ਪਿੰਡ ਦੀ ਭਲਾਈ ਲਈ ਲੱਖਾਂ ਦੀ ਨੌਕਰੀ ਛੱਡ ਕੇ ਪੰਚਾਇਤ ਦਾ ਕੰਮ ਸਾੰਭਣ ਵਾਲੀ ਛਵੀ ਰਾਜਾਵਤ 

0

ਮੁੰਬਈ ਦੀ ਇਕ ਵੱਡੀ ਬਹੁਰਾਸ਼ਟਰ ਕੰਪਨੀ ਵਿੱਚ ਚੰਗੀ ਤਨਖਾਹ 'ਤੇ ਕੰਮ ਕਰਦੀ ਕੁੜੀ ਛਵੀ ਰਾਜਾਵਤ ਨੇ ਇਕ ਝਟਕੇ ਨਾਲ ਨੌਕਰੀ ਛੱਡ ਕੇ ਪਿੰਡ ਦੀ ਪੰਚਾਇਤ ਕਾ ਕੰਮ ਸਾੰਭ ਲਿਆ. ਨਾ ਸਿਰਫ਼ ਸਾੰਭ ਲਿਆ ਸਗੋਂ ਸੋਢਾ ਪਿੰਡ ਦੀ ਇਸ ਪੰਚਾਇਤ ਨੂੰ ਸਵੈ ਨਿਰਭਰ ਬਣਾ ਦਿੱਤਾ। ਹੁਣ ਪੰਚਾਇਤ ਨੂੰ ਪਿੰਡ 'ਚ ਵਿਕਾਸ ਕੰਮਾਂ ਲਈ ਸਰਕਾਰੀ ਪੈਸੇ ਵੱਲ ਤੱਕਣਾ ਨਹੀਂ ਪੈਂਦਾ। ਛਵੀ ਰਾਜਾਵਤ ਨੇ ਪਿੰਡ ਦੀ ਪੰਚਾਇਤ ਲਈ ਨਿਜੀ ਖ਼ੇਤਰ 'ਤੋਂ ਵੀ ਨਿਵੇਸ਼ ਲੈ ਆਉਂਦਾ ਹੈ.

ਸੋਢਾ ਪਿੰਡ 'ਚ ਬਿਜਲੀ, ਪਾਣੀ, ਪੱਕੀਆਂ ਨਾਲੀਆਂ ਦੀ ਗੱਲਾਂ ਬਹੁਤ ਪਿੱਛੇ ਰਹਿ ਗਈਆਂ ਹਨ, ਹੁਣ ਇੱਥੇ ਗੱਲਾਂ ਹੁੰਦੀਆਂ ਹਨ ਸੋਲਰ ਪਾਵਰ, ਬੈੰਕ ਦੇ ਏਟੀਐਮ, ਪਿੰਡ 'ਚੋਂ ਨਿਕਲਦੇ ਕੂੜੇ ਨੂੰ ਨਿਬੇੜੇ ਲਈ ਪਲਾਂਟ ਲਾਉਣ, ਪਾਣੀ ਦੇ ਬਚਾਉ ਦੀਆਂ ਅਤੇ ਦਿੱਲੀ ਤੋਂ ਆਈਆਂ ਕੁੜੀਆਂ ਨਾਲ ਪਿੰਡ ਦੀ ਔਰਤਾਂ ਅਤੇ ਕੁੜੀਆਂ ਨਾਲ ਮਾਹਵਾਰੀ ਦੇ ਦੌਰਾਨ ਸਫ਼ਾਈ ਰੱਖਣ ਦੀਆਂ।

ਯੂਰ ਸਟੋਰੀ ਨਾਲ ਗੱਲ ਕਰਦਿਆਂ ਛਵੀ ਕਹਿੰਦੀ ਹੈ-

"ਮੈਂ ਚਾਹੁੰਦੀ ਹਾਂ ਪਿੰਡ ਦੀ ਹਰ ਕੁੜੀ ਹਰਫਨਮੌਲਾ ਹੋਵੇ। ਜੇ ਅਸੀਂ ਬਿਜਲੀ, ਪਾਣੀ ਅਤੇ ਗਲੀਆਂ ਵਿੱਚ ਵੱਗਦੇ ਗੰਦੇ ਪਾਣੀ ਬਾਰੇ ਹੀ ਕੰਮ ਕਰੀਏ ਤਾਂ ਇਹ ਸ਼ਰਮਿੰਦਗੀ ਵਾਲੀ ਗੱਲ ਹੈ. ਅਸੀਂ ਵਿਕਾਸ ਦਾ ਸਤਰ ਅੱਗੇ ਲੈ ਕੇ ਜਾਉਣਾ ਚਾਹੁੰਦੇ ਹਾਂ."

ਛਵੀ ਮੁੰਬਈ ਵਿੱਖੇ ਇਕ ਵੱਡੀ ਬਹੁਰਾਸ਼ਟਰੀ ਕੰਪਨੀ 'ਚ ਕੰਮ ਕਰ ਰਹੀ ਸੀ. ਛੇ ਸਾਲ ਪਹਿਲਾਂ ਜਦੋਂ ਉਹ ਪਿੰਡ ਆਈ ਤਾਂ ਲੋਕਾਂ ਨੇ ਉਸਨੂੰ ਕਿਹਾ ਕੇ ਉਹ ਇਸ ਵਾਰੀ ਪਿੰਡ ਦੀ ਸਰਪੰਚ ਬਣ ਜਾਵੇ ਅਤੇ ਇੱਥੇ ਦੇ ਲੋਕਾਂ ਲਈ ਕੰਮ ਕਰੇ. ਇਕ ਮਹਾਨਗਰ ਵਿੱਚ ਰਹਿਣ ਵਾਲੀ ਐਮਬੀਏ ਪੜ੍ਹੀ ਹੋਈ ਕੁੜੀ ਲਈ ਪਿੰਡ 'ਚ ਰਹਿਣਾ ਔਖਾ ਤਾਂ ਸੀ ਪਰ ਲੋਕਾਂ ਦੇ ਕਹੇ ਤੇ ਉਹ ਮੰਨ ਗਈ ਅਤੇ ਅੱਧਮਨੇ ਨਾਲ ਸਰਪੰਚ ਦੀ ਚੌਣ ਜਿੱਤ ਵੀ ਲਈ.

ਉਸ ਦੇ ਸਾਹਮਣੇ ਸਬ ਤੋਂ ਵੱਡੀ ਸਮਸਿਆ ਸੀ ਪਿੰਡ 'ਚ ਪੀਣ ਦੇ ਪਾਣੀ ਦੀ. ਪਿੰਡ ਦੀਆਂ ਔਰਤਾਂ ਨੂੰ ਦੂਰੋਂ ਜਾ ਕੇ ਪਾਣੀ ਲਿਆਉਣ ਪੈਂਦਾ ਸੀ. ਛਵੀ ਨੇ ਇਕ ਪਾਣੀ ਮਾਮਲਿਆਂ ਦੇ ਜਾਣਕਾਰ ਨੂੰ ਪਿੰਡ ਸੱਦਿਆ ਅਤੇ ਉਸਨੂੰ ਇਸ ਸਮਸਿਆ ਨਾਲ ਨੱਜੀਠਣ ਲਈ ਯੋਜਨਾ ਬਣਾਉਣ ਨੂੰ ਕਿਹਾ। ਉਸ ਨੇ ਦਸਿਆ ਕੇ ਪਿੰਡ ਵਿੱਚ ਇਕ ਸੌ ਏਕੜ ਦੇ ਰਕਬੇ ਦਾ ਤਾਲਾਅ ਬਣਾਉਣ ਦੀ ਲੋੜ ਹੈ. ਪਰ ਉਸ ਉੱਪਰ ਦੋ ਕਰੋੜ ਰੁਪਏ ਦਾ ਖ਼ਰਚਾ ਆਉਣਾ ਸੀ. ਛਵੀ ਨੇ ਜਦੋਂ ਸਰਕਾਰੀ ਮਹਿਕਮੇ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕੇ ਵੱਧ ਤੋਂ ਵੱਧ ਵੀਹ ਲੱਖ ਰੁਪਏ ਦੀ ਹੀ ਗ੍ਰਾੰਟ ਮਿਲ ਸਕਦੀ ਸੀ. ਛਵੀ ਨੇ ਕਾਰਸੇਵਾ ਕਰਕੇ ਤਲਾਅ ਬਣਾਉਣ ਦਾ ਸੋਚਿਆ ਪਰ ਮਾਹਿਰਾਂ ਨੇ ਦਸਿਆ ਕੇ ਇਸ ਕੰਮ ਨੂੰ ਤਾਂ ਵੀਹ ਸਾਲ ਲੱਗ ਜਾਣੇ ਐ. ਉਸ ਵੇਲੇ ਛਵੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਆਪਣੇ ਪੱਲਿਓਂ ਪੈਸੇ ਦੇਣ ਦਾ ਫ਼ੈਸਲਾ ਕੇਰ ਲਿਆ. ਇਸ ਬਾਰੇ ਅਖਬਾਰਾਂ 'ਚ ਵੀ ਲੇਖ ਆਏ ਜਿਨ੍ਹਾਂ ਨੂੰ ਪੜ੍ਹ ਕੇ ਲੋਕਾਂ ਨੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ। ਅੱਜ ਇਹ ਤਲਾਅ ਪਿੰਡ ਦੀ ਜੀਵਨ ਰੇਖਾ ਹੈ. ਹੁਣ ਤਾਂ ਤਲਾਅ ਦੇ ਨੇੜੇ ਲੱਗੇ ਹੈੰਡ ਪੰਪਾਂ 'ਚੋਂ ਵੀ ਪਾਣੀ ਆਉਂਦਾ ਹੈ.

ਹੁਣ ਹਫਤੇ 'ਚ ਇਕ ਦਿਨ ਪੰਚਾਇਤ ਬੈਠਦੀ ਹੈ. ਸਾਰੇ ਕੰਮ ਉਨਲਾਈਨ ਹੁੰਦੇ ਹਨ. ਪਿੰਡ ਦੇ ਕਿਸੇ ਬੰਦੇ ਨੂੰ ਜਨਮ ਜਾਂ ਮੌਤ ਦਾ ਰਿਕਾਰਡ ਲੈਣ ਲਈ ਪਿੰਡੋਂ ਬਾਹਰ ਨਹੀਂ ਜਾਣਾਂ ਪੈਂਦਾ। ਛਵੀ ਨੇ ਪਿੰਡ 'ਚ ਪਾਣੀ ਦੀ ਵੱਡੀ ਟੰਕੀ ਬਣਵਾ ਦਿੱਤੀ ਹੈ ਤਾਂ ਜੋ ਪਾਣੀ ਨਲਕਿਆਂ ਰਾਹੀਂ ਘਰਾਂ ਤਕ ਪਹੁੰਚੇ। ਪਿੰਡ 'ਚ ਹੁਣ 24 ਘੰਟੇ ਬਿਜਲੀ ਆਉਂਦੀ ਹੈ. ਪਹਿਲਾਂ ਬਿਜਲੀ ਮਾਤਰ 6 ਘੰਟੇ ਲਈ ਆਉਂਦੀ ਸੀ. ਵਿਭਾਵ ਦੇ ਅਫ਼ਸਰ ਫੰਡ ਨਾ ਹੋਣ ਦੀ ਗੱਲ ਕਹਿ ਕੇ ਤੋਰ ਦਿੰਦੇ ਸੀ. ਇਸ ਸਮਸਿਆ ਦਾ ਸਮਾਧਾਨ ਦਿੱਲੀ ਦੀ ਇਕ ਕੰਪਨੀ ਨੇ ਸੋਲਰ ਪਾਵਰ ਨਾਲ ਪੂਰੋ ਕਰ ਦਿੱਤੀ ਹੈ. ਇਸ ਲਈ ਪਿੰਡ ਦੇ ਲੋਕਾਂ ਨੂੰ ਮਾਤਰ 150 ਰੁਪਏ ਦੇਣੇ ਪੈਂਦੇ ਹਨ.

ਛਵੀ ਨੇ ਸਟੇਟ ਬੈੰਕ ਦੀ ਬ੍ਰਾੰਚ ਅਤੇ ਏਟੀਐਮ ਵੀ ਪਿੰਡ 'ਚ ਸ਼ੁਰੂ ਕਰਾਇਆ ਹੈ. ਇਸ ਤੋਂ ਅਲਾਵਾ ਹਰ ਹਫ਼ਤੇ ਪਿੰਡ ਦੀ ਸਫ਼ਾਈ ਹੁੰਦੀ ਹੈ. ਇਸ ਕੰਮ ਲਈ ਪੰਚਾਇਤ ਨੇ ਕਰਮਚਾਰੀ ਰੱਖੇ ਹੋਏ ਹਨ. ਹਰ ਘਰ ਵਿੱਚ ਸ਼ੌਚਾਲਾ ਹੈ. ਪਿੰਡ ਦੀਆਂ ਔਰਤਾਂ ਨੂੰ ਸੌਚ ਲਈ ਬਾਹਰ ਨਹੀਂ ਜਾਣਾ ਪੈਂਦਾ। ਛਵੀ ਹੁਣ ਕਚਰੇ ਦੇ ਨਿਪਟਾਨ ਲਈ ਇਕ ਪਲਾਂਟ ਲਾਉਣ ਦੇ ਕੰਮ 'ਚ ਲੱਗੀ ਹੋਈ ਹੈ. ਉਸ ਦਾ ਕਹਿਣਾ ਹੈ ਕੀ ਉਹ ਬਹੁਰਾਸ਼ਟਰੀ ਕੰਪਨੀਆਂ ਨਾਲ ਸਾਂਝ ਕਰਕੇ ਫੰਡ ਕੱਠੇ ਕਰ ਰਹੀ ਹੈ. ਇਹ ਮੇਰਾ ਡ੍ਰੀਮ ਪ੍ਰੋਜੇਕਟ ਹੈ.

ਇਨ੍ਹਾਂ ਸਬ ਤੋਂ ਵੱਧ ਕੇ ਹੈ ਇਸ ਪਿੰਡ ਦਾ ਜੰਗਲ ਜਿਸ ਵਿੱਚ ਪਿੰਡ ਵਾਲਿਆਂ ਨੇ ਰਲ੍ਹ ਕੇ 35 ਹਜ਼ਾਰ ਦਰਖ਼ਤ ਲਾਏ ਹੋਏ ਹਨ. ਜੰਗਲ ਵਿੱਚ ਹੀ ਘਾਹ ਵੀ ਵਧੇਰੇ ਹੈ ਜੋ ਡੰਗਰਾਂ ਦੇ ਕੰਮ ਆਉਂਦੀ ਹੈ. ਜੰਗਲ ਨਾਲ ਪਿੰਡ ਦੀ ਆਬੋਹਵਾ ਵੀ ਸਾਫ਼ ਹੋ ਗਈ ਹੈ. ਛਵੀ ਦੇ ਪਿੰਡ ਸੋਢਾ ਦਾ ਨਾਂ ਦਿੱਲੀ ਤਕ ਚਲਦਾ ਹੈ. ਉੱਥੋਂ ਕਾਲੇਜਾਂ 'ਚ ਪੜ੍ਹਨ ਵਾਲੀ ਕੁੜੀਆਂ ਆਉਂਦੀਆਂ ਹਨ ਅਤੇ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨਾਲ ਸਿਹਤ ਸੰਬਧੀ ਚਰਚਾ ਕਰਦਿਆਂ ਹਨ. ਉਨ੍ਹਾਂ ਨੂੰ ਮਾਹਵਾਰੀ ਦੇ ਦੌਰਾਨ ਸਫ਼ਾਈ ਰੱਖਣ ਬਾਰੇ ਜਾਣੂੰ ਕਰਾਉਂਦਿਆਂ ਹਨ. ਛਵੀ ਹੁਣ ਪਿੰਡ 'ਚ ਇਕ ਬੀਐਡ ਕਾਲੇਜ ਖੋਲਣ ਦਾ ਵਿਚਾਰ ਕਰ ਰਹੀ ਹੈ ਤਾਂ ਜੋ ਪਿੰਡ ਦੀਆਂ ਕੁੜੀਆਂ ਸਿਖਿਆ ਦੇ ਖੇਤਰ ਵਿੱਚ ਤਰੱਕੀ ਕਰਨ.

ਲੇਖਕ: ਰਿੰਪੀ ਕੁਮਾਰੀ

ਅਨੁਵਾਦ: ਅਨੁਰਾਧਾ ਸ਼ਰਮਾ