'ਦੰਗਲ' ਫ਼ਿਲਮ ਰੀਲੀਜ਼ ਹੋਣ ਤੋਂ ਪਹਿਲਾਂ ਮਹਾਵੀਰ ਸਿੰਘ ਫ਼ੋਗਾਟ ਨੇ ਜਾਰੀ ਕੀਤੀ ਆਪਣੀ ਜੀਵਨੀ 'ਅਖਾੜਾ'

0

ਕੁਸ਼ਤੀ ਖੇਡ ‘ਤੇ ਅਧਾਰਿਤ ਬੋਲੀਵੁਡ ਹੀਰੋ ਆਮਿਰ ਖਾਨ ਵੱਲੋਂ ਬਣਾਈ ਗਈ ਫਿਲਮ ‘ਦੰਗਲ’ ਆਉਣ ਵਾਲੀ 23 ਦਿਸੰਬਰ ਨੂੰ ਰੀਲੀਜ ਹੋ ਰਹੀ ਹੈ. ਇਹ ਫਿਲਮ ਪਹਿਲਵਾਨ ਮਹਾਵੀਰ ਸਿੰਘ ਫੋਗਾਟ ਅਤੇ ਉਨ੍ਹਾਂ ਦੀ ਕੁਸ਼ਤੀ ਦੀ ਕੌਮੀ ਪੱਧਰ ਦੀ ਖਿਡਾਰੀ ਧੀਆਂ ਬਬੀਤਾ ਅਤੇ ਗੀਤਾ ਫੋਗਾਟ ਦੇ ਸੰਘਰਸ਼ ਅਤੇ ਕਾਮਯਾਬੀ ‘ਤੇ ਆਧਰਿਤ ਹੈ. ਇਸ ਫਿਲਮ ਦੇ ਪਰਦੇ ‘ਤੇ ਆਉਣ ਤੋਂ ਪਹਿਲਾਂ ਹੀ ਮਹਾਵੀਰ ਸਿੰਘ ਫੋਗਾਟ ਨੇ ਆਪਣੀ ਜੀਵਨ ਦੇ ਸੰਘਰਸ਼ ਅਤੇ ਕਾਮਯਾਬੀ ਦੀ ਕਹਣੈ ਨੂੰ ਪੁਸਤਕ ਦੇ ਰੂਪ ਵਿੱਚ ਪੇਸ਼ ਕੀਤਾ ਹੈ. ਉਨ੍ਹਾਂ ਨੇ ਆਪਣੀ ਜੀਵਨੀ ਨੂੰ ‘ਅਖਾੜਾ’ ਨਾਂਅ ਹੇਠ ਪੇਸ਼ ਕੀਤਾ ਹੈ.

ਚੰਡੀਗੜ੍ਹ ਵਿੱਖੇ ਆਪਣੀ ਇਸ ਪੁਸਤਕ ਨੂੰ ਰੀਲੀਜ਼ ਕਰਨ ਦੇ ਮੌਕੇ ‘ਤੇ ਉਨ੍ਹਾਂ ਨੇ ਆਪਣੇ ਜੀਵਨ ਦੇ ਸੰਘਰਸ਼ ਦੀ ਕਹਾਣੀ ਦੱਸੀ. ਇਹ ਵੀ ਦੱਸਿਆ ਕੇ ਕਿਵੇਂ ਉਨ੍ਹਾਂ ਦੀ ਦੋਵੇਂ ਧੀਆਂ ਨੂੰ ਕੁਸ਼ਤੀ ਦੀ ਕੌਮੀ ਪੱਧਰ ਦੀ ਖਿਡਾਰੀ ਬਣਾਉਣ ਲਈ ਉਨ੍ਹਾਂ ਨੇ ਸਮਾਜ ਦੀ ਰਿਵਾਇਤਾਂ ਦੇ ਖ਼ਿਲਾਫ ਜਾ ਕੇ ਕੁੜੀਆਂ ਨੂੰ ਇਸ ਖੇਡ ਦੇ ਅਖਾੜੇ ਵਿੱਚ ‘ਤਾਰਿਆ.

ਦੱਸਣਯੋਗ ਹੈ ਕੇ ਫ਼ੋਗਾਟ ਸਿਸਟਰ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਗੀਤਾ ਅਤੇ ਬਬੀਤਾ ਫ਼ੋਗਾਟ ਨੇ ਕੁਸ਼ਤੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਨਾਂਅ ਬਣਾਇਆ ਹੈ ਉਸ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੇ ਕੋਚ ਅਤੇ ਪਿਤਾ ਮਹਾਵੀਰ ਸਿੰਘ ਫ਼ੋਗਾਟ ਦਾ ਹੀ ਹੱਥ ਰਿਹਾ ਹੈ. ਫਿਲਮ ਦੰਗਲ ਵਿੱਚ ਆਮਿਰ ਖਾਨ ਨੇ ਮਹਾਵੀਰ ਸਿੰਘ ਫ਼ੋਗਾਟ ਦਾ ਰੋਲ ਕੀਤਾ ਹੈ.2

ਇਸ ਮੌਕੇ ‘ਤੇ ਮਹਾਵੀਰ ਸਿੰਘ ਫ਼ੋਗਾਟ ਨੇ ਕਿਹਾ ਕੇ ਉਲੰਪਿਕ ਖੇਡਾਂ ਵਿੱਚ ਤਮਗਾ ਹਾਸਿਲ ਕਰਨਾ ਹੀ ਉਨ੍ਹਾਂ ਦਾ ਸੁਪਨਾ ਹੈ. ਇਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਧੀਆਂ ਗੀਤਾ ਅਤੇ ਬਬਿਤਾ ਇਸ ਵੇਲੇ ਬੰਗਲੁਰੂ ਵਿੱਖੇ ਟ੍ਰੇਨਿੰਗ ਵਿੱਚ ਮਸਰੂਫ਼ ਹਨ. ਫ਼ੋਗਾਟ ਨੇ ਦੱਸਿਆ ਕੇ ਬੀਤੀ ਰਿਉ ਉਲੰਪਿਕ ਖੇਡਾਂ ਵਿੱਚ ਵਿਨੇਸ਼ ਦੇ ਫੱਟੜ ਹੋ ਜਾਣ ਕਰਕੇ ਉਨ੍ਹਾਂ ਦਾ ਸੁਪਨਾ ਅਧੂਰਾ ਰਹਿ ਗਿਆ ਪਰ ਆਉਣ ਵਾਲੇ 2020 ਦੇ ਉਲੰਪਿਕ ‘ਚ ਉਨ੍ਹਾਂ ਦੇ ਹੱਥ ਵਿੱਚ ਤਮਗਾ ਹੋਏਗਾ.

ਗੀਤਾ ਅਤੇ ਬਬੀਤਾ ਨੂੰ ਇਸ ਖੇਡ ਵਿੱਚ ਲਿਆਉਣ ਦੇ ਸਮੇਂ ਪਿੰਡ ਵਾਲੇ ਉਨ੍ਹਾਂ ‘ਤੇ ਹੱਸਦੇ ਸਨ ਅਤੇ ਮਖੌਲ ਉਡਾਉਂਦੇ ਸਨ. ਮਹਾਵੀਰ ਸਿਘ ਫੋਗਾਟ ਨੇ ਪਹਿਲਾਂ ਆਪਣੀ ਧੀਆਂ ਗੀਤਾ ਅਤੇ ਬਬੀਤਾ ਨੂੰ ਕੁਸ਼ਤੀ ਲਈ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਆਪਣੇ ਭਰਾ ਦੀ ਦੋਵੇਂ ਕੁੜੀਆਂ ਵਿਨੇਸ਼ ਅਤੇ ਪ੍ਰਿਯੰਕਾ ਨੂੰ ਟ੍ਰੇਨਿੰਗ ਦਿੱਤੀ. ਸੰਗੀਤਾ ਇਨ੍ਹਾਂ ਭੈਣਾਂ ‘ਚੋਂ ਸਬ ਤੋਂ ਛੋਟੀ ਹੈ ਅਤੇ ਇੱਕ ਭੈਣ ਰਿਤੁ ਨੇ ਕੁਛ ਸਮਾਂ ਪਹਿਲਾਂ ਹੀ ਕਾਮਨਵੇਲਥ ਖੇਡਾਂ ਵਿੱਚ ਕੁਸ਼ਤੀ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ.

ਇਸ ਮੌਕੇ ‘ਤੇ ਫੋਗਾਟ ਭੈਣਾਂ ਨੇ ਦੱਸਿਆ ਕੇ ਉਹਾਂ ਦੇ ਪਿਤਾ ਇੱਕ ਸਖ਼ਤ ਕੋਚ ਹਨ ਅਤੇ ਉਹ ਟ੍ਰੇਨਿੰਗ ਵਿੱਚ ਕੋਈ ਸਮਝੌਤਾ ਨਹੀਂ ਕਰਦੇ. ਉਹ ਸਵੇਰੇ ਦੋ ਵੱਜੇ ਉਠ੍ਹਦੇ ਸਨ ਅਤੇ ਉਨ੍ਹਾਂ ਦੀ ਟ੍ਰੇਨਿੰਗ ਤਿੰਨ ਵੱਜੇ ਸ਼ੁਰੂ ਹੋ ਜਾਂਦੀ ਸੀ. ਉਨ੍ਹਾਂ ਕਿਹਾ ਕੇ ਫਿਲਮ ਵਿੱਚ ਆਮਿਰ ਖਾਨ ਵੱਲੋਂ ਦਰਸ਼ਾਇਆ ਗਿਆ ਉਨ੍ਹਾਂ ਦੇ ਪਿਤਾ ਦਾ ਸਖ਼ਤ ਕੋਚ ਦਾ ਰੋਲ ਬਿਲਕੁਲ ਸਹੀ ਹੈ. ਉਹ ਉੰਨੇ ਹੀ ਸਖ਼ਤ ਹਨ.

ਲੇਖਕ: ਰਵੀ ਸ਼ਰਮਾ