ਦਿੱਲੀ ਦੀਆਂ ਕੁੜੀਆਂ ਦੀ ਦੋਸਤ ਬਣ ਗਈ ਹੈ ‘ਸੱਚੀ ਸਹੇਲੀ’

‘ਸੱਚੀ ਸਹੇਲੀ’ ਰਾਹੀਂ ਇੱਕ ਐਨਜੀਉ ਸੰਸਥਾ ਜਵਾਨੀ ਵਿੱਚ ਪੈਰ ਪਾਉਂਦੀਆਂ ਕੁੜੀਆਂ ਨੂੰ ਮਾਹਵਾਰੀ ਸੰਬੰਧਿਤ ਜਾਣਕਾਰੀ ਦੇ ਰਹੀ ਹੈ. 

ਦਿੱਲੀ ਦੀਆਂ ਕੁੜੀਆਂ ਦੀ ਦੋਸਤ ਬਣ ਗਈ ਹੈ ‘ਸੱਚੀ ਸਹੇਲੀ’

Wednesday May 03, 2017,

3 min Read

ਸੱਚੀ ਸਹੇਲੀ ਇੱਕ ਅਜਿਹੀ ਸੰਸਥਾ ਹੈ ਜੋ ਦਿੱਲੀ ਦੀ ਬਸਤੀਆਂ ਵਿੱਚ ਮਾਹਵਾਰੀ ਸੰਬੰਧਿਤ ਜਾਣਕਾਰੀ ਦੇ ਰਹੀ ਹੈ. ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੀ ਕੁੜੀਆਂ ਨੂੰ ਮਾਹਵਾਰੀ ਬਾਰੇ ਜਾਣੂੰ ਕਰਾਉਣ ਲਈ ਇੱਹ ਐਨਜੀਉ ਲੈਕਚਰ ਕਰਾਉਂਦਾ ਹੈ. ਇਸ ਵਿੱਚ ਕੁੜੀਆਂ ਵੱਲੋਂ ਪੁਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ.

‘ਬ੍ਰੇਕ ਦ ਬੱਲਡੀ ਟੈਬੂ’ ਨਾਂਅ ਦੀ ਇਸ ਮੁਹਿੰਮ ਦੇ ਤਹਿਤ ਇਹ ਐਨਜੀਉ ‘ਸੱਚੀ ਸਹੇਲੀ’ ਨੇ ਸਬ ਤੋਂ ਪਹਿਲਾਂ ਝੁੱਗੀਆਂ ਵਾਲੇ ਇਲਾਕੇ ਵਿੱਚ ਇਸ ਵਿਸ਼ੇ ਉੱਪਰ ਜਾਣਕਾਰੀ ਦੇਣੀ ਸ਼ੁਰੂ ਕੀਤੀ ਸੀ. ਇਸ ਦੇ ਤਹਿਤ ਹੁਣ ਤਕ 70 ਸਰਕਾਰੀ ਸਕੂਲਾਂ ਵਿੱਚ ਇਸ ਜਾਣਕਾਰੀ ਦਿੱਤੀ ਜਾ ਚੁੱਕੀ ਹੈ.

image


ਸਮਾਜ ਵਿੱਚ ਹਾਲੇ ਵੀ ਮਾਹਵਾਰੀ ਨੂੰ ਗੰਦਗੀ ਵੱਜੋਂ ਵੇਖਿਆ ਜਾਂਦਾ ਹੈ. ਅਜਿਹੇ ਘਰਾਂ ਵਿੱਚ ਕੁੜੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ, ਸਗੋਂ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਨੋਂ ਵੀ ਰੋਕ ਦਿੱਤਾ ਜਾਂਦਾ ਹੈ. ਉਨ੍ਹਾਂ ਨੂੰ ਮਾਹਵਾਰੀ ਬਾਰੇ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ ਜਿਹੜੀ ਉਮਰ ਭਰ ਉਨ੍ਹਾਂ ਬੱਚਿਆਂ ਦੇ ਮੰਨ ਵਿੱਚ ਬੈਠ ਜਾਂਦੀ ਹੈ. ਸਮਾਜ ਦੇ ਕਈ ਹਿੱਸਿਆਂ ਵਿੱਚ ਹਾਲੇ ਵੀ ਮਾਹਵਾਰੀ ਦੇ ਦੌਰਾਨ ਕੁੜੀਆਂ ਅਤੇ ਔਰਤਾਂ ਨੂੰ ਅਚਾਰ ਨੂੰ ਹੱਥ ਲਾਉਣ ਤੋਂ ਰੋਕਿਆ ਜਾਂਦਾ ਹੈ, ਤੁਲਸੀ ਦੇ ਪੌਧੇ ਨੂੰ ਵੀ ਹੱਥ ਨਹੀਂ ਲਾਉਣ ਦਿੱਤਾ ਜਾਂਦਾ. ਕਈ ਘਰਾਂ ਵਿੱਚ ਕੁੜੀਆਂ ਨੂੰ ਸੈਨੀਟਰੀ ਨੈਪਕਿਨ ਦੇ ਇਸਤੇਮਾਲ ਬਾਰੇ ਵੀ ਨਹੀਂ ਦਿੱਤਾ ਜਾਂਦਾ. ਉਨ੍ਹਾਂ ਨੂੰ ਗੰਦੇ ਕਪੜੇ ਇਸਤੇਮਾਲ ਕਰਨ ਨੂੰ ਦੇ ਦਿੱਤੇ ਜਾਂਦੇ ਹਨ.

ਕੁੜੀਆਂ ਲਈ ਇਹ ਜਾਨਣਾ ਬਹੁਤ ਜਰੂਰੀ ਹੈ ਕੇ ਮਾਹਵਾਰੀ ਸ਼ਰੀਰ ਵਿੱਚੋਂ ਗੰਦਾ ਖੂਨ ਨਿਕਲ ਜਾਣ ਦਾ ਤਰੀਕਾ ਹੀ ਨਹੀਂ ਹੈ ਸਗੋਂ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਵੀ ਬਹੁਤ ਜ਼ਰੂਰੀ ਹੈ.

ਮਾਹਵਾਰੀ ਨੂੰ ਲੈ ਕੇ ਕੁੜੀਆਂ ਦੇ ਦਿਮਾਗ ਵਿੱਚ ਕਈ ਸਵਾਲ ਹੁੰਦੇ ਹਨ, ਜਿਵੇਂ ਕੇ ਉਨ੍ਹਾਂ ਦਿਨਾਂ ਦੇ ਦੌਰਾਨ ਉਨ੍ਹਾਂ ਨੂੰ ਕੀ ਕਰਨਾ ਚਾਹਿਦਾ ਹੈ ਅਤੇ ਕੀ ਨਹੀਂ ਕਰਨਾ ਚਾਹਿਦਾ.

ਅਜਿਹੇ ਸਵਾਲਾਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਸਮਾਜ ਸੇਵੀ ਸੰਸਥਾ ਨੇ ਕੁੜੀਆਂ ਨੂੰ ਮਾਹਵਾਰੀ ਸੰਬੰਧਿਤ ਜਾਣਕਾਰੀ ਦੇਣ ਦੀ ਮੁਹਿੰਮ ਚਲਾਈ ਹੋਈ ਹੈ. ਮਾਹਵਾਰੀ ਸੰਬਧੀ ਸਵਾਲਾਂ ਦੇ ਜਵਾਬ ‘ਸੱਚੀ ਸਹੇਲੀ’ ਦੇ ਮਾਹਿਰਾਂ ਵੱਲੋਂ ਦਿੱਤੀ ਜਾਂਦੀ ਹੈ. ਇਸ ਵਿੱਚ ਔਰਤਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਅਤੇ ਮਨੋਵਿਗਿਆਨੀ ਵੀ ਹੁੰਦੇ ਹਨ.

ਮੁਹਿੰਮ ਵਿੱਚ ਸ਼ਾਮਿਲ ਔਰਤਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਸੁਰਭੀ ਸਿੰਘ ਦਾ ਕਹਿਣਾ ਹੈ ਕੇ ‘ਆਮ ਤੌਰ ‘ਤੇ ਮਾਵਾਂ ਬੱਚਿਆਂ ਨੂੰ ਮਾਹਵਾਰੀ ਬਾਰੇ ਜਾਣਕਾਰੀ ਦਿੰਦੀ ਹਨ ਪਰ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚ ਮਾਵਾਂ ਇਸ ਵਿਸ਼ੇ ‘ਤੇ ਆਪਣੀ ਧੀਆਂ ਨਾਲ ਕੋਈ ਗੱਲ ਬਾਤ ਨਹੀਂ ਕਰਦਿਆਂ. ਬੱਚਿਆਂ ਨੂੰ ਇਸ ਨੂੰ ਬੀਮਾਰੀ ਅਤੇ ਗੰਦਗੀ ਵੱਜੋਂ ਦੱਸਿਆ ਜਾਂਦਾ ਹੈ.

ਇਸ ਮੁਹਿੰਮ ਵਿੱਚ ਸ਼ਾਮਿਲ ਡਾਕਟਰ ਕੁੜੀਆਂ ਨੂੰ ਸਮਝਾਉਂਦਿਆਂ ਹਨ ਕੇ ਇਹ ਜਰੂਰੀ ਤਰੀਕਾ ਹੈ. ਦਰਦ ਲਈ ਕੁੜੀਆਂ ਨੂੰ ਦਰਦ ਨਿਵਾਰਕ ਦਵਾਈਆਂ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ. ਉਨ੍ਹਾਂ ਨੂੰ ਇਸ ਲਈ ਸ਼ਰਮਿੰਦਾ ਹੋਣ ਤੋਂ ਬਚਾਉਣ ਦੇ ਤਰੀਕੇ ਦੱਸੇ ਜਾਂਦੇ ਹਨ. ਕੁੜੀਆਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ. ਉਨ੍ਹਾਂ ਨੂੰ ਸੈਨੀਟਰੀ ਪੈਡ ਦੀ ਵਰਤੋਂ ਬਾਰੇ ਦੱਸਿਆ ਜਾਂਦਾ ਹੈ. 

    Share on
    close