ਸ਼ਹਿਰ ਦੀ ਸਫ਼ਾਈ ਕਰਣ 'ਤੇ ਲੋਕਾਂ ਨੇ ਕਿਹਾ ਮੂਰਖ਼ ਤਾਂ ਨਾਂਅ ਰੱਖ ਲਿਆ 'ਬੰਚ ਆੱਫ਼ ਫ਼ੂਲਸ'

ਸ਼ਹਿਰ ਦੀ ਸਫ਼ਾਈ ਕਰਣ 'ਤੇ ਲੋਕਾਂ ਨੇ ਕਿਹਾ ਮੂਰਖ਼ ਤਾਂ ਨਾਂਅ ਰੱਖ ਲਿਆ 'ਬੰਚ ਆੱਫ਼ ਫ਼ੂਲਸ'

Thursday April 21, 2016,

3 min Read

ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਕਿਸੇ ਹਫ਼ਤਾਵਾਰੀ ਛੁੱਟੀ ਵਾਲੇ ਦਿਨ ਜੇ ਤੁਸੀਂ ਸੜਕ ਦੇ ਬੰਨੇ ਕਿਸੇ ਨੂੰ ਨਾਲੀਆਂ ਸਾਫ਼ ਕਰਦਿਆਂ ਜਾਂ ਚੌੰਕ-ਚੁਰਾਹੇ ਨੂੰ ਰੰਗ-ਰੋਗਨ ਕਰਦਿਆਂ ਵੇਖੋ ਤਾਂ ਸਮਝ ਸਕਦੇ ਹੋ ਕੀ ਇਹ 'ਬੰਚ ਆੱਫ਼ ਫ਼ੂਲਸ' ਯਾਨੀ ਮੂਰਖਾਂ ਦਾ ਟੋਲ੍ਹਾ ਹੈ.

ਦੋ ਸਾਲ ਪਹਿਲਾਂ 2 ਅਕਤੂਬਰ 2014 ਨੂੰ ਜਦੋਂ ਦੇਸ਼ ਵਿੱਚ ਸਵੱਛ ਭਾਰਤ ਪ੍ਰੋਗ੍ਰਾਮ ਸ਼ੁਰੂ ਹੋਇਆ ਤਾਂ ਰਾਏਪੁਰ ਦੇ ਅੱਠ ਦੋਸਤ ਇਸ ਵਿਚਾਰ ਨਾਲ ਬਹੁਤ ਪ੍ਰਭਾਵਿਤ ਹੋਏ. ਇਨ੍ਹਾਂ ਨੇ ਆਪਣੀ ਛੁੱਟੀਆਂ ਵਤੀਤ ਕਰਣ ਦਾ ਆਈਡਿਆ ਮਿਲ ਗਿਆ. ਇਨ੍ਹਾਂ ਨੇ ਸ਼ਹਿਰ ਨੂੰ ਸਾਫ਼ ਕਰਣ ਦੀ ਮੁਹਿਮ ਬਣਾਈ ਅਤੇ ਇਸ ਲਈ ਇੱਕ ਗਰੁਪ ਵੀ ਤਿਆਰ ਕਰ ਲਿਆ. ਇਨ੍ਹਾਂ ਦਾ ਮਨਣਾ ਹੈ ਕੀ ਪੜ੍ਹੇ ਲਿੱਖੇ ਹੀ ਜਿਆਦਾ ਗੰਦਗੀ ਫੈਲਾਉਂਦੇ ਹਨ ਅਤੇ ਸਫ਼ਾਈ ਕਰਨ ਵਾਲੀਆਂ ਨੂੰ ਮੂਰਖ਼ ਸਮਝਦੇ ਹਨ ਅਤੇ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ. ਇਸ ਲਈ ਇਨ੍ਹਾਂ ਦੋਸਤਾਂ ਨੇ ਆਪਣੇ ਗਰੁਪ ਦਾ ਨਾਂਅ ਹੀ 'ਬੰਚ ਆੱਫ਼ ਫ਼ੂਲਸ' (ਮੂਰਖਾਂ ਦਾ ਟੋਲ੍ਹਾ) ਰਖ ਲਿਆ.

image


'ਬੰਚ ਆੱਫ਼ ਫ਼ੂਲਸ' ਪਹਿਲਾਂ ਸ਼ਹਿਰ ਵਿੱਚ ਕਿਸੇ ਗੰਦੇ ਇਲਾਕੇ ਜਾਂ ਕਿਸੇ ਖ਼ਾਸ ਜਗ੍ਹਾਂ ਦੀ ਪਛਾਣ ਕਰ ਲੈਂਦੇ ਹਨ ਅਤੇ ਫ਼ੇਰ ਛੁੱਟੀ ਵਾਲੇ ਦਿਨ ਇਸ ਨੂੰ ਸਾਫ਼ ਕਰਨ ਦੀ ਯੋਜਨਾ ਬਣਾ ਲੈਂਦੇ ਹਨ. ਛੁੱਟੀ ਵਾਲੇ ਦਿਨ ਸਵੇਰੇ ਛੇ ਵੱਜੇ ਕੰਮ ਸ਼ੁਰੂ ਕਰ ਦਿੰਦੇ ਹਨ. ਇਨ੍ਹਾਂ ਦੇ ਗਰੁਪ ਨਾਲ ਹੁਣ ਕਈ ਔਰਤਾਂ ਅਤੇ ਬੁਜ਼ੁਰਗ ਰਲ੍ਹ ਗਏ ਹਨ.

image


ਇਹ ਗਰੁਪ ਕਿਸੇ ਜਗ੍ਹਾਂ ਨੂੰ ਸਾਫ਼ ਕਰਨ ਮਗਰੋਂ ਉਸੇ ਥਾਂ 'ਤੇ ਨੁੱਕੜ ਨਾਟਕ ਖੇਡਦੇ ਹਨ ਅਤੇ ਲੋਕਾਂ ਨੂੰ ਸਫ਼ਾਈ ਦੀ ਮਹੱਤਾ ਬਾਰੇ ਜਾਣੂੰ ਕਰਾਉਂਦੇ ਹਨ ਅਤੇ ਹੋਰ ਲੋਕਾਂ ਨੂੰ ਇਸ ਮੁਹਿਮ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦੇ ਹਨ. ਜਿਸ ਜਗ੍ਹਾਂ ਨੂੰ ਇਹ ਗਰੁਪ ਸਾਫ਼ ਕਰਦਾ ਹੈ ਉਸ ਦਾ ਰਿਕਾਰਡ ਵੀ ਰਖਿਆ ਜਾਂਦਾ ਹੈ ਅਤੇ ਉਸ ਉੱਪਰ ਨਿਗਾਹ ਵੀ ਰਖਦੇ ਹਨ ਤਾਂ ਤੋਂ ਉਹ ਥਾਂ 'ਤੇ ਮੁੜਕੇ ਕੋਈ ਗੰਦਗੀ ਨਾ ਪਾਵੇ।

image


ਇਨ੍ਹਾਂ ਕੋਲੋਂ ਪ੍ਰੇਰਨਾ ਲੈ ਕੇ ਹੁਣ ਕਈ ਲੋਕ ਇਸ ਗਰੁਪ ਨਾਲ ਜੁੜ ਗਏ ਹਨ ਜਿਸ ਵਿੱਚ ਕਈ ਵਕੀਲ, ਸੀਏ, ਡਾਕਟਰ ਅਤੇ ਵਪਾਰੀ ਵੀ ਸ਼ਾਮਿਲ ਹਨ. ਸਮਾਜ ਪ੍ਰਤੀ 'ਬੰਚ ਆੱਫ਼ ਫ਼ੂਲਸ' ਦੇ ਕੰਮ ਨੂੰ ਵੇਖਦਿਆਂ ਇਨ੍ਹਾਂ ਨੂੰ 2015 ਵਿੱਚ ਮੁੰਬਈ ਵਿੱਖੇ ਕਲੀਨ ਇੰਡੀਆ ਕੈਮਪੇਨ ਪ੍ਰੋਗ੍ਰਾਮ ਦੇ ਤਹਿਤ ਸਵੱਛਤਾ ਸੇਨਾਨੀ ਦਾ ਇਨਾਮ ਵੀ ਮਿਲ ਚੁੱਕਾ ਹੈ. ਇਸ ਗਰੁਪ ਨੇ ਜਦੋਂ ਰਾਏਪੁਰ ਦੇ ਚੌਂਕਾਂ 'ਤੇ ਲੱਗੀਆਂ ਮਹਾਪੁਰੁਸ਼ਾਂ ਦੇ ਬੁੱਤਾਂ ਨੂੰ ਧੋ ਕੇ ਸਾਫ਼ ਕੀਤਾ ਅਤੇ ਉਸਨੂੰ ਸੋਸ਼ਲ ਮੀਡਿਆ ਟਵੀਟਰ 'ਤੇ ਪ੍ਰਕਾਸ਼ਿਤ ਕੀਤਾ ਤਾਂ ਖ਼ੁਦ ਪਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਸ ਸੰਦੇਸ਼ ਨੂੰ ਮੁੜ ਟਵੀਟ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਰਮਨ ਸਿੰਘ ਨੇ ਇਨ੍ਹਾਂ ਨੂੰ ਮਿਲਣ ਲਈ ਸੱਦਾ ਦਿੱਤਾ ਤੇ ਇਸ ਗਰੁਪ ਦੀ ਵੈਬਸਾਇਟ ਵੀ ਲੌੰਚ ਕੀਤੀ।

image


ਪਿੱਛਲੇ 65 ਹਫ਼ਤਿਆਂ 'ਚ ਇਨ੍ਹਾਂ ਨੇ 75 ਥਾਵਾਂ ਸਾਫ਼ ਕੀਤੀਆਂ ਹਨ. ਉਹ ਥਾਵਾਂ ਹੁਣ ਖੇਡਾਂ ਜਾਂ ਕਿਸੇ ਹੋਰ ਕਾਰਜ ਲਈ ਇਸਤੇਮਾਲ ਹੋ ਰਹੀਆਂ ਹਨ. ਇਸ ਗਰੁਪ ਦੀ ਮੁਹਿਮ ਹੁਣ ਤੇਜ ਹੁੰਦੀ ਜਾ ਰਹੀ ਹੈ. ਇਨ੍ਹਾਂ ਨੇ ਹੁਣ ਛੋਟੇ ਦੁਕਾਨਦਾਰਾਂ ਨੂੰ ਡਸਟਬਿਨ ਭੇਂਟ ਕਰ ਰਹੇ ਹਨ ਤਾਂ ਜੋ ਉਹ ਗੰਦਗੀ ਨੂੰ ਪਹਿਲੇ ਸਤਰ 'ਤੇ ਹੀ ਥੰਮ ਲੈਣ. ਇਸ ਗਰੁਪ ਨੇ ਹੁਣ ਆਪਣੇ ਨਾਲ 'ਬੇਟੀ ਬਚਾਓ' ਅਤੇ 'ਪਾਣੀ ਬਚਾਓ' ਮੁਹਿਮ ਚਲਾਉਣ ਵਾਲੇ ਗਰੁਪਾਂ ਨੂੰ ਵੀ ਨਾਲ ਜੋੜ ਲਿਆ ਹੈ.

ਲੇਖਕ: ਰਵੀ ਵਰਮਾ

ਅਨੁਵਾਦ: ਅਨੁਰਾਧਾ ਸ਼ਰਮਾ 

    Share on
    close