ਫ਼ਰੌਪਕੌਰਨ ਦਾ ਮਨੋਰੰਜਨ ਦਾ ਸਫ਼ਰ ਨਿਰੰਤਰ ਜਾਰੀ

0

ਬੱਸ ਰਾਹੀਂ ਮੁੰਬਈ ਤੋਂ ਬੰਗਲੌਰ ਤੱਕ 18 ਘੰਟਿਆਂ ਦਾ ਸਫ਼ਰ ਹੈ ਅਤੇ ਬੱਸ ਆੱਪਰੇਟਰ ਵੱਡੀ ਸਕ੍ਰੀਨ ਉਤੇ ਇਸ ਯਾਤਰਾ ਦੌਰਾਨ ਪੰਜ ਤੋਂ ਛੇ ਫ਼ਿਲਮਾਂ ਵਿਖਾਉਂਦੇ ਹਨ। ਜੋ ਕੁੱਝ ਸਕ੍ਰੀਨ ਉਤੇ ਚੱਲ ਰਿਹਾ ਹੁੰਦਾ ਹੈ, ਉਹ ਭਾਵੇਂ ਸਭ ਨੂੰ ਪਸੰਦ ਨਹੀਂ ਵੀ ਆ ਰਿਹਾ ਹੁੰਦਾ ਪਰ ਸਫ਼ਰ ਦੌਰਾਨ ਯਾਤਰੀਆਂ ਸਾਹਮਣੇ ਹੋਰ ਕੋਈ ਵਿਕਲਪ ਵੀ ਨਹੀਂ ਹੁੰਦਾ। ਜਿਵੇਂ ਕੌਮਾਂਤਰੀ ਉਡਾਣਾਂ ਵਿੱਚ ਹੁੰਦਾ ਹੈ, ਜੇ ਬੱਸਾਂ ਵਿੱਚ ਵੀ ਉਸ ਕਿਸਮ ਦਾ ਮਨੋਰੰਜਨ ਹੋਣ ਲੱਗ ਪਵੇ, ਤਾਂ ਕੀ ਹੋਵੇਗਾ? ਇੱਥੇ ਇੱਕ ਕੰਪਨੀ ਹੈ, ਜੋ ਇਹ ਕੁੱਝ ਵੀ ਕਰਨ ਜਾ ਰਹੀ ਹੈ। ਪਿਛਲੇ 10 ਸਾਲਾਂ ਤੋਂ ਦੋਸਤ ਕਾਰਤਿਕ ਪੋਦਾਰ ਅਤੇ ਕਾਰਤਿਕ ਬਾਂਸਲ ਹੁਣ ਇਸੇ ਮਾਮਲੇ 'ਚ ਬਹੁਤ ਕੁੱਝ ਕਰਨ ਜਾ ਰਹੇ ਹਨ। ਉਨ੍ਹਾਂ ਦੇ ਪਹਿਲੇ ਨਾਂਅ ਹੀ ਇੱਕੋ ਜਿਹੇ ਨਹੀਂ ਹਨ; ਉਨ੍ਹਾਂ ਦੇ ਜੀਵਨ ਵਿੱਚ ਵੀ ਕਈ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ, ਜੋ ਇੱਕ-ਦੂਜੇ ਨਾਲ ਬਹੁਤ ਮੇਲ ਖਾਂਦੀਆਂ ਹਨ; ਜਿਵੇਂ ਉਨ੍ਹਾਂ ਇੱਕੋ ਇੰਜੀਨੀਅਰਿੰਗ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ ਹੈ ਤੇ ਫਿਰ ਇਕੱਠਿਆਂ ਹੀ ਮਾਈਕ੍ਰੋਸਾੱਫ਼ਟ ਦੀ ਨੌਕਰੀ ਕੀਤੀ। ਅਤੇ ਅੰਤ ਉਹ ਹੁਣ ਆਪਣਾ ਉਦਮ ਚਲਾਉਣ ਲਈ ਇਕੱਠੇ ਹੋ ਗਏ। ਇਸੇ ਵਰ੍ਹੇ ਸਤੰਬਰ ਮਹੀਨੇ ਉਨ੍ਹਾਂ 'ਫ਼ਰੌਪਕੌਰਨ' ਨਾਂਅ ਦੀ ਕੰਪਨੀ ਅਰੰਭ ਕੀਤੀ। ਬਾਨੀ ਸੀ.ਈ.ਓ. ਕਾਰਤਿਕ ਪੋਦਾਰ ਨੇ ਕੋਮਲੀ ਮੀਡੀਆ ਤੇ ਮਾਈਕ੍ਰੋਸਾੱਫ਼ਟ ਜਿਹੀਆਂ ਕੰਪਨੀਆਂ ਵਿੱਚ ਪ੍ਰੋਡਕਟ ਮੈਨੇਜਮੈਂਟ ਤੇ ਮਾਰਕਿਟਿੰਗ ਲਈ ਕੰਮ ਕੀਤਾ ਹੈ; ਜਦ ਕਿ ਬਾਨੀ ਸੀ.ਟੀ.ਓ. ਕਾਰਤਿਕ ਬਾਂਸਲ ਕੋਲ ਪਹਿਲਾਂ ਸ਼ਿਨਡਿਗ ਤੇ ਮਾਈਕ੍ਰੋਸਾੱਫ਼ਟ 'ਚ ਕੰਮ ਕਰਨ ਦਾ ਤਜਰਬਾ ਹੈ।

ਕੰਪਨੀ ਉਤੇ ਇੱਕ ਝਾਤ

ਬੈਨਯਾਨਪੌਡ ਟੈਕਨਾਲੋਜੀਸ ਇੱਕ ਅਜਿਹੀ ਮੀਡੀਆ ਟੈਕਨਾਲੋਜੀ ਕੰਪਨੀ ਹੈ, ਜੋ ਮੰਗ ਉਤੇ ਮਨੋਰੰਜਨ ਸਥਾਨ ਮੁਹੱਈਆ ਕਰਵਾਉਂਦੀ ਹੈ। ਇਹ ਵਾਇ-ਫ਼ਾਇ ਸੇਵਾ ਰਾਹੀਂ ਉਚ ਮਿਆਰੀ ਸਮੱਗਰੀ ਦਿੰਦੀ ਹੈ।

ਉਤਪਾਦ/ਸੇਵਾ ਦੇ ਵੇਰਵੇ

ਫ਼ਰੌਪਕੌਰਨ ਨੇ ਉਚੇ ਫ਼ੁੱਟਬਾਲ ਸਥਾਨਾਂ ਉਤੇ ਵਾਇ-ਫ਼ਾਇ ਨਾਲ ਯੋਗ ਮਨੋਰੰਜਨ ਜ਼ੋਨ ਸਥਾਪਤ ਕੀਤੇ ਹਨ। ਫ਼ਰੌਪਕੌਰਨ ਜਦੋਂ ਕਿਸੇ ਸਥਾਨ ਨੂੰ ਆਪਣੇ ਹਿਸਾਬ ਨਾਲ ਯੋਗ ਬਣਾ ਦਿੰਦੀ ਹੈ, ਤਾਂ ਤੁਸੀਂ ਉਸ ਕੁਨੈਕਸ਼ਨ ਰਾਹੀਂ ਫ਼ਿਲਮਾਂ, ਵਿਡੀਓਜ਼, ਸੰਗੀਤ, ਈ-ਪੁਸਤਕਾਂ ਤੇ ਡਾਊਨਲੋਡ ਕਰ ਸਕਦੇ ਹੋ ਤੇ ਸਟ੍ਰੀਮ ਕਰ ਸਕਦੇ ਹੋ। ਫ਼ਰੌਪਕੌਰਨ ਆਪਣੇ ਖ਼ੁਦ ਦੇ ਉਪਕਰਣਾਂ ਰਾਹੀਂ ਵਾਇ-ਫ਼ਾਇ ਰਾਹੀਂ ਇਹ ਸਭ ਉਪਲਬਧ ਕਰਵਾਉਂਦੀ ਹੈ।

ਆਮਦਨ ਦਾ ਮਾੱਡਲ

ੳ) ਵਰਤੋਂਕਾਰ (ਯੂਜ਼ਰ) ਵੱਲੋਂ ਆਪਣੀ ਵਿੱਤ ਅਨੁਸਾਰ ਬਣਾਇਆ ਜਾਣ ਵਾਲਾ ਮਾੱਡਲ ਜੋ ਟਾਈਟਲ ਡਾਊਨਲੋਡਜ਼ ਜਾਂ ਅੱਗੇ ਚੰਦਾ ਭਰ ਕੇ ਡਾਊਨਲੋਡ ਕਰਨ ਦਿੰਦਾ ਹੈ।

ਅ) ਉਦਮੀ ਭਾਈਵਾਲ ਜੋ ਆਪਣੇ ਗਾਹਕਾਂ ਨੂੰ 'ਮੰਗ ਉਤੇ' ਮਨੋਰੰਜਨ ਪ੍ਰਦਾਨ ਕਰਨ ਦੇ ਚਾਹਵਾਨ ਹੁੰਦੇ ਹਨ।

ੲ) ਬਾਅਦ 'ਚ ਇੱਕ ਪੇਡ-ਐਪ ਵੰਡ ਰਾਹੀਂ ਇਹ ਸੇਵਾ ਲੈਣਾ, ਜਿਸ ਰਾਹੀਂ ਸਪਾਂਸਰਡ ਕੰਟੈਂਟ ਲਏ ਜਾ ਸਕਦੇ ਹਨ ਤੇ ਉਥੇ ਇਸ਼ਤਿਹਾਰਬਾਜ਼ੀ ਸਿਖ਼ਰਾਂ ਉਤੇ ਹੁੰਦੀ ਹੈ।

ਟਰੈਕਸ਼ਨ

ਫ਼ਰੌਪਕੌਰਨ ਨੇ ਵਾਇਆਕੌਮ, ਯਸ਼ ਰਾਜ, ਰਿਲਾਇੰਸ, ਸੰਨ ਟੀ.ਵੀ. ਤੇ ਕੁੱਝ ਹੋਰ ਉਘੇ ਸਟੂਡੀਓਜ਼ ਨਾਲ ਸਮਝੌਤਾ ਕੀਤਾ ਹੈ। ਹੁਣ ਇਹ ਕੰਪਨੀ ਬੱਸਾਂ ਵਿੱਚ ਵੀ ਵਾਇ-ਫ਼ਾਇ ਸਿਸਟਮਜ਼ ਰਾਹੀਂ ਮਨੋਰੰਜਨ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਇਸ ਦੀ ਐਪ. ਇਸ ਵੇਲੇ ਬੀਟਾ 'ਚ ਹੈ ਅਤੇ ਉਸ ਰਾਹੀਂ 500 ਡਾਊਨਲੋਡ ਕੀਤੇ ਜਾ ਸਕਦੇ ਹਨ। ਵਾਇ-ਫ਼ਾਇ ਹੁਣ ਭਾਰਤ ਦੇ ਸ਼ਹਿਰਾਂ ਵਿੱਚ ਇੱਕ ਜ਼ਰੂਰਤ ਬਣ ਗਈ ਹੈ। ਫ਼ਰੌਪਕੌਰਨ ਹੁਣ ਲੋਕਾਂ ਨੂੰ ਹਵਾਈ ਅੱਡਿਆਂ, ਮਾੱਲਜ਼, ਹੋਟਲਾਂ ਆਦਿ ਵਿੱਚ ਵੀ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਬਾਨੀ ਟੀਮ ਦਾ ਵਾਜਬ ਤਜਰਬਾ ਹੈ ਅਤੇ ਉਸ ਨੇ ਮੀਡੀਆ ਵਿਸ਼ਵ ਤੋਂ ਕੁੱਝ ਵੱਡੇ ਨਾਂਅ ਆਪਣੇ ਨਾਲ ਜੋੜ ਲਏ ਹਨ। ਇਹ ਪੇਸ਼ਕਸ਼ ਖੇਡਾਂ/ਐਪ ਡਿਵੈਲਪਰਜ਼ ਲਈ ਵਧੀਆ ਆਊਟਲੈਟ ਹੋ ਸਕਦੀ ਹੈ। ਇਸ ਵੇਲੇ ਫ਼ਰੌਪਕੌਰਨ ਦੀ ਹੋਂਦ ਮੁੰਬਈ, ਬੰਗਲੌਰ ਤੇ ਹੈਦਰਾਬਾਦ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ।

ਬਾਨੀ ਤੇ ਸੀ.ਈ.ਓ. ਕਾਰਤਿਕ ਪੋਦਾਰ ਦਸਦੇ ਹਨ,'ਅਸੀਂ ਫ਼ਰੌਪਕੌਰਨ 'ਚ ਗਾਹਕਾਂ ਉਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹਾਂ ਤੇ ਆਪਸੀ ਗੱਲਬਾਤ ਵਿੱਚ ਨਿਮਰਤਾ ਦਾ ਪੱਲਾ ਕਦੇ ਨਹੀਂ ਛਡਦੇ।'

ਟੀਮ

ਕੰਪਨੀ ਦੀ 20 ਮੈਂਬਰੀ ਟੀਮ ਵਪਾਰ ਵਿਕਾਸ, ਆਪਰੇਸ਼ਨਜ਼ ਤੇ ਇੰਜੀਨੀਅਰਿੰਗ ਵਿਭਾਗਾਂ ਵਿੱਚ ਵੰਡੀ ਹੋਈ ਹੈ। ਸ੍ਰੀ ਕਾਤਰਿਕ ਪੋਦਾਰ ਦਸਦੇ ਹਨ ਕਿ ਕੰਪਨੀ ਦੇ ਬਹੁਤੇ ਕਰਮਚਾਰੀ ਇੰਜੀਨੀਅਰ ਹਨ।

ਅੱਗੇ ਹੀ ਅੱਗੇ ਵਧਣਾ

ਉਨ੍ਹਾਂ ਦੱਸਿਆ,''ਅਸੀਂ ਬਹੁਤ ਸਾਰੇ ਸਥਾਨਾਂ ਉਤੇ ਆਪਣੀ ਸੇਵਾ ਮੁਹੱਈਆ ਕਰਵਾਉਂਦੇ ਹਾਂ ਤੇ ਇੱਕੋ ਵਾਰੀ 'ਚ ਕਈ ਪਾਸਿਓਂ ਅੱਗੇ ਵਧ ਰਹੇ ਹਾਂ। ਸਾਨੂੰ ਬੱਸਾਂ ਵਿੱਚ ਵਾਇ-ਫ਼ਾਇ ਸੇਵਾ ਦਾ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਅਸੀਂ ਹਰੇਕ ਉਸ ਸਥਾਨ ਉਤੇ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੇ ਹਾਂ, ਜਿੱਥੇ ਆਮ ਲੋਕਾਂ ਦੀ ਭਰਪੂਰ ਆਵਾਜਾਈ ਰਹਿੰਦੀ ਹੈ। ਵਰਤੋਂਕਾਰਾਂ ਭਾਵ ਯੂਜ਼ਰਜ਼ ਲਈ ਆਪਣੀਆਂ ਸੇਵਾਵਾਂ ਨੂੰ ਬਹੁਤ ਉਤੇਜਕ ਬਣਾਉਣ ਲਈ ਅਸੀਂ ਨਿੱਤ ਨਵੀਂ ਸਮੱਗਰੀ ਮੁਹੱਈਆ ਕਰਵਾਉਣ ਲਈ ਨਵੀਆਂ ਭਾਈਵਾਲ਼ੀਆਂ ਕਰਦੇ ਹਾਂ ਤੇ ਸਮਝੌਤੇ ਕਰਦੇ ਹਾਂ; ਤਾਂ ਜੋ ਵਰਤੋਂਕਾਰਾਂ ਨੂੰ ਆਪਣੀ ਪਸੰਦ ਦਾ ਮਸਾਲਾ ਮਿਲ ਸਕੇ।''

ਟੈਕ 30 ਪੁਰਸਕਾਰ

ਕਾਰਤਿਕ ਪੋਦਾਰ ਦਸਦੇ ਹਨ,'ਟੈਕ 30 ਬੈਜ ਨੇ ਸਾਡੀ ਭਰੋਸੇਯੋਗਤਾ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ ਹੈ ਤੇ ਸਾਡੇ ਲਈ ਕਈ ਨਵੇਂ ਰਾਹ ਖੋਲ੍ਹੇ ਹਨ। ਜਦ ਤੋਂ ਸਾਡੇ ਟੈਕ 30 ਹੋਣ ਦਾ ਐਲਾਨ ਹੋਇਆ ਹੈ, ਤਦ ਤੋਂ ਬਹੁਤ ਸਾਰੀਆਂ ਕੰਪਨੀਆਂ ਸਾਡੀਆਂ ਭਾਈਵਾਲੀ ਬਣਨ ਦੀਆਂ ਚਾਹਵਾਨ ਹੋਈਆਂ ਹਨ। ਸਾਡੀ ਕੰਪਨੀ ਦੇ ਟੈਕ 30 ਪੁਰਸਕਾਰ ਜਿੱਤਣ ਨਾਲ ਸਾਡਾ ਆਪਣਾ ਆਤਮ-ਵਿਸ਼ਵਾਸ ਬਹੁਤ ਵਧਿਆ ਹੈ। ਉਂਝ ਸਾਡੀ ਟੀਮ ਬਹੁਤ ਵਧੀਆ ਹੈ ਹੀ ਤੇ ਇਸੇ ਲਈ ਸਾਡਾ ਉਤਪਾਦ ਵੀ ਸ਼ਾਨਦਾਰ ਹੈ।'

'ਯੂਅਰ ਸਟੋਰੀ' ਦੀ ਆਪਣੀ ਗੱਲ

ਸ਼ਹਿਰੀ ਭਾਰਤ ਵਿੱਚ ਵਾਇ-ਫ਼ਾਇ ਹੁਣ ਇੱਕ ਬੁਨਿਆਦੀ ਜ਼ਰੂਰਤ ਬਣ ਗਿਆ ਹੈ। ਹਵਾਈ ਅੱਡਿਆਂ, ਮਾੱਲਜ਼, ਹੋਟਲਾਂ ਆਦਿ ਜਿਹੇ ਵੱਡੇ ਜਨਤਕ ਸਥਾਨਾਂ ਉਤੇ ਫ਼ਰੌਪਕੌਰਨ ਜਿਹੀ ਕੰਪਨੀ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹੋ ਸਕਦੀਆਂ ਹਨ। ਬਾਨੀ ਟੀਮ ਦਾ ਵਾਜਬ ਤਜਰਬਾ ਵੀ ਹੈ ਤੇ ਉਨ੍ਹਾਂ ਨਾਲ ਮੀਡੀਆ ਵਿਸ਼ਵ ਦੇ ਵੀ ਚੰਗੇ ਨਾਂਅ ਜੁੜੇ ਹੋਏ ਹਨ। ਇਹ ਕੰਪਨੀ ਗੇਮ ਅਤੇ ਐਪ. ਡਿਵੈਲਪਰਜ਼ ਲਈ ਇੱਕ ਵਧੀਆ ਆਊਟਲੈਟ ਸਿੱਧ ਹੋ ਸਕਦੀ ਹੈ।

ਲੇਖਕ: ਡੋਲਾ ਸਾਮੰਤ

ਅਨੁਵਾਦ: ਮਹਿਤਾਬ-ਉਦ-ਦੀਨ