ਮਰੀਜ਼ਾਂ ਦੀ ਸੇਵਾ ਲਈ ਛੱਡ ਦਿੱਤੀ ਇੰਜੀਨੀਅਰ ਦੀ ਨੌਕਰੀ, ਬਣ ਗਏ ਟੈਕਸੀ ਡਰਾਈਵਰ

ਮਰੀਜ਼ਾਂ ਦੀ ਸੇਵਾ ਲਈ ਛੱਡ ਦਿੱਤੀ ਇੰਜੀਨੀਅਰ ਦੀ ਨੌਕਰੀ, ਬਣ ਗਏ ਟੈਕਸੀ ਡਰਾਈਵਰ

Tuesday May 03, 2016,

4 min Read

ਹਰ ਕਿਸੇ ਦੀ ਜਿੰਦਗੀ ਵਿੱਚ ਹਾਦਸਾ ਹੋ ਸਕਦਾ ਹੈ, ਪਰ ਉਸ ਹਾਦਸੇ ਨਾਲ ਸਬਕ ਲੈਣਾ ਅਤੇ ਇਰਾਦਾ ਬਣਾ ਲੈਣਾ ਕੇ ਕਿਸੇ ਹੋਰ ਨਾਲ ਅਜਿਹਾ ਹਾਦਸਾ ਨਹੀਂ ਹੋਣ ਦੇਣਾ, ਫ਼ੇਰ ਉਸ ਇਰਾਦੇ ਲਈ ਆਪਣਾ ਜੀਵਨਸਮਰਪਿਤ ਕਰ ਦੇਣਾ ਕੋਈ ਸੌਖਾ ਕੰਮ ਨਹੀਂ ਹੈ. ਪਰ ਇੱਕ ਇਨਸਾਨ ਹੈ ਜਿਸਨੇ ਇਹ ਸੋਚ ਨੂੰ ਪੂਰਾ ਕਰ ਵਿਖਾਇਆ ਹੈ. ਆਪਣੇ ਨਾਲ ਹੋਏ ਹਾਦਸੇ ਨੂੰ ਕਿਸੇ ਹੋਰ ਨਾਲ ਨਾਲ ਵਾਪਰਣ ਦੇਣ ਦਾ ਇਰਾਦਾ ਕਰ ਕੇ ਇਸ ਇਨਸਾਨ ਨੇ ਮਲਟੀਨੇਸ਼ਨਲ ਕੰਪਨੀ ਵਿੱਚ ਇੰਜੀਨੀਅਰ ਦੀ ਨੌਕਰੀ ਛੱਡ ਦਿੱਤੀ ਅਤੇ ਟੈਕਸੀ ਡਰਾਈਵਰ ਬਣ ਗਿਆ.

image


ਮਿਲੋ ਮੁੰਬਈ ਦੇ ਅੰਧੇਰੀ ਵਿੱਚ ਰਹਿਣ ਵਾਲੇ ਵਿਜੇ ਠਾਕੁਰ ਦਾ. ਵਿਜੇ ਠਾਕੁਰ ੭੪ ਸਾਲ ਦੇ ਹਨ ਅਤੇ ੧੧ ਭਾਸ਼ਾਵਾਂ ਦੇ ਜਾਣਕਾਰ ਹਨ. ਪਿਛੋਕੜ ਉੱਤਰ ਪ੍ਰਦੇਸ਼ ਦਾ ਹੈ ਜਿੱਥੇ ਉਨ੍ਹਾਂ ਦੀ ਜ਼ੱਦੀ ਜ਼ਮੀਨ ਅਤੇ ਹੋਰ ਕਾਰੋਬਾਰ ਹੈ. ਮਥੁਰਾ ਦੇ ਸਰਕਾਰੀ ਪਾੱਲੀਟੇਕਨੀਕ ਕਾੱਲੇਜ ਤੋਂ ਉਨ੍ਹਾਂ ਨੇ ੧੯੬੭ ਵਿੱਚ ਇੰਜੀਨੀਅਰਿੰਗ ਦਾ ਡਿਪਲੋਮਾ ਲਿਆ ਅਤੇ ਨੌਕਰੀ ਦੀ ਭਾਲ ਵਿੱਚ ਮੁੰਬਈ ਆ ਗਏ. ਉਨ੍ਹਾਂ ਨੂੰ ਇੱਕ ਵੱਡੀ ਕੰਪਨੀ ਐਲ ਏੰਡ ਟੀ ਵਿੱਚ ਵੱਧਿਆ ਨੌਕਰੀ ਮਿਲ ਗਈ. ਉਨ੍ਹਾਂ ੧੮ ਸਾਲ ਤਕ ਉਸ ਕੰਪਨੀ ਵਿੱਚ ਨੌਕਰੀ ਕੀਤੀ. 

image


ਉਨ੍ਹਾਂ ਨੇ ਮੁੰਬਈ ਵਿੱਚ ਰਹਿੰਦਿਆ ਹੀ ਵਿਆਹ ਕਰ ਲਿਆ. ਉਨ੍ਹਾਂ ਦੇ ਘਰੇ ਦੋ ਮੁੰਡੇ ਵੀ ਆ ਗਏ. ਪਰਿਵਾਰ ਵੱਧਿਆ ਚਲ ਪਿਆ. ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਪਰੇਸ਼ਾਨੀ ਨਹੀਂ ਸੀ. ਬੱਚਿਆ ਦੇ ਭਵਿੱਖ ਲਈ ਸਪਨੇ ਵੇਖ ਲਏ ਸਨ. ਪਰ ਜਿਵੇਂ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ. ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ. ਕੁਝ ਸਮਾਂ ਮਗਰੋਂ ਉਨ੍ਹਾਂ ਦੇ ਇੱਕ ਬੇਟਾ ਵੀ ਅਕਾਲ ਚਲਾਣਾ ਕਰ ਗਿਆ. ਕੁਝ ਸਮੇਂ ਪਿਛੋਂ ਜਦੋਂ ਉਨ੍ਹਾਂ ਨੂੰ ਕੁਝ ਹੋਸ਼ ਜਿਹਾ ਆਇਆ ਤਾਂ ਉਨ੍ਹਾਂ ਦਾ ਦੂਜਾ ਮੁੰਡਾ ਅਤੇ ਉਸਦੀ ਪਤਨੀ ਵਿਜੇ ਠਾਕੁਰ ਨੂੰ ਛੱਡ ਕੇ ਹੋਰ ਥਾਂ 'ਤੇ ਰਹਿਣ ਚਲੇ ਗਏ. ਪਰ ਵਿਜੇ ਠਾਕੁਰ ਨੇ ਹੌਸਲਾ ਨਹੀਂ ਛੱਡਿਆ. ਉਨ੍ਹਾਂ ਨੇ ਇੱਕ ਕੁੜੀ ਗੋਦ ਲੈ ਲਈ ਅਤੇ ਉਸ ਦੀ ਦੇਖਭਾਲ ਵਿੱਚ ਲੱਗ ਗਏ. 

image


ਉਨ੍ਹਾਂ ਦੀ ਜਿੰਦਗੀ ਨੂੰ ਬਦਲ ਦੇਣ ਵਾਲਾ ਹਾਦਸਾ ੧੯੮੪ ਦਾ ਹੈ. ਰਾਤ ਵੇਲੇ ਵਿਜੇ ਠਾਕੁਰ ਦੀ ਗਰਭਵਤੀ ਪਤਨੀ ਨੂੰ ਪੀੜ ਹੋਈ. ਉਹ ਆਪਣੀ ਪਤਨੀ ਨੂੰ ਹਸਪਤਾਲ ਲੈ ਜਾਣ ਲਈ ਟੈਕਸੀ ਲੈਣ ਗਏ. ਪਰ ਟੈਕਸੀ ਸਟੈਂਡ ਵਾਲੇ ਕਿਸੇ ਵੀ ਡਰਾਈਵਰ ਨੇ ਉਸ ਵੇਲੇ ਟੈਕਸੀ ਲੈ ਕੇ ਜਾਂ ਤੋਂ ਇਨਕਾਰ ਕਰ ਦਿੱਤਾ. ਇੱਕ ਟੈਕਸੀ ਡਰਾਈਵਰ ਉਨ੍ਹਾਂ ਨਾਲ ਚੱਲਣ ਲਈ ਤਿਆਰ ਹੋ ਗਿਆ ਪਰ ਉਸਨੇ ਮਜ਼ਬੂਰੀ ਦਾ ਫਾਇਦਾ ਚੁੱਕਦਿਆਂ ਮਾਤਰ ਚਾਰ ਕਿਲੋਮੀਟਰ ਜਾਣ ਲਈ ਅੱਜ ਤੋਂ ਤੀਹ ਸਾਲ ਪਹਿਲਾਂ ੩੦੦ ਰੁਪਏ ਲੈ ਲਏ. ਪਰ ਹਸਪਤਾਲ ਪਹੁੰਚਣ 'ਚ ਦੇਰ ਹੋ ਜਾਣ ਦੀ ਵਜ੍ਹਾ ਨਾਲ ਉਨ੍ਹਾ ਦੀ ਪਤਨੀ ਨੂੰ ਬਚਾਇਆ ਨਹੀਂ ਜਾ ਸਕਿਆ. 

image


ਇਸ ਹਾਦਸੇ ਨੇ ਵਿਜੇ ਠਾਕੁਰ ਨੂੰ ਅੰਦਰੂਨੀ ਤੌਰ 'ਤੇ ਤੋੜ ਦਿੱਤਾ. ਪੈਸਾ ਅਤੇ ਸਮਾਂ ਰਹਿੰਦਿਆ ਵੀ ਉਹ ਆਪਣੀ ਪਤਨੀ ਨੂੰ ਬਚਾ ਨਹੀਂ ਸਕੇ. ਉਹ ਟੈਕਸੀ ਡਰਾਈਵਰਾਂ ਦੇ ਇਸ ਤਰ੍ਹਾਂ ਦੇ ਬਰਤਾਵ ਤੋਂ ਬਹੁਤ ਦੁਖੀ ਹੋਏ. ਅੰਤ ਵਿੱਚ ਉਨ੍ਹਾਂ ਨੂੰ ਸਮਝ ਆਇਆ ਕੇ ਕਿਸੇ ਨੂੰ ਟੈਕਸੀ ਵਿੱਚ ਬੈਠਣ ਦੇਣਾ ਜਾਂ ਨਹੀਂ ਇਹ ਟੈਕਸੀ ਵਾਲੇ ਦੀ ਮਰਜ਼ੀ ਦੀ ਗੱਲ ਹੈ ਕਿਓਂਕਿ ਇਸ ਬਾਰੇ ਕੋਈ ਕਾਨੂਨ ਤਾਂ ਹੈ ਨਹੀਂ. ਫ਼ੇਰ ਉਨ੍ਹਾਂ ਸੋਚਿਆ ਕੇ ਹੋ ਸਕਦਾ ਹੈ ਹੋਰ ਵੀ ਲੋਕ ਟੈਕਸੀ ਵਾਲਿਆਂ ਕਰਕੇ ਪਰੇਸ਼ਾਨ ਹੋਏ ਹੋਣ. ਇਸ ਵਿਚਾਰ ਆਉਂਦੀਆਂ ਹੀ ਉਨ੍ਹਾਂ ਨੇ ਆਪ ਹੀ ਟੈਕਸੀ ਚਲਾਉਣ ਦਾ ਫ਼ੈਸਲਾ ਕਰ ਲਿਆ. ਇਸ ਕੰਮ ਲਈ ਉਨ੍ਹਾਂ ਨੇ ਪਹਿਲਾਂ ਨੌਕਰੀ ਛੱਡੀ. ਫ਼ੇਰ ਟੈਕਸੀ ਖ਼ਰੀਦ ਕੇ ਆਪ ਹੀ ਚਲਾਉਣੀ ਸ਼ੁਰੂ ਕਰ ਦਿੱਤੀ. 

image


ਉਹ ਕਦੇ ਦਿਨ ਵਿੱਚ ਅਤੇ ਕਦੇ ਰਾਤ ਵਿੱਚ ਟੈਕਸੀ ਚਲਾਉਂਦੇ ਹਨ ਪਰ ਮਰੀਜ਼ ਕਿਸੇ ਵੇਲੇ ਵੀ ਫ਼ੋਨ ਕਰਕੇ ਉਨ੍ਹਾਂ ਨੂੰ ਬੁਲਾ ਸਕਦੇ ਹਨ. ਉਨ੍ਹਾਂ ਨੇ ਆਪਣਾ ਫ਼ੋਨ ਨੰਬਰ ਟੈਕਸੀ ਦੇ ਪਿੱਛੇ ਹੀ ਲਿੱਖਿਆ ਹੋਇਆ ਹੈ. ਉਨ੍ਹਾਂ ਦਾ ਕਹਿਣਾ ਹੈ- 

"ਕਮਾਈ ਕਿੰਨੀ ਵੀ ਹੋਏ, ਖ਼ਰਚਿਆਂ ਦੇ ਅੱਗੇ ਤਾਂ ਘੱਟ ਹੀ ਪੈਂਦੀ ਹੈ. ਮੈਂ ਹੁਣ ੧੫ ਹਜ਼ਾਰ ਰੁਪਏ ਮਹੀਨੇ ਦਾ ਕਮਾਉਂਦਾ ਹਾਂ. ਜੀਉਣ ਲਈ ਕਮਾਉਂਣਾ ਹੈ ਜਾਂ ਕਮਾਉਣ ਲਈ ਜੀਉਣਾ ਹੈ, ਇਹ ਬੰਦੇ ਨੂੰ ਆਪ ਹੀ ਸੋਚਣਾ ਪੈਂਦਾ ਹੈ. ਮੈਨੂੰ ਜੋ ਖੁਸ਼ੀ ਲੋਕਾਂ ਦੀ ਮਦਦ ਕਰਕੇ ਮਿਲਦੀ ਹੈ ਉਹ ਪੈਸੇ ਨਾਲ ਨਹੀਂ ਖ਼ਰੀਦ ਸਕਦੇ." 

ਉਹ ਦੱਸਦੇ ਹਨ ਕੀ ਇੱਕ ਵਾਰ ਇੱਕ ਔਰਤ ਅਤੇ ਉਸਦੀ ਬੱਚੀ ਦੁਰਘਟਨਾ ਵਿੱਚ ਫੱਟੜ ਹੋ ਗਈ. ਉਹ ਦੋਹਾਂ ਨੂੰ ਹਸਪਤਾਲ ਲੈ ਗਏ. ਔਰਤ ਨੂੰ ਤਾਂ ਨੀ ਬਚਾਇਆ ਜਾ ਸਕਿਆ ਪਰ ਬੱਚੀ ਨੂੰ ਬਚਾ ਲਿਆ ਗਿਆ. ਉਸ ਦੇ ਕਾਰੋਬਾਰੀ ਪਿਤਾ ਨੇ ਬੜਾ ਅਹਿਸਾਨ ਮੰਨਿਆ ਅਤੇ ਪੈਸੇ ਦੀ ਪੇਸ਼ਕਸ ਕੀਤੀ. ਪਰ ਵਿਜੇ ਠਾਕੁਰ ਨੇ ਨਾਂਹ ਕਰ ਦਿੱਤੀ. 

ਵਿਜੇ ਠਾਕੁਰ ਹੁਣ ਤਕ 5੦੦ ਤੋ ਵੀ ਵੱਧ ਮਰੀਜਾਂ ਦੀ ਮਦਦ ਕਰ ਚੁੱਕੇ ਹਨ. ਉਹ ਕਹਿੰਦੇ ਹਨ ਕੀ ਜਦੋਂ ਵੀ ਕੋਈ ਉਨ੍ਹਾਂ ਨੂੰ ਟੈਕਸੀ ਵਾਲਾ ਕਹਿ ਕੇ ਬੁਲਾਉਂਦਾ ਹੈ ਤਾਂ ਉਨ੍ਹਾਂ ਨੂੰ ਚੰਗਾ ਲਗਦਾ ਹੈ. 

ਲੇਖਕ: ਹੁਸੈਨ ਤਾਬਿਸ਼ 

ਅਨੁਵਾਦ: ਅਨੁਰਾਧਾ ਸ਼ਰਮਾ 

    Share on
    close