ਪੰਜ ਸਾਲ ਵਿੱਚ ਹੀ ਸੋਲਰ ਪਾਵਰ ਦੇ ਖੇਤਰ ਵਿੱਚ ਸ਼ਿਖਰ 'ਤੇ ਪਹੁੰਚਣ ਵਾਲੀ ਚੰਡੀਗੜ੍ਹ ਦੀ ਕੰਪਨੀ ਹਰਟੇਕ ਪਾਵਰ

ਪੰਜ ਸਾਲ ਵਿੱਚ ਹੀ ਸੋਲਰ ਪਾਵਰ ਦੇ ਖੇਤਰ ਵਿੱਚ ਸ਼ਿਖਰ 'ਤੇ ਪਹੁੰਚਣ ਵਾਲੀ ਚੰਡੀਗੜ੍ਹ ਦੀ ਕੰਪਨੀ ਹਰਟੇਕ ਪਾਵਰ

Wednesday October 26, 2016,

2 min Read

ਕਿਸੇ ਕੰਮ ਵਿੱਚ ਕਾਮਯਾਬ ਨਾਂਹ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕੇ ਇਨਸਾਨ ਹੌਸਲਾ ਛੱਡ ਕੇ ਬੈਠ ਜਾਵੇ. ਅਸਫਲਤਾ ਤਾਂ ਨਵੀਂ ਕੋਸ਼ਿਸ਼ਾਂ ਦੀ ਸ਼ੁਰੁਆਤ ਹੁੰਦੀ ਹੈ. ਇਹ ਮੰਨਣਾ ਹੈ ਹਰਟੇਕ ਪਾਵਰ ਲਿਮਿਟੇਡ ਦੇ ਮੁਖੀ ਹਰਟੇਕ ਸਿੰਘ ਦਾ ਜਿਨ੍ਹਾਂ ਨੇ ਮਾਤਰ ਪੰਜ ਸਾਲ ਵਿੱਚ ਹੀ ਸੋਲਰ ਪਾਵਰ ਦੇ ਖੇਤਰ ਵਿੱਚ ਆਪਣਾ ਨਾਂਅ ਬਣਾ ਲਿਆ ਹੈ.

ਹਰਟੇਕ ਸਿੰਘ ਦੀ ਕੰਪਨੀ ਹਰਟੇਕ ਪਾਵਰ ਨੇ ਤਿੰਨ ਸੌ ਮੇਗਾ ਵਾਟ ਸੋਲਰ ਪਾਵਰ ਪਲਾਂਟ ਲਗਾ ਚੁੱਕੀ ਹੈ. ਇਹ ਦੇਸ਼ ਦੇ 17 ਰਾਜਾਂ ਵਿੱਚ ਕੰਮ ਕਰ ਰਹੀ ਹੈ ਅਤੇ ਦੇਸ਼ ਦੀ ਚੌਥੇ ਨੰਬਰ ਦੀ ਸੋਲਰ ਪਾਵਰ ਗ੍ਰਿਡ ਬਣਾਉਣ ਵਾਲੀ ਕੰਪਨੀ ਬਣ ਚੁੱਕੀ ਹੈ.

ਚੰਡੀਗੜ੍ਹ ਦੀ ਕੰਪਨੀ ਹਰਟੇਕ ਪਾਵਰ ਦੇ ਇਸ ਮੁਕਾਮ ‘ਤੇ ਪਹੁੰਚਣ ਦੀ ਵੀ ਇੱਕ ਕਹਾਣੀ ਹੈ. ਇਹ ਕੰਪਨੀ ਨਵਾਂ ਕਾਰੋਬਾਰ ਕਰਨ ਲਈ ਸ਼ੁਰੂ ਨਹੀਂ ਸੀ ਕੀਤੀ ਗਈ, ਸਗੋਂ ਸਾਲ 2011 ਵਿੱਚ ਵਪਾਰ ਵਿੱਚ ਆਈ ਮੰਦੀ ਨਾਲ ਨਜਿਠਣ ਲਈ ਹਰਟੇਕ ਸਿੰਘ ਨੇ ਇਹ ਨਵਾਂ ਕੰਮ ਸ਼ੁਰੂ ਕੀਤਾ ਸੀ. ਉਨ੍ਹਾਂ ਦਾ ਪਹਿਲਾ ਕਾਰੋਬਾਰ ਮਾਰਕੇਟ ਵਿੱਚ ਮੰਦੀ ਕਰਕੇ ਬੰਦ ਹੋ ਗਿਆ ਸੀ. ਉਸ ਨੁਕਸਾਨ ਕਰਕੇ ਹੌਸਲਾ ਛੱਡ ਦੇਣ ਦੀ ਥਾਂ ਉਨ੍ਹਾਂ ਨੇ ਨਵੇਂ ਜੋਸ਼ ਨਾਲ ਕੰਮ ਸ਼ੁਰੂ ਕੀਤਾ ਅਤੇ ਹਰਟੇਕ ਪਾਵਰ ਦੀ ਨੀਂਹ ਰੱਖੀ.

image


ਇਹ ਕੰਪਨੀ ਹੁਣ ਤਕ ਚੰਡੀਗੜ੍ਹ ਅਤੇ ਨੇੜਲੇ ਮੋਹਾਲੀ ਅਤੇ ਪੰਚਕੁਲਾ ਸਣੇ 17 ਰਾਜਾਂ ਵਿੱਚ 300 ਮੇਗਾਵਾਟ ਦੇ ਪਾਵਰ ਗ੍ਰਿਡ ਲਗਾ ਚੁੱਕੀ ਹੈ. ਇਸ ਸਾਲ ਦੇ ਦੌਰਾਨ ਹੀ ਕੰਪਨੀ ਨੇ 500 ਮੇਗਾਵਾਟ ਪਾਵਰ ਦਾ ਟੀਚਾ ਮਿਥਿਆ ਹੋਇਆ ਹੈ.

ਕੰਪਨੀ ਘਰਾਂ ਅਤੇ ਦਫਤਰਾਂ ਦੀ ਛੱਤਾਂ ‘ਤੇ ਸੋਲਰ ਅਤੇ ਹਾਈ ਵੋਲਟੇਜ ਸਬ ਸਟੇਸ਼ਨ ਲਾਉਣ ਦੀ ਮਹਾਰਤ ਰਖਦੀ ਹੈ. ਕੰਪਨੀ ਦੇ ਮੁਖੀ ਹਰਟੇਕ ਸਿੰਘ ਦਾ ਕਹਿਣਾ ਹੈ ਕੇ ਸੋਲਰ ਪਾਵਰ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ. ਛੱਤ ‘ਤੇ ਲੱਗਣ ਵਾਲੇ ਪਲਾਂਟ ਹੁਣ ਤੇਜੀ ਨਾਲ ਵੱਧ ਰਹੇ ਹਨ. ਚੰਡੀਗੜ੍ਹ ਪ੍ਰਸ਼ਾਸਨ ਦੇ ਸੋਲਰ ਪ੍ਰੋਜੇਕਟ ਨੂੰ ਅਗ੍ਹਾਂ ਵਾਧਾ ਰਹੀ ਹਰਟੇਕ ਪਾਵਰ ਨੇ ਚੰਡੀਗੜ੍ਹ ਦੇ ਕਈ ਸਰਾਕਰੀ ਅਦਾਰਿਆਂ ਦੀ ਛੱਤਾਂ ‘ਤੇ ਸੋਲਰ ਪਾਵਰ ਪਲਾਂਟ ਲਾਏ ਹਨ.

image


ਕੰਪਨੀ ਹੁਣ ਪ੍ਰਾਈਵੇਟ ਘਰਾਂ ਦੀ ਛੱਤਾਂ ‘ਤੇ ਵੀ ਸੋਲਰ ਪਲਾਂਟ ਲਾਉਣ ਵੱਲ ਕੰਮ ਸ਼ੁਰੂ ਕਰਨ ਜਾ ਰਹੀ ਹੈ. ਕੰਪਨੀ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕੇ ਕੰਪਨੀ ਸਾਲਾਨਾ 30 ਫ਼ੀਸਦ ਦੀ ਦਰ ਨਾਲ ਅੱਗੇ ਵੱਧ ਰਹੀ ਹੈ ਅਤੇ ਕੰਪਨੀ ਦਾ ਟਰਨਉਵਰ 125 ਕਰੋੜ ਰੁਪਏ ਤੋਂ ਵੀ ਵੱਧ ਹੈ.

ਲੇਖਕ: ਰਵੀ ਸ਼ਰਮਾ