ਕਚਰਾ ਪਾਉਣ 'ਤੇ ਰੇਲਵੇ ਸਟੇਸ਼ਨ ਦੀ ਮਸ਼ੀਨ ਵੰਡੇਗੀ ਮੋਬਾਇਲ ਰੀਚਾਰਜ ਕੂਪਨ ਅਤੇ ਹੋਰ ਗਿਫ਼ਟ; ਸਵੱਛ ਭਾਰਤ ਮੁੰਹਿਮ 'ਚ ਸ਼ਾਮਿਲ ਹੋਈ ਤਕਨੋਲੋਜੀ

ਕਚਰਾ ਪਾਉਣ 'ਤੇ ਰੇਲਵੇ ਸਟੇਸ਼ਨ ਦੀ ਮਸ਼ੀਨ ਵੰਡੇਗੀ ਮੋਬਾਇਲ ਰੀਚਾਰਜ ਕੂਪਨ ਅਤੇ ਹੋਰ ਗਿਫ਼ਟ; ਸਵੱਛ ਭਾਰਤ ਮੁੰਹਿਮ 'ਚ ਸ਼ਾਮਿਲ ਹੋਈ ਤਕਨੋਲੋਜੀ

Friday July 08, 2016,

2 min Read

ਲੋਕਾਂ ਨੂੰ ਸਾਫ਼ ਸਫਾਈ ਪਸੰਦ ਬਣਾਉਣ ਅਤੇ ਆਪਣੇ ਆਸੇ ਪਾਸੇ ਸਫ਼ਾਈ ਵੱਲ ਧਿਆਨ ਦੇਣ ਲਈ ਰੇਲ ਵਿਭਾਗ ਨੇ ਇਸ ਨਵੀਕਲਾ ਪ੍ਰਯੋਗ ਕੀਤਾ ਹੈ. ਰੇਲ ਵਿਭਾਗ ਨੇ ਇੱਕ ਅਜਿਹੀ ਮਸ਼ੀਨ ਤਿਆਰ ਕਰਾਈ ਹੈ ਜੋ ਕੂੜਾ ਕਚਰਾ ਇਕੱਠਾ ਕਰਕੇ ਇਸ ਵਿੱਚ ਪਾਉਣ ਤੇ ਗਿਫਟ ਦੇਵੇਗੀ. ਰੇਲ ਵਿਭਾਗ ਦਾ ਕਹਿਣਾ ਹੈ ਕੇ ਇਸ ਨਾਲ ਲੋਕਾਂ ‘ਚ ਆਸੇ ਪਾਸੇ ਖਿਲਰੇ ਹੋਏ ਕੂੜੇ ਕਚਰੇ ਨੂੰ ਚੁੱਕ ਕੇ ਮਸ਼ੀਨ ‘ਚ ਪਾ ਕੇ ਗਿਫਟ ਲੈਣ ਦਾ ਵਿਚਾਰ ਆਏਗਾ.

ਇਹ ਪ੍ਰਯੋਗ ਸਵੱਛ ਭਾਰਤ ਮੁੰਹਿਮ ਦੇ ਤਹਿਤ ਕੀਤਾ ਜਾ ਰਿਹਾ ਹੈ. ਅਸਲ ਵਿਚ ਇਹ ਸਕੀਮ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਰੱਖਣ ਦੀ ਕੌਮੀ ਪੱਧਰ ‘ਤੇ ਸ਼ੁਰੂ ਕੀਤੀ ਰਹੀ ਮੁੰਹਿਮ ਦਾ ਹਿੱਸਾ ਹੈ. ਇਸ ਮਸ਼ੀਨ ਦਾ ਨਾਂਅ ਭਾਰਤ-ਰੀਸਾਈਕਲ ਮਸ਼ੀਨ ਰੱਖਿਆ ਗਿਆ ਹੈ. ਇਸ ਮਸ਼ੀਨ ਵਿੱਚ ਕੂੜਾ ਕਚਰਾ ਜਮਾਂ ਕਰਾਉਣ ਵਾਲੇ ਮੁਸਾਫ਼ਿਰਾਂ ਨੂੰ ਮਸ਼ੀਨ ਗਿਫਟ ਦੇਵੇਗੀ. ਇਨ੍ਹਾਂ ਗਿਫ਼ਟਾ ‘ਚ ਮੋਬਾਇਲ ਫੋਨ ਰਿਚਾਰਜ ਕਰਾਉਣ ਦੇ ਵਾਉਚਰ ਅਤੇ ਕੰਪਨੀਆਂ ਦੇ ਡਿਸਕਾਉੰਟ ਕੂਪਨ ਸ਼ਾਮਿਲ ਹਨ.

image


ਇਹ ਮਸ਼ੀਨ ਇੱਕ ਫਰਿਜ਼ ਦੀ ਸ਼ਕਲ ਅਤੇ ਸਾਇਜ਼ ਦੀ ਹੋਏਗੀ ਅਤੇ ਇੱਕ ਦਿਨ ‘ਚ ਪਲਾਸਟਿਕ ਦੀ ਬਣੀਆਂ ਸੋਫਟ ਡ੍ਰਿੰਕ ਦੀ 500 ਬੋਤਲਾਂ ਨੂੰ ਰੀ-ਸਾਈਕਲ ਕਰ ਸਕਦੀ ਹੈ. ਸੇੰਟ੍ਰਲ ਰੇਲਵੇ ਨੇ ਹਾਲੇ ਪ੍ਰਯੋਗ ਵੱਜੋਂ ਇਸ ਤਰ੍ਹਾਂ ਦੀ 10 ਮਸ਼ੀਨਾਂ ਲਾਈਆਂ ਗਈਆਂ ਹਨ. ਛੇਤੀ ਹੀ ਉੱਤਰ ਭਾਰਤ ਦੇ ਹੋਰ ਸਟੇਸ਼ਨਾਂ ‘ਤੇ ਵੀ ਅਜਿਹੀ ਮਸ਼ੀਨਾਂ ਲਾਈਆਂ ਜਾਣੀਆਂ ਹਨ.

ਉੱਤਰੀ ਰੇਲਵੇ ਦੇ ਮੁੱਖ ਬੁਲਾਰੇ ਨੀਰਜ ਸ਼ਰਮਾ ਨੇ ਦੱਸਿਆ ਕੇ-

“ਸੇੰਟ੍ਰਲ ਰੇਲਵੇ ਦੇ ਮੁਸਾਫ਼ਿਰਾਂ ਵੱਲੋਂ ਹੁੰਗਾਰਾ ਮਿਲਣ ਤੋਂ ਬਾਅਦ ਅਗਲੇ ਮਹੀਨੇ ਇਸ ਖੇਤਰ ਵਿੱਚ ਵੀ ਇਹ ਮਸ਼ੀਨਾਂ ਲਾਈਆਂ ਜਾਣਗੀਆਂ. ਇਸ ਨਾਲ ਰੇਲਵੇ ਨੂੰ ਮੁਨਾਫ਼ਾ ਵੀ ਹੋਏਗਾ. ਇੱਕ ਮਸ਼ੀਨ ਨਾਲ ਹਰ ਮਹੀਨੇ ਰੇਲਵੇ ਨੂੰ ਤਕਰੀਬਨ ਢਾਈ ਲੱਖ ਰੁਪਏ ਦਾ ਫਾਈਦਾ ਹੋਏਗਾ.”

ਇਸ ਮਸ਼ੀਨ ਵਿੱਚ ਪਲਾਸਟਿਕ ਦੀ ਬਣੀ ਸੋਫਟ ਡ੍ਰਿੰਕ ਦੀ ਬੋਤਲ ਅਤੇ ਕੈਨ ਪਾਏ ਜਾ ਸਕਦੇ ਹਨ. ਪਲਾਸਟਿਕ ਨਾਲ ਬਣੀਆਂ ਹੋਰ ਬੇਕਾਰ ਦੀ ਵਸਤੂਆਂ ਵੀ ਇਸ ਮਸ਼ੀਨ ਵਿੱਚ ਪਾਈਆਂ ਜਾ ਸਕਦੀਆਂ ਹਨ. ਇਸ ਤਰ੍ਹਾਂ ਦਾ ਸਮਾਂ ਮਸ਼ੀਨ ਵਿੱਚ ਪਾਉਂਦੇ ਹੀ ਮਸ਼ੀਨ ‘ਚੋਂ ਗਿਫਟ ਕੂਪਨ ਬਾਹਰ ਆ ਜਾਵੇਗਾ. ਇਹ ਗਿਫਟ ਕੂਪਨ ਕਈ ਵੱਡੀ ਕੰਪਨੀਆਂ ਨਾਲ ਸਮਝੋਤੇ ਦੇ ਤਹਿਤ ਮਸ਼ੀਨ ਵਿੱਚ ਪਾਏ ਗਏ ਹਨ. ਲਗਭਗ ਸਾਰੀ ਹੀ ਮੋਬਾਇਲ ਕੰਪਨੀਆਂ ਦੇ ਰੀਚਾਰਜ ਕੂਪਨ ਇਹ ਮਸ਼ੀਨ ਵਿੱਚ ਹਨ.

ਲੇਖਕ: ਰਵੀ ਸ਼ਰਮਾ