ਸੰਦੀਪ ਦੇ ਹੌਸਲੇ ਵਾਲੀ ਉਡਾਰੀ, ਕਬਾੜ ‘ਚੋਂ ਬਣਾ ਦਿੱਤੀ ਫਲਾਇੰਗ ਮਸ਼ੀਨ

ਹਰਿਆਣਾ ਦੇ ਸੰਦੀਪ ਨੇ ਦੇਸੀ ਜੁਗਾੜ ਕਰਕੇ ਇੱਕ ਖਾਸ ਮਸ਼ੀਨ ਬਣਾਈ ਹੈ ਜੋ ਇੱਕ ਲੀਟਰ ਪੈਟ੍ਰੋਲ ਨਾਲ ਛੇ ਮਿੰਟ ਉੱਡ ਸਕਦੀ ਹੈ. 

ਸੰਦੀਪ ਦੇ ਹੌਸਲੇ ਵਾਲੀ ਉਡਾਰੀ, ਕਬਾੜ ‘ਚੋਂ ਬਣਾ ਦਿੱਤੀ ਫਲਾਇੰਗ ਮਸ਼ੀਨ

Saturday April 22, 2017,

3 min Read

ਸਾਲ 2013 ਵਿੱਚ ਸੰਦੀਪ ਹਰਿਆਣਾ ਪੁਲਿਸ ਵਿੱਚ ਭਰਤੀ ਹੋ ਗਿਆ. ਪੁਲਿਸ ਦੀ ਨੌਕਰੀ ਲੱਗਣ ਦੇ ਬਾਅਦ ਵੀ ਫਲਾਇੰਗ ਮਸ਼ੀਨ ਬਣਾਉਣ ਦਾ ਉਸ ਦਾ ਚਾਅ ਘੱਟ ਨਹੀਂ ਹੋਇਆ. ਸੰਦੀਪ ਦੀ ਮਸ਼ੀਨ ਵੇਖਣ ਨੂੰ ਭਾਵੇਂ ਬਹੁਤ ਵਧਿਆ ਨਾ ਲੱਗਦੀ ਹੋਵੇ ਪਰ ਇਹ ਉਡਾਰੀ ਵਿੱਚ ਕਮਾਲ ਕਰਦੀ ਹੈ.

ਭਾਵੇਂ ਕੰਪਨੀਆਂ ਯਾਤਰੂ ਜਹਾਜ, ਮਾਲਵਾਹਕ, ਲੜਾਕੂ ਜਹਾਜ ਅਤੇ ਆਪਣੇ ਇਸਤੇਮਾਲ ਲਈ ਨਿੱਕੇ ਜਹਾਜ ਵੀ ਬਣਾ ਰਹੀਆਂ ਹਨ ਪਰ ਲੋਕਾਂ ਦੇ ਮੰਨਾਂ ਵਿੱਚੋਂ ਆਪਣਾ ਹਵਾਈ ਜਹਾਜ ਬਣਾਉਣ ਦੀ ਇੱਛਾ ਖਤਮ ਨਹੀਂ ਹੋ ਰਹੀ. ਇਸ ਦਾ ਸਬੂਤ ਹੈ ਹਰਿਆਣਾ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਬਣਾਈ ਗਈ ਇੱਕ ਫਲਾਇੰਗ ਮਸ਼ੀਨ.

ਮਨੁੱਖੀ ਵਿਕਾਸ ਦੀ ਸ਼ੁਰੁਆਤ ਤੋਂ ਹੀ ਇਨਸਾਨ ਪੰਛੀਆਂ ਦੀ ਤਰ੍ਹਾਂ ਉਡਾਰੀਆਂ ਮਾਰਨ ਦਾ ਸ਼ੌਕੀਨ ਰਿਹਾ ਹੈ. ਉਸਨੇ ਆਪਨੇ ਇਸ ਸਪਨੇ ਨੂੰ ਪੂਰਾ ਕਰਨ ਲਈ ਹਜ਼ਾਰਾਂ ਕੋਸ਼ਿਸ਼ਾਂ ਕੀਤੀਆਂ. ਪਰ ਬਹੁਤ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ. ਪਰੰਤੂ 17 ਦਿਸੰਬਰ 1903 ਨੂੰ ਰਾਇਟ ਭਰਾਵਾਂ ਨੇ ਇੱਕ ਹਵੈਨ ਜਹਾਜ ਬਣਾ ਕੇ ਕਾਮਯਾਬੀ ਪ੍ਰਾਪਤ ਕੀਤੀ. ਇਸ ਤੋਂ ਬਾਅਦ ਕਈ ਹੋਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ. ਯਾਤਰੂ ਜਹਾਜ ਬਣੇ, ਲੜਾਕੂ ਜਹਾਜ ਬਣੇ, ਹਰ ਤਰ੍ਹਾਂ ਦੇ ਹਵਾਈ ਜਹਾਜ ਇਸ ਵੇਲੇ ਮਾਰਕੇਟ ਵਿੱਚ ਹਨ ਪਰ ਫੇਰ ਵੀ ਨਵੇ ਜਹਾਜ ਬਣਾਉਣ ਦੀ ਇੱਛਾ ਖ਼ਤਮ ਨਹੀਂ ਹੋ ਰਹੀ ਹੈ.

image


ਹਰਿਆਣਾ ਦੇ ਝੱਜਰ ਜਿਲ੍ਹੇ ਦੇ ਸੇਹਲੰਗਾ ਨਾਂਅ ਦਾ ਇੱਕ ਪਿੰਡ ਹੈ, ਸੰਦੀਪ ਇਸੇ ਪਿੰਡ ਦਾ ਰਹਿਣ ਵਾਲਾ ਹੈ. 26 ਸਾਲ ਦੇ ਸੰਦੀਪ ਦੇ ਪਿਤਾ ਖੇਤੀ ਬਾੜੀ ਕਰਦੇ ਹਨ. ਸੰਦੀਪ ਨੇ ਰੇਵਾੜੀ ਆਈਟੀਆਈ ਤੋਂ ਮੇਕੇਨਿਕਲ ਟ੍ਰੇਡ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਗ੍ਰੇਜੁਏਟ ਕੀਤਾ.

ਸੰਦੀਪ ਨੇ ਦੇਸੀ ਜੁਗਾੜ ਕਰਕੇ ਇੱਕ ਮਸ਼ੀਨ ਤਿਆਰ ਕੀਤੀ ਹੈ. ਇਹ ਮਸ਼ੀਨ ਇੱਕ ਲੀਟਰ ਵਿੱਚ ਛੇ ਮਿੰਟ ਤਕ ਉਡਾਰੀ ਭਰ ਸਕਦੀ ਹੈ. ਇਸਨੂੰ ਮਿਨੀ ਹੇਲੀਕੋਪਟਰ ਜਾਂ ਪੈਰਾਗ੍ਲਾਈਡਿੰਗ ਮਸ਼ੀਨ ਦਾ ਨਾਂਅ ਦਿੱਤਾ ਗਿਆ ਹੈ. ਸੰਦੀਪ ਨੇ ਚਾਰ ਸਾਲ ਦੀ ਮਿਹਨਤ ਦੇ ਬਾਅਦ ਇਹ ਕਾਮਯਾਬੀ ਪ੍ਰਾਪਤ ਕੀਤੀ ਹੈ.

ਇਸ ਮਸ਼ੀਨ ਵਿੱਚ ਬਾਇਕ ਦਾ ਇੰਜਨ ਲਾਇਆ ਗਿਆ ਹੈ. ਇਸ ਵਿੱਚ ਲੱਕੜ ਦੇ ਬਣੇ ਹੋਏ ਪੱਖੇ ਲਾਏ ਗਏ ਹਨ. ਨਿੱਕੇ ਟਾਇਰ ਵੀ ਲੱਗੇ ਹੋਏ ਹਨ. ਇਹ ਮਸ਼ੀਨ ਪੈਟ੍ਰੋਲ ਇੰਜਨ ਨਾਲ ਉਡਾਰੀ ਭਰਦੀ ਹੈ. ਇੱਕ ਲੀਟਰ ਪੈਟ੍ਰੋਲ ਵਿੱਚ ਛੇ ਮਿੰਟ ਤਕ ਉਡਾਰੀ ਭਰ ਸਕਦੀ ਹੈ. ਟੰਕੀ ਫੁੱਲ ਹੋਣ ‘ਤੇ ਅੱਧੇ ਘੰਟੇ ਤਕ ਉਡਾਰੀ ਭਰੀ ਜਾ ਸਕਦੀ ਹੈ.

ਸੰਦੀਪ ਨੂੰ ਸ਼ੁਰੂ ਤੋਂ ਹੀ ਹਵਾ ਵਿੱਚ ਉਡਾਰੀ ਭਰਣ ਦਾ ਸ਼ੌਕ਼ ਸੀ. ਹੁਣ ਉਹ ਆਪਣੇ ਮੁਕਾਮ ‘ਤੇ ਪਹੁੰਚ ਗਿਆ ਹੈ. ਇਸ ਤੋਂ ਪਹਿਲਾਂ ਵੀ ਉਸਨੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਸੀ ਪਰ ਉਹ ਟ੍ਰਾਇਲ ਦੇ ਦੌਰਾਨ ਹੀ ਡਿੱਗ ਪਈ ਸੀ. ਪਰ ਸੰਦੀਪ ਨੇ ਹਿੰਮਤ ਨਾਹਿੰਨ ਛੱਡੀ. ਇੱਕ ਹੋਰ ਕੋਸ਼ਿਸ਼ ਕੀਤੀ ਅਤੇ ਕਾਮਯਾਬ ਹੋ ਗਿਆ. ਇਸ ਮਸ਼ੀਨ ਵਿੱਚ ਇੱਕ ਹੀ ਜਣੇ ਦੇ ਬੈਠਣ ਦੀ ਥਾਂ ਹੈ. ਪਰ ਸੰਦੀਪ ਦਾ ਦਾਅਵਾ ਹੈ ਕੇ ਉਹ ਤਿੰਨ ਮਹੀਨਿਆਂ ਦੇ ਦੌਰਾਨ ਇਸ ਵਿੱਚ ਬਦਲਾਵ ਕਰਕੇ ਤਿੰਨ ਲੋਕਾਂ ਦੇ ਬੈਠਣ ਲਾਇਕ ਬਣਾ ਦੇਵੇਗਾ. ਅਤੇ ਉਸ ਵੇਲੇ ਉਹ ਸਬ ਤੋਂ ਪਹਿਲਾਂ ਆਪਣੇ ਦਾਦਾ ਜੀ ਨੂੰ ਲੈ ਕੇ ਉਡਾਰੀ ਭਰੇਗਾ.

ਸੰਦੀਪ ਦੇ ਪਿਤਾ ਸੁਰੇਸ਼ ਕੁਮਾਰ ਨੇ ਦੱਸਿਆ ਕੇ ਸੰਦੀਪ ਰਾਤ ਨੂੰ ਇਸ ਮਸ਼ੀਨ ‘ਤੇ ਕੰਮ ਕਰਦਾ ਰਹਿੰਦਾ ਸੀ. ਸਾਲ 2013 ਵਿੱਚ ਉਹ ਹਰਿਆਣਾ ਪੁਲਿਸ ਵਿੱਚ ਸਿਪਾਹੀ ਭਰਤੀ ਹੋ ਗਿਆ. ਪਰ ਪੁਲਿਸ ਦੀ ਨੌਕਰੀ ਕਰਨ ਦੇ ਬਾਵਜੂਦ ਉਸਨੇ ਇਸ ਸੁਪਨੇ ਨੂੰ ਪੂਰਾ ਕਰਨ ਵੱਲ ਧਿਆਨ ਦੇਣਾ ਨਹੀਂ ਛੱਡਿਆ. ਉਹ ਜਦੋਂ ਵੀ ਛੁੱਟੀ ‘ਤੇ ਆਉਂਦਾ ਤਾਂ ਮਸ਼ੀਨ ਬਣਾਉਣ ਦੇ ਕੰਮ ਵਿੱਚ ਲੱਗਾ ਰਹਿੰਦਾ. ਆਖਿਰ ਵਿੱਚ ਉਨ੍ਹਾਂ ਨੇ ਕਾਮਯਾਬੀ ਪ੍ਰਾਪਤ ਕਰ ਹੀ ਲਈ.