ਇਹ ਹੈ ਅਨਿਲ ਅੰਬਾਨੀ ਦੀ ਫਿਟਨੇਸ ਦਾ ਰਾਜ਼

ਦੁਨਿਆ ਅਨਿਲ ਅੰਬਾਨੀ ਨੂੰ ਇੱਕ ਕਾਮਯਾਬ ਕਾਰੋਬਾਰੀ ਵੱਜੋਂ ਜਾਣਦੇ ਹਨ ਪਰ ਉਹ ਆਪਣੇ ਆਪ ਨੂੰ ਇੱਕ ਮੈਰਾਥਨ ਰਨਰ ਅਖਾਉਣਾ ਪਸੰਦ ਕਰਦੇ ਹਨ. 

0

ਭੱਜਨੱਠ ਵਾਲੀ ਜਿੰਦਗੀ ਵਿੱਚ ਸਮੇਂ ਦੀ ਘਾਟ ਦਾ ਬਹਾਨਾ ਬਣਾ ਕੇ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦੇਣਾ ਸੌਖਾ ਹੈ ਪਰੰਤੂ ਦੇਸ਼ ਦੇ ਸਬ ਤੋਂ ਅਮੀਰ ਕਾਰੋਬਾਰੀ ਅਨਿਲ ਅੰਬਾਨੀ ਇੱਕ ਅਜਿਹੀ ਮਿਸਾਲ ਹਨ ਜੋ ਆਪਣੇ ਕਾਰੋਬਾਰੀ ਰੁਝਾਨਾਂ ਦੇ ਬਾਵਜੂਦ ਆਪਣੀ ਫਿਟਨੇਸ ਨੂੰ ਸਮਾਂ ਦੇਣਾ ਨਹੀਂ ਭੁੱਲਦੇ. ਉਨ੍ਹਾਂ ਲਈ ਸਬ ਤੋਂ ਪਹਿਲਾਂ ਉਨ੍ਹਾਂ ਦੀ ਸਿਹਤ ਹੈ.

ਇਹ ਗੱਲ ਘਟ ਹੀ ਲੋਕਾਂ ਨੂੰ ਪਤਾ ਹੋਣੀ ਹੈ ਕੇ ਅਨਿਲ ਅੰਬਾਨੀ ਨੇ ਦੌੜਾਂ ਲਾ ਕੇ ਆਪਣਾ ਵਜ਼ਨ ਇੱਕ ਤਿਹਾਈ ਤੋਂ ਵੀ ਘੱਟ ਕੀਤਾ ਹੈ.

ਅਨਿਲ ਅੰਬਾਨੀ ਲਈ ਦੌੜ ਲਾਉਣਾ ਪਰਮਾਤਮਾ ਦੀ ਅਰਦਾਸ ਦੀ ਤਰ੍ਹਾਂ ਹੈ. ਆਪਣੇ ਆਪ ਨੂੰ ਫਿਟ ਰੱਖਣ ਲਈ ਅਨਿਲ ਅੰਬਾਨੀ ਹਰ ਰੋਜ਼ ਘੱਟੋ-ਘੱਟ 15 ਕਿਲੋਮੀਟਰ ਦੀ ਦੌੜ ਲਾਉਂਦੇ ਹਨ. ਸਵੇਰ ਵੇਲੇ ਜਦੋਂ ਲੋਕ ਹਾਲੇ ਸੁੱਤੇ ਹੀ ਹੁੰਦੇ ਹਨ, ਅਨਿਲ ਅੰਬਾਨੀ ਮੁੰਬਈ ਦੀ ਸੜਕਾਂ ‘ਤੇ ਦੌੜ ਲਾ ਰਹੇ ਹੁੰਦੇ ਹਨ. ਸਵੇਰੇ ਚਾਰ ਵੱਜੇ ਤੋਂ ਹੀ ਉਹ ਜਾਂ ਤਾਂ ਸੜਕਾਂ ‘ਤੇ ਭੱਜੇ ਫਿਰਦੇ ਹਨ ਜਾਂ ਘਰ ‘ਚ ਟ੍ਰੇਡਮਿਲ ਉੱਪਰ.

ਉਨ੍ਹਾਂ ਦਾ ਕਹਿਣਾ ਹੈ ਕੇ “ਮੈਂ ਕੰਮਕਾਰ ਵਿੱਚ ਕਿੰਨਾ ਵੀ ਰੁਝਿਆ ਹੋਵਾਂ ਪਰ ਸਵੇਰੇ 3:30 ਵਜੇ ਮੇਰੀ ਅੱਖ ਖੁੱਲ ਜਾਂਦੀ ਹੈ. ਮੈਂ ਕਦੇ ਅਲਾਰਮ ਦਾ ਸਹਾਰਾ ਨਹੀਂ ਲਿਆ.” ਦੌੜ ਲਾਉਣਾ ਉਨ੍ਹਾਂ ਲਈ ਅਰਦਾਸ ਕਰਨ ਦੀ ਤਰ੍ਹਾਂ ਹੈ. ਇਸ ਨਾਲ ਹੀ ਉਨ੍ਹਾਂ ਦੇ ਦਿਨ ਦੀ ਸ਼ੁਰੁਆਤ ਹੁੰਦੀ ਹੈ.

ਆਪਣੇ ਆਪ ਨੂੰ ਫਿਟ ਰੱਖਣ ਲਈ ਅਨਿਲ ਅੰਬਾਨੀ ਹਫ਼ਤੇ ‘ਚ ਛੇ ਦਿਨ ਦੌੜ ਲਾਉਂਦੇ ਹਨ. ਪੰਜ ਦਿਨ ਘਰ ਦੇ ਅੰਦਰ ਟ੍ਰੇਡਮਿਲ ਉੱਪਰ ਅਤੇ ਇੱਕ ਦਿਨ ਘਰੋਂ ਬਾਹਰ ਸੜਕਾਂ ‘ਤੇ. ਉਹ ਕਿਤੇ ਵੀ ਜਾਣ, ਉਨ੍ਹਾਂ ਦੇ ਇਸ ਕੰਮ ‘ਚ ਵਿਘਨ ਨਹੀਂ ਪੈਂਦਾ.

ਦੌੜ ਲਾਉਣ ਦੀ ਸ਼ੁਰੁਆਤ ਉਨ੍ਹਾਂ ਨੇ ਸਿਹਤ ਸੰਬਧੀ ਮਸਲਿਆਂ ਕਰਕੇ ਕੀਤੀ ਸੀ. ਪਰ ਫੇਰ ਇਹ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਿਆ. ਉਹ ਆਪਣੇ ਫਿਟਨੇਸ ਰੁਟੀਨ ਨੂੰ ਆਪਣੇ ਪਿਤਾ ਧੀਰੂ ਭਾਈ ਅੰਬਾਨੀ ਦੀ ਪ੍ਰੇਰਨਾ ਮੰਨਦੇ ਹਨ. ਉਹ ਕਹਿੰਦੇ ਸਨ ਕੇ ਪੈਸੇ ਨਾਲ ਤੁਸੀਂ ਚੰਗੇ ਕਪੜੇ ਜਾਂ ਖਾਣਾ ਤਾਂ ਖਰੀਦ ਸਕਦੇ ਹੋ ਪਰ ਚੰਗੀ ਸਿਹਤ ਨਹੀਂ.

ਇੱਕ ਸਮਾਂ ਸੀ ਜਦੋਂ ਉਨ੍ਹਾਂ ਦਾ ਵਜ਼ਨ ਇੱਕ ਸੌ ਕਿਲੋ ਤੋਂ ਵੀ ਵਧ ਸੀ. ਉਹ ਚੰਗੀ ਤਰ੍ਹਾਂ ਤੁਰ ਵੀ ਨਹੀਂ ਸੀ ਪਾਉਂਦੇ. ਫੇਰ ਉਨ੍ਹਾਂ ਨੇ ਦੌੜ ਲਾਉਣੀ ਸ਼ੁਰੂ ਕੀਤੀ. ਉਨ੍ਹਾਂ ਨੇ ਆਪਣਾ ਵਜ਼ਨ ਬਹੁਤ ਘੱਟਾ ਲਿਆ. ਅਜਿਹਾ ਕਰਕੇ ਉਨ੍ਹਾਂ ਇੱਕ ਮਿਸਾਲ ਵੀ ਪੇਸ਼ ਕੀਤੀ ਕੇ ਦ੍ਰਿੜ੍ਹ ਨਿਸ਼ਚੇ ਨਾਲ ਕੁਛ ਵੀ ਹਾਸਿਲ ਕੀਤਾ ਜਾ ਸਕਦਾ ਹੈ.

ਨਿਰਾਸ਼ਾ ਜਾਂ ਉਦਾਸੀ ਤੋਂ ਨੱਜੀਠਣ ਲਈ ਲੋਕ ਐਬ ਪਾਲ੍ਹ ਲੈਂਦੇ ਹਨ ਪਰੰਤੂ ਅਨਿਲ ਅੰਬਾਨੀ ਨੇ ਇਸ ਲਈ ਦੌੜ ਲਾਉਣ ਦੀ ਲਾ ਲਈ. ਦੌੜ ਲਾ ਕੇ ਉਹ ਆਪਣੇ ਮੰਨ ਦੀ ਨਿਰਾਸ਼ਾ ਦੂਰ ਕਰ ਲੈਂਦੇ ਹਨ. ਦੌੜ ਲਾਉਣਾ ਨਾ ਤਾਂ ਉਨ੍ਹਾਂ ਦਾ ਪੇਸ਼ਾ ਹੈ ਅਤੇ ਨਾ ਹੀ ਉਹ ਏਥਲੀਟ ਹਨ ਪਰ ਫੇਰ ਵੀ ਉਹ ਪੇਸ਼ੇਵਰ ਖਿਲਾੜਿਆਂ ਨਾਲ ਦੌੜ ਲਾਉਂਦੇ ਹਨ.

ਅਨਿਲ ਦਾ ਕਹਿਣਾ ਹੈ ਕੇ- ਇੱਕ ਜੋੜੀ ਸਪੋਰਟਸ ਵਾਲੇ ਜੁੱਤੇ ਖਰੀਦੋ ਅਤੇ ਆਪਣੇ ਆਪ ਨੂੰ ਸਮਾਂ ਦਿਉ. ਫੇਰ ਵੇਖੋ ਤੁਸੀਂ ਕੀ ਕਰ ਸਕਦੇ ਹੋ.