ਭੂੰਜੇ ਬੈਠ ਕੇ ਪੜ੍ਹੇ, ਅੰਗ੍ਰੇਜ਼ੀ ਕਮਜ਼ੋਰ ਹੋਣ ਕਰਕੇ ਫੇਲ ਹੋਏ, ਅੱਜ ਚਲਾਉਂਦੇ ਹਨ Paytm

ਭੂੰਜੇ ਬੈਠ ਕੇ ਪੜ੍ਹੇ, ਅੰਗ੍ਰੇਜ਼ੀ ਕਮਜ਼ੋਰ ਹੋਣ ਕਰਕੇ ਫੇਲ ਹੋਏ, ਅੱਜ ਚਲਾਉਂਦੇ ਹਨ Paytm

Thursday January 05, 2017,

3 min Read

ਇਹ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਭੂੰਜੇ ਬੈਠ ਕੇ ਪੜ੍ਹਾਈ ਕਰਨ ਵਾਲੇ ਅਤੇ ਅੰਗ੍ਰੇਜ਼ੀ ਵਿੱਚ ਕਮਜ਼ੋਰ ਹੋਣ ਕਰਕੇ ਫ਼ੇਲ ਹੋ ਜਾਣ ਵਾਲੇ ਉਸ ਨੌਜਵਾਨ ਦੀ ਜਿਸਨੇ ਆਪਣੀ ਜਿੱਦ ‘ਚ ਆ ਕੇ ਮਾਤਰ 18 ਵਰ੍ਹੇ ਦੀ ਉਮਰ ਵਿੱਚ ਕੰਪਨੀ ਬਣਾਈ ਅਤੇ ਉਸ ਨੂੰ ਇੱਕ ਮਿਲੀਅਨ ਡਾੱਲਰ ਵਿੱਚ ਵੇਚਿਆ. ਉਸ ਤੋਂ ਬਾਅਦ ਇੱਕ ਹੋਰ ਕੰਪਨੀ ਸ਼ੁਰੂ ਕੀਤੀ ਜੋ ਅੱਜ ਦੀ ਮਸ਼ਹੂਰ ਪੇਟੀਐਮ ਨੂੰ ਚਲਾਉਂਦੀ ਹੈ.

38 ਵਰ੍ਹੇ ਦੇ ਵਿਜੇ ਸ਼ੇਖਰ ਸ਼ਰਮਾ ਦਾ ਜਨਮ ਉੱਤਰ ਪ੍ਰਦੇਸ਼ ਦੇ ਅਲੀਗੜ ਦੇ ਇੱਕ ਪਿੰਡ ਵਿਜੇਗੜ ਵਿੱਖੇ ਹੋਇਆ. ਉਨ੍ਹਾਂ ਦੇ ਪਿਤਾ ਸਕੂਲ ਅਧਿਆਪਕ ਸਨ. ਘਰ ਵਿੱਚ ਕਿਤਾਬਾਂ ਹੀ ਹੁੰਦੀਆਂ ਸਨ ਜੋ ਵਿਜੇ ਦੀ ਵੀ ਕਮਜ਼ੋਰੀ ਬਣ ਗਈਆਂ. ਕਿਤਾਬਾਂ ਨਾਲ ਪਿਆਰ ਤਾਂ ਸੀ ਪਰ ਹੋਰ ਕੋਈ ਸਹੂਲੀਅਤ ਨਹੀਂ ਸੀ. ਘਰ ‘ਚ ਵੀ ਭੂੰਜੇ ਹੀ ਬੈਠ ਕੇ ਪੜ੍ਹਦੇ ਸੀ.

image


ਪੜ੍ਹਾਈ ਦੀ ਲਗਨ ਨੇ ਵਿਜੇ ਨੂੰ ਕਾਮਯਾਬੀ ਦੇਣੀ ਸ਼ੁਰੂ ਕੀਤੀ. ਉਨ੍ਹਾਂ ਨੇ ਮਾਤਰ 14 ਵਰ੍ਹੇ ਦੀ ਉਮਰ ਵਿੱਚ ਹੀ 12ਵੀੰ ਜਮਾਤ ਪਾਸ ਕਰ ਲਈ. ਪਰ ਇੱਕ ਸਮੱਸਿਆ ਉਨ੍ਹਾਂ ਨਾਲ ਬਣੀ ਰਹੀ. ਉਹ ਸੀ ਹਿੰਦੀ ਮੀਡੀਅਮ ਹੋਣ ਕਰਕੇ ਅੰਗ੍ਰੇਜ਼ੀ ਵਿੱਚ ਕਮਜ਼ੋਰੀ.

ਇੰਜੀਨੀਅਰਿੰਗ ਦੀ ਦਾਖਿਲਾ ਪਰੀਖਿਆ ਅੰਗ੍ਰੇਜ਼ੀ ਵਿੱਚ ਹੁੰਦੀ ਹੈ. ਇਸ ਕਰਕੇ ਵਿਜੇ ਦੇ ਸਾਹਮਣੇ ਦੂਹਰੀ ਸਮੱਸਿਆ ਸੀ. ਦਾਖਿਲਾ ਪ੍ਰੀਖਿਆ ਪਾਸ ਕਰਨ ਲਈ ਵਿਜੇ ਨੇ ਇੱਕ ਜੁਗਤ ਲਾਈ. ਉਨ੍ਹਾਂ ਨੇ ਦਾਖਿਲਾ ਪਰੀਖਿਆ ਪਾਸ ਕਰਨ ਲਈ ਹਰ ਵਿਸ਼ੇ ਦੀ ਕਿਤਾਬਾਂ ਹਿੰਦੀ ਅਤੇ ਅੰਗ੍ਰੇਜ਼ੀ ਮੀਡੀਅਮ ‘ਚ ਖਰੀਦੀਆਂ. ਦੋਹਾਂ ਵਿਸ਼ੇ ਪੜ੍ਹੇ ਅਤੇ ਤਿਆਰੀ ਕੀਤੀ. ਦਾਖਿਲਾ ਪ੍ਰੀਖਿਆ ਵਿੱਚ 47ਵਾਂ ਰੈੰਕ ਆਇਆ. ਦਿੱਲੀ ਕਾਲੇਜ ਆਫ਼ ਇੰਜੀਨੀਅਰਿੰਗ ਵਿੱਚ ਦਾਖਿਲਾ ਵੀ ਹੋ ਗਿਆ.

ਸਮੱਸਿਆ ਫੇਰ ਸਾਹਮਣੇ ਆ ਗਈ. ਅੰਗ੍ਰੇਜ਼ੀ ਕਮਜ਼ੋਰ ਹੋਣ ਕਰਕੇ ਦੋ-ਤਿੰਨ ਸੇਮੇਸਟਰ ਵਿੱਚ ਫੇਲ ਹੋ ਗਏ. ਉਹ ਕਹਿੰਦੇ ਹਨ ਕੇ ਕਲਾਸ ਵਿੱਚ ਸਬ ਕੁਛ ਅੰਗ੍ਰੇਜ਼ੀ ਵਿੱਚ ਹੁੰਦਾ ਸੀ. ਸਮਝ ਨਹੀਂ ਸੀ ਆਉਂਦਾ. ਜੋ ਸਮਝ ਆਉਂਦਾ ਸੀ ਉਹ ਅੰਗ੍ਰੇਜ਼ੀ ਵਿੱਚ ਬੋਲਣਾ ਨਹੀਂ ਸੀ ਆਉਂਦਾ. ਹੌਲੇ ਹੌਲੇ ਪਹਿਲੇ ਬੈਂਚ ‘ਤੋਂ ਖਿਸਕਦਾ ਹੋਇਆ ਆਖ਼ਿਰੀ ਬੈਂਚ ‘ਤੇ ਜਾ ਪੁੱਜਾ. ਤਿੱਜੇ ਸੇਮੇਸਟਰ ਵਿੱਚ ਫੇਲ ਹੋ ਗਿਆ. ਆਖ਼ਿਰੀ ਸੇਮੇਸਟਰ ਵਿੱਚ ਦੋ ਵਿਸ਼ੇ ਫ਼ੇਰ ਰਹਿ ਗਏ. ਪਰ ਜਿੱਦ ਨਹੀਂ ਛੱਡੀ. ਸਾਲ 1998 ਵਿੱਚ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ. ਪੜ੍ਹਾਈ ਕਰਦਿਆਂ ਹੀ ਇੱਕ ਕੰਪਨੀ ਬਣਾਈ ਸੀ. ਪਰ ਕੰਮ ਬਹੁਤਾ ਮਿਲਿਆ ਨਹੀਂ ਤਾਂ ਨੌਕਰੀ ਲਈ ਇੰਟਰਵਿਊ ਦਿੱਤੇ.

image


ਵਿਜੇ ਕਹਿੰਦੇ ਹਨ ਕੇ ਉਹ ਅਮਰੀਕਾ ਦੀ ਸਟੇਨਫ਼ੋਰਡ ਯੂਨੀਵਰਸਿਟੀ ਵਿੱਚ ਪੜ੍ਹਨਾ ਚਾਹੁੰਦੇ ਸੀ ਪਰ ਫ਼ੀਸ ਸੀ 22 ਲੱਖ ਰੁਪਏ. ਇੰਨੀ ਵੱਡੀ ਰਕਮ ਦਾ ਇੰਤਜ਼ਾਮ ਕਰਨਾ ਵਸ ਤੋਂ ਬਾਹਰ ਸੀ.

ਇਸ ਤੋਂ ਬਾਅਦ ਚਾਰ ਦੋਸਤਾਂ ਨਾਲ ਰਲ੍ਹ ਕੇ ਇੰਟਰਨੇਟ ‘ਤੇ ਕੰਟੇੰਟ ਸਰਚ ਦਾ ਕੰਮ ਸ਼ੁਰੁ ਕੀਤਾ. ਕੰਪਨੀ ਨੇ ਮੁਨਾਫ਼ਾ ਕਮਾਉਣਾ ਸ਼ੁਰੂ ਕਰ ਦਿੱਤਾ. ਇੱਕ ਸਾਲ ਬਾਅਦ ਇਸ ਕੰਪਨੀ ਨੂੰ ਉਨ੍ਹਾਂ ਨੇ ਇੱਕ ਮਿਲੀਅਨ ਡਾਲਰ ਮੁੱਲ ‘ਤੇ ਵੇਚ ਦਿੱਤਾ.

image


ਸਾਲ 2000 ਦੀ ਦਿਸੰਬਰ ਵਿੱਚ ਵਨ97 ਨਾਂਅ ਦੀ ਇੱਕ ਹੋਰ ਕੰਪਨੀ ਬਣਾਈ. ਨੋਟਬੰਦੀ ਦੇ ਬਾਅਦ ਚਰਚਾ ਵਿੱਚ ਆਈ ਪੇਟੀਐਮ ਨੂੰ ਇਹੀ ਕੰਪਨੀ ਚਲਾਉਂਦੀ ਹੈ. ਵਿਜੇ ਨੇ ਛੇ ਸਾਲ ਆਪਣੀ ਹੀ ਇਸ ਕੰਪਨੀ ਵਿੱਚ ਮਾਤਰ ਛੇ ਹਜ਼ਾਰ ਰੁਪਏ ਦੀ ਨੌਕਰੀ ਕੀਤੀ. ਇੱਕ ਰਿਸ਼ਤੇਦਾਰ ਕੋਲੋਂ 24 ਫ਼ੀਸਦ ‘ਤੇ ਅੱਠ ਲੱਖ ਰੁਪਏ ਫੜ ਕੇ ਕੰਪਨੀ ਵਿੱਚ ਲਾਏ. ਉਹ ਕੰਪਨੀ ਅੱਜ ਪੇਟੀਐਮ ਲਈ ਕੰਮ ਕਰਦੀ ਹੈ.

ਲੇਖਕ: ਰਵੀ ਸ਼ਰਮਾ