ਚੰਡੀਗੜ੍ਹ ਦਾ ਨੌਜਵਾਨ ਕਾਰੋਬਾਰੀ ਜਾਪਾਨ ਦੀ ਅਕਾਈ ਕੰਪਨੀ ਨੂੰ ਮੁੜ ਲਿਆ ਰਿਹਾ ਹੈ ਭਾਰਤ ਵਿੱਚ

ਚੰਡੀਗੜ੍ਹ ਦਾ ਨੌਜਵਾਨ ਕਾਰੋਬਾਰੀ ਜਾਪਾਨ ਦੀ ਅਕਾਈ ਕੰਪਨੀ ਨੂੰ ਮੁੜ ਲਿਆ ਰਿਹਾ ਹੈ ਭਾਰਤ ਵਿੱਚ

Thursday December 22, 2016,

2 min Read

ਸਾਲ 1990 ਦੇ ਦੌਰਾਨ ਟੀਵੀ ਕੰਪਨੀਆਂ ਵਿੱਚ ਇੱਕ ਮਸ਼ਹੂਰ ਨਾਂਅ ਸੀ- ਅਕਾਈ. ਅਕਾਈ ਦੇ ਕਲਰ ਟੇਲੀਵੀਜ਼ਨ ਆਪਣੇ ਆਪ ਵਿੱਚ ਇੱਕ ਰੁਤਬਾ ਹੁੰਦਾ ਸੀ. ਲਗਭਗ ਦਸ ਸਾਲ ਇੱਸ ਜਾਪਾਨੀ ਕੰਪਨੀ ਨੇ ਕਲਰ ਟੀਵੀ ਦੇ ਬਾਜ਼ਾਰ ‘ਤੇ ਰਾਜ਼ ਕੀਤਾ. ਇਸ ਤੋਂ ਬਾਅਦ ਕਈ ਹੋਰ ਮਲਟੀ-ਨੇਸ਼ਨਲ ਕੰਪਨੀਆਂ ਆਈਆਂ. ਜਿਨ੍ਹਾਂ ਕਰਕੇ ਅਕਾਈ ਦਾ ਨਾਂਅ ਕਿੱਤੇ ਲੁੱਕ ਜਿਹਾ ਗਿਆ.

ਪਰ ਇਸ ਕੰਪਨੀ ਨੇ ਇੱਕ ਵਾਰ ਫ਼ੇਰ ਬਾਜ਼ਾਰ ਵਿੱਚ ਆਉਣ ਦੀ ਹੁੰਗਾਰ ਭਰੀ ਹੈ. ਚੰਡੀਗੜ੍ਹ ਦੇ ਜੰਮ-ਪਲ ਅਨੁਰਾਗ ਸ਼ਰਮਾ ਇਸ ਨਾਂਅ ਨੂੰ ਮੁੜ ਬਾਜ਼ਾਰ ਵਿੱਚ ਲੈ ਕੇ ਆ ਰਹੇ ਹਨ. ਅਨੁਰਾਗ ਸ਼ਰਮਾ ਵੱਡੇ ਕਾਰੋਬਾਰੀ ਹਨ.

image


ਉਨ੍ਹਾਂ ਦਾ ਕਹਿਣਾ ਹੈ ਕੇ ਅਕਾਈ ਨੂੰ ਮੁੜ ਬਾਜ਼ਾਰ ਵਿੱਚ ਲੈ ਕੇ ਆਉਣਾ ਕੋਈ ਸੌਖਾ ਕੰਮ ਨਹੀਂ ਹੈ. ਇਸ ਲਈ ਪਿਛਲੇ ਕਈ ਮਹੀਨਿਆਂ ਤੋਂ ਕੰਮ ਚਲ ਰਿਹਾ ਸੀ. ਬੀਤੇ ਛੇ ਮਹੀਨਿਆਂ ਦੇ ਦੌਰਾਨ ਦੇਸ਼ ਦੇ 55 ਸ਼ਹਿਰਾਂ ਵਿੱਚ ਕੰਪਨੀ ਦੇ ਸਰਵਿਸ ਸੇੰਟਰ ਬਣਾਏ ਗਏ ਹਨ. ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਅਕਾਈ ਦਾ ਸਮਾਨ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਗਾਹਕ ਨੂੰ ਇੱਕ ਦਿਨ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ. ਕੰਪਨੀ ਜਨਵਰੀ ਤੋਂ ਆਪਣਾ ਸਮਾਨ ਬਾਜ਼ਾਰ ਵਿੱਚ ਲੌੰਚ ਕਰਨ ਦਾ ਇਰਾਦਾ ਰੱਖਦੀ ਹੈ.

ਕੰਪਨੀ ਨੇ ਆਪਣਾ ਬਾਜ਼ਾਰ ਸਿਰਫ਼ ਭਾਰਤ ਹੀ ਨਹੀਂ ਸਗੋਂ ਨੇਪਾਲ ਅਤੇ ਬੰਗਲਾ ਦੇਸ਼ ‘ਚ ਵੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ. ਅਨੁਰਾਗ ਸ਼ਰਮਾ ਨੇ ਦੱਸਿਆ ਕੇ ਪਹਿਲੇ ਦੌਰ ਵਿੱਚ ਦੋ ਸੌ ਕਰੋੜ ਵਿੱਚ ਕੰਪਨੀ ਦਾ ਮਾਰਕੇਟ ਦਾ ਰਾਇਟ ਖਰੀਦਿਆ ਹੈ. ਉਹ ਟੀਵੀ ਅਤੇ ਹੋਰ ਇਲੈਕਟ੍ਰੋਨਿਕ ਵਸਤੂਆਂ ਦੇ ਬਾਜ਼ਾਰ ਵਿੱਚ 15 ਫ਼ੀਸਦ ਹਿੱਸੇ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ.

image


ਅਨੁਰਾਗ ਸ਼ਰਮਾ ਚੰਡੀਗੜ੍ਹ ਦੇ ਜੰਮ ਪਾਲ ਹਨ. ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਚੰਡੀਗੜ੍ਹ ਦੇ ਸੇੰਟ ਏਨਸ ਸਕੂਲ ਅਤੇ ਉਸ ਤੋਂ ਬਾਅਦ ਐਸਡੀ ਕਾਲੇਜ ਤੋਂ ਬੀਕਾਮ ਕੀਤੀ. ਉਸ ਤੋਂ ਬਾਅਦ 2003 ‘ਚ ਫ਼ੋਰ ਸਕੂਲ ਆਫ਼ ਮੈਨੇਜਮਮੈਂਟ ਤੋੰ ਐਮਬੀਏ ਕੀਤੀ. ਇਲੈਕਟ੍ਰੋਨਿਕ ਵਸਤੂਆਂ ਦੇ ਬਾਜ਼ਾਰ ਦਾ ਉਨ੍ਹਾਂ ਨੂੰ ਵੱਡਾ ਤਜੁਰਬਾ ਹੈ.

image


ਔਨ੍ਰਾਗ ਸ਼ਰਮਾ ਦਾ ਕਹਿਣਾ ਹੈ ਕੇ ਉਹ ਆਪਣੇ ਕਾਰੋਬਾਰ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਸ਼ਾਮਿਲ ਕਰਣਗੇ. ਉਹ 1500 ਲੋਕਾਂ ਨੂੰ ਰੁਜਗਾਰ ਦੇਣ ਦਾ ਇਰਾਦਾ ਰੱਖਦੇ ਹਨ. ਉਹ ‘ਮੇਕ ਇਨ ਇੰਡੀਆ’ ਪ੍ਰੋਗਰਾਮ ਦੇ ਤਹਿਤ ਦੇਸ਼ ਵਿੱਚ ਹੀ ਫੈਕਟਰੀ ਲਾਉਣ ਦਾ ਇਰਾਦਾ ਵੀ ਰੱਖਦੇ ਹਨ.

ਉਨ੍ਹਾਂ ਨੂੰ ਭਰੋਸਾ ਹੈ ਕੇ ਆਉਣ ਵੇਲੇ ਸਮੇਂ ਵਿੱਚ ਮਾਰਕੇਟ ਦੀ ਹਾਲਾਤ ਵਿੱਚ ਸੁਧਾਰ ਆਵੇਗਾ. ਉਨ੍ਹਾਂ ਦਾ ਮੰਨਣਾ ਹੈ ਕੇ ਜਨਵਰੀ ਦੇ ਮਹੀਨੇ ‘ਚ ਮਾਰਕੇਟ ਵਿੱਚ ਮੁੜ ਤੇਜ਼ੀ ਆਵੇਗੀ.

ਲੇਖਕ: ਰਚੀ ਸ਼ਰਮਾ