ਨਾਨ-ਵੇਜ ਨਾ ਖਾਣ ਵਾਲੇ ਵੀ ਕਮਜ਼ੋਰ ਨਹੀਂ ਹੁੰਦੇ

ਆਮਤੌਰ ‘ਤੇ ਸ਼ਾਕਾਹਾਰੀ ਜਾ ਨਾਨ-ਵੇਜ ਨਾ ਖਾਣ ਵਾਲੇ ਲੋਕਾਂ ਬਾਰੇ ਇਹ ਮੰਨਿਆ ਜਾਂਦਾ ਹੈ ਕੇ ਉਹ ਸ਼ਰੀਰਿਕ ਤੌਰ ‘ਤੇ ਤਗੜੇ ਨਹੀਂ ਹੁੰਦੇ. ਅਜਿਹੇ ਲੋਕਾਂ ਦਾ ਮੰਨਣਾ ਹੈ ਕੇ ਮੀਟ ਜਾਂ ਹੋਰ ਤਰ੍ਹਾਂ ਦਾ ਨਾਨ-ਵੇਜ ਖਾਣਾ ਵਧੀਆ ਹੁੰਦਾ ਹੈ. ਪਰੰਤੂ ਵਿਗਿਆਨੀ ਕਹਿੰਦੇ ਹਨ ਕੇ ਸ਼ਾਕਾਹਾਰੀ ਖਾਣਾ ਵੀ ਘੱਟ ਨਹੀਂ ਹੁੰਦਾ. 

ਨਾਨ-ਵੇਜ ਨਾ ਖਾਣ ਵਾਲੇ ਵੀ ਕਮਜ਼ੋਰ ਨਹੀਂ ਹੁੰਦੇ

Tuesday January 17, 2017,

2 min Read

ਜਿਸ ਤਰ੍ਹਾਂ ਨਾਨ-ਵੇਜ ਖਾਣੇ ਦੇ ਫਾਇਦੇ ਹਨ, ਉਸੇ ਤਰ੍ਹਾਂ ਸ਼ਾਕਾਹਾਰੀ ਖਾਣਾ ਵੀ ਬਹੁਤ ਫਾਇਦੇਮੰਦ ਹੈ. ਕੁਛ ਲੋਕਾਂ ਦਾ ਮੰਨਣਾ ਹੈ ਕੇ ਜੋ ਲੋਕ ਨਾਨ-ਵੇਜ ਨਹੀਂ ਖਾਂਦੇ ਉਨ੍ਹਾਂ ਦੇ ਸ਼ਰੀਰ ਵਿੱਚ ਕੋਈ ਨਾ ਕੋਈ ਘਾਟ ਰਹਿ ਜਾਂਦੀ ਹੈ. ਪਰੰਤੂ ਵਿਗਿਆਨੀ ਇਸ ਗੱਲ ਨੂੰ ਨਹੀਂ ਮੰਨਦੇ. ਵਿਗਿਆਨੀਆਂ ਦਾ ਕਹਿਣਾ ਹੈ ਕੇ ਸ਼ਾਕਾਹਾਰੀ ਵੀ ਮਜਬੂਤ, ਸਿਹਤਮੰਦ ਅਤੇ ਤਗੜੇ ਹੁੰਦੇ ਹਨ.

image


ਨਾਨ-ਵੇਜ ਖਾਣ ਵਾਲਿਆਂ ਦੀ ਇਹ ਦਲੀਲ ਹੁੰਦੀ ਹੈ ਕੇ ਸ਼ਾਕਾਹਾਰੀ ਲੋਕ ਪ੍ਰੋਟੀਨ ਵੱਲੋਂ ਵਾਂਝੇ ਰਹਿ ਜਾਂਦੇ ਹਨ. ਪਰ ਇਹ ਇੱਕ ਵੱਡੀ ਗ਼ਲਤਫ਼ਹਮੀ ਹੈ ਕੇ ਨਾਨ-ਵੇਜ ਖਾਣਾ ਹੀ ਪ੍ਰੋਟੀਨ ਦਿੰਦਾ ਹੈ. ਅਸਲ ਵਿੱਚ ਸ਼ਾਕਾਹਾਰੀ ਖਾਣੇ ‘ਤੋਂ ਕੋਲੇਸਟ੍ਰਾਲ ਰਹਿਤ ਪ੍ਰੋਟੀਨ ਮਿਲਦਾ ਹੈ. ਇਸ ਵਿੱਚ ਵਧੇਰੇ ਫ਼ਾਇਬਰ ਹੁੰਦਾ ਹੈ. ਫ਼ਾਇਬਰ ਹਾਜ਼ਮੇ ਅਤੇ ਹੱਡਾਂ ਨੂੰ ਮਜ਼ਬੂਤ ਰੱਖਣ ਲਈ ਜ਼ਰੂਰੀ ਹੁੰਦਾ ਹੈ. ਇਸ ਤੋਂ ਅਲਾਵਾ ਸ਼ਾਕਾਹਾਰੀ ਖਾਣੇ ਵਿੱਚ ਦਾਲਾਂ, ਸਬਜ਼ੀਆਂ ਅਤੇ ਫ਼ਲਾਂ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ.

ਇਸ ਤੋਂ ਉਲਟ ਚਿਕਨ, ਰੇਡ ਮੀਟ ਅਤੇ ਅੰਡੇ ਵਿੱਚ ਮੌਜੂਦ ਪ੍ਰੋਟੀਨ ਵਿੱਚ ਫ਼ਾਇਬਰ ਹੁੰਦਾ ਹੀ ਨਹੀਂ ਹੈ. ਇਸ ਵਿੱਚ ਫ਼ੈਟ ਅਤੇ ਕੋਲੇਸਟ੍ਰਾਲ ਦੀ ਮਿਕਦਾਰ ਬਹੁਤ ਜ਼ਿਆਦਾ ਹੁੰਦੀ ਹੈ. ਇਸ ਲਈ ਨਾਨ-ਵੇਜ ਖਾਣਾ ਦਿਲ ਅਤੇ ਕਿਡਨੀ ਲਈ ਨੁਕਸਾਨ ਦੇਣ ਵਾਲਾ ਹੁੰਦਾ ਹੈ.

ਇਹ ਗੱਲ ਠੀਕ ਹੈ ਕੇ ਨਾਨ-ਵੇਜ ਵਿੱਚ ਮਿਲਣ ਵਾਲਾ ਪ੍ਰੋਟੀਨ ਅਤੇ ਆਇਰਨ ਬੱਚਿਆਂ ਦੇ ਸ਼ਰੀਰਿਕ ਵਿਕਾਸ ਲਈ ਲੋੜੀਂਦਾ ਹੈ ਪਰੰਤੂ ਇਸ ਦਾ ਇਹ ਮਤਲਬ ਨਹੀਂ ਹੁੰਦਾ ਕੇ ਸ਼ਾਕਾਹਾਰੀ ਬੱਚੇ ਨਾਨ-ਵੇਜ ਖਾਣ ਵਾਲਿਆਂ ਨਾਲੋਂ ਘੱਟ ਹੁੰਦੇ ਹਨ. ਜੇਕਰ ਸ਼ਾਕਾਹਾਰੀ ਬੱਚਿਆਂ ਨੂੰ ਭਰਪੂਰ ਮਾਤਰਾ ਵਿੱਚ ਦੂਧ, ਦਹੀਂ, ਪਨੀਰ, ਸਬਜ਼ੀਆਂ ਅਤੇ ਦਾਲਾਂ ਦਿੱਤੀਆਂ ਜਾਣ ਤਾਂ ਬੱਚਿਆਂ ਦਾ ਸ਼ਰੀਰਿਕ ਵਿਕਾਸ ਵੀ ਵਧੀਆ ਹੁੰਦਾ ਹੈ. ਅਸਲ ਵਿੱਚ ਦਾਲਾਂ ਅਤੇ ਸਬਜ਼ੀਆਂ ਵਿੱਚ ਅਮੀਨੋ ਏਸਿਡ ਹੁੰਦਾ ਹੈ ਜੋ ਪ੍ਰੋਟੀਨ ਦਾ ਮੁੱਖ ਸਰੋਤ ਹੈ. ਹਰੀ ਸਬਜ਼ੀਆਂ ਵਿੱਚ ਆਇਰਨ ਹੁੰਦਾ ਹੈ.

ਲੋਕ ਸਮਝਦੇ ਹਨ ਕੇ ਵਧੇਰੇ ਸ਼ਰੀਰਿਕ ਮਿਹਨਤ ਕਰਨ ਵਾਲਿਆਂ ਨੂੰ ਸ਼ਾਕਾਹਾਰੀ ਖਾਣੇ ਨਾਲ ਲੋੜੀਂਦੀ ਕੈਲੋਰੀ ਨਹੀਂ ਮਿਲਦੀ. ਇਸ ਲਈ ਖਿਡਾਰੀਆਂ, ਫੌਜਾਂ, ਪੁਲਿਸ ਅਤੇ ਅਜਿਹੇ ਖੇਤਰਾਂ ਵਿੱਚ ਕੰਮ ਕਰਦੇ ਲੋਕਾਂ ਲਈ ਨਾਨ-ਵੇਜ ਜ਼ਰੂਰੀ ਹੈ. ਪਰੰਤੂ ਅਮਰੀਕਨ ਏਥਲੀਟ ਕਾਰਲ ਲੁਇਸ, ਬੋਕਸਰ ਮਾਇਕ ਟਾਇਸਨ ਅਤੇ ਉਲੰਪਿਕ ਖੇਡਾਂ ਵਿੱਚ ਕੁਸ਼ਤੀ ਵਿੱਚ ਜੇਤੂ ਸੁਸ਼ੀਲ ਕੁਮਾਰ ਨੇ ਇਹ ਸਾਬਿਤ ਕਰ ਦਿੱਤਾ ਹੈ ਕੇ ਸ਼ਾਕਾਹਾਰੀ ਲੋਕ ਸ਼ਰੀਰਿਕ ਤੌਰ ਵਿੱਚ ਮਜ਼ਬੂਤੀ ਵਿੱਚ ਘੱਟ ਨਹੀਂ ਹੁੰਦੇ.

ਸ਼ਾਕਾਹਾਰੀ ਖਾਣਾ ਪ੍ਰੋਟੀਨ, ਕਾਰਬੋਹਾਈਡ੍ਰੇਟ, ਫ਼ੈਟ ਅਤੇ ਹੋਰ ਮਾਇਕਰੋ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ. ਨਾਨ-ਵੇਜ ਦੇ ਮੁਕਾਬਲੇ ਫ਼ਲਾਂ, ਸਬਜ਼ੀਆਂ ਅਤੇ ਦਾਲਾਂ ਵਿੱਚ ਮਾਇਕਰੋ ਪਦਾਰਥ ਵਧੇਰੇ ਹੁੰਦੇ ਹਨ. ਇਸ ਕਰਕੇ ਨਾਨ-ਵੇਜ ਖਾਣ ਵਾਲਿਆਂ ਨੂੰ ਸਲਾਦ ਵੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ. 

Share on
close