31 ਸਾਲ ਬਾਅਦ ਪਿਉ ਦੀ ਮੌਤ ਦਾ ਬਦਲਾ ਲੈਣ ਵਾਲੀ IAS ਅਫ਼ਸਰ ਕਿੰਜਲ ਸਿੰਘ 

ਕਿੰਜਲ ਸਿੰਘ ਦੇਸ਼ ਦੀ ਨਿਰਭੈ ਮਹਿਲਾ ਅਫਸਰਾਂ ‘ਚ ਮੰਨੀ ਜਾਂਦੀ ਹੈ. ਉਨ੍ਹਾਂ ਨੇ 31 ਸਾਲ ਬਾਅਦ ਆਪਣੇ ਪਿਉ ਦੀ ਮੌਤ ਦਾ ਬਦਲਾ ਲਿਆ ਅਤੇ ਦੋਸ਼ੀਆਂ ਨੂੰ ਜੇਲ ਭਿਜਵਾਇਆ. 

0

ਉੱਤਰ ਪ੍ਰਦੇਸ਼ ਦੇ ਗੋੰਡਾ ਜਿਲ੍ਹੇ ਵਿੱਚ 35 ਸਾਲ ਪਹਿਲਾਂ ਇੱਕ ਫ਼ਰਜ਼ੀ ਮੁਕਾਬਲਾ ਹੋਇਆ ਮੰਨਿਆ ਗਿਆ ਸੀ ਜਿਸ ਵਿੱਚ 13 ਜਣੇ ਹਲਾਕ ਹੋ ਗਏ ਸਨ. ਉਨ੍ਹਾਂ ਵਿੱਚੋਂ ਇੱਕ ਸਨ ਡੀਐਸਪੀ ਕੇਪੀ ਸਿੰਘ. ਉਸ ਮੁਕਾਬਲੇ ਦੇ ਦੋਸ਼ੀਆਂ ਨੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕੇ ਉਸੇ ਡੀਐਸਪੀ ਦੀ ਧੀ ਅੱਜ ਤੋਂ 30 ਸਾਲ ਬਾਅਦ ਆਈਏਐਸ ਅਫ਼ਸਰ ਬਣ ਕੇ ਉਨ੍ਹਾਂ ਨੂੰ ਉਨ੍ਹਾਂ ਨੂੰ ਸਜ਼ਾ ਦਿਲਾਏਗੀ.

ਕਹਾਣੀ ਫਿਲਮੀ ਜਾਪਦੀ ਹੈ ਪਰ ਹੈ ਸਚ. ਕਿੰਜਲ ਜਦੋਂ ਛੇ ਮਹੀਨੇ ਦੀ ਸੀ ਤਾਂ ਪੁਲਿਸ ਵਾਲਿਆਂ ਨੇ ਹੀ ਇੱਕ ਫ਼ਰਜ਼ੀ ਮੁਕਾਬਲੇ ‘ਚ ਆਪਣੇ ਹੀ ਡੀਐਸਪੀ ਅਤੇ ਕਿੰਜਲ ਦੇ ਪਿਤਾ ਕੇਪੀ ਸਿੰਘ ਨੂੰ ਮਾਰ ਦਿੱਤਾ ਸੀ. ਉਨ੍ਹਾਂ ਦੀ ਮੌਤ ਦੇ ਬਾਅਦ ਉਹ ਆਪਣੀ ਮਾਂ ਨਾਲ ਕੇਸ ਦੀ ਪੈਰਵੀ ਲਈ ਉੱਤਰ ਪ੍ਰ੍ਦੇਸ਼ ਤੋਂ ਦਿੱਲੀ ਆਉਂਦੀ ਰਹੀ. ਉਹ ਇੱਕ ਔਖਾ ਸਮਾਂ ਸੀ. ਕਿੰਜਲ ਦੀ ਮਾਂ ਨੂੰ ਵਾਰਾਨਸੀ ਵਿੱਚ ਸਰਕਾਰੀ ਖ਼ਜ਼ਾਨਾ ਵਿਭਾਗ ‘ਚ ਨੌਕਰੀ ਮਿਲੀ. ਉਨ੍ਹਾਂ ਨੇ ਸਾਰੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਆਪਣੀ ਦੋਵੇਂ ਕੁੜੀਆਂ ਕਿੰਜਲ ਅਤੇ ਪ੍ਰਾਂਜਲ ਨੂੰ ਵੱਡਾ ਕੀਤਾ. ਉਹ ਨਾਲ ਨਾਲ ਆਪਣੇ ਪਤੀ ਦੀ ਮੌਤ ਦੇ ਕੇਸ ਦੀ ਪੈਰਵੀ ਵੀ ਕਰਦੀ ਰਹੀ.

ਕਿਹਾ ਜਾਂਦਾ ਹੈ ਕੇ ਇਮਾਨਦਾਰੀ ਕਰਕੇ ਕੁਛ ਅਪਰਾਧੀ ਅਨਸਰਾਂ ਦੇ ਰਾਹ ਵਿੱਚ ਆ ਰਹੇ ਡੀਐਸਪੀ ਨੂੰ ਝੂਠੀ ਇਤਲਾਹ ਦੇ ਦੇ ਮੌਕੇ ‘ਤੇ ਸੱਦਿਆ ਗਿਆ ਅਤੇ ਫੇਰ ਮੁਕਾਬਲਾ ਵਿਖਾ ਕੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ. ਇਸ ਮੁਕਾਬਲੇ ਵਿੱਚ ਉਸ ਪਿੰਡ ਦੇ 12 ਜਣੇ ਵੀ ਮਾਰੇ ਗਏ ਸਨ.

ਕਿੰਜਲ ਨੇ ਮਿਹਨਤ ਕਰਕੇ ਪੜ੍ਹਾਈ ਕੀਤੀ ਅਤੇ ਦਿੱਲੀ ਦੇ ਸ਼੍ਰੀਰਾਮ ਕਾਲੇਜ ਵਿੱਚ ਦਾਖਿਲਾ ਲੈ ਲਿਆ. ਪਰ ਉਸੇ ਦੌਰਾਨ ਕੈੰਸਰ ਕਾਰਣ ਉਨ੍ਹਾਂ ਦੀ ਮਾਂ ਦਾ ਸਵਰਗਵਾਸ ਹੋ ਗਿਆ.

ਮਾਂ ਦੀ ਮੌਤ ਦੇ ਬਾਅਦ ਦੋਵੇਂ ਭੈਣਾਂ ਨੇ ਫੇਰ ਜੀ-ਜਾਨ ਲਾ ਕੇ ਮਿਹਨਤ ਕੀਤੀ ਅਤੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ. ਸਾਲ 2007 ਵਿੱਚ ਦੋਵੇਂ ਭੈਣਾਂ ਨੇ ਪ੍ਰੀਖਿਆ ਪਾਸ ਕੀਤੀ.

ਆਈਏਐਸ ਸੇਵਾ ਵਿੱਚ ਆਉਣ ਦੇ ਬਾਅਦ ਦੋਵੇਂ ਭੈਣਾਂ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਮੁੜ ਸੰਘਰਸ਼ ਸ਼ੁਰੂ ਕੀਤਾ. ਇੱਕ ਲੰਮੇ ਸੰਘਰਸ਼ ਦੇ ਬਾਅਦ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ 31 ਸਾਲ ਬਾਅਦ ਅਪਰਾਧੀਆਂ ਨੂੰ ਸਜ਼ਾ ਦਿੱਤੀ.