ਕਸ਼ਮੀਰ ਦੀ ਪਹਿਲੀ ਮਹਿਲਾ ਫੂਟਬਾਲ ਕੋਚ ਨਾਦਿਆ

ਅੱਤਵਾਦ ਦੇ ਮਾਹੌਲ ‘ਚੋਂ ਗੁਜ਼ਰ ਰਹੇ ਕਸ਼ਮੀਰ ਵਿੱਚ ਕੁੜੀਆਂ ਨੂੰ ਫੂਟਬਾਲ ਖੇਡਣਾ ਸਿਖਾਉਂਦੀ ਹੈ ਨਾਦਿਆ. 

ਕਸ਼ਮੀਰ ਦੀ ਪਹਿਲੀ ਮਹਿਲਾ ਫੂਟਬਾਲ ਕੋਚ ਨਾਦਿਆ

Thursday August 10, 2017,

3 min Read

ਕਸ਼ਮੀਰ ਦਾ ਨਾਂਅ ਚੇਤੇ ਆਉਂਦੇ ਹੀ ਅੱਤਵਾਦ ਦਾ ਮਾਹੌਲ ਅੱਖਾਂ ਅੱਗੇ ਆਉਂਦਾ ਹੈ. ਪਰ ਉਸੇ ਕਸ਼ਮੀਰ ਵਿੱਚ ਅਮਨ ਕਾਇਮ ਹੋ ਜਾਣ ਦੀ ਇੱਕ ਉਮੀਦ ਜਗਾਉਂਦੀ ਹੈ 20 ਸਾਲ ਦੀ ਨਾਦਿਆ ਨਿਘਤ.

ਨਾਦਿਆ ਕਸ਼ਮੀਰ ਦੀ ਪਹਿਲੀ ਮਹਿਲਾ ਫੂਟਬਾਲ ਕੋਚ ਹੈ. ਇਨ੍ਹਾਂ ਕੋਲੋਂ ਫੂਟਬਾਲ ਖੇਡਣਾ ਸਿੱਖ ਕੇ ਕਈ ਨੌਜਵਾਨ ਕੌਮੀ ਪਧਰ ‘ਤੇ ਫੂਟਬਾਲ ਟੀਮ ਵਿੱਚ ਸ਼ਾਮਿਲ ਹੋ ਚੁੱਕੇ ਹਨ.

image


ਨਾਦਿਆ ਦੇ ਫੂਟਬਾਲ ਖੇਡਣ ਦੀ ਸ਼ੁਰੁਆਤ ਆਪਣੇ ਘਰ ਦੇ ਵੇਹੜੇ ਤੋਂ ਹੀ ਹੋਈ ਸੀ. ਫੇਰ ਉਹ ਸੜਕ ‘ਤੇ ਮੁੰਡਿਆਂ ਨਾਲ ਫੂਟਬਾਲ ਖੇਡਣ ਲੱਗੀ. ਨਾਦਿਆ ਨੇ ਫੂਟਬਾਲ ਦੀ ਕੋਚਿੰਗ ਲੈਣ ਦੀ ਇੱਛਾ ਜਾਹਿਰ ਕੀਤੀ. ਇਸ ਗੱਲ ਦਾ ਉਨ੍ਹਾਂ ਦੇ ਮਾਪਿਆਂ ਨੇ ਇਤਰਾਜ਼ ਕੀਤਾ. ਕਸ਼ਮੀਰ ਵਿੱਚ ਕੁੜੀਆਂ ਦਾ ਫੂਟਬਾਲ ਖੇਡਣਾ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ. ਅੱਤਵਾਦ ਕਰਕੇ ਇਹ ਸੋਚ ਹੋਰ ਵੀ ਡੂੰਘੀ ਹੋ ਗਈ ਹੈ.

ਪਰ ਨਾਦਿਆ ਨੇ ਆਪਣੀ ਜਿੱਦ ਕਾਇਮ ਰਖਦੇ ਹੋਏ ਫੂਟਬਾਲ ਖੇਡਣਾ ਸ਼ੁਰੂ ਕਰ ਦਿੱਤਾ. ਇਹ ਸਫ਼ਰ ਸੌਖਾ ਨਹੀਂ ਇਸ. ਘਰ ਵਿੱਚ ਉਨ੍ਹਾਂ ਦੀ ਮਾਂ ਨੇ ਅਤੇ ਬਾਹਰ ਮੁੰਡਿਆਂ ਨੇ ਉਨ੍ਹਾਂ ਦੇ ਸਾਹਮਣੇ ਔਕੜਾਂ ਲਾ ਦਿੱਤੀਆਂ. ਪਰ ਨਾਦਿਆ ਇਸ ਦਾ ਫੈਸਲਾ ਕਰ ਚੁੱਕੀ ਸੀ. ਉਨ੍ਹਾਂ ਨੇ ਫੂਟਬਾਲ ਖੇਡਣ ਲਈ ਆਪਣੇ ਕੇਸ਼ ਵੀ ਛੋਟੇ ਕਰਾ ਲਏ. ਉਨ੍ਹਾਂ ਨੇ 11 ਸਾਲ ਦੀ ਉਮਰ ਤੋਂ ਹੀ ਫੂਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ.

image


ਹੌਲੇ ਹੌਲੇ ਨਾਦਿਆ ਨੇ ਆਪਣੀ ਮਾਂ ਨੂੰ ਰਾਜ਼ੀ ਕਰ ਲਿਆ ਅਤੇ ਫੂਟਬਾਲ ਖੇਡਣ ਦੀ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ. ਪਰ ਗੁਆਂਡੀਆਂ ਨੇ ਇਸ ਗੱਲ ਦਾ ਵੀ ਐਤਰਾਜ਼ ਕੀਤਾ. ਨਾਦਿਆ ਦੇ ਮਾਪਿਆਂ ‘ਤੇ ਵੀ ਜ਼ੋਰ ਪਾਇਆ ਕੇ ਉਹ ਆਪਣੀ ਕੁੜੀ ਨੂੰ ਫੂਟਬਾਲ ਖੇਡਣ ਨੂੰ ਮਨ੍ਹਾਂ ਕਰ ਦੇਣ. ਪਰ ਮਾਪਿਆਂ ਨੇ ਕਿਸੇ ਦੀ ਨਹੀਂ ਸੁਣੀ. ਉਨ੍ਹਾਂ ਨੂੰ ਆਪਣੀ ਧੀ ‘ਤੇ ਭਰੋਸਾ ਸੀ.

ਨਾਦਿਆ ਨੂੰ ਫੂਟਬਾਲ ਖੇਡਣ ਦਾ ਇੰਨਾ ਚਾਅ ਹੋਇਆ ਕੇ ਉਹ ਕਰਫਿਊ ਦੇ ਦੌਰਾਨ ਵੀ ਫੂਟਬਾਲ ਖੇਡਣ ਜਾਇਆ ਕਰਦੀ ਸੀ. ਜਦੋਂ ਹਾਲਾਤ ਖ਼ਰਾਬ ਹੋ ਜਾਂਦੇ ਤਾਂ ਉਹ ਘਰ ਦੇ ਵੇਹੜੇ ‘ਚ ਹੀ ਪ੍ਰੇਕਟਿਸ ਕਰਦੀ.

ਉਸ ਦੇ ਨਾਲ ਖੇਡਦੇ ਮੁੰਡਿਆ ਨੇ ਉਸ ਨੂੰ ਕਿਹਾ ਕੇ ਉਹ ਹੁਣ ਉਸ ਦੇ ਨਾਲ ਫੂਟਬਾਲ ਨਹੀਂ ਖੇਡ ਸਕਦੇ ਕਿਉਂਕਿ ਹੋਰ ਮੁੰਡੇ ਉਨ੍ਹਾਂ ਨੂੰ ਇੱਕ ਕੁੜੀ ਨਾਲ ਫੂਟਬਾਲ ਖੇਡਣ ਲਈ ਮਿਹਣੇ ਦਿੰਦੇ ਹਨ. ਇਸ ਤੋਂ ਬਾਅਦ ਨਾਦਿਆ ਨੇ ਆਪਣੇ ਕੇਸ਼ ਮੁੰਡਿਆਂ ਜਿਹੇ ਕਰਾ ਲਏ.

ਨਾਦਿਆ ਨੂੰ 2010 ਅਤੇ 2011 ‘ਚ ਜੰਮੂ ਅਤੇ ਕਸ਼ਮੀਰ ਵੱਲੋਂ ਕੌਮੀ ਪਧਰ ‘ਤੇ ਖੇਡਣ ਦਾ ਮੌਕਾ ਮਿਲਿਆ. ਨਾਦਿਆ ਹੁਣ ਸ਼੍ਰੀਨਗਰ ‘ਚ ਫੂਟਬਾਲ ਦੀ ਤਿੰਨ ਅਕਾਦਮੀਆਂ ਚਲਾਉਂਦੀ ਹੈ. ਉਹ ਕੁੜੀਆਂ ਤੋਂ ਅਲਾਵਾ ਮੁੰਡਿਆਂ ਨੂੰ ਵੀ ਫੁਟਬਾਲ ਦੀ ਕੋਚਿੰਗ ਦਿੰਦੀ ਹੈ. ਉਨ੍ਹਾਂ ਦਾ ਕਹਿਣਾ ਹੈ ਕੇ ਕਸ਼ਮੀਰ ਦੇ ਹਾਲਾਤ ਵੇਖਦਿਆਂ ਉਹ ਹੋਰ ਕੁੜੀਆਂ ਲਈ ਫੂਟਬਾਲ ਖੇਡਣ ਦੀ ਰਾਹ ਸੌਖੀ ਕਰਨਾ ਚਾਹੁੰਦੀ ਹੈ.

ਉਹ ਕੁੜੀਆਂ ਨੂੰ ਸ਼੍ਰੀਨਗਰ ਦੇ ਬਖਸ਼ੀ ਸਟੇਡੀਅਮ ‘ਚ ਫੂਟਬਾਲ ਦੀ ਕੋਚਿੰਗ ਦਿੰਦੀ ਹੈ ਅਤੇ ਮੁੰਡਿਆਂ ਨੂੰ ਕਿਸੇ ਹੋਰ ਥਾਂ ‘ਤੇ. ਉਸਦੇ ਸਿਖਾਏ ਦੋ ਮੁੰਡਿਆਂ ਦਾ ਹੁਣ ‘ਅੰਡਰ 12’ ਲਈ ਕੌਮੀ ਪਧਰ ‘ਤੇ ਚੋਣ ਹੋ ਗਿਆ ਹੈ.