ਪੁਰਾਣੇ ਜੁੱਤੇ-ਚੱਪਲਾਂ ਨੂੰ ਨਵਾਂ ਬਣਾ ਕੇ ਗਰੀਬਾਂ ਨੂੰ ਦਿੰਦੇ ਨੇ ਇਹ ਦੋ ਨੌਜਵਾਨ 

ਬੇਕਾਰ ਸਮਝ ਕੇ ਸੁੱਟ ਦਿੱਤੇ ਜਾਣ ਵਾਲੇ ਜੁੱਤੇ-ਚੱਪਲਾਂ ਨੂੰ ਨਵਾਂ ਬਣਾ ਕੇ ਆਨਲਾਈਨ ਵੇਚਣ ਦਾ ਸਟਾਰਟਅਪ ਸ਼ੁਰੂ ਕੀਤਾ ਹੈ ਸ਼੍ਰੀਅੰਸ਼ ਅਤੇ ਰਮੇਸ਼ ਨੇ. ਉਨ੍ਹਾਂ ਦੀ ਕੰਪਨੀ ਦਾ ਨਾਂ ਹੈ ਗ੍ਰੀਨਸੋਲ 

0

ਗ੍ਰੀਨਸੋਲ ਇੱਕ ਅਜਿਹਾ ਸਟਾਰਟਅਪ ਹੈ ਜੋ ਹੁਣ ਤਕ 25 ਹਜ਼ਾਰ ਤੋਂ ਵੀ ਵਧ ਜੁੱਤੇ-ਚੱਪਲ ਠੀਕ ਕਰਕੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਲੋੜਮੰਦ ਲੋਕਾਂ ਤਕ ਪਹੁੰਚਾ ਚੁੱਕਾ ਹੈ. ਇੱਕ ਅਨੁਮਾਨ ਦੇ ਮੁਤਾਬਿਕ ਦੇਸ਼ ਵਿੱਚ ਲਗਭਗ 35 ਕਰੋੜ ਅਜਿਹੇ ਜੁੱਤੇ-ਚੱਪਲ ਹਨ ਜੋ ਪਲਾਸਟਿਕ ਜਾਂ ਅਜਿਹੇ ਹੀ ਕਿਸੇ ਹੋਰ ਮਟੀਰੀਅਲ ਦੇ ਬਣੇ ਹੋਏ ਹਨ. ਇਨ੍ਹਾਂ ਨੂੰ ਸੁੱਟ ਦੇਣ ‘ਤੇ ਵਾਤਾਵਰਣ ਨੂੰ ਬਹੁਤ ਨੁਕਸਾਨ ਹੁੰਦਾ ਹੈ.

ਜਦੋਂ ਤੁਹਾਡੇ ਜੁੱਤੇ-ਚੱਪਲ ਘਿੱਸ ਜਾਂਦੇ ਹਨ ਤਾਂ ਤੁਸੀਂ ਉਨ੍ਹਾਂ ਦਾ ਕੀ ਕਰਦੇ ਹੋ. ਉਨ੍ਹਾਂ ਨੂੰ ਸੁੱਟ ਦਿੰਦੇ ਹੋ. ਅਜਿਹੇ ਹੀ ਬੇਕਾਰ ਜੁੱਟੇ-ਚੱਪਲਾਂ ਨੂੰ ਠੀਕ ਕਰਕੇ ਅਤੇ ਨਵਾਂ ਲੁੱਕ ਦੇ ਕੇ ਮੁੜ ਵੇਚਣ ਵਾਲਾ ਸਟਾਰਟਅਪ ਸ਼ੁਰੂ ਕੀਤਾ ਹੈ ਸ਼੍ਰੀਅੰਸ਼ ਭੰਡਾਰੀ ਅਤੇ ਰਮੇਸ਼ ਨੇ. ਉਨ੍ਹਾਂ ਦੀ ਕੰਪਨੀ ਦਾ ਨਾਂ ਹੈ ‘ਗ੍ਰੀਨਸੋਲ’. ਇਨ੍ਹਾਂ ਨੇ ਸਾਲ 2014 ਵਿੱਚ ਇਸ ਕੰਪਨੀ ਦੀ ਸ਼ੁਰੁਆਤ ਕੀਤੀ ਸੀ. ਗ੍ਰੀਨਸੋਲ ਹੁਣ ਤਕ 25 ਹਜ਼ਾਰ ਤੋਂ ਵਧ ਪੁਰਾਣੇ ਜੁੱਤੇ-ਚੱਪਲ ਠੀਕ ਕਰਕੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਲੋੜਮੰਦ ਲੋਕਾਂ ਤਕ ਪਹੁੰਚਾ ਚੁੱਕੇ ਹਨ.

ਇਨ੍ਹਾਂ ਦੀ ਮੁਹਿਮ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਬੇਕਾਰ ਅਤੇ ਪੁਰਾਣੇ ਹੋ ਚੁੱਕੇ ਜੁੱਤੇ-ਚੱਪਲ ਇਨ੍ਹਾਂ ਨੂੰ ਦਾਨ ਕੀਤੇ. ਇਸ ਲਈ ਏਕਸਿਸ ਬੈੰਕ, ਇੰਡੀਆਬੁੱਲਸ, ਟਾਟਾ ਪਾਵਰ ਅਤੇ ਡੀਟੀਡੀਸੀ ਜਿਹੇ ਵੱਡੇ ਕਾਰਪੋਰੇਟ ਕੰਪਨੀਆਂ ਨੇ ਉਨ੍ਹਾਂ ਦੀ ਮਦਦ ਕੀਤੀ. ਉਨ੍ਹਾਂ ਨੇ ਹਰ ਜੋੜੇ ਲਈ 200 ਰੁਪੇ ਦਾ ਭੁਗਤਾਨ ਵੀ ਕੀਤਾ.

ਗ੍ਰੀਨਸੋਲ ਦੇ ਮੁੱਖ ਕਾਰਜਕਾਰੀ ਸ਼੍ਰੀਅੰਸ਼ ਦਾ ਕਹਿਣਾ ਹੈ ਕੇ ਉਨ੍ਹਾਂ ਦੇ ਪ੍ਰਮੋਟਰ ਇਸ ਕੰਮ ਵਿੱਚ ਬਹੁਤ ਦਿਲਚਸਪੀ ਲੈ ਰਹੇ ਹਨ. ਉਹ 500 ਤੋਂ ਲੈ ਕੇ 1500 ‘ਚ ਉਨ੍ਹਾਂ ਕੋਲੋਂ ਚੱਪਲਾਂ ਅਤੇ ਜੁੱਤੇ ਖਰੀਦ ਕੇ 10 ਜਾਂ 20 ਫ਼ੀਸਦ ਦਾ ਫਾਇਦਾ ਲੈ ਕੇ ਮਾਰਕੇਟ ਵਿੱਚ ਵੇਚ ਦਿੰਦੇ ਹਨ.

ਸ਼੍ਰੀਅੰਸ਼ ਅਤੇ ਰਮੇਸ਼ ਦੇ ਮੰਨ ਵਿੱਚ ਜਦੋਂ ਪਹਿਲੀ ਵਾਰੀ ਇਹ ਵਿਚਾਰ ਆਇਆ ਤਾਂ ਉਨ੍ਹਾਂ ਨੇ ਜੁੱਤੇ ਬਣਾਉਣ ਦੀ ਫੈਕਟਰੀ ਜਾ ਕੇ ਇਸ ਕੰਮ ਨੂੰ ਸਮਝਿਆ.

ਸ਼੍ਰੀਅੰਸ਼ ਰਾਜਸਥਾਨ ਦੇ ਉਦੇਪੁਰ ਦੇ ਰਹਿਣ ਵਾਲੇ ਹਨ ਅਤੇ ਰਮੇਸ਼ ਉੱਤਰਖੰਡ ਦੇ ਨਿਵਾਸੀ ਹਨ. ਦੋਵਾਂ ਦੀ ਮੁਲਾਕਤ ਮੁੰਬਈ ਵਿੱਚ ਇੱਕ ਟ੍ਰੇਨਿੰਗ ਦੇ ਦੌਰਾਨ ਹੋਈ. ਦੋਵਾਂ ਨੇ ਇਹ ਵਿਚਾਰ ਸਾਂਝਾ ਕੀਤਾ ਕੇ ਉਹ ਬੇਕਾਰ ਹੋ ਜਾਣ ਵਾਲੇ ਜੁੱਤੇ ਅਤੇ ਚੱਪਲਾਂ ਨੂੰ ਨਵਾਂ ਕਰਕੇ ਵੇਚਣ. ਦੋਵਾਂ ਨੇ ਜੁੱਤੇ ਬਣਾਉਣ ਵਾਲੀ ਫੈਕਟਰੀ ਵਿੱਚ ਜਾ ਕੇ ਕੰਮ ਵੇਖਿਆ. ਉਸ ਵੇਲੇ ਉਨ੍ਹਾਂ ਨੂੰ ਪਤਾ ਲੱਗਾ ਕੇ ਦੇਸ਼ ਵਿੱਚ ਬੇਕਾਰ ਮੰਨੇ ਜਾਣ ਵਾਲੇ ਜੁੱਤੇ-ਚੱਪਲਾਂ ਦੀ ਗਿਣਤੀ 35 ਕਰੋੜ ਦੇ ਲਗਭਗ ਹੈ. ਇਹ ਪਲਾਸਟਿਕ ਜਿਹੇ ਕਿਸੇ ਮਟੀਰੀਅਲ ਤੋਂ ਬਣਦੇ ਹਨ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ.

ਦੁੱਜੇ ਪਾਸੇ ਦੇਸ਼ ਵਿੱਚ ਹਜ਼ਾਰਾਂ ਹੀ ਅਜਿਹੇ ਲੋਕ ਹਨ ਜੋ ਗਰੀਬੀ ਕਰਕੇ ਜੁੱਤੇ-ਚੱਪਲਾਂ ਨਹੀਂ ਖਰੀਦ ਸਕਦੇ. ਉਹ ਨੰਗੇ ਪੈਰੀਂ ਰਹਿਣ ਨੂੰ ਮਜਬੂਰ ਹਨ. ਇਸੇ ਵਿਚਾਰ ਨੇ ਦੋਵਾਂ ਨੂੰ ਇੱਕ ਸਟਾਰਟਅਪ ਸ਼ੁਰੂ ਕਰਨ ਵੱਲ ਲਾਇਆ. ਇਸ ਤਰ੍ਹਾਂ ਗ੍ਰੀਨਸੋਲ ਦੀ ਨੀਂਹ ਰੱਖੀ ਗਈ.

ਦੋਵਾਂ ਨੇ ਮੁੰਬਈ ਵਿੱਚ ਕਈ ਥਾਵਾਂ ‘ਤੇ ਦਾਨ ਪੇਟੀਆਂ ਰੱਖ ਕੇ ਲੋਕਾਂ ਕੋਲੋਂ ਬੇਕਾਰ ਹੋ ਚੁੱਕੇ ਜੁੱਤੇ-ਚੱਪਲਾਂ ਲੈਣੇ ਸ਼ੁਰੂ ਕੀਤੇ. ਇਸ ਤੋਂ ਬਾਅਦ ਉਨ੍ਹਾਂ ਨੇ ਇਸ ਲਈ ਕੂਰੀਅਰ ਸੇਵਾ ਦੀ ਮਦਦ ਵੀ ਲਈ. ਹੁਣ ਉਨ੍ਹਾਂ ਦਾ ਇਹ ਕਾਰੋਬਾਰ ਚੱਲ ਪਿਆ ਹੈ. ਦੋਵੇਂ ਇਸ ਕੰਮ ਤੋਂ ਖੁਸ਼ ਵੀ ਹਨ. ਗਰੀਬ ਲੋਕਾਂ ਦੇ ਪੈਰਾਂ ਵਿੱਚ ਚੱਪਲਾਂ ਵੇਖ ਕੇ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ.