀ ਤਿਆਰੀ ਹੈ ਤਾਂ ਜੋ ਉੱਥੇ ਦੀਆਂ ਪੀੜਿਤ ਔਰਤਾਂ ਦੀ ਮਦਦ ਹੋ ਸਕੇ.

ਰਿਆ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਵਕੀਲਾਂ ਦੀ ਇੱਕ ਸੰਸਥਾ ਨਾਲ ਵੀ ਜੁੜੀ ਹੋਈ ਹੈ ਜੋ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋਈ ਔਰਤਾਂ ਨੂੰ ਮੁਆਵਜ਼ਾ ਲੈਣ ਵਿੱਚ ਮਦਦ ਕਰਦੀ ਹੈ. ਰਿਆ ਦਾ ਕਹਿਣਾ ਹੈ ਕੀ ਨਿਆ ਮਿਲਣ ਵਿੱਚ ਦੇਰੀ ਨਾਲ ਪੀੜਿਤ ਔਰਤਾਂ ਦੇ ਜ਼ਖਮ ਭਰ ਨਹੀਂ ਪਾਉਂਦੇ।

ਲੇਖਕ: ਗੀਤਾ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ