ਸਾਫ਼ਟਵੇਅਰ ਇੰਜੀਨੀਅਰ ਨੇ ਲੱਖਾਂ ਦੀ ਨੌਕਰੀ ਛੱਡ ਕੇ ਪਿੰਡ ਵਿੱਚ ਸ਼ੁਰੂ ਕੀਤਾ ਡੇਰੀ ਕਾਰੋਬਾਰ 

ਬੰਗਲੁਰੂ ਦੀ ਇੱਕ ਵੱਡੀ ਆਈਟੀ ਕੰਪਨੀ ਵਿੱਚ ਕੰਮ ਕਰਦੇ ਜਾਵਾ ਡੇਵਲਪਰ ਨੇ ਲੱਖਾਂ ਰੁਪੇ ਦੀ ਨੌਕਰੀ ਛੱਡ ਕੇ ਆਪਣੇ ਪਿੰਡ ‘ਚ ਡੇਰੀ ਅਤੇ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ. ਮਾਲੀ ਹਾਲਤ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਬਣਾ ਰਹੇ ਹਨ ਸਵੈ ਨਿਰਭਰ.  

0

ਉੱਤਰਾਖੰਡ ਦੇ ਹਰੀਓਮ ਨੌਟੀਆਲ ਬੰਗਲੁਰੂ ਦੀ ਇੱਕ ਵੱਡੀ ਸਾਫ਼ਟਵੇਅਰ ਕੰਪਨੀ ਵਿੱਚ ਚੰਗੀ ਤਨਖਾਅ ‘ਤੇ ਕੰਮ ਕਰਦੇ ਸਨ. ਪਰ ਮੰਨ ਨਹੀਂ ਲੱਗਾ ਤਾਂ ਪਿੰਡ ਪਰਤ ਆਏ ਅਤੇ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ. ਅੱਜ ਉਹ ਹਰ ਮਹੀਨੇ 4 ਤੋਂ 5 ਲੱਖ ਰੁਪੇ ਮਹੀਨੇ ਦਾ ਲਾਭ ਕਮਾ ਰਹੇ ਹਨ. ‘ਧਨਧੇਨੁ’ ਨਾਂਅ ਦਾ ਉਨ੍ਹਾਂ ਦਾ ਬਿਜ਼ਨੇਸ ਮਾਡਲ ਕਾਮਯਾਬ ਹੋ ਰਿਹਾ ਹੈ. ਹਰੀਓਮ ਡੇਰੀ, ਕੁੱਕੜ ਫਾਰਮ ਅਤੇ ਮਸ਼ਰੂਮ ਦੀ ਖੇਤੀ ਵੀ ਕਰਦੇ ਹਨ.

ਹਰੀਓਮ ਨੇ ‘ਧਨਧੇਨੁ’ ਦੀ ਸ਼ੁਰੁਆਤ 25 ਲੱਖ ਦੀ ਲਾਗਤ ਨਾਲ ਕੀਤੀ. ਇਸ ਦਾ ਮਕਸਦ ਆਪਣੇ ਪਿੰਡ ਅਤੇ ਨੇੜਲੇ ਇਲਾਕੇ ਦੀਆਂ ਔਰਤਾਂ ਨੂੰ ਸਵੈ ਨਿਰਭਰ ਬਣਾਉਣਾ ਅਤੇ ਨੌਜਵਾਨਾਂ ਨੂੰ ਨੌਕਰੀਆਂ ਮਗਰ ਭੱਜਣ ਦੀ ਥਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਸੀ.

ਹਰੀਓਮ ਦੇਹਰਾਦੂਨ ਦੇ ਰਾਨੀਪੋਖਰੀ ਹਲਕੇ ਦੇ ਬੜਕੋਟ ਪਿੰਡ ਦੇ ਰਹਿਣ ਵਾਲੇ ਹਨ. ਬੰਗਲੁਰੂ ‘ਚ ਨੌਕਰੀ ਕਰਦਿਆਂ ਪਤਾ ਲੱਗਾ ਕੇ ਇੱਥੇ ਤਾਂ ਇਨਸਾਨੀ ਜਜਬਾਤਾਂ ਦੀ ਕਲੀ ਕਦਰ ਨਹੀਂ ਸੀ. ਕਿਸੇ ਦੀ ਮਿਹਨਤ ਦਾ ਫਾਇਦਾ ਕੋਈ ਹੋਰ ਲੈ ਜਾ ਰਿਹਾ ਹੈ. ਹਰੀਓਮ ਨੇ ਸ਼ਹਿਰੀ ਜਿੰਦਗੀ ਛੱਡ ਕੇ ਪਿੰਡ ਜਾਣ ਦਾ ਫੈਸਲਾ ਕੀਤਾ.

ਉਨ੍ਹਾਂ ਦੇ ਇਸ ਫ਼ੈਸਲੇ ਦਾ ਉਨ੍ਹਾਂ ਦੇ ਪਰਿਵਾਰ ਨੇ ਵਿਰੋਧ ਤਾਂ ਨਹੀਂ ਕੀਤਾ ਪਰ ਬਹੁਤਾ ਸਹਿਯੋਗ ਵੀ ਨਹੀਂ ਕੀਤਾ. ਰਿਸ਼ਤੇਦਾਰਾਂ ਨੇ ਨੌਕਰੀ ਛੱਡ ਕੇ ਖੇਤੀ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਨੂੰ ਮੂਰਖਤਾ ਭਰਿਆ ਦੱਸਿਆ.

ਉਨ੍ਹਾਂ ਨੇ ਜਰਸੀ ਗਊਆਂ ਦੀ ਥਾਂ ਦੇਸੀ ਗਊਆਂ ਲਈਆਂ. ਦੇਸੀ ਗਊਆਂ ਦੁਧ ਦੇਣ ਲਈ ਛੇਤੀ ਤਿਆਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਗੋਹਾ ਵੀ ਕੰਮ ਆਉਂਦਾ ਹੈ. ਹੁਣ ਤਾਂ ਗਉ ਮੂਤਰ ਵੀ ਵਿਕਦਾ ਹੈ.

ਹਰੀਓਮ ਦਾ ਬਿਜ਼ਨੇਸ ਮਾਡਲ ਡੇਰੀ ਤੋਂ ਸ਼ੁਰੂ ਹੋ ਕੇ ਹੁਣ ਪੋਲਟ੍ਰੀ, ਕੰਪੋਸਟ ਖ਼ਾਦ, ਜੈਮ, ਆਚਾਰ ਆਦਿ ਬਨਾਉਣ ਤਕ ਪਹੁੰਚ ਗਿਆ ਹੈ. ਜਦੋਂ ਉਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਹਰ ਰੋਜ਼ ਮਾਤਰ ਨੌ ਰੁਪੇ ਦੀ ਬਚਤ ਹੁੰਦੀ ਸੀ. ਇਹ ਵੇਖ ਕੇ ਪਰਿਵਾਰ ਨੇ ਕੰਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ. ਪਰ ਹਰੀਓਮ ਨੇ ਜਿੱਦ ਨਹੀਂ ਛੱਡੀ. ਪੋਲਟ੍ਰੀ ਫਾਰਮ ਸ਼ੁਰੂ ਕੀਤਾ ਅਤੇ ਮਸ਼ਰੂਮ ਦੀ ਖੇਤੀ ਵੀ ਸ਼ੁਰੂ ਕਰ ਲਈ.

ਕੁਛ ਸਮੇਂ ਬਾਅਦ ਉਨ੍ਹਾਂ ਦਾ ਕੰਮ ਚਲ ਪਿਆ. ਹੁਣ ਉਨ੍ਹਾਂ ਦੇ ਨਾਲ 40 ਔਰਤਾਂ ਜੁੜ ਗਈਆਂ ਹਨ. ਇਨ੍ਹਾਂ ਔਰਤਾਂ ਦੀ ਮਾਲੀ ਹਾਲਤ ਵਿੱਚ ਵੀ ਸੁਧਾਰ ਆਇਆ ਹੈ. ਹਰੀਓਮ ਹੁਣ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰ ਰਹੇ ਹਨ. ਉਹ ਹੁਣ ਉੱਤਰਾਖੰਡ ਦੇ ਵੱਖ ਵੱਖ ਹਿੱਸਿਆਂ ਵਿੱਚ ਮਿਨੀ ਸਟੋਰ ਖੋਲਣ ਦੀ ਯੋਜਨਾ ਬਣਾ ਰਹੇ ਹਨ. 

Related Stories

Stories by Team Punjabi