500 ਰੁਪੇ ਦੀ ਨੌਕਰੀ ਕਰਨ ਵਾਲੇ ਮਨੀਸ਼ ਮਲਹੋਤਰਾ ਅੱਜ ਹਰ ਮਹੀਨੇ ਕਮਾਉਂਦੇ ਹਨ ਕਰੋੜਾਂ ਰੁਪੇ 

ਮਨੀਸ਼ ਮਲਹੋਤਰਾ ਦੀ ਪ੍ਰੇਰਨਾ ਦੇਣ ਵਾਲੀ ਕਹਾਣੀ 

0

ਮਨੀਸ਼ ਮਲਹੋਤਰਾ ਇੱਕ ਅਜਿਹਾ ਨਾਂਅ ਹੈ ਜਿਨ੍ਹਾਂ ਨੂੰ ਆਮ ਜਨਤਾ ਤੋਂ ਲੈ ਕੇ ਬਾੱਲੀਵੁਡ ਤਕ ਹਰ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਪਛਾਣਦਾ ਹੈ. ਇੱਕ ਆਮ ਫੈਸ਼ਨ ਡਿਜਾਇਨਰ ਤੋੰ ਸ਼ੁਰੁਆਤ ਕਰਕੇ ਅੱਜ ਮਨੀਸ਼ ਬਾੱਲੀਵੁਡ ਤੋਂ ਅਲਾਵਾ ਹਾੱਲੀਵੁਡ ਦੇ ਕਲਾਕਾਰਾਂ ਦੇ ਕਪੜੇ ਵੀ ਡਿਜਾਇਨ ਕਰਦੇ ਹਨ.

ਸਾਲ 1990 ਦੇ ਦੌਰਾਨ ਮਾਤਰ 25 ਵਰ੍ਹੇ ਦੀ ਉਮਰ ਵਿੱਚ ਮਨੀਸ਼ ਮਲਹੋਤਰਾ ਨੇ ਫਿਲਮ ‘ਸਵਰਗ’ ਤੋਂ ਬਾੱਲੀਵੁਡ ਵਿੱਚ ਪੈਰ ਰੱਖਿਆ ਸੀ. ਇਸ ਫਿਲਮ ਵਿੱਚ ਉਨ੍ਹਾਂ ਨੇ ਜੂਹੀ ਚਾਵਲਾ ਲਈ ਇੱਕ ਡ੍ਰੇਸ ਡਿਜਾਇਨ ਕੀਤੀ ਸੀ.

ਫੈਸ਼ਨ ਪ੍ਰਤੀ ਸ਼ੌਕ਼ ਮਨੀਸ਼ ਦੇ ਦਿਮਾਗ ਵਿੱਚ ਨਿੱਕੇ ਹੁੰਦੀਆਂ ਤੋਂ ਹੀ ਸੀ. ਉਹ ਆਪਣੀ ਮਾਂ ਨੂੰ ਫੈਸ਼ਨ ਬਾਰੇ ਅਤੇ ਉਨ੍ਹਾਂ ਨੂੰ ਸਾੜੀ ਪਾਉਣ ਦੇ ਵੱਖ ਵੱਖ ਤਰੀਕੇ ਦੱਸਦੇ ਸਨ. ਇਹ ਸ਼ੌਕ਼ ਸਮੇਂ ਦੇ ਨਾਲ ਉਨ੍ਹਾਂ ਦਾ ਜੁਨੂਨ ਬਣ ਗਿਆ. ਇਸੇ ਜੁਨੂਨ ਨੇ ਉਨ੍ਹਾਂ ਨੂੰ ਇੱਕ ਕਾਮਯਾਬ ਪੇਸ਼ੇਵਰ ਡ੍ਰੇਸ ਡਿਜਾਇਨਰ ਬਣਾ ਦਿੱਤਾ. ਸਕੂਲ ਦੇ ਦਿਨਾਂ ਵਿੱਚ ਆਮ ਬੱਚਿਆਂ ਦੀ ਤਰ੍ਹਾਂ ਰਹੇ ਮਨੀਸ਼ ਨੂੰ ਪੇਂਟਿੰਗ, ਸ੍ਕੇਚਿੰਗ ਅਤੇ ਡਿਜਾਈਨਿੰਗ ਵਿੱਚ ਦਿਲਚਸਪੀ ਸੀ. ਉਹ ਇਸ ਪਾਸੇ ਹੀ ਕੁਛ ਨਵਾਂ ਕਰਦੇ ਰਹਿੰਦੇ ਸਨ.

ਮਨੀਸ਼ ਮੁੰਬਈ ਦੇ ਇੱਕ ਸਧਾਰਨ ਪਰਿਵਾਰ ਵਿੱਚ ਜੰਮੇ. ਜਦੋਂ ਉਨ੍ਹਾਂ ਨੇ ਆਪਣਾ ਭਵਿੱਖ ਤੈਅ ਕਰ ਲਿਆ ਤਾਂ ਉਨ੍ਹਾਂ ਨੇ ਇੱਕ ਬੁਟਿਕ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ. ਉੱਥੇ ਉਨ੍ਹਾਂ ਨੂੰ ਪੰਜ ਸੌ ਰੁਪੇ ਹਰ ਮਹੀਨੇ ਦੇ ਖਰਚੇ ਲਈ ਮਿਲਦੇ ਸਨ. ਇਸ ਥਾਂ ‘ਤੇ ਕੰਮ ਕਰਦਿਆਂ ਮਨੀਸ਼ ਨੇ ਆਪਣੇ ਕੰਮ ਦੇ ਹੁਨਰ ਨੂੰ ਨਿਖਾਰਿਆ. ਉਨ੍ਹਾਂ ਨੇ ਮਿਹਨਤ ਕੀਤੀ. ਉਨ੍ਹਾਂ ਜਨਾਨਾ ਕਪੜੇ ਡਿਜਾਇਨ ਕਰਨ ਦੇ ਨਾਲ ਨਾਲ ਮਰਦਾਨਾ ਕਪੜੇ ਡਿਜਾਇਨ ਕਰਨ ਵਿੱਚ ਵੀ ਮਹਾਰਤ ਹਾਸਿਲ ਕੀਤੀ. ਇਸ ਖੇਤਰ ਵਿੱਚ ਬਿਨ੍ਹਾ ਕਿਸੇ ਡਿਗਰੀ ਜਾਂ ਡਿਪਲੋਮੇ ਦੇ ਮਨੀਸ਼ ਨੇ ਸਿਰਫ਼ ਆਪਣੇ ਵਿਸ਼ਵਾਸ ਅਤੇ ਮਿਹਨਤ ਦੇ ਦਮ ਉੱਪਰ ਤਰੱਕੀ ਕੀਤੀ.

ਸਾਲ 1990 ਦੇ ਦੌਰਾਨ ਮਾਤਰ 25 ਵਰ੍ਹੇ ਦੀ ਉਮਰ ਵਿੱਚ ਮਨੀਸ਼ ਨੇ ਫਿਲਮ ‘ਸਵਰਗ’ ਤੋਂ ਬਾੱਲੀਵੁਡ ਵਿੱਚ ਆਪਣੇ ਕੰਮ ਦੀ ਸ਼ੁਰੁਆਤ ਕੀਤੀ. ਸਾਲ 1993 ਵਿੱਚ ਉਨ੍ਹਾਂ ਨੇ ਫਿਲਮ ਗੁਮਰਾਹ ਵਿੱਚ ਸ਼੍ਰੀਦੇਵੀ ਲਈ ਕੰਮ ਕੀਤਾ. ਉਸ ਤੋਂ ਬਾਅਦ ਉਨ੍ਹਾਂ ਨੂੰ ਪਿਛਾਂਹ ਮੁੜ ਕੇ ਵੇਖਣ ਦੀ ਲੋੜ ਨਹੀਂ ਪਈ.

ਉਸ ਤੋੰ ਬਾਅਦ ਉਨ੍ਹਾਂ ਨੇ ਰੰਗੀਲਾ ਫਿਲਮ ਲਈ ਉਰਮਿਲਾ ਮਾਤੋਂਡਕਰ ਦੇ ਕਪੜੇ ਡਿਜਾਇਨ ਕੀਤੇ ਜਿਸ ਲਈ ਉਨ੍ਹਾਂ ਨੂੰ ਫਿਲਮਫ਼ੇਅਰ ਅਵਾਰਡ ਵੀ ਮਿਲਿਆ.

ਉਨ੍ਹਾਂ ਦੀ ਇਹ ਕਾਮਯਾਬੀ ਦਿਲ ਵਾਲੇ ਦੁਲਹਨਿਆ ਲੇ ਜਾਏਂਗੇ,ਦਿਲ ਤੋ ਪਾਗਲ ਹੈ, ਸਤਿਆ, ਕੁਛ ਕੁਛ ਹੋਤਾ ਹੈ, ਕਹੋ ਨਾ ਪਿਆਰ ਹੈ, ਮੁਹੱਬਤੇੰ, ਧੜਕਨ, ਅਸ਼ੋਕਾ, ਕਭੀ ਖੁਸ਼ੀ ਕਭੀ ਗਮ, ਕਲ ਹੋ ਨਾ ਹੋ, ਸ਼ਿਵਾ ਜੀ, ਬਾੱਡੀਗਾਰਡ, ਰਾੱਕਸਟਾਰ, ਉਮ ਸ਼ਾਂਤੀ ਉਮ, ਦੋਸਤਾਨਾ, ਆਈ ਹੇਟ ਲਵ ਸਟੋਰੀਜ਼, ਸਟੂਡੇੰਟ ਆਫ਼ ਦੀ ਈਅਰ ਅਤੇ ਚੇਨਈ ਅਕਸ੍ਪ੍ਰੇੱਸ ਤਕ ਜਾਰੀ ਰਹੀ.

ਮਨੀਸ਼ ਮਲਹੋਤਰਾ ਨੇ ਆਪਣਾ ਲੇਬਲ ‘ਮਨੀਸ਼ ਮਲਹੋਤਰਾ’ ਸਾਲ 2005 ਵਿੱਚ ਲੌੰਚ ਕੀਤਾ. ਉਸ ਵੇਲੇ ਉਨ੍ਹਾਂ ਦੀ ਉਮਰ 39 ਵਰ੍ਹੇ ਸੀ. ਇਸ ਉਮਰ ਵਿੱਚ ਉਹ ਕੌਮਾਂਤਰੀ ਪੱਧਰ ‘ਤੇ ਵੀ ਆਪਣੀ ਪਹਿਚਾਨ ਬਣਾ ਚੁੱਕੇ ਸਨ.

ਆਜ ਦੀ ਤਾਰੀਖ ਵਿੱਚ ਉਹ ਕੇਟ ਮਾੱਸ, ਨਾਓਮੀ ਕੈੰਪਬੇਲ ਅਤੇ ਕਾਇਲੀ ਮਿਨੋਗ ਜਿਹੇ ਉਘੇ ਕਲਾਕਾਰਾਂ ਦੇ ਕਪੜੇ ਡਿਜਾਇਨ ਕਰ ਰਹੇ ਹਨ. ਮਾਇਕਲ ਜੈਕਸਨ ਦੇ ਕਪੜੇ ਵੀ ਉਨ੍ਹਾਂ ਨੇ ਡਿਜਾਇਨ ਕੀਤੇ ਸਨ.

ਉਹ ਕਹਿੰਦੇ ਹਨ- ‘ਜਿੰਦਗੀ ਵਿੱਚ ਚੁਨੌਤੀ ਦੇ ਬਿਨ੍ਹਾਂ ਮਜ਼ਾ ਨਹੀਂ ਆਉਂਦਾ. ਮੈਂ 2013 ਵਿੱਚ ਦਿੱਲੀ ਦੇ ਲਾਰਜ ਫਾਰਮੈਟ ਉੱਪਰ ਫਲੈਗਸ਼ਿਪ ਕੌਤੇ ਸਟੋਰ ਸ਼ੁਰੂ ਕਰਨ ਵਾਲਾ ਪਹਿਲਾ ਭਾਰਤੀ ਡਿਜਾਇਨਰ ਬਣ ਗਿਆ ਸੀ ਅਤੇ ਚਾਰ ਸਾਲ ਬਾਅਦ ਇਸ ਸਟੋਰ ਨੇ ਭਾਰਤੀ ਫੈਸ਼ਨ ਖੇਤਰ ਵਿੱਚ ਆਪਣੀ ਪਹਿਚਾਨ ਬਣਾਈ. ਮੈਂ ਚੀਜ਼ਾਂ ਨੂੰ ਬਹੁਤ ਬਾਰੀਕੀ ਨਾਲ ਸਮਝਦਾ ਹਾਂ. ਪ੍ਰੇਰਨਾ ਹਰ ਥਾਂ ‘ਤੇ ਮੌਜੂਦ ਹੈ.’