ਕੈੰਸਰ ਕਰਕੇ ਭੈਣ ਦੀ ਮੌਤ ਹੋਣ ‘ਤੇ ਲਕਸ਼ਮੀ ਨੇ ਸ਼ੁਰੂ ਕੀਤਾ ਮੇੰਟਲ ਸਪੋਰਟ ਵਾਲਾ ਸਟਾਰਟਅਪ  

0

ਲਕਸ਼ਮੀ ਦੀ ਭੈਣ ਦੀ ਕੈੰਸਰ ਕਰਕੇ ਮਾਤਰ 39 ਵਰ੍ਹੇ ਦੀ ਉਮਰ ਵਿੱਚ ਮੌਤ ਹੋ ਗਈ. ਉਸ ਤੋਂ ਬਾਅਦ ਉਨ੍ਹਾਂ ਨੇ ਅਜਿਹੀ ਘਟਨਾਵਾਂ ਕਰਕੇ ਮਾਨਸਿਕ ਪਰੇਸ਼ਾਨੀ ਦੀ ਹਾਲਤ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਲਈ ਇੱਕ ਸਟਾਰਟਅਪ ਸ਼ੁਰੂ ਕੀਤਾ.

ਲਕਸ਼ਮੀ ਦੀ ਜਿੰਦਗੀ ਆਪ ਦੇ ਲਈ ਵੀ ਸੌਖੀ ਨਹੀਂ ਰਹੀ. ਉਹ ਇੱਕ ਅਜਿਹੇ ਪਰਿਵਾਰ ਵਿੱਚ ਰਹੀ ਹੈ ਜਿੱਥੇ ਉਨ੍ਹਾਂ ਨੇ ਆਪਣੇ ਮਾਪਿਆਂ ਵਿੱਚ ਲੜਾਈ-ਝਗੜੇ ਹੀ ਵੇਖੇ ਸਨ. ਸਾਲ 2003 ਵਿੱਚ ਉਹ ਪੜ੍ਹਾਈ ਲਈ ਮੁੰਬਈ ਚਲੀ ਗਈ. ਉਨ੍ਹਾਂ ਨੇ ਮਾਨਸਿਕ ਵਿਗਿਆਨ ਵਿੱਚ ਪੋਸਟ ਗ੍ਰੇਜੁਏਸ਼ਨ ਕੀਤੀ ਅਤੇ ਮਾਰਕੇਟਿੰਗ ਦਾ ਡਿਪਲੋਮਾ ਕੀਤਾ.

ਲਕਸ਼ਮੀ ਦੇ ਮਾਪਿਆਂ ਦੀ ਆਪਸ ਵਿੱਚ ਕਦੇ ਨਹੀਂ ਬਣੀ. ਉਹ ਲੜਦੇ-ਝਗੜਦੇ ਰਹਿੰਦੇ ਸਨ. ਲਕਸ਼ਮੀ ਅਤੇ ਉਨ੍ਹਾਂ ਦੀ ਦੋਵਾਂ ਭੈਣਾਂ ਨੂੰ ਡਰ ਲੱਗਿਆ ਰਹਿੰਦਾ ਸੀ ਕੇ ਕਦੋਂ ਘਰ ਵਿੱਚ ਝਗੜਾ ਮਾਰਪੀਟ ਵਿੱਚ ਬਦਲ ਜਾਵੇ. ਇਸ ਕਲੇਸ਼ ਤੋਂ ਤੰਗ ਆ ਕੇ ਲਕਸ਼ਮੀ ਦੀ ਮਾਂ ਆਪਣੀਆਂ ਧੀਆਂ ਨੂੰ ਲੈ ਕੇ ਆਪਣੇ ਪੇਕੇ ਆ ਗਈ. ਉਸ ਵੇਲੇ ਲਕਸ਼ਮੀ ਛੇਵੀਂ ਜਮਾਤ ‘ਚ ਪੜ੍ਹਦੀ ਸੀ.

ਜਦੋਂ ਲਕਸ਼ਮੀ ਹਾਲੇ 19 ਵਰ੍ਹੇ ਦੀ ਸੀ ਤਾਂ ਹੀ ਉਨ੍ਹਾਂ ਦੀ ਨਾਨੀ ਨੇ ਉਨ੍ਹਾਂ ਦੇ ਵਿਆਹ ਦਾ ਜਿੱਦ ਫੜ ਲਈ. ਲਕਸ਼ਮੀ ਵਿਆਹ ਨਹੀਂ ਸੀ ਕਰਨਾ ਚਾਹੁੰਦੀ ਸੀ ਪਰ ਘਰ ਦਿਆਂ ਦੇ ਜੋਰ ਪਾਉਣ ‘ਤੇ ਵਿਆਹ ਕਰਨਾ ਪਿਆ. ਜਦੋਂ ਉਨ੍ਹਾਂ ਦਾ ਵਿਆਹ ਹੋਇਆ, ਉਨ੍ਹਾਂ ਨੇ ਕਾਲੇਜ ਜਾਣਾ ਸ਼ੁਰੂ ਕੀਤਾ ਹੀ ਸੀ. ਉਨ੍ਹਾਂ ਨੇ ਚੇਨਈ ‘ਤੋਂ ਆਪਣੀ ਪੜ੍ਹਾਈ ਪੂਰੀ ਕੀਤੀ.

2003 ਵਿੱਚ ਮੁੰਬਈ ਆ ਕੇ ਉਨ੍ਹਾਂ ਨੇ ਮਾਰਕੇਟਿੰਗ ਵਿੱਚ ਡਿਪਲੋਮਾ ਕੀਤਾ. ਉਸ ਤੋਂ ਬਾਅਦ ਉਨ੍ਹਾਂ ਨੇ 17 ਸਾਲ ਮਾਰਕੇਟਿੰਗ ਅਤੇ ਐਚਆਰ ਵਿਭਾਗ ਵਿੱਚ ਨੌਕਰੀ ਕੀਤੀ.

ਪਰ ਉਸੇ ਦੌਰਾਨ ਉਨ੍ਹਾਂ ਦੀ ਭੈਣ ਦੀ ਕੈੰਸਰ ਕਰਕੇ ਮੌਤ ਹੋ ਗਈ. ਉਸ ਵੇਲੇ ਉਹ ਮਾਤਰ 39 ਵਰ੍ਹੇ ਦੀ ਸੀ.

ਲਕਸ਼ਮੀ ਦਾ ਕਹਿਣਾ ਹੈ ਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕੇ ਉਨ੍ਹਾਂ ਦੀ ਭੈਣ ਨੂੰ ਕੈੰਸਰ ਦੇ ਇਲਾਜ਼ ਲਈ ਦਵਾਈ ਦੇ ਨਾਲ ਮਾਨਸਿਕ ਤੌਰ ‘ਤੇ ਸੰਭਾਲ ਦੀ ਲੋੜ ਸੀ ਜੋ ਉਨ੍ਹਾਂ ਨੂੰ ਨਹੀਂ ਮਿਲ ਸਕੀ.

ਉਨ੍ਹਾਂ ਨੇ ਇਸ ਤੋਂ ਸਬਕ ਲੈਂਦਿਆਂ ਆਨਲਾਈਨ ਪਲੇਟਫਾਰਮ ‘ਕੈਫ਼ੇ ਕਾਉਂਸਿਲ’ ਬਣਾਇਆ. ਇਸ ਰਾਹੀਂ ਲੋਕਾਂ ਨੂੰ ਮਾਨਸਿਕ ਪਰੇਸ਼ਾਨੀ ਦੇ ਹਾਲਾਤ ਵਿੱਚ ਸਪੋਰਟ ਕੀਤਾ ਜਾਂਦਾ ਹੈ. ਉਨ੍ਹਾਂ ਦਾ ਕਹਿਣਾ ਹੈ ਕੇ ਦੇਸ਼ ਵਿੱਚ 7 ਕਰੋੜ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਕਰਕੇ ਨਿਰਾਸ਼ ਹੋ ਚੁੱਕੇ ਹਨ. ਸਾਡੇ ਸਮਾਜ ਦੀ ਇੱਕ ਵੱਡੀ ਘਾਟ ਇਹ ਹੈ ਕੇ ਉਹ ਮਾਨਸਿਕ ਪਰੇਸ਼ਾਨੀ ਨੂੰ ਕੁਛ ਸਮਝਦੇ ਹੀ ਨਹੀਂ.