ਉੱਤਰ ਪਰਦੇਸ਼ ਦੀ ਇੱਕ ਸੌ ਸਾਲ ਪੁਰਾਣੀ ਮਸਜ਼ਿਦ ਨੂੰ ਸਾਂਭ ਰਹੇ ਹਨ 79 ਵਰ੍ਹੇ ਦੇ ਪੰਡਿਤ ਰਾਜਿੰਦਰ ਸ਼ਰਮਾ  

1

ਅੱਜ ਦੇ ਅਜਿਹੇ ਸਮੇਂ ਦੇ ਦੌਰਾਨ ਜਦੋਂ ਲੋਕ ਧਰਮ ਨੂੰ ਲੈ ਕੇ ਜ਼ਜਬਾਤ ਦੇ ਸ਼ਿਖਰ ‘ਤੇ ਪਹੁੰਚੇ ਹੋਏ ਹਨ ਅਤੇ ਫਿਰਕਾਪਰਸਤ ਤਾਕਤ ਸਮਾਜਿਕ ਤਾਣੇਬਾਣੇ ਨੂੰ ਭੰਨ ਦੇਣ ਦੀ ਕੋਸ਼ਿਸ਼ਾਂ ਕਰ ਰਹੀਆਂ ਹਨ, ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਪੰਡਿਤ ਨੇ ਇੱਕ ਮਸਜਿਦ ਦੀ ਰਾਖੀ ਦਾ ਜ਼ਿਮਾਂ ਲੈ ਕੇ ਮਿਸਾਲ ਕਾਇਮ ਕੀਤੀ ਹੋਈ ਹੈ.

ਬਰੇਲੀ ਦੀ ਇੱਕ ਸੌ ਸਾਲ ਪੁਰਾਣੀ ਬੁਧ ਵਾਲੀ ਮਸਜਿਦ ਦੀ ਰਾਖੀ ਦਾ ਕੰਮ 79 ਵਰ੍ਹੇ ਦੇ ਪੰਡਿਤ ਰਾਜਿੰਦਰ ਸ਼ਰਮਾ ਕਰ ਰਹੇ ਹਨ. ਇਸ ਮਸਜਿਦ ਦੀ ਵੀ ਇਹ ਖ਼ਾਸੀਅਤ ਹੈ ਕੇ ਇੱਥੇ ਸਿਰਫ਼ ਮੁਸਲਿਮ ਹੀ ਨਹੀਂ ਸਗੋਂ ਹੋਰ ਧਰਮਾਂ ਨੂੰ ਮਨਣ ਵਾਲੇ ਲੋਕ ਵੀ ਆਉਂਦੇ ਹਨ. ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕੇ ਇਸ ਮਸਜਿਦ ਦੀ ਉਸਾਰੀ ਵੀ ਪੰਡਿਤ ਦਾਸੀ ਰਾਮ ਨੇ ਕਰਾਈ ਸੀ. ਪੰਡਿਤ ਦਾਸੀ ਰਾਮ ਦੇ ਘਰੇ ਕੋਈ ਔਲਾਦ ਨਹੀਂ ਸੀ. ਉਨ੍ਹਾਂ ਸੁੱਖਣਾ ਸੁੱਖੀ ਸੀ ਕੇ ਜੇਕਰ ਉਨ੍ਹਾਂ ਦੇ ਘਰ ਮੁੰਡਾ ਹੋਇਆ ਤੇ ਉਹ ਮਸਜਿਦ ਦੀ ਉਸਾਰੀ ਕਰਾਉਣਗੇ. ਹੁਣ ਇਸ ਮਸਜਿਦ ਦੀ ਜ਼ਿਮੇੰਦਾਰੀ ਸਾਂਭ ਰਹੇ ਪੰਡਿਤ ਰਾਜਿੰਦਰ ਸ਼ਰਮਾ ਪੰਡਿਤ ਦਾਸੀ ਰਾਮ ਦੀ ਚੌਥੀ ਪੀੜ੍ਹੀ ‘ਚੋਂ ਹਨ. ਪੰਡਿਤ ਰਾਜਿੰਦਰ ਸ਼ਰਮਾ ਪੱਕੇ ਪੰਡਿਤ ਹਨ ਅਤੇ ਹਿੰਦੂ ਧਰਮ ਨੂੰ ਮੰਨਦੇ ਹਨ ਪਰ ਦਿਨ ‘ਚ ਘੱਟੋ-ਘੱਟ ਦੋ ਵਾਰ ਉਹ ਮਸਜਿਦ ਨੂੰ ਸਾਫ਼ ਕਰਦੇ ਹਨ ਅਤੇ ਅੱਲ੍ਹਾ ਨੂੰ ਯਾਦ ਕਰਦੇ ਹਨ.

ਇਹ ਮਸਜਿਦ ਨਯਾ ਟੋਲਾ ਇਲਾਕੇ ਵਿੱਚ ਹੈ. ਪੰਡਿਤ ਰਾਜਿੰਦਰ ਸ਼ਰਮਾ ਦੱਸਦੇ ਹਨ-

“ਇਸ ਮਸਜਿਦ ਵਿੱਚ ਹਰ ਧਰਮ ਨੂੰ ਮਨਣ ਵਾਲੇ ਲੋਕ ਆਉਂਦੇ ਹਨ. ਮਰਦ, ਜਨਾਨੀਆਂ, ਬੱਚੇ ਇੱਥੇ ਆ ਕੇ ਪ੍ਰਾਰਥਨਾ ਕਰਦੇ ਹਨ. ਬੁਧਵਾਰ ਨੂੰ ਤਾਂ ਇੱਥੇ ਮੇਲਾ ਹੀ ਲੱਗ ਜਾਂਦਾ ਹੈ.”

ਉਨ੍ਹਾਂ ਦੱਸਿਆ ਕੇ ਇਸ ਮਸਜਿਦ ਦੀ ਉਸਾਰੀ ਦਾ ਸਾਲ ਤਾਂ ਭਾਵੇਂ ਉਨ੍ਹਾਂ ਨੂੰ ਸਹੀ ਤਰ੍ਹਾਂ ਯਾਦ ਨਹੀਂ ਹੈ ਪਰ ਉਨ੍ਹਾਂ ਦਾ ਪਰਿਵਾਰ ਸ਼ੁਰੁਆਤ ਤੋਂ ਹੀ ਇਸ ਦੀ ਦੇਖਭਾਲ ਕਰ ਰਿਹਾ ਹੈ. ਉਨ੍ਹਾਂ ਦੇ ਪਿਤਾ ਮਸਜਿਦ ਦਾ ਰਿਕਾਰਡ ਸਾਂਭਦੇ ਸਨ ਜੋ ਕੇ ਉਰਦੂ ਜ਼ੁਬਾਨ ਵਿੱਚ ਦਰਜ਼ ਹੁੰਦਾ ਸੀ.

ਪੰਡਿਤ ਸ਼ਰਮਾ ਦੱਸਦੇ ਹਨ-

“ਇੱਥੇ ਨੇੜੇ ਹੀ ਇੱਕ ਮੰਦਿਰ ਹੈ ਜਿੱਥੇ ਹਰ ਰੋਜ਼ ਸਵੇਰੇ ਮੈਂ ਮੱਥਾ ਟੇਕਣ ਜਾਂਦਾ ਹਾਂ. ਉਸ ਮਗਰੋਂ ਮੈਂ ਇਸ ਮਸਜਿਦ ਵਿੱਚ ਆਉਂਦਾ ਹਾਂ. ਮੇਰੇ ਬੱਚੇ ਵੀ ਹਰ ਰੋਜ਼ ਮਸਜਿਦ ਵਿੱਚ ਆਉਂਦੇ ਹਨ ਅਤੇ ਇੱਥੇ ਲਗਾਤਾਰ ਵਲ੍ਹ ਰਹੀ ਜੋਤ ਵਿੱਚ ਘਿਉ ਪਾ ਕੇ ਜਾਂਦੇ ਹਨ.”

ਇਸ ਮਸਜਿਦ ਦੇ ਇਮਾਮ ਹਾਫ਼ਿਜ਼ ਜਾਨੇ ਅਲਾਮ ਕਹਿੰਦੇ ਹਨ ਕੇ ਮੁਸਲਮਾਨਾਂ ਤੋਂ ਅਲਾਵਾ ਹੋਰ ਵੀ ਧਰਮਾਂ ਨੂੰ ਮਨਣ ਵਾਲੇ ਲੋਕ ਵੀ ਇੱਥੇ ਆਉਂਦੇ ਹਨ ਜੋ ਕੇ ਸਮਾਜਿਕ ਤੌਰ ‘ਤੇ ਪਿਆਰ ਅਤੇ ਭਾਈਚਾਰੇ ਨੂੰ ਸਾਂਭ ਰਿਹਾ ਹੈ ਅਤੇ ਇੱਕ ਮਿਸਾਲ ਵੀ ਕਾਇਮ ਕਰ ਰਿਹਾ ਹੈ.

ਲੇਖਕ: ਥਿੰਕ ਚੇੰਜ ਇੰਡੀਆ

ਅਨੁਵਾਦ: ਰਵੀ ਸ਼ਰਮਾ