ਪੇਟੀਐਮ ਰਾਹੀਂ ਭੁਗਤਾਨ ਕਰਨ ਦਾ ਹਰ ਰੋਜ਼ ਦਾ ਆੰਕੜਾ 120 ਕਰੋੜ ਰੁਪਏ ਤੋਂ ਵੀ ਟੱਪ ਗਿਆ

ਨੋਟਬੰਦੀ ਲਾਗੂ ਹੋਣ ਤੋਂ ਬਾਅਦ ਮੋਬਾਇਲ ਭੁਗਤਾਨ ਸੇਵਾ ਦੇਣ ਵਾਲੀ ਕੰਪਨੀ ਪੇਟੀਐਮ ਦਾ ਕਾਰੋਬਾਰ ਬਹੁਤ ਵੱਧ ਗਿਆ ਹੈ. ਇਸ ਸੇਵਾ ਨਾਲ ਹੁਣ ਹਰ ਰੋਜ਼ ਸੱਤਰ ਲੱਖ ਲੋਕ ਭੁਗਤਾਨ ਕਰ ਰਹੇ ਹਨ ਅਤੇ ਹਰ ਰੋਜ਼ 120 ਕਰੋੜ ਰੁਪਏ ਦਾ ਸੌਦਾ ਹੁੰਦਾ ਹੈ. 

ਪੇਟੀਐਮ ਰਾਹੀਂ ਭੁਗਤਾਨ ਕਰਨ ਦਾ ਹਰ ਰੋਜ਼ ਦਾ  ਆੰਕੜਾ 120 ਕਰੋੜ ਰੁਪਏ ਤੋਂ ਵੀ ਟੱਪ ਗਿਆ

Tuesday November 22, 2016,

2 min Read

ਪ੍ਰਧਾਨਮੰਤਰੀ ਨਰੇਂਦਰ ਮੋਦੀ ਵੱਲੋਂ ਪੰਜ ਸੌ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਮਗਰੋਂ ਲੋਕਾਂ ਨੇ ਗੈਰ ਨਕਦੀ ਲੈਣ-ਦੇਣ ਵੱਲ ਮੁੰਹ ਕਰ ਲਿਆ ਹੈ. ਹੁਣ ਲੋਕ ਮੋਬਾਇਲ ਰਹਿਣ ਸੇਵਾਵਾਂ ਦਾ ਭੁਗਤਾਨ ਕਰ ਰਹੇ ਹਨ. ਇਸ ਦਾ ਸਬ ਤੋਂ ਵੱਡਾ ਲਾਭ ਪੇਟੀਐਮ ਕੰਪਨੀ ਨੂੰ ਹੋਇਆ ਹੈ. ਨੋਟਬੰਦੀ ਕਰਕੇ ਕੰਪਨੀ ਦੀ ਸੇਵਾ ਦਾ ਲਾਭ ਚੁੱਕ ਕੇ 70 ਲੱਖ ਲੋਕ ਭੁਗਤਾਨ ਕਰ ਰਹੇ ਹਨ. ਕੰਪਨੀ ਦੀ ਮਾਰਫ਼ਤ ਹਰ ਰੋਜ਼ ਇੱਕ ਸੌ ਵੀਹ ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ.

ਮੋਬਾਇਲ ਰਹਿਣ ਸੌਦੇ ਹੋਣ ਵਿੱਚ ਆਈ ਤੇਜ਼ੀ ਕਰਕੇ ਕੰਪਨੀ ਨੇ ਪੰਜ ਅਰਬ ਡਾੱਲਰ ਮੁੱਲ ਦੇ ਕੁਲ ਉਤਪਾਦ ਵੇਚ (ਜੀਐਮਵੀ) ਟੀਚੇ ਨੂੰ ਚਾਰ ਮਹੀਨੇ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ. ਜੀਐਮਵੀ ਆਨਲਾਈਨ ਖੇਤਰ ਵਿੱਚ ਕੰਮ ਕਰਨ ਵਾਲੀ ਕੰਪਨੀਆਂ ਦੇ ਕਾਰੋਬਾਰ ਨੂੰ ਮਾਪਣ ਦਾ ਤਰੀਕਾ ਹੈ. ਇਸ ਦਾ ਮਤਲਬ ਇਹ ਹੈ ਕੇ ਕਿਸੇ ਵੀ ਆਨਲਾਈਨ ਸਾਇਟ ਰਾਹੀਂ ਕਿੰਨੀਆਂ ਵਸਤੂਆਂ ਵੇਚੀ ਜਾ ਰਹੀਆਂ ਹਨ.

ਪੇਟੀਐਮ ਵਿੱਚ ਚੀਨ ਦੇ ਸਭ ਤੋਂ ਵੱਡੇ ਆਨਲਾਈਨ ਕਾਰੋਬਾਰੀ ਗਰੁਪ ਅਲੀਬਾਬਾ ਦਾ ਵੱਡਾ ਹਿੱਸਾ ਹੈ. ਇਹ ਕੰਪਨੀ ਆਪਣੀ ਸਾਇਟ ‘ਤੇ ਈ-ਕਾਮਰਸ ਦੇ ਅਲਾਵਾ ਲੋਕਾਂ ਨੂੰ ਮੋਬਾਇਲ ਵਾਲੇਟ ਦੀ ਸੁਵਿਧਾ ਵੀ ਦਿੰਦੀ ਹੈ. ਕੰਪਨੀ ਨੇ ਕਿਹਾ ਹੈ ਕੇ ਹਾਲੇ ਉਸ ਦੇ ਪਲੇਟਫ਼ਾਰਮ ਰਾਹੀਂ ਹਰ ਰੋਜ਼ 70 ਲੱਖ ਸੌਦੇ ਹੋ ਰਹੇ ਹਨ. ਕੰਪਨੀ ਦੇ ਮੀਤ ਪ੍ਰਧਾਨ ਸੁਧਾੰਸ਼ੁ ਗੁਪਤਾ ਦਾ ਕਹਿਣਾ ਹੈ ਕੇ “ਪੇਟੀਐਮ ਰਾਹੀਂ ਹਰ ਰੋਜ਼ ਇੱਕ ਸੌ ਵੀ ਕਰੋੜ ਰੁਪਏ ਦਾ ਕਾਰੋਬਾਰ ਹੋ ਰਿਹਾ ਹੈ. ਇਸ ਵਿੱਚ ਦੇਸ਼ ਦੇ ਕਈ ਹਿੱਸਿਆਂ ਦੇ ਲੱਖਾਂ ਗਾਹਕ ਅਜਿਹੇ ਹਨ ਜਿਨ੍ਹਾਂ ਨੇ ਨੋਟਬੰਦੀ ਦੇ ਬਾਅਦ ਪਹਿਲੀ ਵਾਰ ਪੇਟੀਐਮ ਦਾ ਇਸਤੇਮਾਲ ਕੀਤਾ ਹੈ.”

ਉਨ੍ਹਾਂ ਇਹ ਵੀ ਕਿਹਾ ਕੇ ਉਨ੍ਹਾਂ ਦੀ ਕੰਪਨੀ ਭਾਰਤ ਵਿੱਚ ਡੇਬਿਟ ਅਤੇ ਕ੍ਰੇਡਿਟ ਕਾਰਡਾਂ ਰਾਹੀਂ ਹੋਣ ਵਾਲੇ ਕੁਲ ਭੁਗਤਾਨ ਤੋਂ ਵੱਧ ਕਾਰੋਬਾਰ ਕਰ ਰਹੀ ਹੈ. ਉਨ੍ਹਾਂ ਕਿਹਾ ਕੇ ਬੀਤੇ ਦਸ ਦਿਨ ਵਿੱਚ 4.5 ਕਰੋੜ ਤੋਂ ਵੱਧ ਲੋਕਾਂ ਨੇ ਪੇਟੀਐਮ ਦੀ ਸੁਵਿਧਾ ਪ੍ਰਾਪਤ ਕੀਤੀ ਹੈ. ਇਨ੍ਹਾਂ ਵਿੱਚੋਂ ਪੰਜਾਹ ਲੱਖ ਨਵੇਂ ਉਪਭੋਕਤਾ ਹਨ.

ਸੁਧਾੰਸ਼ੁ ਗੁਪਤਾ ਨੇ ਕਿਹਾ ਕੇ “ਕੰਪਨੀ ਦੇ ਕੁਲ ਕਾਰੋਬਾਰ ਵਿੱਚ ਆਫ਼ਲਾਈਨ ਲੈਣ-ਦੇਣ ਦੀ ਹਿੱਸੇਦਾਰੀ 65 ਫ਼ੀਸਦ ਤੋਂ ਉੱਪਰ ਪੁੱਜ ਗਈ ਹੈ. ਛੇ ਮਹੀਨੇ ਪਹਿਲਾਂ ਇਹ ਮਾਤਰ 15 ਫ਼ੀਸਦ ਸੀ.”

image


ਉਨ੍ਹਾਂ ਕਿਹਾ ਕੇ ਉਹ ਆਪਣੇ ਨਾਲ ਜੁੜੇ ਦੁਕਾਨਦਾਰਾਂ ਦੀ ਗਿਣਤੀ ਵੀ ਵੱਧਾ ਰਹੇ ਹਨ. ਕੰਪਨੀ ਆਪਣੇ ਨਾਲ ਡੇੜ੍ਹ ਲੱਖ ਨਵੇਂ ਦੁਕਾਨਦਾਰਾਂ ਨੂੰ ਜੋੜਨ ਦਾ ਟਾਰਗੇਟ ਬਣਾ ਰਹੀ ਹੈ. ਇਸ ਵੇਲੇ ਕੰਪਨੀ ਨੇ ਆਪਣੇ ਗਾਹਕ ਨੂੰ ਜਾਣੋਂ ਨਿਯਮ ਦੇ ਤਹਿਤ ਦੁਕਾਨਦਾਰਾਂ ਵੱਲੋਂ ਬੈੰਕ ਨੂੰ ਰਕਮ ਭੇਜਣ ‘ਤੇ ਲੱਗਣ ਵਾਲੇ ਇੱਕ ਫ਼ੀਸਦ ਟੈਕਸ ਵੀ ਮਾਫ਼ ਕਰ ਦਿੱਤਾ ਹੈ.

ਲੇਖਕ: ਪੀਟੀਆਈ ਭਾਸ਼ਾ

ਅਨੁਵਾਦ: ਰਵੀ ਸ਼ਰਮਾ