ਜਿੱਦ ਕੀਤੀ ਤੇ ਬਣਾ ਲਿਆ ਪੁੱਠੇ ਵਾਹ ਚੱਲਣ ਦਾ 'ਗੀਨੀਸ ਬੂੱਕ ਆੱਫ਼ ਵਰਡ ਰਿਕਾਰਡ'

ਜਿੱਦ ਕੀਤੀ ਤੇ ਬਣਾ ਲਿਆ ਪੁੱਠੇ ਵਾਹ ਚੱਲਣ ਦਾ 'ਗੀਨੀਸ ਬੂੱਕ ਆੱਫ਼ ਵਰਡ ਰਿਕਾਰਡ'

Thursday May 05, 2016,

3 min Read

ਇਹ ਸ਼ੌਕ ਸੀ ਜੋ ਬਾਅਦ ਵਿੱਚ ਜੁਨੂਨ ਬਣ ਗਿਆ ਅਤੇ ਉਸ ਤੋਂ ਬਾਅਦ ਹੁਨਰ. ਹੁਨਰ ਵੀ ਉਸ ਹੱਦ ਦਾ ਕੇ ਦੁਨਿਆ ਮੰਨ ਜਾਵੇ. ਸ਼ੌਕ਼ ਨੂੰ 'ਵਰਡ ਰਿਕਾਰਡ' ਬਣਾਉਣ ਦੀ ਮਿਸਾਲ ਹਨ ਵੈਦ ਰੱਤਨ ਦੇਵ ਜਾਂਗੜਾ ਜਿਨ੍ਹਾਂ ਨੇ ਪੁੱਠੇ ਵਾਹ ਚੱਲਣ ਦਾ 'ਗੀਨੀਸ ਵਰਡ ਰਿਕਾਰਡ' ਬਣਾਇਆ ਹੋਇਆ ਹੈ. 'ਬੈਕਵਾਕ' ਦੇ ਵਿਸ਼ਵ ਰਿਕਾਰਡ ਹੋਲਡਰ ਵੈਦ ਰੱਤਨ ਦੇਵ ਜਾਂਗੜਾ ਨੇ ਸ਼ੌਕ਼ ਦੇ ਚਲਦਿਆਂ ਹੀ ਇਹ ਖੇਡ ਸ਼ੁਰੂ ਕੀਤਾ ਸੀ. ਪਰ ਜੁਨੂਨ ਬਣ ਗਿਆ ਤਾਂ ਆਪਣੇ ਨਾਂਅ ਦਾ ਪਰਚਮ ਲਹਿਰਾ ਦਿੱਤਾ. ਉਸ ਤੋਂ ਵੱਡੀ ਗੱਲ ਇਹ ਕੇ ਇਨ੍ਹਾਂ ਨੇ ਇਹ ਰਿਕਾਰਡ 48 ਵਰ੍ਹੇ ਦੀ ਉਮਰ ਵਿੱਚ ਬਣਾਇਆ. 

ਜਾਂਗੜਾ ਪੇਸ਼ੇ ਤੋਂ ਆਯੂਰਵੈਦਿਕ ਡਾੱਕਟਰ ਹਨ. ਨਾੜੀ ਵੈਦ ਮੰਨੇ ਜਾਂਦੇ ਹਨ. ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਨਿਵਾਸੀ ਜਾਂਗੜਾ ਖੇਡਾਂ ਵਿੱਚ ਤਾਂ ਰਹੇ ਹਨ. ਉਨ੍ਹਾਂ ਨੇ ਉਲੰਪਿਕ ਲਈ ਵੀ ਕੁਆਲੀਫਾਈ ਕੀਤਾ ਹੋਇਆ ਹੈ. ਉਹ 'ਬ੍ਰਿਸਕ ਵਾਕ' ਯਾਨੀ ਤੇਜ ਰਫਤਾਰ ਨਾਲ ਚੱਲਣ ਵਿੱਚ ਰਿਕਾਰਡ ਬਣਾ ਚੁੱਕੇ ਸਨ. ਆਪਣੀ ਲਗਨ ਅਤੇ ਮਿਹਨਤ ਦੇ ਸਦਕੇ ਉਨ੍ਹਾਂ ਨੇ 2004 ਦੇ ਉਲੰਪਿਕ ਵਿੱਚ ਬ੍ਰਿਸਕ ਵਾਕ ਖੇਡ ਵਿੱਚ ਹਿੱਸਾ ਲੈਣ ਲਈ ਆਪਣੀ ਥਾਂ ਪੱਕੀ ਕਰ ਲਈ ਸੀ. ਪਰ ਉਹ ਹਿੱਸਾ ਨਾ ਲੈ ਸਕੇ. ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ-

"ਆਪਣੇ ਮੁਲਕ ਵਿੱਚ ਹਰ ਕੰਮ 'ਚ ਰਾਜਨੀਤੀ ਚਲਦੀ ਹੈ. ਖੇਡਾਂ ਵਿੱਚ ਵੀ. ਮੇਰੇ ਪਿੱਛੇ ਕੋਈ ਹੱਥ ਰੱਖਣ ਵਾਲਾ ਨਹੀਂ ਸੀ. ਇਸ ਕਰਕੇ ਉਲੰਪਿਕ ਲਈ ਕੁਆਲੀਫਾਈ ਕਰਨ ਮਗਰੋਂ ਵੀ ਮੈਂ ਹਿੱਸਾ ਨਾ ਲੈ ਸੱਕਿਆ."

ਫੇਰ ਇੱਕ ਦਿਨ ਉਨ੍ਹਾਂ ਨੇ ਪੁੱਠੇ ਵਾਹ ਚੱਲ ਕੇ ਵੇਖਿਆ. ਉਨ੍ਹਾਂ ਨੂੰ ਚੰਗਾ ਲੱਗਾ. ਜਾਂਗੜਾ ਨੇ ਹੋਰ ਪ੍ਰੈਕਟਿਸ ਕੀਤੀ. ਉਸੇ ਦੌਰਾਨ ਉਨ੍ਹਾਂ ਨੇ ਪੁੱਠੇ ਵਾਹ ਯਾਨੀ ਬੈਕ ਵਾਕ ਬਾਰੇ ਪੜ੍ਹਿਆ ਅਤੇ ਜਾਣਿਆ ਕੇ ਇਹ ਵਰਡ ਰਿਕਾਰਡ ਅਮਰੀਕਾ ਦੇ ਇੱਕ ਬੰਦੇ ਕੋਲ ਹੈ. ਇਹ ਜਾਣ ਕੇ ਜਾਂਗੜਾ ਨੇ ਉਹ ਰਿਕਾਰਡ ਭੰਨਣ ਦਾ ਫੈਸਲਾ ਕਰ ਲਿਆ. ਵੈਦ ਜਾਂਗੜਾ ਨੇ ਇਸ ਜਿੱਦ ਨੂੰ ਫੜ ਲਿਆ. ਉਨ੍ਹਾਂ ਨੇ ਇਸ ਲਈ ਮਿਹਨਤ ਸ਼ੁਰੂ ਕੀਤੀ. ਇਹ ਰਿਕਾਰਡ 1985 'ਚ ਬਣਿਆ ਸੀ. ਉਸ ਤੋਂ ਬਾਅਦ ਉਸਨੂੰ ਕੋਈ ਨਹੀਂ ਤੋੜ ਸੀ ਸਕਿਆ. ਵੈਦ ਜਾਂਗੜਾ ਨੇ ਤਿਆਰੀ ਕਰ ਲਈ. ਓਨ੍ਹਾਂ ਦੱਸਿਆ-

" ਮੈਂ ਇਸ ਦੀ ਜਿੱਦ ਫੜ ਲਈ ਸੀ. ਮੈਂ 'ਗੀਨੀਸ ਬੂੱਕ ਆੱਫ਼ ਰਿਕਾਰਡ 'ਚ ਨਾਂਅ ਦਰਜ਼ ਕਰਾਉਣ ਹੈ. ਮੈਂ ਉਨ੍ਹਾਂ ਦੇ ਅਧਿਕਾਰਿਆਂ ਨੂੰ ਆਪਣੇ ਇਸ ਇਰਾਦੇ ਬਾਰੇ ਲਿਖਿਆ. ਮੈਂ ਆਪਣੀ ਪ੍ਰੈਕਟਿਸ ਹੋਰ ਵੱਧਾ ਦਿੱਤੀ" 

ਗੀਨਿਸ ਬੂੱਕ ਆੱਫ਼ ਵਰਡ ਰਿਕਾਰਡ ਵਾਲਿਆਂ ਨੇ ਉਨ੍ਹਾਂ ਨੂੰ ਹਰਿਆਣਾ ਦੇ ਹਿਸਾਰ ਜਿਲ੍ਹੇ ਤੋਂ ਦਿੱਲੀ ਤਕ ਬੈਕ ਵਾਕ ਯਾਨੀ ਪੁੱਠੇ ਵਾਹ ਚੱਲਣ ਦਾ ਅਤੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸਪੇਸ਼ਲ ਤੌਰ ਤੇ ਬਣਾਏ ਟ੍ਰੈਕ ਤੇ 24 ਘੰਟੇ ਲਗਾਤਾਰ ਪੁੱਠੇ ਵਾਹ ਚਲਦੇ ਰਹਿਣ ਦਾ ਟਾਸਕ ਦਿੱਤਾ. ਉਸ ਵਿੱਚ ਕਈ ਹੋਰ ਵੀ ਜਣੇ ਹਿੱਸਾ ਲੈ ਰਹੇ ਸਨ ਪਰ ਕੋਈ ਵੀ ਉਨ ਚੁਨੌਤੀ ਨੂੰ ਪੂਰਾ ਨਾ ਕਰ ਸਕਿਆ. 

ਇਸ ਤਰ੍ਹਾਂ ਸਾਲ 2000 ਦੀ ਗੀਨੀਸ ਬੂੱਕ ਆੱਫ਼ ਵਰਡ ਰਿਕਾਰਡ 'ਚ ਉਨ੍ਹਾਂ ਦਾ ਨਾਂਅ ਦਰਜ਼ ਹੋ ਗਿਆ. ਇਹ ਵਿਸ਼ਵ ਰਿਕਾਰਡ ਅੱਜ ਵੀ ਵੈਦ ਜਾਂਗੜਾ ਦੇ ਨਾਲ ਬੋਲਦਾ ਹੈ. ਇਸ ਨੂੰ ਅੱਜ 16 ਵਰ੍ਹੇ ਬਾਅਦ ਵੀਏ ਕੋਈ ਭੰਨ ਨੀ ਸੱਕਿਆ. ਇਸ ਬਾਰੇ ਗੱਲ ਕਰਦਿਆਂ ਵੈਦ ਜਾਂਗੜਾ ਨੇ ਦੱਸਿਆ 

"ਮੈਂ ਖੁੱਲਾ ਚੈਲੇੰਜ ਕੀਤਾ ਹੋਇਆ ਹੈ. ਅੱਜ ਤਕ ਵੀ ਮੇਰੇ ਚੈਲੇੰਜ ਦੇ ਮੂਹਰੇ ਖੜੇ ਹੋਣ ਦੀ ਅੱਜ ਤਕ ਵੀ ਕਿਸੇ 'ਚ ਹਿਮਤ ਨਹੀਂ ਹੋਈ ਹੈ."

ਇਸ ਜਿੱਤ ਬਾਰੇ ਉਨ੍ਹਾਂ ਦਾ ਕਹਿਣਾ ਹੈ ਕੇ ਜਿੱਦ ਅਤੇ ਹੌਸਲਾ ਦੁਨਿਆ ਦੀ ਕਿਸੇ ਵੀ ਚੁਨੌਤੀ ਨੂੰ ਜ਼ਮੀੰਦੋਜ਼ ਕਰ ਸਕਦਾ ਹੈ. 

ਲੇਖਕ: ਰਵੀ ਸ਼ਰਮਾ 

  

image