ਲੰਦਨ ਦੀ ਇੱਕ ਸਟੂਡੇੰਟ ਦੀ ਮਦਦ ਨਾਲ ਯੂਪੀ ਦੇ ਪਿੰਡ ‘ਚ ਪਹੁੰਚੀ ਬਿਜਲੀ 

0

ਸਵਾ ਸੌ ਕਰੋੜ ਦੀ ਆਬਾਦੀ ਵਾਲੇ ਆਪਣੇ ਮੁਲਕ ‘ਚ ਹਾਲੇ ਵੀ ਹਰ ਪੰਜਵਾਂ ਵਿਅਕਤੀ ਬਿਜਲੀ ਦੀ ਪਹੁੰਚ ਤੋਂ ਪਰੇ ਹੈ. ਪਿੰਡਾਂ ‘ਚ ਹਾਲੇ ਵੀ ਬਿਜਲੀ ਦੀ ਪਹੁੰਚ ਨਹੀਂ ਹੈ. ਅਜਿਹੀ ਹੀ ਹਾਲਤ ਉੱਤਰ ਪ੍ਰਦੇਸ਼ ਦੇ ਪਿੰਡਾਂ ਦੀ ਹੈ.

ਪਰ ਇੱਥੇ ਦਾ ਇੱਕ ਪਿੰਡ ਸਰਵਾਂਤਰ ਦੇ ਇੱਕ ਹਜ਼ਾਰ ਘਰ ਅੱਜ ਬਿਜਲੀ ਆਉਣ ਕਰਕੇ ਲਿਸ਼ਕ ਰਿਹਾ ਹੈ. ਅਤੇ ਇਸ ਦੇ ਪਿੱਛੇ ਹੱਥ ਹੈ ਇੰਗਲੈਂਡ ਦੀ ਸਟੂਡੇੰਟ ਕਲੇਮੇਨਟੈਨ ਚੈਮਬਨ ਦਾ ਜੋ ਐਸਟੀਮਡ ਇੰਪੀਰਿਅਲ ਕਾਲੇਜ ‘ਚ ਪੜ੍ਹਦੀ ਹੈ. ਚੈਮਬਨ ਨੇ ਉੱਤਰ ਪ੍ਰਦੇਸ਼ ਵਿੱਚ ਮਿਨੀ ਸੋਲਰ ਗ੍ਰਿਡ ਸਥਾਪਿਤ ਕੀਤੀ ਹੈ ਅਤੇ ਇੱਕ ਹਜ਼ਾਰ ਘਰਾਂ ਨੂੰ ਬਿਜਲੀ ਦਿੱਤੀ ਹੈ.

ਭਾਰਤ ਵਿੱਚ ਬੀਤੇ ਤਿੰਨ ਸਾਲਾਂ ਦੇ ਦੌਰਾਨ ਸੋਲਰ ਉਰਜਾ ਦੀ ਪੈਦਾਵਾਰ ਦਸ ਹਜ਼ਾਰ ਮੇਗਾਵਾਟ ਨੂੰ ਪਾਰ ਕਰ ਗਈ ਹੈ ਅਤੇ ਆਉਣ ਵਾਲੇ ਤਿੰਨ ਸਾਲਾਂ ਦੇ ਦੌਰਾਨ ਇਸਦੇ ਵੀਹ ਹਜ਼ਾਰ ਮੇਗਾਵਾਟ ਹੋਣ ਦੀ ਸੰਭਾਵਨਾ ਹੈ.

ਕਲੇਮੇਨਟੈਨ ਚੈਮਬਨ ਕੇਮਿਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਕਰ ਰਹੀ ਹੈ. ਇਸਦੇ ਨਾਲ ਉਹ ਇੱਕ ਸਮਾਜਿਕ ਸਟਾਰਟਅਪ ਕੰਪਨੀ ਦੇ ਨਾਲ ਵੀ ਕੰਮ ਕਰਦੀ ਹੈ. ਕਲੇਮੇਨਟੈਨ ਚੈਮਬਨ ਨੇ ਇਸ ਇਲਾਕੇ ਵਿੱਚ ਇੱਕ ਮਿਨੀ ਗ੍ਰਿਡ ਸਥਾਪਿਤ ਕੀਤਾ ਅਤੇ ਇੱਕ ਹਜ਼ਾਰ ਘਰਾਂ ਤਕ ਬਿਜਲੀ ਪਹੁੰਚਾ ਦਿੱਤੀ. ਹੁਣ ਉਨ੍ਹਾਂ ਨੂੰ ਬਿਜਲੀ ਆਉਣ ਦੀ ਇੰਤਜ਼ਾਰ ਨਹੀਂ ਕਰਨੀ ਪੈਂਦੀ.

ਇਹ ਸ਼ੁਰੁਆਤ ਕਲੇਮੇਨਟੈਨ ਚੈਮਬਨ ਅਤੇ ਉਨ੍ਹਾਂ ਦੇ ਸਹਿਯੋਗੀ ਕਾਰੋਬਾਰੀ ਅਮਿਤ ਰਸਤੋਗੀ ਨੇ ਰਲ੍ਹ ਕੇ ਕੀਤੀ ਹੈ. ਇਸ ਦੀ ਸਥਾਪਨਾ ਸਾਲ 2015 ਵਿੱਚ ਹੋਈ ਸੀ. ਇਸਦਾ ਮਕਸਦ ਅਜਿਹੇ ਲੋਕਾਂ ਤਕ ਬਿਜਲੀ ਦੀ ਸਹੂਲੀਅਤ ਪਹੁੰਚਾਨਾ ਸੀ ਜਿਨ੍ਹਾਂ ਨੇ ਹਾਲੇ ਤਕ ਵੀ ਇਸ ਦਾ ਲਾਭ ਨਹੀਂ ਸੀ ਲਿਆ.

ਇਸ ਬਾਰੇ ਗੱਲ ਕਰਦਿਆਂ ਚੈਮਬਨ ਕਹਿੰਦੀ ਹੈ ਹੈ ਕੇ ਬਿਜਲੀ ਆਉਣ ਤੋਂ ਬਾਅਦ ਲੋਕਾਂ ਦੀ ਖੁਸ਼ੀ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ. ਬਿਜਲੀ ਆਉਣ ਦੇ ਬਾਅਦ ਹੁਣ ਪਿੰਡ ਵਿੱਚ ਇੱਕ ਕੰਪਿਉਟਰ ਸੇੰਟਰ ਵੀ ਖੁਲ ਰਿਹਾ ਹੈ ਜਿੱਥੇ ਬੱਚੇ ਕੰਪਿਉਟਰ ਸਿੱਖ ਸਕਣਗੇ.

ਇਸ ਪਿੰਡ ਦੇ ਲੋਕ ਖੇਤੀਬਾੜੀ ਹੀ ਕਰਦੇ ਹਨ. ਬਿਜਲੀ ਨਾ ਹੋਣ ਕਰਕੇ ਇਹ ਪਿੰਡ ਵਿਕਾਸ ਨਹੀਂ ਸੀ ਕਰ ਸੱਕਿਆ. ਹੁਣ ਬਿਜਲੀ ਆਉਣ ਦੇ ਬਾਅਦ ਇੱਥੇ ਲੋਕਾਂ ਦਾ ਰਹਿਣ ਸਹਿਣ ਵੀ ਬਦਲ ਗਿਆ ਹੈ. ਘਰਾਂ ਵਿੱਚ ਲਾਇਟ ਜਗਮਗਾਉਂਦੀ ਹੈ ਅਤੇ ਪੱਖੇ ਚਲਦੇ ਹਨ. ਗ੍ਰਿਡ ਲੱਗ ਜਾਣ ਨਾਲ ਹੁਣ ਕਿਸਾਨਾਂ ਨੂੰ ਸਿੰਚਾਈ ਲਈ ਵੀ ਡੀਜ਼ਲ ਖਰਚ ਨਹੀਂ ਕਰਨਾ ਪੈਂਦਾ.

ਕਲੇਮੇਨਟੈਨ ਚੈਮਬਨ ਹੁਣ ਹੋਰ ਪਿੰਡਾਂ ਵਿੱਚ ਅਜਿਹੇ ਗ੍ਰਿਡ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸਨਾਲ ਉਨ੍ਹਾਂ ਪਿੰਡਾਂ ਦੇ ਲੋਕਾਂ ਦੀ ਜਿੰਦਗੀ ਵੀ ਸੌਖੀ ਹੋ ਜਾਵੇ. ਕਲੇਮੇਨਟੈਨ ਚੈਮਬਨ ਦੇ ਕਾਲੇਜ ਦੇ ਮੁਤਾਬਿਕ ਅਗਲੇ ਪਧਰ ‘ਤੇ ਸੋਲਰ ਐਨਰਜੀ ਦੀ ਨਾਲ ਨਾਲ ਬਾਇਉਮਾਸ ਬਿਜਲੀ ਦੇ ਹਾਈਬ੍ਰਿਡ ਮਿਨੀ ਗ੍ਰਿਡ ਵੀ ਸਥਾਪਿਤ ਕੀਤੇ ਜਾਣਗੇ.