ਖੇਤੀਬਾੜੀ ਕਰਨ ਨੂੰ ਛੱਡੀ ਅਮਰੀਕਨ ਦਵਾਈ ਕੰਪਨੀ ਦੀ ਨੌਕਰੀ

ਖੇਤੀਬਾੜੀ ਕਰਨ ਨੂੰ ਛੱਡੀ ਅਮਰੀਕਨ ਦਵਾਈ ਕੰਪਨੀ ਦੀ ਨੌਕਰੀ

Monday December 26, 2016,

3 min Read

ਏਸੀ ਲੱਗੇ ਕਮਰੇ ਵਿੱਚ ਬੈਠ ਕੇ ਸੱਤ ਸਾਲ ਨੌਕਰੀ ਕਰਨ ਮਗਰੋਂ ਕਰੜੀ ਧੁੱਪ ਹੇਠਾਂ ਖੇਤਾਂ ਵਿੱਚ ਵਾੱਡੀ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ. ਪਰੰਤੂ ਨਿਤਨ ਕਜਲਾ ਨੇ ਆਪਣੀ ਜਿੱਦ ਅਤੇ ਹੌਸਲੇ ਨਾਲ ਮੈਨਜੇਰ ਦੀ ਨੌਕਰੀ ਛੱਡ ਕੇ ਖੇਤੀ-ਬਾੜੀ ਨੂੰ ਆਪਣਾ ਰੁਜਗਾਰ ਬਣਾ ਲਿਆ. ਇਸ ਫ਼ੈਸਲੇ ਦੇ ਪਿੱਛੇ ਇੱਕ ਸੋਚ ਸੀ. ਉਹ ਸੋਚ ਸੀ ਲੋਕਾਂ ਨੂੰ ਕੈਮੀਕਲ ਮੁਕਤ ਅਨਾਜ਼ ਦੇਣਾ.

image


ਨਿਤਿਨ ਕਾਜਲਾ ਨੇ ਇਹ ਕਰਕੇ ਨਾਹ ਸਿਰਫ ਆਪਣੇ ਮੰਨ ਦੀ ਗੱਲ ਸੁਣੀ ਸਗੋਂ ਪਾਰਟੀਆਂ ਅਤੇ ਮੌਜ ਮਸਤੀ ਵਿੱਚ ਮਸਰੂਫ਼ ਰਹਿਣ ਵਾਲੀ ਨਵੀਂ ਪੀੜ੍ਹੀ ਲਈ ਇੱਕ ਮਿਸਾਲ ਵੀ ਪੇਸ਼ ਕੀਤੀ ਹੈ.

ਦੋ ਸਾਲ ਪਹਿਲਾਂ ਤਕ ਨਿਤਿਨ ਦਵਾਈ ਬਣਾਉਣ ਵਾਲੀ ਇੱਕ ਵੱਡੀ ਕੰਪਨੀ ਵਿੱਚ ਕੰਮ ਕਰਦੇ ਸਨ. ਪਰ ਉੱਥੇ ਉਨ੍ਹਾਂ ਦਾ ਮੰਨ ਨਹੀਂ ਸੀ ਲੱਗ ਰਿਹਾ. ਇੱਕ ਦਿਨ ਰੋਟੀ ਖਾਣ ਲੱਗਿਆਂ ਉਨ੍ਹਾਂ ਦੇ ਮੰਨ ਵਿੱਚ ਵਿਚਾਰ ਆਇਆ ਕੇ ਕਿਉਂ ਨਾ ਕੈਮੀਕਲ ਅਤੇ ਸਪ੍ਰੇ ਮੁਕਤ ਅਨਾਜ ਦੀ ਕੀਤੀ ਜਾਵੇ. ਉਨ੍ਹਾਂ ਨੇ ਖੇਤੀ ਕਰਨ ਦਾ ਫ਼ੈਸਲਾ ਕਰ ਲਿਆ. ਉਨ੍ਹਾਂ ਨੂੰ ਜਾਨਣ ਵਾਲੇ ਲੋਕ ਉਨ੍ਹਾਂ ਨੂੰ ‘ਮਾਡਲ ਕਿਸਾਨ’ ਵੀ ਕਹਿੰਦੇ ਹਨ. ਕਿਉਂਕਿ ਉਹ ਹੁਣ ਕਈ ਹੋਰ ਕਿਸਾਨਾਂ ਲਈ ਪ੍ਰੇਰਨਾ ਬਣ ਚੁੱਕੇ ਹਨ.

image


ਨਿਤਿਨ ਕਾਜਲਾ ਨੇ ਸਾਲ 2014 ਵਿੱਚ ਦਵਾਈ ਬਨਾਉਣ ਵਾਲੀ ਕੰਪਨੀ ਦੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਜੱਦੀ ਪਿੰਡ ਮੇਰਠ ਦੇ ਭੱਟੀਪੁਰਾ ਵਿੱਚ ਤਿੰਨ ਏਕੜ ਵਿੱਚ ਆਰਗੇਨਿਕ ਖੇਤੀ ਸ਼ੁਰੂ ਕਰ ਦਿੱਤੀ. ਸ਼ੁਰੁਆਰੀ ਦਿਨਾਂ ‘ਚ ਯਾਰ-ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਮਖੌਲ ਉਡਾਇਆ. ਉਨ੍ਹਾਂ ਦਾ ਮੰਨਣਾ ਸੀ ਕੇ ਸਪ੍ਰੇ ਅਤੇ ਹੋਰ ਕੈਮੀਕਲ ਖਾਦ ਦੇ ਬਿਨਾਂਹ ਖੇਤੀ ਹੋਣੀ ਨਹੀਂ. ਲੋਕਾਂ ਨੇ ਇਹ ਵੀ ਕਿਹਾ ਕੇ ਅੱਜ ਕਲ ਨੌਜਵਾਨ ਨੌਕਰੀ ਲਈ ਭੱਜੇ ਫਿਰਦੇ ਹਨ ਤੇ ਇਹ ਅਮਰੀਕੀ ਕੰਪਨੀ ਦੀ ਨੌਕਰੀ ਛੱਡ ਰਿਹਾ ਹੈ.

ਨਿਤਿਨ ਨੂੰ ਖੇਤੀ ਬਾੜੀ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ. ਇਸ ਲਈ ਉਸਨੇ ਇੰਟਰਨੇਟ ਦਾ ਸਹਾਰਾ ਲਿਆ. ਇੰਟਰਨੇਟ ਤੋਂ ਜਾਣਕਾਰੀ ਲੈ ਕੇ ਉਨ੍ਹਾਂ ਨੇ ਆਰਗੇਨਿਕ ਖਾਦ ਅਤੇ ਸਪ੍ਰੇ ਬਣਾਉਣਾ ਸ਼ੁਰੂ ਕੀਤਾ. ਕੁਚ੍ਹ ਸਮੇਂ ਮਗਰੋਂ ਨਿਤਿਨ ਦੀ ਮਿਹਨਤ ਦਿੱਸਣ ਲੱਗ ਪਈ. ਲੋਕਾਂ ਨੂੰ ਵੀ ਯਕੀਨ ਹੋਣ ਲੱਗ ਪਿਆ. ਨਿਤਿਨ ਨੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਆਰਗੇਨਿਕ ਅਨਾਜ ਬਾਰੇ ਜਾਣੂੰ ਕਰਾਇਆ. ਇਸ ਤੋਂ ਬਾਅਦ ਲੋਕਾਂ ਨੇ ਹੀ ਨਿਤਿਨ ਦੀ ਪੈਦਾਵਾਰ ਖਰੀਦਣੀ ਸ਼ੁਰੂ ਕਰ ਦਿੱਤੀ.

image


ਨਿਤਿਨ ਕੈਮੀਕਲ ਖਾਦ ਅਤੇ ਸਪ੍ਰੇ ਦੀ ਥਾਂ ‘ਤੇ ਆਰਗੇਨਿਕ ਖਾਦ ਅਤੇ ਸਪ੍ਰੇ ਤਿਆਰ ਕਰਦੇ ਹਨ. ਉਹ ਗੋਹਾ, ਗੌਮੂਤਰ, ਗੁੜ ਅਤੇ ਬੇਸਨ ਰਲ੍ਹਾ ਕੇ ਖਾਦ ਤਿਆਰ ਕਰਦੇ ਹਨ. ਫ਼ਸਲ ਬੀਜਣ ਤੋਂ ਪਹਿਲਾਂ ਉਹ ਇਸ ਖਾਦ ਦਾ ਇਸਤੇਮਾਲ ਕਰਦੇ ਹਨ. ਇਸ ਤੋਂ ਆਲਾਵਾ ਓਹ ਗੋਹੇ ਨਾਲ ਬਣੀ ਖਾਦ ਵਿੱਚ ਵੀ ਚੰਗੇ ਮੰਨੇ ਜਾਣ ਵਾਲੇ ਬੈਕਟੀਰਿਆ ਵੀ ਮਿਲਾ ਦਿੰਦੇ ਹਨ. ਉਹ ਸੁੰਡੀ ‘ਤੋਂ ਬਚਾਅ ਲਈ ਨੀਮ, ਅੱਕ ਅਤੇ ਹੋਰ ਕੌੜੇ ਪੱਤੇ ਗੌਮੂਤਰ ਵਿੱਚ ਉਬਾਲ ਕੇ ਰਲ੍ਹਾ ਦਿੰਦੇ ਹਨ.ਇਸ ਤੋਂ ਅਲਾਵਾ ਉਹ ਲਾਲ ਮਿਰਚ ਅਤੇ ਲਹਸਨ ਦੀ ਚਟਨੀ ਨੂੰ ਪਾਣੀ ਵਿੱਚ ਰਲ੍ਹਾ ਕੇ ਸਪ੍ਰੇ ਕਰ ਦਿੰਦੇ ਹਨ. ਇਸ ਤੋਂ ਅਲਾਵਾ ਉਹ ਲੱਸੀ ਦਾ ਸਪ੍ਰੇ ਵੀ ਕਰਦੇ ਹਨ.

ਉਹ ਕਹਿੰਦੇ ਹਨ ਕੇ ਉਨ੍ਹਾਂ ਨੇ ਦਵਾਈ ਬਣਾਉਣ ਵਾਲੀ ਕੰਪਨੀ ਵਿੱਚ ਲੰਮੇ ਸਮੇਂ ਤਕ ਨੌਕਰੀ ਕੀਤੀ ਹੈ. ਉਹ ਕੈਮੀਕਲ ਅਤੇ ਹੋਰ ਰਸਾਇਨ ਦਾ ਨੁਕਸਾਨ ਜਾਣਦੇ ਹਨ. ਉਨ੍ਹਾਂ ਨੇ ਨੁਕਸਾਨ ਦੀ ਜਾਣਕਾਰੀ ਨੇ ਹੀ ਉਨ੍ਹਾਂ ਨੂੰ ਆਰਗੇਨਿਕ ਖੇਤੀ ਕਰਨ ਵੱਲ ਪ੍ਰੇਰਿਤ ਕੀਤਾ.

image


ਇੱਕ ਨਵੇਂ ਪ੍ਰਯੋਗ ਦੇ ਤੌਰ ‘ਤੇ ਨਿਤਿਨ ਨੇ ਦੁੱਧ ਅਤੇ ਹਲਦੀ ਦਾ ਸਪ੍ਰੇ ਵੀ ਫ਼ਸਲਾਂ ‘ਤੇ ਕੀਤਾ ਜਿਸ ਨਾਲ ਫ਼ਸਲਾਂ ਸੁੰਡੀ ਦੀ ਮਾਰ ਤੋਂ ਬਚ ਗਈਆਂ. ਇਸ ਤੋਂ ਅਲਾਵਾ ਵੀ ਉਹ ਹੋਰ ਘਰੇਲੂ ਨੁਸਖ਼ੇ ਫ਼ਸਲਾਂ ‘ਤੇ ਲਾਉਂਦੇ ਰਹਿੰਦੇ ਹਨ.

ਹੁਣ ਉਨ੍ਹਾਂ ਨੇ ਇੱਕ ਟੀਮ ਬਣਾ ਲਈ ਹੈ ਜੋ ਹੋਰ ਕਿਸਾਨਾਂ ਨੂੰ ਆਰਗੇਨਿਕ ਫਾਰਮਿੰਗ ਬਾਰੇ ਜਾਣੂੰ ਕਰਾਉਂਦੀ ਹੈ ਅਤੇ ਉਨ੍ਹਾਂ ਨੂੰ ਇਸ ਵੱਲ ਪ੍ਰੇਰਿਤ ਕਰਦੀ ਹੈ. ਹੁਣ ਉਹ ‘ਸਾਕੇਤ’ ਨਾਂਅ ਦੀ ਸੰਸਥਾ ਚਲਾਉਂਦੇ ਹਨ ਜਿਸ ਨਾਲ ਕੋਈ ਦੋ ਲੱਖ ਕਿਸਾਨ ਜੁੜੇ ਹੋਏ ਹਨ. ਉਹ ਕਿਸਾਨਾਂ ਲਈ ਟ੍ਰੇਨਿੰਗ ਵਰਕਸ਼ਾਪ ਲਾਉਂਦੇ ਹਨ. ਰਾਜਸਥਾਨ, ਹਰਿਆਣਾ, ਉਤਰਾਖੰਡ ਅਤੇ ਮਧਿਆਪ੍ਰਦੇਸ਼ ਦੇ ਹਜ਼ਾਰਾਂਕਿਸਾਨ ਉਨ੍ਹਾਂ ਕੋਲੋਂ ਟ੍ਰੇਨਿੰਗ ਲੈ ਚੁੱਕੇ ਹਨ.

image


ਹੁਣ ਉਹ ਇੱਕ ਅਝੀਹਾ ਪਲੇਟਫਾਰਮ ਤਿਆਰ ਕਰ ਰਹੇ ਹਨ ਜਿਸ ਨਾਲ ਕਿਸਾਨਾਂ ਦੀ ਫ਼ਸਲ ਸਿੱਧੇ ਗਾਹਕ ਕੋਲ ਪੁਜੇ ਅਤੇ ਕਿਸਾਨ ਨੂੰ ਉਸਦੀ ਫ਼ਸਲ ਦਾ ਪੂਰਾ ਪੈਸਾ ਮਿਲੇ.

ਲੇਖਕ: ਰੰਜਨਾ ਤ੍ਰਿਪਾਠੀ

ਅਨੁਵਾਦ: ਰਵੀ ਸ਼ਰਮਾ