32 ਕਿਲੋਮੀਟਰ ਲੰਮੀ ਨਦੀ ਨੂੰ ਮੁੜ ਕੀਤਾ ਸ਼ੁਰੂ, ਮਾਲਵਾ-ਨਿਮਾਡ ਦੇ ਲੋਕਾਂ ਨੂੰ ਮਿਲੀ ਨਵੀਂ ਜਿੰਦਗੀ 

0

ਰਲ੍ਹ-ਮਿਲ ਕੇ ਵੱਡੇ ਤੋਂ ਵੱਡੇ ਕੰਮ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਕੋਈ ਵੀ ਸਮਸਿਆ ਦਾ ਸਾਹਮਣਾ ਕੀਤਾ ਜਾ ਸਕਦਾ ਹੈ. ਕਿਹਾ ਜਾਂਦਾ ਹੈ ਪਾਣੀ ਦੇ ਕਿਸੇ ਸਰੋਤੇ ਦਾ ਮੁੜਵਸੇਵਾਂ ਕਰਣਾ ਵੱਡੇ ਪੁੰਨ ਦਾ ਕੰਮ ਤਾਂ ਹੈ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਕ ਵਰਦਾਨ ਹੈ. ਅਜਿਹੀ ਹੀ ਇਕ ਕੋਸ਼ਿਸ਼ ਕੀਤੀ ਗਈ ਇੰਦੋਰ ਦੇ ਮਾਲਵਾ-ਨਿਮਾਡ ਹਲਕੇ 'ਚ ਜਿੱਥੇ ਸੁੱਕ ਚੁੱਕੀ ਚੋਰਲ ਨਾਂ ਦੀ ਨਦੀ ਨੂੰ ਮੁੜ ਸ਼ੁਰੂ ਕੀਤਾ ਗਿਆ ਅਤੇ ਅੱਜ ਉਸ ਵਿੱਚ ਭਰਪੂਰ ਪਾਣੀ ਵਗਦਾ ਹੈ. ਇਹ ਕੰਮ ਲੋਕਾਂ ਨੇ ਮਿਲ ਕੇ ਅਨੁਮਾਨ ਨਾਲੋਂ ਅੱਧ ਖਰਚੇ ਵਿੱਚ ਕਰ ਵਿਖਾਇਆ।

ਚੋਰਲ ਨਦੀ ਉਂਝ ਤਾਂ ਬਰਸਾਤੀ ਨਦੀ ਸੀ. ਬਰਸਾਤ ਦੇ ਦਿਨਾਂ ਵਿੱਚ ਤਾਂ ਇਸ ਵਿੱਚ ਇੰਨਾ ਕੁ ਪਾਣੀ ਵੱਗਦਾ ਸੀ ਕੇ ਵੇਖਦਿਆਂ ਹੀ ਡਰ ਲਗਦਾ ਸੀ. ਪਰ ਬਰਸਾਤ ਥੰਮਣ ਸਾਰ ਹੀ ਇਹ ਸੁੱਕ ਜਾਂਦੀ ਸੀ. ਇਸ ਨਦੀ ਦਾ ਪਾਣੀ ਲੋਕਾਂ ਦੇ ਕੰਮ ਲਈ ਨਹੀਂ ਸੀ ਬਚਦਾ। ਇਹ ਨਦੀ ਤਕਰੀਬਨ 35 ਕਿਲੋਮੀਟਰ ਅੱਗੇ ਜਾ ਕੇ ਨਰਮਦਾ ਨਦੀ ਵਿੱਚ ਮਿਲ ਜਾਂਦੀ ਹੈ. ਪਰ ਇਸ ਹਲਕੇ ਲਈ ਇਸ ਨਦੀ ਨੂੰ ਸੁੱਕਣ ਤੋਂ ਬਚਾ ਕੇ ਰਖਣਾ ਇਕ ਵੱਡੀ ਚੁਨੌਤੀ ਸੀ.

ਇਹ ਨਦੀ ਇੰਦੋਰ ਤੋਂ 55 ਕਿਲੋਮੀਟਰ ਦੂਰ ਜਾਨਾਪਾਵ ਪਹਾੜ ਤੋਂ ਨਿਕਲਦੀ ਹੈ. ਇੰਦੋਰ ਮਾਲਵਾ ਇਲਾਕੇ 'ਚ ਪੈਂਦਾ ਹੈ. ਮਾਲਵਾ ਦੇ ਲੱਗਾ ਨਿਮਾਡ ਹਲਕੇ ਦਾ ਜ਼ਮੀਨੀ ਸਤਰ ਇਸ ਤੋਂ 1300 ਫ਼ੀਟ ਹੇਠਾਂ ਪੈਂਦਾ ਹੈ. ਇੰਨੀ ਡੂੰਗ ਹੋਣ ਕਰਕੇ ਮਾਲਵਾ 'ਚੋਂ ਨਿਕਲਦਾ ਹੋਇਆ ਪਾਣੀ ਨਿਮਾਡ ਹਲਕੇ 'ਚ ਰੁਕਦਾ ਹੀ ਹੀ ਨਹੀਂ ਸੀ. ਇਹ ਨਦੀ 35 ਕਿਲੋਮੀਟਰ ਦੇ ਰਾਹ ਦੌਰਾਨ 17 ਪਿੰਡਾਂ 'ਚੋਂ ਲੰਘਦੀ ਹੈ. ਇਸ ਕਰਕੇ ਇਸ ਦੇ ਪਾਣੀ ਨੂੰ ਰੋਕਣਾ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਕੰਮ ਆ ਸਕਦਾ ਸੀ ਕਿਉਂਕਿ ਨਦੀ ਦਾ ਪਾਣੀ ਸੁੱਕ ਜਾਣ ਮਗਰੋਂ ਤਾਂ ਕਾਸ਼ਤਕਾਰੀ ਵੀ ਨਹੀਂ ਸੀ ਹੋ ਸਕਦੀ।

ਜਦੋਂ ਇਸ ਨਦੀ ਦੇ ਪਾਣੀ ਨੂੰ ਰੋਕਣ ਲਈ ਇਸ ਦਾ ਜ਼ਮੀਨੀ ਸਤਰ ਠੀਕ ਕਰਣ ਦਾ ਪਪ੍ਰੋਜੇਕਟ ਬਣਾਇਆ ਗਿਆ ਤਾਂ ਪਹਿਲੀ ਹੀ ਅੜਚਨ ਇਸਦੇ ਬਜਟ ਨੂੰ ਲੈ ਕੇ ਆ ਗਈ. ਇਸ ਦੇ ਖ਼ਰਚੇ ਦਾ ਅਨੁਮਾਨ 9 ਕਰੋੜ ਰੂਪਏ ਨਾਲੋਂ ਵੀ ਵੱਧ ਹੋ ਗਿਆ. ਦੂਜੀ ਵੱਡੀ ਚੁਨੌਤੀ ਸੀ ਨਦੀ ਦੇ ਰਾਹ 'ਚ ਖੁੱਲੇ ਹੋਏ ਹੋਰ ਖਾਲ੍ਹਾਂ ਨੂੰ ਬੰਦ ਕਰਣਾ ਤਾਂ ਜੋ ਨਦੀ ਦਾ ਪਾਣੀ ਕਿਸੇ ਹੋਰ ਪਾਸੇ ਨਾ ਜਾਵੇ। ਇਸ ਨਦੀ ਦਾ ਪਾਣੀ ਜਿਸ ਪਿੰਡ 'ਚ ਸਭ ਤੋਂ ਪਹਿਲਾਂ ਡਿੱਗਦਾ ਸੀ ਉਹ ਸੀ ਕਾਕਾਰਿਆ ਦਾਬੜੀ ਜੋ ਕੇ ਜ਼ਮੀਨੀ ਸਤਰ ਤੋਂ 12ਊ ਫ਼ੀਟ ਨੀਂਵਾਂ ਸੀ. ਅੱਠਾਂ ਪਰਿਵਾਰਾਂ ਵਾਲੇ ਉਸ ਪਿੰਡ ਨੂੰ ਜਾਣ ਲਈ ਕੋਈ ਰਾਹ ਨਹੀਂ ਸੀ. ਗੱਡੀਆਂ ਜਾਂ ਕੰਮ ਕਰਣ ਲਈ ਮਸ਼ੀਨਾਂ ਲੈ ਜਾਣਾ ਵੀ ਔਖਾ ਸੀ. ਇਸ ਲਈ ਪਹਿਲਾਂ ਕੱਚਾ ਰਾਹ ਬਣਾਇਆ ਗਿਆ. ਉਹ ਕੱਚੇ ਰਾਹ ਤੋਂ ਹੁੰਦੇ ਹੋਏ ਮਸ਼ੀਨਾਂ ਅਤੇ ਹੋਰ ਲੋੜੀਂਦੀ ਸਮਗਰੀ ਹੇਠਾਂ ਲੈ ਕੇ ਪਹੁੰਚਿਆ ਗਿਆ.

ਇਸ ਤੋਂ ਬਾਅਦ ਇਕ ਹੋਰ ਚੁਨੌਤੀ ਸੀ ਇਸ ਦੇ ਰਾਹ 'ਚ ਆਉਣ ਵਾਲੇ ਹੋਰ ਬੰਦ ਪਏ ਹੋਏ ਛੋਟੇ ਨਾਲੇ ਅਤੇ ਖਾਲ੍ਹ ਜਿਨ੍ਹਾਂ ਨੂੰ ਚਾਲੂ ਕਰਨਾ ਜ਼ਰੂਰੀ ਸੀ. ਪਰ ਇਨ੍ਹਾਂ ਤਕ ਮਸ਼ੀਨਾਂ ਨਹੀਂ ਸੀ ਜਾ ਸਕਦੀਆਂ। ਇਸ ਲਈ ਲੋਕਾਂ ਨੇ ਅੱਗੇ ਵੱਧ ਕੇ ਕੰਮ ਆਪਣੇ ਹੱਥ 'ਚ ਲੈ ਲਿਆ ਅਤੇ ਪੁਰਾਣੇ ਸਾਧਨ ਹੀ ਕੰਮ 'ਚ ਲਿਆਉਂਦੇ। ਕੱਸੀਆਂ, ਗੈਨਤਿਆਂ ਅਤੇ ਹੋਰ ਔਜ਼ਾਰਾਂ ਨਾਲ ਇਹ ਕੰਮ ਪੂਰਾ ਕੀਤਾ ਗਿਆ. ਇਸ ਮਗਰੋਂ ਨਦੀ ਵਿੱਚ ਛੋਟੇ ਡੈਮ ਬਣਾਏ ਗਏ ਅਤੇ ਨਦੀ ਦਾ 60 ਸਾਲ ਪੁਰਾਣਾ ਸਵਰੂਪ ਕਾਇਮ ਕੀਤਾ ਗਿਆ. ਸਾਲ 2011 'ਚ ਸ਼ੁਰੂ ਹੋਏ ਇਸ ਪ੍ਰੋਜੇਕਟ ਦੇ ਸਦਕੇ ਅੱਜ ਇਹ ਇਲਾਕਾ ਹਰਿਆਲਾ ਹੋ ਗਿਆ ਹੈ. ਬਰਸਾਤ ਦਾ ਸੀਜ਼ਨ ਬੀਤ ਜਾਂ ਮਗਰੋਂ ਦਿਸੰਬਰ ਮਹੀਨੇ ਵਿੱਚ ਹੀ ਸੁੱਕ ਜਾਣ ਵਾਲੀ ਚੋਰਲ ਨਦੀ ਫ਼ਰਵਰੀ ਮਹੀਨੇ 'ਵਿੱਚ ਵੀ ਭਰੀ ਹੋਈ ਹੈ.

ਇਸ ਕੰਮ 'ਚ ਸਹਿਯੋਗ ਦੇਣ ਵਾਲੀ ਸੰਸਥਾ ਨਾਗਰਥ ਚੈਰਿਟੇਬਲ ਟ੍ਰਸਟ ਦੇ ਮੁਖੀ ਸੁਰੇਸ਼ ਐਮਜੀ ਨੇ ਯੂਰਸਟੋਰੀ ਸਟੋਰੀ ਨੂੰ ਦੱਸਿਆ

"ਪੰਜ ਸਾਲ ਦੀ ਮਿਹਨਤ ਮਗਰੋਂ ਹੁਣ ਉਹ ਦਿਹਾੜਾ ਆਇਆ ਹੈ, ਜਿਸ ਲਈ ਅਸੀਂ ਇੰਤਜ਼ਾਰ ਕਰਦੇ ਸੀ.ਇਹ ਕੰਮ ਅਸੀਂ 5 ਕਰੋੜ 45 ਲੱਖ ਰੁਪਏ 'ਚ ਹੀ ਪੂਰਾ ਕਰ ਛੱਡਿਆ।"

ਇੰਦੋਰ ਦੇ ਕਲੇਕਟਰ ਪੀ ਨਰਹਰੀ ਦੇ ਮੁਤਾਬਿਕ

"ਇਹ ਬਹੁਤ ਵੱਡਾ ਟੀਚਾ ਸੀ. ਔਖਾ ਵੀ ਬਹੁਤ ਸੀ. ਪਹਾੜ ਤੋਂ 1200 ਫ਼ੀਟ ਹੇਠਾਂ ਜਾ ਕੇ ਕੰਮ ਕਰਣਾ ਸੌਖਾ ਨਹੀਂ ਸੀ. ਪਰ ਅਸੀਂ ਸਾਰੇ ਰਲ੍ਹ ਕੇ ਬੈਠਦੇ ਅਤੇ ਸਮਸਿਆ ਦਾ ਸਮਾਧਾਨ ਲੱਭਦੇ। ਹੁਣ ਕਿਸਾਨਾਂ ਨੂੰ ਲਾਭ ਵਾਲੀ ਖੇਤੀ ਵੱਲ ਲੈ ਕੇ ਜਾਣਾ ਹੈ. ਅਸੀਂ ਹੁਣ ਫੁੱਲਾਂ ਦੀ ਪੈਦਾਵਾਰ ਵੱਲ ਜਾ ਰਹੇ ਹਾਂ. ਅਪ੍ਰੈਲ ਤਕ ਫੁੱਲਾਂ ਦੀ ਪੈਦਾਵਾਰ ਇੰਦੋਰ ਵਿੱਖੇ ਹੋਣ ਵਾਲੇ ਕੁੰਭ ਮੇਲ੍ਹੇ ਵਿੱਚ ਪਹੁੰਚ ਜਾਏਗੀ।

ਲੇਖਕ: ਸਚਿਨ ਸ਼ਰਮਾ

ਅਨੁਵਾਦ: ਅਨੁਰਾਧਾ ਸ਼ਰਮਾ