ਪਤਨੀ ਨੂੰ ਮਿਲਣ ਲਈ ਸਾਈਕਲ ਤੇ ਪਾਰ ਕੀਤੇ 8 ਮੁਲਕ, ਸਵੀਡਨ ਜਾ ਪੁੱਜੇ

0

ਕਹਾਣੀ ਜਾਪਦੀ ਤਾਂ ਪੂਰੀ ਤਰਾਂਹ ਫਿਲਮੀ ਹੈ, ਪਰ ਹੈ ਇਹ ਜਿਉਂਦੇ-ਜਾਗਦੇ ਇਨਸਾਨ ਦੀ ਜੋ ਆਪਣੀ ਪਤਨੀ ਨੂੰ ਮਿਲਣ ਲਈ ਸਾਈਕਲ ਤੇ ਸੱਤ ਸਮੁੰਦਰ ਲੰਘ ਗਿਆ.

ਕਹਾਣੀ ਸਿਨੇਮਾਈ ਜੇਹੀ ਹੈ. ਦਿੱਲੀ 'ਚ ਰਹਿਣ ਵਾਲਾ ਇਕ ਗਰੀਬ ਘਰ ਦਾ ਮੁੰਡਾ ਵਿਦੇਸ਼ ਤੋਂ ਆਈ ਇਕ ਮੁਟਿਆਰ ਨੂੰ ਮਿਲਦਾ ਹੈ, ਦੋਹਾਂ ਨੂੰ ਇਕ-ਦੁਜੇ ਪਿਆਰ ਹੋ ਜਾਂਦਾ ਹੈ, ਥੋੜੇ ਸਮੇਂ ਬਾਅਦ ਕੁੜੀ ਵਾਪਸ ਆਪਣੇ ਵਤਨ ਪਰਤ ਜਾਂਦੀ ਹੈ. ਮੁੰਡਾ ਉਸਨੂੰ ਵਿਸ਼ਵਾਸ ਦਿੰਦਾ ਹੈ ਕੀ ਇਕ ਦਿਨ ਉਹ ਉਸਨੂੰ ਮਿਲਣ ਜਰੁਰ ਆਵੇਗਾ। ਫੇਰ ਇਕ ਦਿਨ ਉਹ ਇਕ ਸਾਈਕਲ ਲੈ ਕੇ ਨਿਕਲ ਪੈਂਦਾ ਹੈ ਆਪਣੇ ਵਾਦੇ ਨੂੰ ਪੂਰਾ ਕਰਨ.

ਕਹਾਣੀ ਡਾਕਟਰ ਪ੍ਰਦ੍ਯੁਮਨ ਕੁਮਾਰ ਮਹਾਨੰਦਿਆ ਦੀ ਅਤੇ ਸਵੀਡਨ ਤੋਂ ਦਿੱਲੀ ਆਈ ਮੁਟਿਆਰ ਚਾਰਲੋਟ ਵੋਨ ਸ਼ੇਦਵਿਨ ਦੀ.

ਉੜੀਸਾ 'ਚ 1949 'ਚ ਇਕ ਗ਼ਰੀਬ ਪਰਿਵਾਰ ਵਿੱਚ ਜਮੇੰ ਡਾਕਟਰ ਦ੍ਯੁਮਨ ਕੁਮਾਰ ਮਹਾਨੰਦਿਆ, ਜਿਹਨਾਂ ਨੂੰ ਪਿਆਰ ਨਾਲ ਪੀਕੇ ਕਿਹਾ ਜਾਂਦਾ ਹੈ, ਇਕ ਜਨਮਜਾਤ ਕਲਾਕਾਰ ਸਨ. ਚਿੱਤਰਕਲਾ ਤਾਂ ਉਹ ਨਾਲ ਲੈ ਕੇ ਹੀ ਜਮੇੰ ਸਨ. ਪਰ ਗ਼ਰੀਬੀ ਅਤੇ ਸਮਾਜਿਕ ਤੌਰ ਤੇ ਨੀਵੀਂ ਜਾਤੀ ਤੋਂ ਸਮਝੇ ਜਾਣ ਵਾਲੇ ਪੀਕੇ ਨੂੰ ਕਿਤ੍ਤੋੰ ਵੀ ਸਹਾਰਾ ਨਾ ਮਿਲਿਆ। ਕਿਸੇ ਤਰਾਂਹ ਔਕੜਾਂ ਪਾਰ ਕਰਦੇ ਹੋਏ ਉਹ ਦਿੱਲੀ ਵਿੱਖੇ ਕਾੱਲੇਜ ਆਫ਼ ਆਰਟ੍ਸ 'ਚ ਦਾਖ਼ਿਲਾ ਲੈਣ ਵਿੱਚ ਸਫ਼ਲ ਹੋ ਗਏ. ਕੁਝ ਹੀ ਸਮੇਂ ਦੌਰਾਨ ਉਹਨਾਂ ਨੇ ਪੋਰਟਰੇਟ ਬਣਾਉਣ ਦੀ ਕਲਾ ਵਿੱਚ ਨਾ ਕੇਵਲ ਮਹਾਰਤ ਹਾਸਿਲ ਕਰ ਲਈ ਪਰੰਤੂ ਚੰਗਾ ਨਾਂ ਕਮਾ ਲਿਆ.

ਸਾ; 1975 ਵਿਚ ਸਵੀਡਨ ਤੋਂ 19 ਵਰ੍ਹੇ ਦੀ ਚਾਰਲੋਟ ਵੋਨ ਸ਼ੇਦਵਿਨ ਉਸਨੂੰ ਮਿਲਣ ਆਈ. ਉਹ ਉਸ ਵੇਲੇ ਲੰਦਨ ਵਿੱਖੇ ਪੜ੍ਹਾਈ ਕਰ ਰਹੀ ਸੀ. ਪੀਕੇ ਬਾਰੇ ਸੁਣ ਕੇ ਉਹ ਭਾਰਤ ਆਈ ਤੇ ਦਿੱਲੀ ਜਾਕੇ ਪੀਕੇ ਨਾਲ ਮੁਲਾਕਾਤ ਕੀੱਤੀ। ਫੇਰ ਹੋਈ ਫਿਲਮੀ ਕਹਾਣੀ ਦੀ ਸ਼ੁਰੁਆਤ। ਪੀਕੇ ਚਾਰਲੋਟ ਦੀ ਸੁੰਦਰਤਾ ਦਾ ਮੁਰੀਦ ਹੋ ਗਿਆ ਅਤੇ ਕੁੜੀ ਪੀਕੇ ਦੀ ਸਾਦਗੀ ਤੇ ਡੁੱਲ ਗਈ.

ਚਾਰਲੋਟ ਨੇ ਆਪਣਾ ਨਾਂ ਬਦਲ ਕੇ ਭਾਰਤੀ ਕੁੜੀਆਂ ਵਾਲਾ ਨਾਂ 'ਚਾਰੁਲਤਾ' ਰੱਖ ਲਿਆ. ਦੋਹਾਂ ਨੇ ਭਾਰਤੀ ਰਿਵਾਜ਼ ਦੇ ਮੁਤਾਬਿਕ ਵਿਆਹ ਕਰ ਲਿਆ. ਕੁਝ ਦਿਨਾਂ ਬਾਅਦ ਚਾਰਲੋਟ ਨੇ ਆਪਨੇ ਵਤਨ ਪਰਤਣ ਦੀ ਤਿਆਰੀ ਕਰ ਲਈ ਅਤੇ ਪੀਕੇ ਨੂੰ ਵੀ ਨਾਲ ਹੀ ਚੱਲਣ ਲਈ ਆਖਿਆ। ਪਰ ਪੀਕੇ ਨੇ ਕਿਹਾ ਕੀ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਅਤੇ ਆਪਣੀ ਕਮਾਈ ਤੇ ਖਰਚੇ 'ਤੇ ਹੀ ਉਸਨੂੰ ਮਿਲਣ ਆਵੇਗਾ। ਚਾਰਲੋਟ ਚਲੀ ਗਈ. ਦੋਹਾਂ ਨੇ ਪੱਤਰਾਂ ਰਾਹੀਂ ਰਾਫਤਾ ਕਾਇਮ ਰਖਿਆ।

ਗਰੀਬੀ ਕਰਕੇ ਪੀਕੇ ਕੁਝ ਕਰ ਨਹੀਂ ਸੀ ਪਾ ਰਿਹਾ। ਪਰ ਉਸ ਦੇ ਦਿਲ ਵਿੱਚ ਚਾਰਲੋਟ ਨਾਲ ਕੀਤੇ ਵਾਦੇ ਨੂੰ ਪੂਰਾ ਕਰਨ ਦੀ ਲਾਲਸਾ ਵੱਧਦੀ ਜਾ ਰਹੀ ਸੀ. ਫੇਰ ਇਕ ਦਿਨ ਉਸ ਨੇ ਇਕ ਵੱਡਾ ਫੈਸਲਾ ਕੀਤਾ। ਉਸਨੇ ਆਪਣਾ ਸਮਾਨ ਵੇਚਿਆ ਤੇ ਇਕ ਪੁਰਾਣਾ ਸਾਈਕਲ ਲੈ ਲਿਆ. ਇਕ ਝੋਲ੍ਹੇ 'ਚ ਆਪਨੇ ਕਪੜੇ ਤੇ ਹੋਰ ਜਰੂਰਤ ਦਾ ਸਮਾਨ ਪਾ ਕੇ ਉਹ ਤੁਰ ਪਿਆ. ਸਾਲ 1978 ਦੇ ਆਖਿਰੀ ਦਿਨਾਂ 'ਚ ਉਹਨਾਂ ਨੇ ਆਪਣੇ ਪਿਆਰ ਨੂੰ ਮਿਲਣ ਲਈ ਯਾਤਰਾ ਸ਼ੁਰੂ ਕੀਤੀ।

ਦਿੱਲੀ ਤੋਂ ਸਾਈਕਲ ਤੇ ਯਾਤਰਾ ਕਰਦੇ ਹੋਏ ਉਹ ਅੰਮ੍ਰਿਤਸਰ ਜਾ ਪਹੁੰਚੇ। ਉਥੋਂ ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਦਾਖਿਲ ਹੋਏ. ਫੇਰ ਇਰਾਨ, ਟਰਕੀ, ਬੁਲਗਾਰੀਆ, ਯੁਗੋਸ੍ਲਾਵਿਆ, ਜਰਮਨੀ, ਆਸਟਰੀਆ ਹੁੰਦੇ ਹੋਏ ਡੇਨਮਾਰਕ ਪਹੁੰਚ ਗਏ. ਰਾਹ 'ਚ ਕਈ ਵਾਰ ਉਹਨਾਂ ਦਾ ਸਾਈਕਲ ਖ਼ਰਾਬ ਹੋਇਆ, ਕਈ ਵਾਰ ਭੂੱਖ ਵੀ ਬਰਦਾਸ਼ਤ ਕਰਨੀ ਪਈ. ਪਰ ਹੌਂਸਲਾ ਨਹੀਂ ਛੱਡਿਆ।

ਲੱਗਭੱਗ ਚਾਰ ਮਹੀਨੇ ਅਤੇ ਤਿੰਨ ਹਫਤਿਆਂ ਦੀ ਸਾਈਕਲ ਯਾਤਰਾ ਕਰਕੇ ਆਖ਼ਿਰਕਾਰ ਪੀਕੇ ਸਵੀਡਨ ਦੇ ਇਲਾਕੇ ਗੋਥੇਨਬਰਗ ਜਾ ਪੁੱਜੇ। ਭਾਵੇਂ ਉਹਨਾਂ ਦਿਨਾਂ 'ਚ ਬਹੁਤੇ ਦੇਸ਼ਾਂ ਵਿੱਚ ਵੀਜ਼ਾ ਦੀ ਲੋੜ ਨਹੀਂ ਸੀ ਹੁੰਦੀ। ਪਰ ਸਵੀਡਨ ਦੇ ਅਧਿਕਾਰੀ ਇਕ ਅਜਿਹੇ ਇਨਸਾਨ ਨੂੰ ਵੇਖ ਕੇ ਹੈਰਾਨ ਹੋ ਗਏ ਜਿਹੜਾ ਭਾਰਤ ਤੋਂ ਸਾਈਕਲ ਯਾਤਰਾ ਕਰਦਾ ਹੋਇਆ ਉਹਨਾਂ ਦੇ ਮੁਲਕ ਜਾ ਪੁੱਜਾ ਸੀ. ਉਸਨੇ ਚਾਰਲੋਟ ਨਾਲ ਵਿਆਹ ਹੋਣ ਦੀ ਗੱਲ ਦੱਸੀ ਅਤੇ ਵਿਆਹ ਦੀਆਂ ਫੋਟੂਆਂ ਵਖਾਈਆਂ। ਅਧਿਕਾਰੀ ਹੋਰ ਵੀ ਹੈਰਾਨ ਹੋਏ ਇਹ ਜਾਣ ਕੇ ਕੀ ਯੂਰੋਪ ਦੇ ਸ਼ਾਹੀ ਪਰਿਵਾਰ ਦੀ ਕੁੜੀ ਇਕ ਗ਼ਰੀਬ ਭਾਰਤੀ ਮੁੰਡੇ ਨਾਲ ਕਿਵੇਂ ਵਿਆਹ ਕਰ ਸਕਦੀ ਹੈ. ਪੀਕੇ ਨੂੰ ਵੀ ਜਦੋਂ ਇਹ ਪਤਾ ਲੱਗਾ ਕੀ ਉਸਦੀ ਪਤਨੀ ਸ਼ਾਹੀ ਪਰਿਵਾਰ ਨਾਲ ਸੰਬੰਧ ਰਖਦੀ ਹੈ ਤਾਂ ਉਹ ਆਪ ਵੀ ਪਰੇਸ਼ਾਨ ਹੋ ਗਏ ਤੇ ਸੋਚਣ ਪੈ ਗਏ ਕੀ ਕਿੱਤੇ ਚਾਰਲੋਟ ਉਸਨੂੰ ਮਿਲਣ ਤੋਂ ਨਾਹਂ ਨਾ ਕਰ ਦੇਵੇ।

ਦੂਜੇ ਪਾਸੇ ਜਦੋਂ ਚਾਰਲੋਟ ਨੂੰ ਪਤਾ ਲੱਗਾ ਕੀ ਕੋਈ ਭਾਰਤੀ ਮੁੰਡਾ ਪੰਜ ਮਹੀਨੇ ਸਾਈਕਲ ਚਲਾ ਕੇ ਸਵੀਡਨ ਆਇਆ ਹੈ ਤਾਂ ਉਹ ਵੀ ਉਸਨੂੰ ਵੇਖਣ ਗੋਥੇਨਬਰਗ ਪਹੁੰਚ ਗਈ ਤੇ ਆਪਣੇ ਪਤੀ ਦਾ ਸੁਆਗਤ ਕੀਤਾ। ਸ਼ਾਹੀ ਪਰਿਵਾਰ ਨੇ ਵੀ ਸ਼ਾਹੀ ਰਿਵਾਜ਼ ਛੱਡ ਕੇ ਇਕ ਗੈਰ-ਯੂਰੋਪੀਨ ਮੁੰਡੇ ਨੂੰ ਆਪਣੇ ਨਾਲ ਰਹਿਣ ਦੀ ਇਜਾਜ਼ਤ ਦੇ ਦੀੱਤੀ।

ਵਿਆਹ ਦੇ 40 ਸਾਲਾਂ ਬਾਅਦ ਡਾਕਟਰ ਦ੍ਯੁਮਨ ਕੁਮਾਰ ਮਹਾਨੰਦਿਆ ਅੱਜ ਸਵੀਡਨ ਵਿੱਖੇ ਊਰਿਆ ਸਭਿਆਚਾਰ ਦੇ ਭਾਰਤੀ ਮੁਖੀ ਵੱਜੋਂ ਕੰਮ ਕਰਦੇ ਹਨ. ਉਹ ਉਹਨਾਂ ਦੀ ਪਤਨੀ ਚਾਰਲੋਟ ਉਰਫ਼ ਚਾਰੁਲਤਾ ਅਤੇ ਦੋ ਬੱਚਿਆਂ ਨਾਲ ਸਵੀਡਨ ਵਿੱਖੇ ਹੀ ਰਹਿੰਦੇ ਹਨ.

ਕਿਸੇ ਸਮੇਂ ਉਹਨਾਂ ਨੂੰ ਨੀਵੀਂ ਜਾਤੀ ਦਾ ਹੋਣ ਕਰਕੇ ਨੇੜੇ ਨਾ ਲੱਗਣ ਦੇਣ ਵਾਲੇ ਉਹਨਾਂ ਨੇ ਪਿੰਡ ਦੇ ਲੋਕ ਹੁਣ ਉਹਨਾਂ ਦਾ ਭਰਪੂਰ ਸੁਆਗਤ ਕਰਦੇ ਹਨ.

ਲੇਖਕ: ਦ ਲੋਜਿਕਲ ਇੰਡੀਅਨ

ਅਨੁਵਾਦ: ਅਨੁਰਾਧਾ ਸ਼ਰਮਾ