ਘੱਟ ਕੀਮਤਾਂ ਤੇ ਸਮਾਨ ਲੈ ਜਾਣ ਅਤੇ ਟ੍ਰਾੰਸਪੋਰਟ ਦੀ ਬੇਹਤਰੀ ਲਈ ਕੰਮ ਕਰਦਾ 'ਆਟੋਲੋਡ'

0

ਨਵੀਨ ਗੁਪਤਾ ਨੇ ਕੀਤੀ ਸ਼ੁਰੁਆਤ

ਆਟੋਲੋਡ ਕਰ ਰਿਹਾ ਹੈ ਟ੍ਰਾੰਸਪੋਰਟ ਉੱਦਯੋਗ ਨੂੰ ਸੁਚੱਜਾ

ਟ੍ਰਾੰਸਪੋਰਟ ਅਤੇ ਮਾਲਕਾਂ ਦੇ ਵਿੱਚ ਲੜੀ ਦਾ ਕੰਮ ਕਰਦਾ ਹੈ ਆਟੋਲੋਡ

ਤਕਨੋਲੋਜੀ ਅਤੇ ਜਾਣਕਾਰੀ ਰਾਹੀਂ ਵੇਲ੍ਹੇ ਹੋਏ ਟਰੱਕਾਂ ਨੂੰ ਕਰਵਾਉਂਦੇ ਹਨ ਲੋਡ

ਇਸ ਤਕਨੀਕ ਆਉਂਦੀ ਹੈ ਕੀਮਤ ਹੋ ਜਾਂਦੀ ਹੈ ਘੱਟ

ਕਿਸੇ ਵੀ ਮੁਲਕ ਦੀ ਤਰੱਕੀ ਲਈ ਜਰੂਰੀ ਹੁੰਦਾ ਹੈ ਕਿ ਸਾਰੇ ਸੈਕੱਟਰ ਸੁਚੱਜੇ ਤੇ ਇੱਕਠੇ ਹੋ ਕੇ ਕੰਮ ਕਰਦੇ ਰਹਿਣ। ਵਿਕਾਸ ਕਰ ਚੁੱਕੇ ਮੁਲਕ ਇਹਨਾਂ ਗੱਲਾਂ ਵੱਲ ਬਹੁਤ ਧਿਆਨ ਦਿੰਦੇ ਹਨ ਅਤੇ ਤਕਨੀਕ ਦਾ ਇਸਤੇਮਾਲ ਵੀ ਜ਼ਿਆਦਾ ਹੁੰਦਾ ਹੈ. ਇੱਕ ਸੁਚੱਜਾ ਸੈਕੱਟਰ ਕਈ ਹੋਰਨਾਂ ਨੂੰ ਸਹੀ ਤਰੀਕੇ ਨਾਲ ਕੰਮ ਲਾ ਦਿੰਦਾ ਹੈ. ਇਹ ਮੁਲਕ ਦੇ ਵਿਕਾਸ ਲਈ ਬਹੁਤ ਲਾਜ਼ਮੀ ਹੁੰਦਾ ਹੈ. ਇਹਨਾਂ 'ਚ ਇੱਕ ਹੈ ਟ੍ਰਾੰਸਪੋਰਟ ਸੈਕੱਟਰ।

ਟ੍ਰਾੰਸਪੋਰਟ ਸੈਕੱਟਰ ਇੱਕ ਵੱਡਾ ਅਦਾਰਾ ਹੈ ਜਿਸਦੇ ਨਾਲ ਹੋਰ ਕਈ ਅਦਾਰੇ ਸੰਬੰਧ ਰਖਦੇ ਹਨ. ਇਹ ਆਮ ਜਨਤਾ ਨੂੰ ਪ੍ਰਭਾਵਿਤ ਕਰਨ ਵਾਲਾ ਅਦਾਰਾ ਹੈ. ਬੀਤੇ ਕੁਝ ਸਾਲਾਂ ਦੇ ਦੌਰਾਨ ਕਈ ਕੰਪਨੀਆਂ ਆਈਆਂ ਨੇ ਜਿਨ੍ਹਾਂ ਦੇ ਸਦਕੇ ਲੋਕਾਂ ਨੂੰ ਬਹੁਤ ਲਾਭ ਵੀ ਹੋਇਆ ਹੈ. ਜਿਵੇਂ ਕਿ ਮੋਬਾਇਲ ਨਾਲ ਕਾੱਲ ਕਰਕੇ ਜਾਂ ਐਪ ਦੀ ਮਦੱਦ ਨਾਲ ਕਈ ਕੰਮ ਸੌਖੇ ਹੋ ਗਏ ਹਨ. ਪਰ ਇਹ ਤਕਨੀਕ ਟਰੱਕਾਂ 'ਚ ਇਸਤੇਮਾਲ ਨਹੀਂ ਸੀ ਹੋ ਰਹੀ. ਨਵੀਨ ਗੁਪਤਾ ਨੇ ਇਸ ਤਕਨੀਕ ਦਾ ਇਸਤੇਮਾਲ ਕਰਕੇ ਟ੍ਰਾੰਸਪੋਰਟ ਸੈਕੱਟਰ ਨੂੰ ਸੰਗਠਿਤ ਕੀਤਾ ਅਤੇ ਆਟੋਲੋਡ ਦੀ ਨੀਹਂ ਰੱਖੀ।

ਨਵੀਨ ਹਮੇਸ਼ਾ ਤੋਂ ਹੀ ਇਸ ਸੈਕੱਟਰ 'ਚ ਕੰਮ ਕਰਨਾ ਚਾਹੁੰਦੇ ਸਨ. ਇਸ ਤੋਂ ਪਹਿਲਾਂ ਉਹ ਬੈੰਕਿੰਗ ਸੈਕੱਟਰ 'ਚ ਕੰਮ ਕਰਦੇ ਸਨ. ਨਵੀਨ ਨੇ ਯੂਅਰਸਟੋਰੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਬਹੁਤ ਪਹਿਲਾਂ ਹੀ ਇਸ ਬਾਰੇ ਖੋਜ ਪੜਤਾਲ ਸ਼ੁਰੂ ਕਰ ਦਿੱਤੀ ਸੀ. ਉਹ ਚਾਹੁੰਦੇ ਸਨ ਕਿ ਕੋਈ ਇਹੋ ਜਿਹੀ ਤਕਨੀਕ ਹੋਵੇ ਜੋ ਪਾਰਦਰਸ਼ੀ ਹੋਵੇ ਅਤੇ ਕੰਮ ਸੌਖਾ ਕਰ ਦੇਵੇ। 

ਆਟੋਲੋਡ ਟ੍ਰਾੰਸਪੋਰਟ ਅਤੇ ਟਰੱਕ ਮਾਲਕਾਂ ਨੂੰ ਜੋੜਦਾ ਹੈ. ਹੁੰਦਾ ਇਹ ਹੈ ਕਿ ਜੇ ਕਿਸੇ ਕੰਪਨੀ ਨੇ ਆਪਣਾ ਲੋਡ ਦੇਸ਼ ਦੇ ਕਿਸੇ ਹੋਰ ਰਾਜ 'ਚ ਭੇਜਣਾ ਹੋਏ ਤਾਂ ਉੱਥੇ ਦੀ ਕਿਸੇ ਟ੍ਰਾੰਸਪੋਰਟ ਨਾਲ ਗੱਲ ਕਰਦੀ ਹੈ. ਉੱਥੇ ਲੋਡ ਛੱਡ ਕੇ ਟਰੱਕ ਖਾੱਲੀ ਹੋਕੇ ਪਰਤਦੇ ਹਨ. ਇਸਦੇ ਚੱਲਦੇ ਟ੍ਰਾੰਸਪੋਰਟ ਦੀ ਕੀਮਤ ਵੱਧ ਜਾਂਦੀ ਹੈ. ਇਸ ਤੋਂ ਅਲਾਵਾ ਇਹ ਸਾਫ਼ ਸੁਥਰਾ ਵੀ ਨਹੀਂ ਹੈ. ਇਸ ਵਿੱਚ ਰੇਟਾਂ ਦਾ ਫ਼ਰਕ ਆ ਜਾਂਦਾ ਹੈ.

ਨਵੀਨ ਗੁਪਤਾ ਨੇ ਤਕਨੀਕ ਨਾਲ ਆਟੋਲੋਡ ਦੇ ਰਾਹੀਂ ਟ੍ਰਾੰਸਪੋਰਟ ਅਤੇ ਮਾਲਕਾਂ ਨਾਲ ਰਾਫਤਾ ਕਰਦੇ ਹਨ ਤੇ ਇਹ ਪਤਾ ਲਾਉਂਦੇ ਹਨ ਕਿ ਕਿਥੋਂ ਟਰੱਕ ਵੇਲ੍ਹਾ ਹੋਕੇ ਵਾਪਸ ਆ ਰਿਹਾ ਹੈ. ਇਹਨਾਂ ਰਾਹੀਂ ਉਹ ਘੱਟ ਕੀਮਤ ਤੇ ਟ੍ਰਾੰਸਪੋਰਟ ਉੱਪਲਬਧ ਕਰਾਉਂਦੇ ਹਨ. ਇਸ ਨਾਲ ਟਰੱਕਾਂ ਦੇ ਵੱਧ ਫੇਰੇ ਨਹੀਂ ਲਗਦੇ ਜਿਸ ਨਾਲ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ.

ਆਟੋਲੋਡ ਲੋਡਿੰਗ ਤੋਂ ਲੈ ਕੇ ਟਰੱਕ ਦੀ ਹਰ ਮੂਮੈਂਟ ਤੇ ਨਜ਼ਰ ਰਖਦਾ ਹੈ ਅਤੇ ਡਿਲਿਵਰੀ ਦੀ ਰਿਪੋਰਟ ਟ੍ਰਾੰਸਪੋਰਟਰ ਤਾਹੀਂ ਪਹੁੰਚਾਉਂਦਾ ਹੈ. ਟ੍ਰਾੰਸਪੋਰਟਰ ਮੋਬਾਇਲ ਐਪ ਰਾਹੀਂ ਆਟੋਲੋਡ ਨਾਲ ਸੰਪਰਕ ਕਰ ਸਕਦਾ ਹੈ.

ਨਵੀਨ ਨੇ ਅਪ੍ਰੈਲ 2015 'ਚ ਇਸ ਪ੍ਰੋਜੇਕਟ ਤੇ ਕੰਮ ਸ਼ੁਰੂ ਕੀਤਾ ਸੀ. ਹੁਣ ਤਕ ਦੇਸ਼ ਭਰ ਦੇ ਵੀਹ ਹਜ਼ਾਰ ਟ੍ਰੇਲਰ (ਵੱਡੇ ਟਰੱਕ) ਅਤੇ ਤੀਹ ਹਜ਼ਾਰ ਟ੍ਰਾੰਸਪੋਰਟਰ ਉਹਨਾਂ ਨਾਲ ਜੁੜ ਚੁੱਕੇ ਹਨ.

ਲੇਖਕ: ਆਸ਼ੁਤੋਸ਼ ਖੰਟਵਾਲ

ਅਨੁਵਾਦ: ਅਨੁਰਾਧਾ ਸ਼ਰਮਾ