ਪੈਟ੍ਰੋਲ ਪੰਪਾਂ ਅਤੇ ਰਸੋਈ ਗੈਸ ਲਈ ਹੁਣ ਕਰੋ 'ਉਲਾ ਮਨੀ' ਰਾਹੀਂ ਭੁਗਤਾਨ 

0

‘ਉਲਾ ਦੀ ਭੁਗਤਾਨ ਸੁਵਿਧਾ ‘ਉਲਾ ਮਨੀ’ ਰਾਹੀਂ ਹੁਣ ਦੇਸ਼ ਭਰ ਵਿੱਚ ਭਾਰਤ ਪੈਟ੍ਰੋਲਿਯਮ ਦੇ ਪੈਟ੍ਰੋਲ ਪੰਪਾਂ ਅਤੇ ਐਲਪੀਜੀ ਵਿਤਰਕਾਂ ਨੂੰ ਭੁਗਤਾਨ ਕੀਤਾ ਜਾ ਸਕਦਾ ਹੈ.

ਨੋਟਬੰਦੀ ਕੇ ਬਾਅਦ ਦੇਸ਼ ਵਿੱਚ ਵੱਧਦੇ ਡਿਜੀਟਲ ਭੁਗਤਾਨ ਦੇ ਰੁਝਾਨ ਕਰਕੇ ਐਪ ‘ਤੇ ਅਧਾਰਿਤ ਟੈਕਸੀ ਸੇਵਾ ਕੰਪਨੀ ਉਲਾ ਨੇ ਆਪਣੀ ਡਿਜੀਟਲ ਵਾਲੇਟ ਸੇਵਾ ‘ਉਲਾ ਮਨੀ’ ਦਾ ਦਾਇਰਾ ਵਧਾਇਆ ਹੈ. ਇਸ ਸਮਝੌਤੇ ‘ਤੇ ਤਹਿਤ ਭਾਰਤ ਪੈਟ੍ਰੋਲਿਯਮ ਦੇ ਪੰਪਾਂ ਅਤੇ ਰਸੋਈ ਗੈਸ ਵਿਤਰਕਾਂ ਨੂੰ ਭੁਗਤਾਨ ਕੀਤਾ ਜਾ ਸਕੇਗਾ.

ਭੁਗਤਾਨ ਦਾ ਸਾਰਾ ਤਰੀਕਾ ਸੌਖਾ ਰੱਖਿਆ ਗਿਆ ਹੈ. ਇਸ ਲਈ ਮੋਬਾਇਲ ਰਾਹੀਂ ਵੈਰੀਫਿਕੇਸ਼ਨ ਕਰਨ ਦੀ ਲੋੜ ਹੁੰਦੀ ਹੈ.

ਕੰਪਨੀ ਨੇ ਇੱਕ ਸੂਚਨਾ ਰਾਹੀਂ ਦੱਸਿਆ ਹੈ ਕੇ ਭਾਰਤ ਪੈਟ੍ਰੋਲਿਯਮ ਦੇ 13 ਹਜ਼ਾਰ ਤੋਂ ਵੱਧ ਪੈਟ੍ਰੋਲ ਪੰਪਾਂ ਅਤੇ ਤਕਰੀਬਨ ਸਾਢੇ ਚਾਰ ਹਜ਼ਾਰ ਰਸੋਈ ਗੈਸ ਡਿਸਟ੍ਰਿਬਿਊਟਰਾਂ ਨੂੰ ਪੀਉਐਸ ਮਸ਼ੀਨ ਨਾਲ ਉਲਾ ਮਨੀ ਦਾ ਭੁਗਤਾਨ ਕੀਤਾ ਜਾ ਸਕਦਾ ਹੈ.

ਉਲਾ ਮਨੀ ਦੇ ਮੀਤ ਪ੍ਰਧਾਨ ਪੱਲਵ ਸਿੰਘ ਨੇ ਦੱਸਿਆ ਉਲਾ ਮਨੀ ਰਾਹੀਂ ਉਹ ਦੇਸ਼ ਵਿੱਚ ਡਿਜਿਟਲ ਇੰਡੀਆ ਮੁਹਿੰਮ ਨੂੰ ਸਹਿਯੋਗ ਦੇ ਰਹੇ ਹਨ. ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਜ਼ਾਹਿਰ ਕੀਤੀ ਕੇ ਭਾਰਤ ਪੈਟ੍ਰੋਲਿਯਮ ਕਾਰਪੋਰੇਸ਼ਨ ਨੇ ਉਨ੍ਹਾਂ ਨਾਲ ਸਾਝੇਦਾਰੀ ਕੀਤੀ ਹੈ.

ਲੇਖਕ: ਪੀਟੀਆਈ ਭਾਸ਼ਾ

ਅਨੁਵਾਦ: ਰਵੀ ਸ਼ਰਮਾ