ਇਸ ਆਈਆਈਟੀ ਪਾਸ ਕੁੜੀ ਨੇ ਬਚਾ ਲਏ 70 ਹਜ਼ਾਰ ਤੋਂ ਵੀ ਵੱਧ ਆਤਮ ਹਤਿਆ ਵੱਲ ਜਾ ਰਹੇ ਨੌਜਵਾਨ   

0

ਵਿਸ਼ਵ ਸੇਹਤ ਸੰਸਥਾ (ਡਬਲਿਊ ਐਚ ਓ) ਦੇ ਸਰਵੇਖਣ ਦੇ ਮੁਤਾਬਿਕ ਭਾਰਤ ਵਿੱਚ ਮਾਨਸਿਕ ਪਰੇਸ਼ਾਨੀ ਦੇ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ. ਇਸ ਰਿਪੋਰਟ ਦੇ ਹਿਸਾਬ ਨਾਲ ਦੇਸ਼ ਦੀ 36 ਫ਼ੀਸਦੀ ਆਬਾਦੀ ਕਿਸੇ ਨਾ ਕਿਸੇ ਤਰਾਂਹ ਦੀ ਮਾਨਸਿਕ ਪਰੇਸ਼ਾਨੀ ਜਾਂ ਬੀਮਾਰੀ ਦੀ ਸ਼ਿਕਾਰ ਹੈ. ਇਸ ਕਰਕੇ ਆਪਣੇ ਦੇਸ਼ ਵਿੱਚ ਹਰ ਪੰਜ ਮਿੰਟ 'ਚ ਖ਼ੁਦਕੁਸ਼ੀ ਦਾ ਇਕ ਮਾਮਲਾ ਸਾਹਮਣੇ ਆ ਜਾਂਦਾ ਹੈ. ਨੌਜਵਾਨਾਂ ਵਿੱਚ ਇਹ ਸਮਸਿਆ ਵਧੇਰੇ ਵੇਖਣ ਨੂੰ ਮਿਲ ਰਹੀ ਹੈ.

ਇਸੇ ਰਿਪੋਰਟ ਨੇ ਆਈਆਈਟੀ ਗੁਆਹਾਟੀ ਦੀ ਪੜ੍ਹੀ ਰਿਚਾ ਸਿੰਘ ਨੂੰ ਮਾਨਸਿਕ ਪਰੇਸ਼ਾਨੀ ਕਰਕੇ ਆਤਮਹਤਿਆ ਕਰਨ ਵਾਲਿਆਂ ਨੂੰ ਬਚਾਉਣ ਦਾ ਤਰੀਕਾ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਰਿਚਾ ਨੇ ਯੂਰਦੋਸਤ ਡਾਟ ਕਾਮ ਨਾਂ ਦੀ ਇਕ ਵੇਬਸਾਇਟ ਤਿਆਰ ਕੀਤੀ ਜਿਥੇ ਮਾਨਸਿਕ ਸਮਸਿਆ ਜਾਂ ਪਰੇਸ਼ਾਨੀ ਨਾਲ ਜੂਝ ਰਿਹਾ ਵਿਅਕਤੀ ਆਪਣੀ ਪਹਿਚਾਣ ਦੱਸੇ ਬਿਨਾਹ ਹੀ ਸਮਸਿਆ ਦਾ ਹਲ ਲੈ ਸਕਦਾ ਹੈ.

ਰਿਪੋਰਟ ਦੇ ਮੁਤਾਬਿਕ ਨੌਜਵਾਨਾਂ ਉੱਪਰ ਪੜ੍ਹਾਈ ਦਾ ਦਬਾਅ, ਕਾਲੇਜ ਵਿੱਚ ਪੜ੍ਹਦਿਆਂ ਵਧਿਆ ਪ੍ਰਦਰਸ਼ਨ ਦੀ ਮੰਗ ਅਤੇ ਫੇਰ ਨੌਕਰੀ ਦਾ ਪ੍ਰੇਸ਼ਰ ,ਮਾਨਸਿਕ ਪਰੇਸ਼ਾਨੀ ਨੂੰ ਇੰਨਾ ਵਧਾ ਦਿੰਦਾ ਹੈ ਕੀ ਇਨਸਾਨ ਆਤਮ ਹਤਿਆ ਨੂੰ ਹੀ ਇਨ੍ਹਾਂ ਸਮਸਿਆਵਾਂ ਦਾ ਹਲ ਸਮਝ ਲੈਂਦਾ ਹੈ.

ਸਾਲ 2104 ਦੇ ਦੌਰਾਨ ਆਈਆਈਟੀ ਸੰਸਥਾਵਾਂ ਵਿੱਖੇ 14 ਵਿਦਿਆਰਥੀਆਂ ਨੇ ਆਤਮ ਹਤਿਆ ਕਰ ਲਈ ਸੀ. ਕੋਟਾ ਦੇ ਕੋਚਿੰਗ ਸੇੰਟਰਾਂ 'ਚ ਪੜ੍ਹਦੇ ਬੱਚਿਆਂ 'ਚੋਂ ਵੀ ਆਤਮ ਹਤਿਆ ਕਰ ਲੈਣ ਵਾਲਿਆਂ ਦੀ ਗਿਣਤੀ ਕੋਈ ਘੱਟ ਨਹੀਂ ਹੈ.

ਰਿਚਾ ਦਾ ਕਹਿਣਾ ਹੈ ਕੀ-

"ਸਮਸਿਆ ਤਾਂ ਹਰ ਇਨਸਾਨ ਦੀ ਜਿੰਦਗੀ ਦਾ ਹਿੱਸਾ ਹੈ. ਪਰ ਕਈ ਲੋਕ ਸਮਾਜ ਵਿੱਚ ਬਦਨਾਮੀ ਤੋਂ ਡਰਦੇ ਜਾਂ ਕੋਈ ਵਿਸ਼ਵਾਸਪਾਤਰ ਹਮਦਰਦ ਨਾ ਹੋਣ ਕਰਕੇ ਆਪਣੀ ਸਮਸਿਆ ਜਾਂ ਮਾਨਸਿਕ ਪਰੇਸ਼ਾਨੀ ਕਿਸੇ ਨੂੰ ਦੱਸਦੇ ਨਹੀਂ ਅਤੇ ਇਕ ਦਿਨ ਬੋਝ ਨਾ ਝਲਦੇ ਹੋਏ ਆਤਮ ਹਤਿਆ ਕਰ ਲੈਂਦੇ ਹਨ. ਮੈਨੂੰ ਲਗਦਾ ਹੈ ਕੀ ਹਮਦਰਦੀ ਅਤੇ ਤਕਨੋਲੋਜੀ ਨੂੰ ਜੋੜ ਕੇ ਅਜਿਹੀ ਸਮਸਿਆ ਦਾ ਹਾਲ ਕੱਢਿਆ ਜਾ ਸਕਦਾ ਹੈ."

ਯੂਰਦੋਸਤ ਡਾਟ ਕਾਮ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕੀ ਇਸ ਰਾਹੀਂ ਹੁਣ ਤਕ 70 ਹਜ਼ਾਰ ਤੋਂ ਵੀ ਵੱਧ ਲੋਕ ਉਨ੍ਹਾਂ ਦੀ ਮਾਨਸਿਕ ਪਰੇਸ਼ਾਨੀ ਬਾਰੇ ਸਲਾਹ ਲੈ ਚੁੱਕੇ ਹਨ ਅਤੇ ਇਸਦੀ ਮੰਗ ਹਰ ਮਹੀਨੇ 40 ਫ਼ੀਸਦ ਦੇ ਹਿਸਾਬ ਨਾਲ ਵੱਧ ਰਹੀ ਹੈ.

ਅਨੁਵਾਦ : ਅਨੁਰਾਧਾ ਸ਼ਰਮਾ