ਹਿਮਾਚਲ ਦੇ ਇੱਕ ਪਿੰਡ ‘ਚ ਸ਼ੁਰੂ ਹੋਇਆ ਆਰਗੇਨਿਕ ਖੇਤੀ ਦਾ ਸਟਾਰਟਅਪ 

ਲੋਕਾਂ ਦੀ ਸਿਹਤ ਠੀਕ ਰੱਖਣ ਲਈ ਦੇਸ਼ ਵਿੱਚ ਕਈ ਕਿਸਾਨਾਂ ਨੇ ਆਰਗੇਨਿਕ ਖੇਤੀ ਦੀ ਸ਼ੁਰੁਆਤ ਕਰ ਦਿੱਤੀ ਹੈ. ਆਰਗੇਨਿਕ ਖੇਤੀ ਮਤਲਬ ਡੰਗਰਾਂ ਦੇ ਗੋਹੇ ਜਾਂ ਕਚਰੇ ਤੋਂ ਬਣਾਈ ਗਈ ਖਾਦ ਨਾਲ ਖੇਤੀ ਕਰਨਾ. ਇਸਦਾ ਸਭ ਤੋ ਵੱਡਾ ਲਾਭ ਹੈ ਕੇ ਇਹ ਨਾਹ ਤਾਂ ਫਾਸਲ ਨੂੰ ਜ਼ਹਿਰੀਲਾ ਕਰਦੀ ਹੈ ਅਤੇ ਨਾਹ ਹੀ ਖੇਤੀ ਵਾਲੀ ਮਿੱਟੀ ਨੂੰ ਖ਼ਰਾਬ ਕਰਦੀ ਹੈ. 

0

ਸਮੇਂ ਦੇ ਨਾਲ ਨਾਲ ਲੋਕਾਂ ਦੀ ਖਾਣ-ਪੀਣ ਦੀਆਂ ਆਦਤਾਂ ਵੀ ਬਦਲ ਗਈਆਂ ਹਨ. ਲੋਕਾਂ ਕੋਲ ਇਹ ਸੋਚਣ ਦਾ ਸਮਾਂ ਵੀ ਨਹੀਂ ਹੈ ਕੇ ਉਹ ਖਾ ਕੀ ਰਹੇ ਹਨ. ਅਤੇ ਉਸ ਨਾਲ ਉਨ੍ਹਾਂ ਦੀ ਸਿਹਤ ‘ਤੇ ਕੀ ਅਸਰ ਪੈ ਰਿਹਾ ਹੈ. ਵੈਸੇ ਇਹ ਗੱਲ ਵੀ ਸਹੀ ਹੈ ਕੇ ਅਜਕਲ ਦੇ ਖੇਤੀ ਦੇ ਤਰੀਕੇ ਦੇ ਮੁਤਾਬਿਕ ਬਿਨਾਹ ਰਾਸਾਇਨਿਕ ਖਾਦ ਅਤੇ ਸਪ੍ਰੇ ਦੇ ਫ਼ਸਲ ਦੀ ਪੈਦਾਵਾਰ ਲਗਭਗ ਮੁਸ਼ਕਿਲ ਹੈ. ਪਰ ਇਨ੍ਹਾਂ ਰਾਸਾਇਨਿਕ ਖਾਦ ਅਤੇ ਸਪ੍ਰੇ ਦੀ ਵਰਤੋਂ ਨਾਲ ਪੈਦਾ ਕੀਤੀਆਂ ਸਬਜੀਆਂ ਅਤੇ ਫਲਾਂ ਕਰਕੇ ਲੋਕਾਂ ਨੂੰ ਗੰਭੀਰ ਬੀਮਾਰਿਆਂ ਵੀ ਲੱਗ ਰਹੀਆਂ ਹਨ.

ਇਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਲਈ ਦੇਸ਼ ਦੇ ਕਈ ਕਿਸਾਨਾਂ ਨੇ ਆਰਗੇਨਿਕ ਖੇਤੀ ਸ਼ੁਰੂ ਕੀਤੀ ਹੈ. ਆਰਗੇਨਿਕ ਖੇਤੀ ਯਾਨੀ ਡੰਗਰਾਂ ਦੇ ਗੋਹੇ ਅਤੇ ਹੋਰ ਅਜਿਹੇ ਕਚਰੇ ਤੋਂ ਬਣਾਈ ਖਾਦ ਨਾਲ ਕੀਤੀ ਜਾਂਦੀ ਹੈ. ਰਾਸਾਇਨਿਕ ਖਾਦਾਂ ਵਿੱਚ ਕੇਮਿਕਲ ਹੁੰਦੇ ਹਨ ਜਿਨ੍ਹਾਂ ਨਾਲ ਫ਼ਸਲ ਤਾਂ ਚੰਗੀ ਹੁੰਦੀ ਹੈ ਪਰ ਉਹ ਸਿਹਤ ਲਈ ਬਹੁਤ ਨੁਕਸਾਨ ਦੇਣ ਵਾਲੀ ਹੁੰਦੀ ਹੈ. ਇਸ ਨੂੰ ਵੇਖਦਿਆਂ ਲੋਕਾਂ ਦਾ ਵੀ ਅਤੇ ਕਿਸਾਨਾਂ ਦਾ ਰੁਝਾਨ ਵੀ ਆਰਗੇਨਿਕ ਖੇਤੀ ਵੱਲ ਵਧ ਰਿਹਾ ਹੈ.

ਅਜਿਹੀ ਹੀ ਕਹਾਣੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲ੍ਹੇ ਦੇ ਪਾਂਗਨਾ ਪਿੰਡ ਦੀ ਵੀ ਹੈ. ਕਰਸੋਗ ਇਲਾਕੇ ਵਿੱਚ ਪੈਂਦੇ ਇਸ ਪਿੰਡ ਦੇ ਕਿਸਾਨਾਂ ਦੇ ਗਰੁਪ ਨੇ ਆਰਗੇਨਿਕ ਖੇਤੀ ਦੀ ਸ਼ੁਰੁਆਤ ਕੀਤੀ ਹੈ. ਇਹ ਗਰੁਪ ਆਰਗੇਨਿਕ ਖੇਤੀ ਕਰਨ ਵਾਲੇ ਹੋਰ ਕਿਸਾਨਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ. ਇਸ ਗਰੁਪ ਦੀ ਸਥਾਪਨਾ ਕਰਨ ਵਾਲੇ ਸੋਮਕ੍ਰਿਸ਼ਨ ਗੌਤਮ ਨੇ ਅੱਠ ਵਰ੍ਹੇ ਪਹਿਲਾਂ ਇਹ ਮੁਹਿੰਮ ਸ਼ੁਰੂ ਕੀਤੀ ਸੀ. ਉਸ ਵੇਲੇ ਇਸ ਗਰੁਪ ਵਿੱਚ 12 ਕਿਸਾਨ ਸਨ. ਇਹ ਗਰੁਪ ਆਪਣੀਆਂ ਜ਼ਮੀਨਾਂ ‘ਤੇ 25 ਤਰ੍ਹਾਂ ਦੀਆਂ ਫਸਲਾਂ ਦੀ ਪੈਦਾਵਾਰ ਕਰ ਰਹੇ ਹਨ.

“ਇਸਰੋ ਵੱਲੋਂ ਹੋਏ ਇੱਕ ਸਰਵੇ ਦੇ ਦੌਰਾਨ ਪੁਲਾੜ ਸਟੇਸ਼ਨ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕੇ ਦੇਸ਼ ਦੀ ਲਗਭਗ 30 ਫੀਸਦ ਮਿੱਟੀ ਵਿੱਚ ਪੈਦਾਵਾਰ ਦੀ ਤਾਕਤ ਦੀ ਘਾਟ ਆ ਗਈ ਹੈ. ਦੇਸ਼ ਦਾ 25 ਫੀਸਦ ਇਲਾਕ ਮਾਰੂਥਲ ਹੈ. ਇਹ ਵੀ ਪਤਾ ਲੱਗਾ ਹੈ ਕੇ ਕੇਮਿਕਲ ਦੀ ਵਰਤੋਂ ਹੋਣ ਕਰਕੇ ਮਿੱਟੀ ਨੂੰ ਨੁਕਸਾਨ ਪਹੁੰਚ ਰਿਹਾ ਹੈ.

ਪਾਂਗਨਾ ਪਿੰਡ ਦੇ ਇਸ ਆਰਗੇਨਿਕ ਗਰੁਪ ਨੇ ਪਿੰਡ ਦੇ ਕਿਸਾਨਾਂ ਦੀ ਸਮੱਸਿਆਵਾਂ ਦੇ ਸਮਾਧਾਨ ਲਈ ਪੰਗਾਨਾ ਸ਼ਾੱਪ ਬਣਾਈ ਹੋਈ ਹੈ ਜਿੱਥੇ ਉਨ੍ਹਾਂ ਨੂੰ ਫਸਲਾਂ ਦੀ ਪੈਦਾਵਾਰ ਵਧਾਉਣ ਅਤੇ ਉਸ ਦੀ ਸਹੀ ਕੀਮਤ ਲੈਣ ਲਈ ਮਾਰਕੇਟ ਦਾ ਪਤਾ ਲਾਉਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ. ਉਨ੍ਹਾਂ ਨੂੰ ਆਰਗੇਨਿਕ ਖੇਤੀ ਬਾਰੇ ਦੱਸਿਆ ਜਾਂਦਾ ਹੈ. ਉਨ੍ਹਾਂ ਨੂੰ ਇਹ ਗੱਲ ਸਮਝਾਈ ਜਾਂਦੀ ਹੈ ਕੇ ਦੁਨਿਆ ਬਾਹਰ ਵਿੱਚ ਲੋਕ ਹੁਣ ਰਾਸਾਇਨਿਕ ਖਾਦਾਂ ਨਾਲ ਪੈਦਾ ਕੀਤੀਆਂ ਸਬਜੀਆਂ ਜਾਂ ਫਲਾਂ ਤੋਂ ਪਰਹੇਜ਼ ਕਰ ਰਹੇ ਹਨ. ਇਸ ਲਈ ਆਰਗੇਨਿਕ ਖੇਤੀ ਕਰਕੇ ਹੀ ਹੁਣ ਫ਼ਸਲ ਦੀ ਚੰਗੀ ਕੀਮਤ ਲਈ ਜਾ ਸਕਦੀ ਹੈ.