ਇੰਟਰਨੇਟ ਦੀ ਮਦਦ ਨਾਲ ਅਸਮ ਦੀ ਔਰਤਾਂ ਵਾਧਾ ਰਹੀਆਂ ਹਨ ਆਪਣਾ ਬਿਜ਼ਨੇਸ

ਇੰਟਰਨੇਟ ਦੀ ਮਦਦ ਨਾਲ ਅਸਮ ਦੀ ਔਰਤਾਂ ਵਾਧਾ ਰਹੀਆਂ ਹਨ ਆਪਣਾ ਬਿਜ਼ਨੇਸ

Monday May 29, 2017,

2 min Read

 ‘ਇੰਟਰਨੇਟ ਸਾਥੀ’ ਦੀ ਮਦਦ ਨਾਲ ਹੁਣ ਤਕ ਇੱਕ ਲੱਖ ਤੋਂ ਵਧ ਔਰਤਾਂ ਇੰਟਰਨੇਟ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕੀਆਂ ਹਨ.

ਅਸਮ ਦੇ ਪੇਂਡੂ ਇਲਾਕਿਆਂ ਵਿੱਚ ਚਲਾਏ ਜਾ ਰਹੇ ‘ਇੰਟਰਨੇਟ ਸਾਥੀ’ ਪ੍ਰੋਗ੍ਰਾਮ ਹੇਠ ਔਰਤਾਂ ਨੂੰ ਇੰਟਰਨੇਟ ਦੀ ਦੁਨਿਆ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ. ਇਸ ਜਾਣਕਾਰੀ ਨੇ ਉੱਥੇ ਦੀ ਔਰਤਾਂ ਦੀ ਦੁਨਿਆ ਬਦਲ ਦਿੱਤੀ ਹੈ. ਇਸ ਜਾਣਕਾਰੀ ਦੇ ਬਾਅਦ ਉੱਥੇ ਦੀਆਂ ਔਰਤਾਂ ਨੇ ਆਪਣਾ ਕਾਰੋਬਾਰ ਵਧਾ ਲਿਆ ਹੈ.

ਇੰਟਰਨੇਟ ਸਾਥੀ ਦੀ ਸ਼ੁਰੁਆਤ ਪਿਛਲੇ ਸਾਲ ਮਾਰਚ ਵਿੱਚ ਹੋਈ. ਇਹ ਔਰਤਾਂ ਟੇਬਲੇਟ ਅਤੇ ਫੋਨ ਲੈ ਕੇ ਪਿੰਡਾਂ ਵਿੱਚ ਘੁਮਦੀਆਂ ਹਨ ਅਤੇ ਹੋਰ ਔਰਤਾਂ ਦੀ ਜਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰਦਿਆਂ ਹਨ.

image


ਇੰਟਰਨੇਟ ਸਾਥੀ ਗੂਗਲ ਅਤੇ ਟਾਟਾ ਟ੍ਰਸਟ ਦਾ ਇੱਕ ਸਾਝਾ ਪ੍ਰੋਗ੍ਰਾਮ ਹੈ. ਨਿਜ਼ਾਰਾ ਤਾਲੁਕਦਾਰ ਦੀ ਉਮਰ 30 ਸਾਲ ਹੈ. ਉਹ ਪਿੰਡ ਦੀਆਂ ਹੋਰ ਔਰਤਾਂ ਦੀ ਤਰ੍ਹਾਂ ਗ਼ਰੀਬੀ ਵਿੱਚ ਹੀ ਜੰਮੀ ਤੇ ਵੱਡੀ ਹੋਈ. ਪਿੰਡ ਵਿੱਚ ਖੱਡੀ ਉੱਪਰ ਦਰੀਆਂ ਅਤੇ ਹੋਰ ਲੱਤੇ-ਕਪੜੇ ਬੁਨਾਈ ਦਾ ਕੰਮ ਕਰਦੀ ਹੈ. ਇਸ ਨਾਲ ਮਾੜੀ-ਮੋਟੀ ਕਮਾਈ ਹੋ ਜਾਂਦੀ ਸੀ. ਇੰਟਰਨੇਟ ਸਾਥੀ ਦੇ ਆਉਣ ਮਗਰੋਂ ਉਹ ਆਪਣੇ ਬਣਾਏ ਸਮਾਨ ਨੂੰ ਕਈ ਗਾਹਕਾਂ ਤਕ ਪਹੁੰਚਾ ਦਿੰਦੀ ਹੈ. ਉਹ ਕਹਿੰਦੀ ਹੈ ਕੇ ਉਸ ਦੀ ਆਮਦਨ ਲਗਭਗ 40 ਫੀਸਦ ਵਧ ਗਈ ਹੈ.

ਨਿਜ਼ਾਰਾ ਦਾ ਘਰ ਅਸਮ ਦੇ ਬਾਸਕਾ ਜਿਲ੍ਹੇ ਵਿੱਚ ਪੈਂਦਾ ਹੈ. ਇਹ ਬੋਡੋਲੈੰਡ ਦੇ ਅੱਤਵਾਦ ਨਾਲ ਪ੍ਰਭਾਵਿਤ ਇਲਾਕੇ ਦਾ ਹਿੱਸਾ ਹੈ. ਨਿਜ਼ਾਰਾ ਪਿਛਲੇ ਕਈ ਸਾਲਾਂ ਤੋਂ ਕਪੜੇ ਦੀ ਬੁਨਾਈ ਦਾ ਕੰਮ ਕਰ ਰਹੀ ਹੈ ਪਰ ਉਸ ਦੇ ਡਿਜਾਇਨ ਉਹੀ ਪੁਰਾਣੇ ਸਨ ਜੋ ਉਸਦੀ ਮਾਂ ਨੇ ਉਸਨੂੰ ਸਿਖਾਏ ਸਨ. ਘੱਟ ਡਿਜਾਇਨ ਹੋਣ ਕਰਕੇ ਉਸਦਾ ਤਿਆਰ ਕੀਤਾ ਸਮਾਨ ਵਧੇਰੇ ਗਾਹਕਾਂ ਦੀ ਪਸੰਦ ਨਹੀਂ ਸੀ ਬਣਦਾ.

ਹੁਣ ਇੰਟਰਨੇਟ ਉੱਪਰ ਨਵੇਂ ਡਿਜਾਇਨ ਵੇਖ ਕੇ ਉਹ ਨਵਾਂ ਸਮਾਨ ਤਿਆਰ ਕਰਦੀ ਹੈ ਅਤੇ ਗਾਹਕਾਂ ਦੀ ਪਸੰਦ ਬਣ ਗਈ ਹੈ. ਉਸਦਾ ਕਹਿਣਾ ਹੈ ਕੇ ਸ਼ੁਰੁਆਤੀ ਦਿਨਾਂ ਵਿੱਚ ਇੰਟਰਨੇਟ ਦੀ ਜਾਣਕਾਰੀ ਲੈਣ ਲੱਗਿਆਂ ਥੋੜੀ ਪਰੇਸ਼ਾਨੀ ਹੋਈ ਪਰ ਹੁਣ ਇਸ ਸਬ ਸੌਖਾ ਲਗਦਾ ਹੈ.

ਇੰਟਰਨੇਟ ਦੀ ਮਦਦ ਨਾਲ ਆਪਣਾ ਬਿਜ਼ਨੇਸ ਵਧਾਉਣ ਵਾਲੀ ਉਹ ਕੱਲੀ ਔਰਤ ਨਹੀਂ ਹੈ. ਇੰਟਰਨੇਟ ਨੇ ਅਸਮ ਦੀ ਕਈ ਔਰਤਾਂ ਦੀ ਜਿੰਦਗੀ ਬਦਲ ਦਿੱਤੀ ਹੈ.

ਪ੍ਰਤਿਮਾ ਆਪਣੇ ਪਿੰਡ ਦਿਆਂ ਕਈ ਔਰਤਾਂ ਨਨੂੰ ਇੰਟਰਨੇਟ ਚਲਾਉਣਾ ਸਿਖਾ ਚੁੱਕੀ ਹੈ. ਦਸਵੀਂ ਕਲਾਸ ਵਿੱਚ ਪੜ੍ਹਦੀ ਮਧੁਮਿਤਾ ਦਾਸ ਇੰਟਰਨੇਟ ਦੀ ਮਦਦ ਨਾਲ ਪੇਂਟਿੰਗ ਦੀ ਜਾਣਕਾਰੀ ਲੈ ਚੁੱਕੀ ਹੈ. ਇਸ ਪ੍ਰੋਗ੍ਰਾਮ ਨੂੰ ਚਲਾਉਣ ਵਾਲੀ ਗ੍ਰਾਮ ਵਿਕਾਸ ਮੰਚ ਦੇ ਪ੍ਰਧਾਨ ਪ੍ਰਾਂਜਲ ਚਕਰਵਰਤੀ ਦਾ ਕਹਿਣਾ ਹੈ ਕੇ ਉਹ ਇਸ ਇਲਾਕੇ ਦੀ 90 ਫ਼ੀਸਦ ਔਰਤਾਂ ਨੂੰ ਇੰਟਰਨੇਟ ਦੀ ਜਾਣਕਾਰੀ ਦੇਣਾ ਚਾਹੁੰਦੇ ਹਨ.

ਇੰਟਰਨੇਟ ਸਾਥੀ ਦੀ ਮਦਦ ਰਾਹੀਂ ਹੁਣ ਤਕ ਇਸ ਇਲਾਕੇ ਦੀ ਇੱਕ ਲੱਖ ਤੋਂ ਵਧ ਔਰਤਾਂ ਨੂੰ ਇੰਟਰਨੇਟ ਦੀ ਦੁਨਿਆ ਬਾਰੇ ਜਾਣੂੰ ਕਰਾਇਆ ਜਾ ਚੁੱਕਾ ਹੈ.