ਰਾਜੀਵ ਨੇ ਕੱਲੇ ਹੀ ਪੜ੍ਹਾ ਕੇ 15 ਸਾਲਾਂ 'ਚ ਖੜੀ ਕਰ ਦਿੱਤੀ ਨੌਜਵਾਨ ਅਫ਼ਸਰਾਂ ਦੀ ਫ਼ੌਜ਼  

0

ਛਤੀਸਗੜ੍ਹ ਦੀ ਰਾਜਧਾਨੀ ਰਾਇਪੁਰ 'ਚ ਰਹਿਣ ਵਾਲੇ ਐਮ ਰਾਜੀਵ ਕੇਂਦਰੀ ਆਬਕਾਰੀ ਵਿਭਾਗ ਵਿੱਚ ਕੰਮ ਕਰਦੇ ਹਨ. ਉਨ੍ਹਾਂ ਦਾ ਪਿਛੋਕੜ ਤਾਂ ਝਾਰਖੰਡ ਦਾ ਹੈ ਪਰ ਉਹ ਨੌਕਰੀ ਕਰਕੇ ਰਾਇਪੁਰ ਰਹਿੰਦੇ ਹਨ. ਉਨ੍ਹਾਂ ਨੂੰ ਚੰਗਾ ਨਹੀਂ ਸੀ ਲਗਦਾ ਕੀ ਛਤੀਸਗੜ੍ਹ ਦੇ ਨੌਜਵਾਨ ਚੰਗੀ ਪੜ੍ਹਾਈ ਕਰਕੇ ਵੀ ਵੱਡ ਵੱਧੀਆ ਨੌਕਰੀਆਂ ਵਾਲੀ ਮੁਕਾਬਲਾ ਪ੍ਰੀਖਿਆਵਾਂ 'ਚ ਕਾਮਯਾਬ ਕਿਓਂ ਨਹੀਂ ਹੁੰਦੇ? ਇਸ ਵਿਚਾਰ ਨਾਲ ਪ੍ਰੇਰਿਤ ਹੋ ਕੇ ਉਨ੍ਹਾਂ ਨੇ 15 ਸਾਲ ਪਹਿਲਾਂ 'ਯੁਵਾ' ਨਾਂ ਦੀ ਇਕ ਸੰਸਥਾ ਬਣਾਈ ਸੀ ਅਤੇ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ. ਉਸ ਵਿਚਾਰ ਅਤੇ ਮਿਹਨਤ ਦੇ ਸਦਕੇ ਰਾਜੀਵ ਨੇ ਪਿਛਲੇ 15 ਸਾਲਾਂ ਦੇ ਦੌਰਾਨ ਨੌਜਵਾਨ ਅਫ਼ਸਰਾਂ ਦੀ ਪੂਰੀ ਫ਼ੌਜ਼ ਖੜੀ ਕਰ ਦਿੱਤੀ।

ਰਾਜੀਵ ਦੀ ਪੋਸਟਿੰਗ ਰਾਇਪੁਰ 'ਚ 22 ਸਾਲ ਪਹਿਲਾਂ ਹੋਈ ਸੀ. ਉਸ ਵੇਲੇ ਉਨ੍ਹਾਂ ਨੂੰ ਮਹਿਸੂਸ ਹੁੰਦਾ ਸੀ ਕੇ ਇੱਥੇ ਦੇ ਨੌਜਵਾਨ ਮਿਹਨਤ ਕਰਨ ਦੇ ਬਾਵਜੂਦ ਪ੍ਰਤਿਯੋਗੀ ਪ੍ਰੀਖਿਆਵਾਂ 'ਚ ਪਿੱਛੇ ਰਹਿ ਜਾਂਦੇ ਹਨ. ਉਨ੍ਹਾਂ ਨੇ ਵਧੀਆ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆਪ ਕੋਚਿੰਗ ਦੇ ਕੇ ਪ੍ਰੀਖਿਆਵਾਂ ਲਈ ਤਿਆਰ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਯੂਅਰਸਟੋਰੀ ਨੂੰ ਦੱਸਿਆ-

"ਮੈਂ ਪਹਿਲਾਂ ਘਰੋਂ ਹੀ ਚਾਰ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਨ੍ਹਾਂ ਦੀ ਕਾਮਯਾਬੀ ਨੂੰ ਵੇਖਦਿਆਂ ਹੋਰ ਵੀ ਵਿਦਿਆਰਥੀ ਮੇਰੇ ਕੋਲ ਆਉਣ ਲੱਗ ਪਏ. ਥੋੜੇ ਹੀ ਸਮੇਂ ਵਿੱਚ ਮੇਰੇ ਕੋਲ 50 ਵਿਦਿਆਰਥੀ ਕੋਚਿੰਗ ਲੈਣ ਆਉਣ ਲੱਗੇ। ਫ਼ੇਰ ਮੈਂ ਇਕ ਵੱਡਾ ਮਕਾਨ ਕਿਰਾਏ 'ਤੇ ਲੈ ਕੇ ਕੋਚਿੰਗ ਦੇਣ ਦਾ ਕੰਮ ਵੱਧਾਇਆ।"

ਰਾਜੀਵ ਦਾ ਨਾਂ ਉਸ ਵੇਲੇ ਮਸ਼ਹੂਰ ਹੋ ਗਿਆ ਜਦੋਂ ਰਾਇਪੁਰ ਦੇ ਬੰਗਾਲੀ ਸਮਾਜ ਨੇ ਉਨ੍ਹਾਂ ਨੂੰ ਕਾਲੀਬਾੜੀ ਮੰਦਿਰ ਵਿੱਚ ਬਣੇ ਸਕੂਲ ਵਿੱਚ ਇਕ ਕਮਰਾ ਦੇ ਦਿੱਤਾ, ਉਹ ਵੀ ਕਿਸੇ ਕਿਰਾਏ 'ਤੇ. ਉਸ ਦਿਨ ਤੋਂ ਹੀ ਰਾਜੀਵ ਹਰ ਸ਼ਾਮ ਪੰਜ ਵੱਜੇ ਤੋਂ 9 ਵੱਜੇ ਤਕ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦਿੰਦੇ ਹਨ. ਇੱਥੇ ਐਤਵਾਰ ਨੂੰ ਵੀ ਪੜ੍ਹਾਈ ਹੁੰਦੀ ਹੈ ਅਤੇ ਕਿਸੇ ਤਰਾਂਹ ਦੀ ਕੋਈ ਫੀਸ ਨਹੀਂ ਲਗਦੀ।

ਇਸ ਕਾਮਯਾਬੀ ਬਾਰੇ ਰਾਜੀਵ ਕਹਿੰਦੇ ਹਨ -

" ਇੱਥੋਂ ਕੋਚਿੰਗ ਲੈ ਕੇ ਕਈ ਨੌਜਵਾਨ ਆਈਏਐਸ, ਡੀਐਸਪੀ ਅਤੇ ਤਹਸੀਲਦਾਰ ਬਣ ਚੁੱਕੇ ਹਨ. ਇਨ੍ਹਾਂ ਤੋਂ ਅਲਾਵਾ ਵੀ ਹੋਰ ਸਰਕਾਰੀ ਅਦਾਰਿਆਂ, ਬੈਂਕਾਂ ਅਤੇ ਰੇਲਵੇ ਵਿਭਾਗ ਵਿੱਚ ਕਈ ਨੌਜਵਾਨ ਅਫ਼ਸਰ ਕੰਮ ਕਰ ਰਹੇ ਹਨ. ਇੱਥੋਂ ਕੋਚਿੰਗ ਲੈ ਕੇ ਸਰਕਾਰੀ ਨੌਕਰੀ ਲੱਗੇ ਕਈ ਨੌਜਵਾਨ ਅਫ਼ਸਰ ਹੁਣ ਇੱਥੇ ਹੋਰ ਬੱਚਿਆਂ ਨੂੰ ਪੜ੍ਹਾਉਣ ਆਉਂਦੇ ਹਨ."

ਰਾਜੀਵ ਦੀ ਕੋਚਿੰਗ ਦੀ ਕਾਮਯਾਬੀ ਵੇਖਦਿਆਂ ਹੋਇਆਂ ਹੁਣ ਰਾਇਪੁਰ ਤੋਂ ਅਲਾਵਾ ਹੋਰ ਸ਼ਹਿਰਾਂ ਤੋਂ ਵੀ ਬੱਚੇ ਕੋਚਿੰਗ ਲੈਣ ਆਉਣ ਲੱਗ ਪਏ ਹਨ. ਰਾਜੀਵ ਨੇ ਹੁਣ ਬਸ ਅੱਡੇ ਦੇ ਸਾਹਮਣੇ ਇੱਕ ਵੱਡੀ ਥਾਂ ਲੈ ਕੇ ਕੋਚਿੰਗ ਸ਼ੁਰੂ ਕੀਤੀ ਹੈ. ਇਸ ਵੇਲੇ ਇੱਥੇ 60 ਵਿਦਿਆਰਥੀ ਕੋਚਿੰਗ ਲੈ ਰਹੇ ਹਨ.

ਰਾਜੀਵ ਦੇ ਮਿਹਨਤ ਅਤੇ ਨਿਸਵਾਰਥ ਜਜ਼ਬੇ ਨੂੰ ਵੇਖਦਿਆਂ ਉੱਥੋਂ ਦੇ ਰਾਜਪਾਲ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ.

ਲੇਖਕ: ਰਵੀ ਵਰਮਾ

ਅਨੁਵਾਦ: ਅਨੁਰਾਧਾ ਸ਼ਰਮਾ