ਭਾਰਤੀ ਡਿਜੀਟਲ ਕਾਰੋਬਾਰ 2017 ਤੱਕ 128 ਅਰਬ ਡਾਲਰ ਤੱਕ ਪੁੱਜਣ ਦੀ ਆਸ

0

ਭਾਰਤ 'ਚ ਡਿਜੀਟਲ ਕਾਰੋਬਾਰ ਅਗਲੇ ਦੋ ਸਾਲਾਂ ਵਿੱਚ ਮੌਜੂਦਾ 42 ਅਰਬ ਡਾਲਰ ਤੋਂ ਵਧ ਕੇ 12 ਅਰਬ ਡਾਲਰ ਤੱਕ ਪੁੱਜਣ ਦੀ ਆਸ ਹੈ। ਇੱਕ ਅਧਿਐਨ ਵਿੱਚ ਇਹ ਦਾਅਵਾ ਕਰਦਿਆਂ ਦੱਸਿਆ ਗਿਆ ਹੈ ਕਿ ਮੋਬਾਇਲ, ਇਟਰਨੈਟ ਵਰਤੋਂ ਅਤੇ ਮੋਬਾਇਲ ਵਣਜ ਵਿਕਰੀ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਡਿਜੀਟਲ ਕਾਰੋਬਾਰ ਵਿੱਚ ਭਾਰੀ ਵਾਧੇ ਦੀ ਆਸ ਹੈ।

ਉਦਯੋਗ ਮੰਡਲ ਐਸੋਚੈਮ ਅਤੇ ਡੀਲਾੱਇਟ ਦੇ ਸਾਂਝੇ ਅਧਿਐਨ ਵਿੱਚ ਇਹ ਆਸ ਪ੍ਰਗਟਾਈ ਗਈ ਹੈ। ਅਧਿਐਨ ਅਨੁਸਾਰ,''ਮੋਬਾਇਲ ਅਤੇ ਇੰਟਰਨੈਟ ਦੀ ਨਿੱਤ ਵਧਦੀ ਜਾ ਰਹੀ ਵਰਤੋਂ, ਮੋਬਾਇਲ ਰਾਹੀਂ ਵਿੱਕਰੀ ਕਾਰੋਬਾਰ, ਅਗਾਊਂ ਸ਼ਿਪਿੰਗ ਅਤੇ ਭੁਗਤਾਨ ਦੇ ਵਿਕਲਪਾਂ, ਉਤਸ਼ਾਹਵਰਧਕ ਰਿਆਇਤਾਂ ਅਤੇ ਇਲੈਕਟ੍ਰੌਨਿਕ ਕਾਰੋਬਾਰ ਰਾਹੀਂ ਨਵੇਂ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚ ਵਧਣ ਨਾਲ ਇਸ ਵਿੱਚ ਅਣਕਿਆਸੇ ਵਾਧੇ ਦੀ ਆਸ ਕੀਤੀ ਜਾ ਰਹੀ ਹੈ।'' ਅਧਿਐਨ ਮੁਤਾਬਕ ਭਾਰਤੀ ਡਿਜੀਟਲ ਵਣਜ/ਕਾਰੋਬਾਰ ਮੌਜੂਦਾ 42 ਅਰਬ ਡਾਲਰ ਤੋਂ ਵਧ ਕੇ 2017 'ਚ 128 ਅਰਬ ਡਾਲਰ ਤੱਕ ਪੁੱਜ ਜਾਣ ਣੀ ਆਸ ਹੈ।

ਐਸੋਚੈਮ ਦੇ ਜਨਰਲ ਸਕੱਤਰ ਡੀ.ਐਸ. ਰਾਵਤ ਨੇ ਦੱਸਿਆ ਕਿ ਭਾਰਤ ਜਿਹੇ ਦੇਸ਼ ਵਿੱਚ ਜਿੱਥੇ ਦੇਸ਼ ਦੇ ਹਰੇਕ ਕੋਣੇ ਵਿੱਚ ਸਥਿਤ ਦਿਹਾਤੀ ਇਲਾਕਿਆਂ ਵਿੱਚ ਪੁੱਜਣ ਲਈ ਬੁਨਿਆਦੀ ਸਹੂਲਤਾਂ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਸਕੀਆਂ ਹਨ, ਉਥੇ ਸਪਲਾਈ ਲੜੀ ਅਤੇ ਈ-ਕਾਮਰਸ ਵਿੱਚ ਹੋਰ ਸਾਜ਼ੋ-ਸਾਮਾਨ ਦਾ ਇੰਤਜ਼ਾਮ ਕਰਨਾ ਬਹੁਤ ਔਖਾ ਕੰਮ ਹੈ।

ਸ੍ਰੀ ਰਾਵਤ ਨੇ ਦੱਸਿਆ,''ਈ-ਕਾਰੋਬਾਰ ਨੂੰ ਲੈ ਕੇ ਟੈਕਸ ਨੀਤੀਆਂ ਹਾਲੇ ਸਪੱਸ਼ਟ ਨਹੀਂ ਹਨ। ਇਹ ਵੱਖੋ-ਵੱਖਰੇ ਕਾਰੋਬਾਰੀ ਮਾੱਡਲ ਅਤੇ ਲੈਣ-ਦੇਣ ਉਤੇ ਨਿਰਭਰ ਹਨ। ਸਮੱਸਿਆ ਤਦ ਹੋਰ ਵਧ ਜਾਂਦੀ ਹੈ, ਜਦੋਂ ਇਸ ਵਿੱਚ ਵਸਤਾਂ ਅਤੇ ਸੇਵਾਵਾਂ ਦੀ ਸਰਹੱਦ ਪਾਰ ਆੱਨਲਾਈ ਖ਼ਰੀਦ-ਵਿਕਰੀ ਹੁੰਦੀ ਹੈ।'' ਇਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੇ ਉਦੇਸ਼ਮੁਖੀ ਪ੍ਰੋਗਰਾਮ 'ਡਿਜੀਟਲ ਇੰਡੀਆ' ਅਧੀਨ ਇੱਕੋ ਹੀ ਸਥਾਨ ਉਤੇ ਸਾਰੀਆਂ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਨਾਲ ਵੀ ਵਪਾਰਕ ਗਤੀਵਿਧੀਆਂ ਵਧਣਗੀਆਂ ਅਤੇ ਦੇਸ਼ ਦੇ ਹਰ ਕੋਣੇ ਵਿੱਚ ਇੰਟਰਨੈਟ ਅਤੇ ਬ੍ਰਾੱਡਬੈਂਡ ਪੁੱਜੇਗਾ।