ਪੜ੍ਹਾਈ ਲਈ ਛੱਡ ਆਈ ਸਹੁਰਿਆਂ ਦਾ ਘਰ, ਹੁਣ ਮਿਸਾਲ ਹੈ ਹਜ਼ਾਰਾਂ ਔਰਤਾਂ ਦੀ 

0

ਚੰਦਾ ਜਦੋਂ 15 ਸਾਲ ਦੀ ਸੀ ਅਤੇ ਅੱਠਵੀੰ 'ਚ ਹੀ ਪੜ੍ਹਦੀ ਸੀ ਤਾਂ ਉਸਦੇ ਮਾਪਿਆਂ ਨੇ ਉਸਦਾ ਵਿਆਹ ਕਰ ਦਿੱਤਾ. ਉਸਨੇ ਆਪਣੇ ਮਾਪਿਆਂ ਨੂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗਰੀਬ ਪਿਓ ਨੇ ਗ਼ਰੀਬੀ ਕਰਕੇ ਪੜ੍ਹਿਆ ਦਾ ਖ਼ਰਚਾ ਚੁੱਕਣ ਵਿੱਚ ਅਸਮਰਥ ਹੋਣ ਕਰਕੇ ਉਸਦਾ ਵਿਆਹ ਕਰ ਦਿੱਤਾ. ਗ਼ਰੀਬੀ ਕਰਕੇ ਹੀ ਉਸ ਦੀਆਂ ਵੱਡੀਆਂ ਭੈਣਾਂ ਦੀ ਪੜ੍ਹਾਈ ਵੀ ਪੰਜਵੀਂ ਤੋਂ ਬਾਅਦ ਨਹੀਂ ਹੋਈ. ਪੜ੍ਹਾਈ ਦੇ ਨਾਲ ਨਾਲ ਚੰਦਾ ਕੁੜੀਆਂ ਲਈ ਜ਼ਰੂਰੀ ਮੰਨੇ ਜਾਂਦੇ ਰਹੇ ਕਢਾਈ-ਸਿਲਾਈ ਦੇ ਕੰਮ ਵੀ ਸਿੱਖਦੀ ਰਹੀ. ਪੰਜ ਕਿਲੋਮੀਟਰ ਜਾਣ ਲਈ ਬਸ ਦਾ ਕਿਰਾਇਆ ਵੀ ਆਪ ਹੀ ਭਰਦੀ ਸੀ. ਇਸ ਟ੍ਰੇਨਿੰਗ ਲਈ ਉਹ ਫੂਲਾਂ ਦੀ ਮਾਲਾ ਬਣਾ ਕੇ ਵੇਚਦੀ ਸੀ.  ਇੱਕ ਸੌ ਮਾਲਾ ਬਣਾਉਣ 'ਤੇ ਉਸਨੂੰ 25 ਪੈਸੇ ਮਿਲਦੇ ਸੀ. ਇੰਨੀ ਮਿਹਨਤ ਦੇ ਬਾਅਦ ਵੀ ਉਸਦੀ ਕਿਸੇ ਨਾ ਸੁਣੀ ਅਤੇ ਉਸਦਾ ਵਿਆਹ ਕਰ ਦਿੱਤਾ ਗਿਆ.  ਚੰਦਾ ਨੇ ਦੱਸਿਆ- 

"ਮੈਂ ਅੱਗੇ ਪੜ੍ਹਾਈ ਕਰਨਾ ਚਾਹੁੰਦੀ ਸੀ ਪਰ ਮੇਰੇ ਸਹੁਰੇ ਨਹੀਂ ਮੰਨੇ. ਉਸ ਵੇਲੇ ਤਕ ਮੇਰੇ ਤਿੰਨ ਜੁਆਕ ਹੋ ਚੁੱਕੇ ਸੀ.  ਮੈਂ ਜਿੱਦ ਕਰਕੇ 21ਵਰ੍ਹੇ ਦੀ ਉਮਰ 'ਚ ਨੌਵੀੰ ਜ਼ਮਾਤ ਵਿੱਚ ਦਾਖਿਲਾ ਲੈ ਲਿਆ. ਫ਼ੀਸ ਭਰਣ ਲਈ ਮੈਂ ਪਿੰਡ ਦੀਆਂ ਔਰਤਾਂ ਦੇ ਕਪੜੇ ਸਿਉਣੇ ਸ਼ੁਰੂ ਕਰ ਦਿੱਤੇ. ਪਰ ਮੇਰੇ ਸਹੁਰਿਆਂ ਨੂੰ ਇਹ ਵੀ ਚੰਗਾ ਨਹੀਂ ਲੱਗਾ ਅਤੇ ਮੈਨੂੰ ਸਹੁਰਿਆਂ ਦਾ ਘਰ ਛੱਡਣਾ ਪਿਆ ਅਤੇ ਮੁੜ ਪੇਕੇ ਆ ਗਈ." 

ਪੜ੍ਹਾਈ ਲਈ ਉਸਦੀ ਲਗਨ ਨੂੰ ਵੇਖਦਿਆਂ ਉਸ ਦੇ ਪਿਤਾ ਨੂੰ ਝੁਕਣਾ ਪਿਆ ਅਤੇ ਉਨ੍ਹਾਂ ਨੇ ਉਸਦੀ ਮਦਦ ਸ਼ੁਰੂ ਕੀਤੀ. ਚੰਦਾ ਨੇ ਆਪਣੇ ਨੇੜੇਲੇ ਇਲਾਕੇ 'ਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਆਰੰਭ ਕੀਤਾ. ਆਪ ਅੱਗੇ ਪੜ੍ਹਾਈ ਕਰਨ ਲਈ ਕਪੜੇ ਸਿਲਾਈ ਕਰਨ ਲੱਗ ਪਈ. ਇੱਕ ਸਾਲ ਪੇਕੇ ਰਹਿਣ ਦੇ ਬਾਅਦ ਉਸਨੇ ਨੇੜੇ ਹੀ ਇੱਕ ਮਕਾਨ ਕਿਰਾਏ 'ਤੇ ਲੈ ਲਿਆ. ਜਦੋਂ ਉਸ ਦੇ ਪਤੀ ਨੇ ਪੜ੍ਹਾਈ ਦੀ ਜਿੱਦ ਜਾਣ ਲਈ ਤਾਂ ਉਹ ਵੀ ਉਸਦੇ ਨਾਲ ਹੀ ਰਹਿਣ ਲਈ ਆ ਗਿਆ. ਚੰਦਾ ਇੱਕ ਸਕੂਲ 'ਚ ਹਿੰਦੀ ਅਤੇ ਗਣਿਤ ਪੜ੍ਹਾਉਣ ਲੱਗੀ. 

ਉਸਨੇ ਦੱਸਿਆ-

"ਮੈਨੂੰ ਗਣਿਤ ਬਹੁਤ ਵੱਧਿਆ ਤਰ੍ਹਾਂ ਆਉਂਦਾ ਸੀ. ਮੈਂ ਸਕੂਲ ਤੋਂ ਅਲਾਵਾ ਪਿੰਡ 'ਚ ਰਹਿਣ ਵਾਲੇ ਬੱਚਿਆਂ ਨੂੰ ਮੁਫ਼ਤ 'ਚ ਹਿੰਦੀ. ਗਣਿਤ ਅਤੇ ਅੰਗ੍ਰੇਜੀ ਪੜ੍ਹਾਉਣ ਲੱਗੀ. ਬੱਚਿਆਂ ਨੂੰ ਪੜ੍ਹਾਉਂਦਿਆਂ ਮੈਂ ਆਪਣੀ ਪੜ੍ਹਾਈ ਵੀ ਜਾਰੀ ਰੱਖੀ. ਇਸ ਤਰ੍ਹਾਂ ਮੈਂ 2009 ਵਿੱਚ ਜਾ ਕੇ ਐਮਏ ਪਾਸ ਕਰ ਲਈ." 

ਉਸ ਤੋਂ ਬਾਅਦ ਚੰਦਾ ਨੇ ਹੁਮਨ ਵੇਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਪਿੰਡ ਦੀਆਂ ਔਰਤਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ. ਚੰਦਾ ਦਾ ਕਹਿਣਾ ਸੀ ਕੇ ਬੱਚਿਆਂ ਨੂੰ ਤਾਂ ਕੋਈ ਵੀ ਆ ਕੇ ਪੜ੍ਹਾ ਦੇਵੇਗਾ ਪਰ ਪਿੰਡ ਦੀਆਂ ਔਰਤਾਂ ਨੂੰ ਮੇਰੇ ਤੋਂ ਬਿਨ੍ਹਾ ਕਿਸੇ ਨਹੀਂ ਪੜ੍ਹਾਉਣਾ. ਇਸ ਤੋਂ ਬਾਅਦ ਚੰਦਾ ਨੇ ਪਿੰਡ ਦੀਆਂ ਔਰਤਾਂ ਨੂੰ ਨਾਲ ਲੈ ਕੇ ਸਵੈ ਸਹਾਇਤਾ ਗਰੁਪ ਬਣਾਏ ਅਤੇ ਅਤੇ ਉਨ੍ਹਾਂ ਨੂੰ ਮਾਲੀ ਤੌਰ ਤੇ ਮਜਬੂਤ ਕੀਤਾ. ਇਸ ਯੋਜਨਾ ਦਾ ਲਾਭ ਹੋਇਆ. ਸਵੈ ਸਹਾਇਤਾ ਗਰੁਪ ਨੇ ਕੁੜੀਆਂ ਲਈ ਪੜ੍ਹਾਈ ਦਾ ਇੰਤਜ਼ਾਮ ਕੀਤਾ. ਇਸ ਨੂੰ ਭਰਪੂਰ ਹੁੰਗਾਰਾ ਮਿਲਿਆ. ਅਨਪੜ੍ਹ ਹੋਣ ਕਰਕੇ ਜਿਨ੍ਹਾਂ ਕੁੜੀਆਂ ਦੇ ਵਿਆਹ ਨਹੀਂ ਸੀ ਹੁੰਦੇ, ਉਨ੍ਹਾਂ ਨੇ ਪੜ੍ਹਾਈ ਸ਼ੁਰੂ ਕਰ ਲਈ. 

ਇਨ੍ਹਾਂ ਔਰਤਾਂ ਨੂੰ ਪੜ੍ਹਾਈ ਦਾ ਬਹੁਤ ਫਾਇਦਾ ਹੋਇਆ. ਮਨਰੇਗਾ ਦੇ ਪੈਸੇ ਦਾ ਉਹ ਆਪ ਹਿਸਾਬ ਰਖਦਿਆਂ ਹਨ. ਪਿੰਡ 'ਚ ਸ਼ਰਾਬ ਦਾ ਠੇਕਾ ਖੁਲ ਗਿਆ ਸੀ, ਇਨ੍ਹਾਂ ਔਰਤਾਂ ਨੇ ਰਲ੍ਹ ਕੇ ਉਸ ਨੂੰ ਬੰਦ ਕਰਵਾ ਦਿੱਤਾ. ਚੰਦਾ ਨੇ ਆਪਣੇ ਕੰਮ ਦੀ ਸ਼ੁਰੁਆਤ ਦੋ ਸਵੈ ਸਹਾਇਤਾ ਗਰੁਪ ਬਣਾ ਕੇ ਕੀਤੀ ਸੀ ਪਰ ਅੱਜ ਉਨ੍ਹਾਂ ਦੀ ਮਦਦਾ ਨਾਲ 32 ਸਵੈ ਸਹਾਹਿਤਾ ਗਰੁਪ ਚਲ ਰਹੇ ਹਨ. ਹਰ ਗਰੁਪ ਵਿੱਚ 20 ਔਰਤਾਂ ਹੁੰਦੀਆਂ ਹਨ. ਵਾਰਾਨਸੀ ਦੇ 12 ਪਿੰਡਾਂ 'ਚ ਇਹ ਗਰੁਪ ਚਲ ਰਹੇ ਹਨ. ਇਹ ਗਰੁਪ ਔਰਤਾਂ ਨੂੰ ਬੈੰਕਾਂ ਤੋਂ ਕਰਜ਼ਾ ਲੈਣ ਲਈ ਮਦਦ ਕਰਦੇ ਹਨ ਤਾਂ ਜੋ ਉਹ ਫੂਲਾਂ, ਸਬਜੀਆਂ ਜਾਂ ਦੁੱਧ ਵੇਚਣ ਦਾ ਕੰਮ ਕਰ ਸੱਕਣ. 

ਲੇਖਕ: ਗੀਤਾ ਬਿਸ਼ਟ 

ਅਨੁਵਾਦ: ਅਨੁਰਾਧਾ ਸ਼ਰਮਾ