ਮੇਡਿਕਲ ਟੂਰਿਜ਼ਮ ਨੇ ਭਾਰਤ ਦੇ ਹਸਪਤਾਲਾਂ ਨੂੰ ਕੀਤਾ ਮਾਲਾਮਾਲ

ਅਮਰੀਕਾ ਦੇ ਮੁਕਾਬਲੇ ਭਾਰਤ ਵਿੱਚ ਬੀਮਾਰਿਆਂ ਦਾ ਇਲਾਜ਼ ਬਹੁਤ ਹੀ ਘੱਟ ਖ਼ਰਚੇ ‘ਤੇ ਹੁੰਦਾ ਹੈ. ਇਹ ਲਗਭਗ 80 ਫ਼ੀਸਦ ਸਸਤਾ ਹੈ. ਇਸ ਕਰਕੇ ਵਿਦੇਸ਼ੀ ਭਾਰਤ ਆ ਕੇ ਇਲਾਜ਼ ਕਰਾ ਰਹੇ ਹਨ. ਕੇਵਲ ਅਮਰੀਕਾ ਹੀ ਨਹੀਂ ਸਗੋਂ ਹੋਰ ਵੀ ਮੁਲਕਾਂ ਤੋਂ ਲੋਕ ਇਲਾਜ਼ ਲਈ ਭਾਰਤ ਆ ਰਹੇ ਹਨ. ਪਿਛਲੇ ਕੁਛ ਸਾਲਾਂ ਦੇ ਦੌਰਾਨ ਦਿੱਲੀ, ਰਾਸ਼ਟਰੀ ਰਾਜਧਾਨੀ ਖ਼ੇਤਰ, ਚੰਡੀਗੜ੍ਹ, ਮੁੰਬਈ, ਬੰਗਲੁਰੂ ਅਤੇ ਚੇਨਈ ਦੇ ਹਸਪਤਾਲਾਂ ਦੇ ਕਾਰੋਬਾਰ ਨੇ ਭਾਰੀ ਮੁਨਾਫ਼ਾ ਖੱਟਿਆ ਹੈ. ਇਸ ਦੀ ਇੱਕ ਹੀ ਵਜ੍ਹਾ ਹੈ ਅਤੇ ਉਹ ਹੈ ਮੇਡਿਕਲ ਟੂਰਿਜ਼ਮ.

0

ਭਾਰਤ ਦਾ ਮੇਡਿਕਲ ਟੂਰਿਜ਼ਮ ਦਾ ਕਾਰੋਬਾਰ 50 ਅਰਬ ਰੁਪਏ ਦਾ ਅੰਕੜਾ ਪਹਿਲਾਂ ਹੀ ਪਾਰ ਕਰ ਚੁੱਕਾ ਹੈ. ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਇਲਾਜ਼ ਦੀ ਸੁਵਿਧਾਵਾਂ ਸਸਤੀ ਹੋਣ ਦੇ ਨਾਲ ਨਾਲ ਆਧੁਨਿਕ ਵੀ ਹਨ. ਇਸ ਕਰਕੇ ਭਾਰਤ ਮੇਡਿਕਲ ਟੂਰਿਜ਼ਮ ਦੇ ਨਕਸ਼ੇ ਉੱਤੇ ਬਹੁਤ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਇਆ ਹੈ.

ਪਿਛਲੇ ਕੁਛ ਸਾਲਾਂ ਦੇ ਦੌਰਾਨ ਇਲਾਜ਼ ਲਈ ਭਾਰਤ ਆਉਣ ਵਾਲੇ ਸੈਲਾਨੀਆਂ ਦੀ ਤਾਦਾਦ ਵਿੱਚ ਭਾਰੀ ਇਜ਼ਾਫ਼ਾ ਹੋਇਆ ਹੈ. ਸੈਰ-ਸਪਾਟਾ ਮੰਤਰਾਲਾ ਦੇ ਅੰਕੜੇ ਦੱਸਦੇ ਹਨ ਕੇ ਸਾਲ 2016 ਦੇ ਜੂਨ ਮਹੀਨੇ ਤਕ 96856 ਵਿਦੇਸ਼ੀਆਂ ਨੇ ਇਲਾਜ਼ ਲਈ ਵੀਜ਼ਾ ਲੈ ਕੇ ਭਾਰਤ ਯਾਤਰਾ ਕੀਤੀ. ਸਾਲ 2013 ਦੇ ਦੌਰਾਨ 56129 ਵਿਦੇਸ਼ੀ ਮੇਡਿਕਲ ਵੀਜ਼ਾ ਲੈ ਕੇ ਭਾਰਤ ਆਏ ਸਨ. ਸਾਲ 2014 ਵਿੱਚ ਇਹ ਤਾਦਾਦ 75671 ਰਹੀ ਅਤੇ 2015 ਦੇ ਦੌਰਾਨ ਇਹ ਵੱਧ ਕੇ ਇੱਕ ਲੱਖ 43 ਹਜ਼ਾਰ 44 ਹੋ ਗਈ ਸੀ. ਇਸ ਵਿੱਚ ਜ਼ਿਆਦਾ ਸੈਲਾਨੀ ਬੰਗਲਾਦੇਸ਼ ਤੋਂ ਆਏ ਸਨ.

ਮੇਡਿਕਲ ਟੂਰਿਜ਼ਮ ਦਾ ਜਨਮ ਘੱਟ ਕੀਮਤ ‘ਤੇ ਵੱਧਿਆ ਇਲਾਜ਼ ਦੀ ਸੁਵਿਧਾ ਦੀ ਲੋੜ ਨੂੰ ਵੇਖਦਿਆਂ ਹੋਇਆ. ਭਾਰਤ ਵਿੱਚ ਵੈਸੇ ਵੀ ਸੈਰ-ਸਪਾਟਾ ਸਭ ਤੋਂ ਵੱਡਾ ਸੰਨਤੀ ਖੇਤਰ ਮੰਨਿਆ ਜਾਂਦਾ ਹੈ. ਸੈਰ-ਸਪਾਟੇ ਨੂੰ ਵਧਾਉਣ ਲਈ ਸੈਰ-ਸਪਾਟਾ ਮੰਤਰਾਲਾ ਮੁੱਖ ਏਜੇਂਸੀ ਵੱਜੋਂ ਕੰਮ ਕਰਦਾ ਹੈ. ਇਹ ‘ਅਤੁਲਿਆ ਭਾਰਤ’ ਮੁਹਿੰਮ ਨੂੰ ਵੀ ਸਾਂਭਦਾ ਹੈ.

ਹੁਣ ਦੇ ਹਾਲਾਤਾਂ ਨੂੰ ਵੇਖਦਿਆਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕੇ ਆਉਣ ਵਾਲੇ ਸਮੇਂ ਵਿੱਚ ਮੇਡਿਕਲ ਟੂਰਿਜ਼ਮ ਵਿੱਚ ਜ਼ੋਰਦਾਰ ਵਾਧਾ ਹੋਵੇਗਾ. ਕੌਮਾਂਤਰੀ ਇਲਾਜ਼ ਸੁਵਿਧਾਵਾਂ ਨੇ ਭਾਰਤ ਦੇ ਸੈਰ ਸਪਾਟਾ ਖੇਤਰ ਲਈ ਵੀ ਮਹੱਤਵ ਪੂਰਨ ਭੂਮਿਕਾ ਨਿਭਾ ਰਿਹਾ ਹੈ. ਇੱਕ ਸਰਵੇਖਣ ‘ਤੇ ਜੇਕਰ ਯਕੀਨ ਕਰੀਏ ਤਾਂ ਪਤਾ ਲਗਦਾ ਹੈ ਕੇ ਦੇਸ਼ ਨੂੰ ਮੇਡਿਕਲ ਟੂਰਿਜ਼ਮ ਤੋਂ ਆਉਣ ਵਾਲੀ ਵਿਦੇਸ਼ੀ ਆਮਦਨ ਲਗਭਗ 30 ਹਜ਼ਾਰ ਕਰੋੜ ਰੁਪਏ ਹੈ.

ਵਿਦੇਸ਼ਾਂ ਵਿੱਚ ਮੇਡਿਕਲ ਬੀਮਾ ਹੋਣ ਕਰਕੇ ਲੋਕਾਂ ਨੂੰ ਇਲਾਜ਼ ਕਰਾਉਣ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ. ਦੁੱਜਾ, ਭਾਰਤ ਵਿੱਚ ਪੁਰਾਤਨ ਤਰੀਕੇ ਨਾਲ ਹੋਣ ਵਾਲੇ ਇਲਾਜ਼ ਜਿਵੇਂ ਕੇ ਆਯੁਰਵੇਦ, ਹੋਮੋਪੈਥੀ, ਨੈਚੁਰੋਪੈਥੀ ਅਤੇ ਯੂਨਾਨੀ ਤਰੀਕੇ ਵੀ ਉਪਲਬਧ ਹਨ. ਭਾਰਤ ਵਿੱਚ ਇਲਾਜ਼ ਕਰਾਉਣ ਲਈ ਆਉਣ ਦੇ ਚਾਹਵਾਨ ਲੋਕਾਂ ਨੂੰ ਵੀਜ਼ਾ ਵੀ ਸੌਖਾ ਹੀ ਮਿਲ ਜਾਂਦਾ ਹੈ.

ਕੋਰੀਆ ਦੇਸ਼ ਤੋਂ ਦਿੱਲੀ ਪਹੁੰਚੀ ਰਿਹਾਨਾ ਨਾਂਅ ਦੀ ਕੁੜੀ ਨੇ ਕੁਛ ਦਿਨ ਪਹਿਲਾਂ ਹੀ ਨੱਕ ਦਾ ਇਲਾਜ਼ ਕਰਾਇਆ ਹੈ. ਇਸ ਇਲਾਜ਼ ‘ਤੇ ਉਸਦਾ ਖ਼ਰਚਾ ਮਾਤਰ 35 ਹਜ਼ਾਰ ਰੁਪਏ ਆਇਆ. ਜੇ ਉਹ ਇਹੀ ਇਲਾਜ਼ ਉਸਦੇ ਦੇਸ਼ ਵਿੱਚ ਹੀ ਕਰਾਉਂਦੀ ਤਾਂ ਇਹ ਖ਼ਰਚ 70 ਹਜ਼ਾਰ ਰੁਪਏ ਤੋਂ ਵੱਧ ਹੋਣਾ ਸੀ. ਬੋਨਮੈਰੋ ਟ੍ਰਾੰਸਪਲਾਂਟ ਲਈ ਅਮਰੀਕਾ ਵਿੱਚ ਦੋ ਲੱਖ ਡਾੱਲਰ ਦਾ ਖ਼ਰਚਾ ਆਉਂਦਾ ਹੈ, ਥਾਈਲੈੰਡ ਵਿੱਚ 62 ਹਜ਼ਾਰ ਡਾੱਲਰ ਅਤੇ ਭਾਰਤ ਵਿੱਚ ਮਾਤਰ 20 ਹਜ਼ਾਰ ਡਾੱਲਰ ਦਾ ਖ਼ਰਚਾ ਹੁੰਦਾ ਹੈ.

ਇਸੇ ਤਰ੍ਹਾਂ ਦਿਲ ਦੀ ਬਾਈਪਾਸ ਸਰਜਰੀ ਲਈ ਅਮਰੀਕਾ ਵਿੱਚ 15-20 ਹਜ਼ਾਰ ਡਾੱਲਰ ਲੱਗਦੇ ਹਨ ਅਤੇ ਭਾਰਤ ਵਿੱਚ 5 ਹਜ਼ਾਰ ਡਾੱਲਰ ਦਾ ਹੀ ਖ਼ਰਚਾ ਆਉਂਦਾ ਹੈ.

ਭਾਰਤ ਆ ਕੇ ਇਲਾਜ਼ ਕਰਾਉਣ ਵਾਲੇ ਵਿਦੇਸ਼ੀਆਂ ਨੂੰ ਇੱਕ ਹੋਰ ਲਾਭ ਹੁੰਦਾ ਹੈ ਕੇ ਉਹ ਇਲਾਜ਼ ਕਰਾਉਣ ਮਗਰੋਂ ਭਾਰਤ ਵਿੱਚ ਸੈਰ ਸਪਾਟਾ ਵੀ ਕਰ ਲੈਂਦੇ ਹੈ. ਦਿੱਲੀ ਦਾ ਲਾਲ ਕਿਲਾ ਅਤੇ ਆਗਰਾ ਵਿੱਖੇ ਤਾਜਮਹਿਲ ਵੇਖਣ ਜਾਣ ਵਾਲੇ ਵਿਦੇਸ਼ੀਆਂ ਵਿੱਚ ਬਹੁਤ ਸਾਰੇ ਤਾਂ ਮੇਡਿਕਲ ਵੀਜ਼ਾ ਲੈ ਕੇ ਹੀ ਆਏ ਹੁੰਦੇ ਹਨ. ਮੇਡਿਕਲ ਟੂਰਿਜ਼ਮ ਵਿੱਚ ਭਾਰਤ ਹੁਣ ਮਲੇਸ਼ਿਆ, ਥਾਈਲੈੰਡ ਅਤੇ ਸਿੰਗਾਪੁਰ ਨੂੰ ਪਿਛਾਂ ਛੱਡ ਰਿਹਾ ਹੈ. ਮੇਡਿਕਲ ਟੂਰਿਜ਼ਮ ਸਾਲਾਨਾ ਦੋ ਅਰਬ ਅਮਰੀਕੀ ਡਾੱਲਰ ਦਾ ਕਾਰੋਬਾਰ ਹੈ. ਦਿੱਲੀ ਤੋਂ ਅਲਾਵਾ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਉਣ ਵਾਲੇ ਇਲਾਕਿਆਂ ਦੇ ਹਸਪਤਾਲ ਅਤੇ ਚੰਡੀਗੜ੍ਹ, ਮੁੰਬਈ, ਬੈੰਗਲੋਰ ਅਤੇ ਚੇਨਈ ਦੇ ਹਸਪਤਾਲ ਵੀ ਮੋਟਾ ਮੁਨਾਫ਼ਾ ਖੱਟ ਰਹੇ ਹਨ.

ਮੇਡਿਕਲ ਟੂਰਿਜ਼ਮ ਲਈ ਆਉਣ ਵਾਲੇ ਮਰੀਜਾਂ ਵਿੱਚ ਅਮਰੀਕਾ, ਬ੍ਰਿਟੇਨ, ਰੂਸ, ਇਰਾਕ ਅਤੇ ਅਫਗਾਨਿਸਤਾਨ ਸ਼ਾਮਿਲ ਹਨ. ਇਸ ਦਾ ਮੁੱਖ ਕਾਰਣ ਹੈ ਕੇ ਜਿਸ ਖ਼ਰਚੇ ‘ਤੇ ਉਨ੍ਹਾਂ ਦੇਸ਼ਾਂ ਵਿੱਚ ਇਲਾਜ਼ ਹੀ ਹੁੰਦਾ ਹੈ, ਉਸੇ ਖ਼ਰਚੇ ‘ਤੇ ਭਾਰਤ ਆਉਣ-ਜਾਣ ਅਤੇ ਸੈਰ ਸਪਾਟਾ ਵੀ ਹੋ ਜਾਂਦਾ ਹੈ.

ਮੇਡਿਕਲ ਟੂਰਿਜ਼ਮ ਨੂੰ ਵੇਖਦਿਆਂ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕੇ ਸਾਲ 2020 ਤਕ ਇਸ ਖੇਤਰ ਦਾ ਕਾਰੋਬਾਰ 280 ਅਰਬ ਡਾੱਲਰ ਦਾ ਹੋ ਜਾਵੇਗਾ. ਇਸ ਨੂੰ ਵੇਖਦਿਆਂ ਕਈ ਸਟਾਰਟਅਪ ਵੀ ਇਸ ਖੇਤਰ ਵਿੱਚ ਆ ਰਹੇ ਹਨ. ਇਹ ਸਟਾਰਟ ਅਪ ਮਰੀਜਾਂ ਨੂੰ ਉਨ੍ਹਾਂ ਦੀ ਲੋੜ ਦੇ ਮੁਤਾਬਿਕ ਹਸਪਤਾਲਾਂ, ਉੱਥੇ ਮਿਲਣ ਵਾਲੀ ਸੁਵਿਧਾਵਾਂ ਅਤੇ ਖ਼ਰਚੇ ਬਾਰੇ ਜਾਣਕਾਰੀ ਦਿੰਦੇ ਹਨ.

ਲੇਖਕ: ਰੰਜਨਾ ਤ੍ਰਿਪਾਠੀ

ਅਨੁਵਾਦ: ਰਵੀ ਸ਼ਰਮਾ