ਮੁੰਬਈ ਦੀ ਇੱਕ ਕੰਪਨੀ ਨੇ ਮਾਹਵਾਰੀ ਦੇ ਪਹਿਲੇ ਦਿਨ ਛੁੱਟੀ ਦੇਣ ਦੀ ਸ਼ੁਰੁਆਤ ਕੀਤੀ

ਮੁੰਬਈ ਦੀ ਇੱਕ ਕੰਪਨੀ ਨੇ ਮਾਹਵਾਰੀ ਦੇ ਪਹਿਲੇ ਦਿਨ ਛੁੱਟੀ ਦੇਣ ਦੀ ਸ਼ੁਰੁਆਤ ਕੀਤੀ

Thursday July 13, 2017,

2 min Read

ਮਾਹਵਾਰੀ ਦਾ ਪਹਿਲਾ ਦਿਨ ਔਰਤਾਂ ਲਈ ਬਹੁਤ ਪਰੇਸ਼ਾਨੀ ਅਤੇ ਤਕਲੀਫ਼ ਭਰਿਆ ਹੁੰਦਾ ਹੈ. ਇਸ ਕਰਕੇ ਹੋਣ ਵਾਲੀ ਤਕਲੀਫ਼ ਨੂੰ ਉਹੀ ਸਮਝ ਸਕਦੀਆਂ ਹਨ. ਪਹਿਲੇ ਦਿਨ ਦੀ ਤਕਲੀਫ਼ ‘ਚ ਔਰਤਾਂ ਚਾਹੁੰਦੀਆਂ ਹਨ ਕੇ ਉਨ੍ਹਾਂ ਨੂੰ ਅੱਜ ਦੇ ਦਿਨ ਕੰਮ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਛੁੱਟੀ ਮਿਲ ਜਾਵੇ. ਪਰ ਅਜਿਹਾ ਹੁੰਦਾ ਨਹੀਂ. ਕਈ ਵਾਰ ਕੰਮ ਹੋਣ ਕਰਕੇ ਜਾਂ ਸੰਗਦੇ ਹੋਏ ਵੀ ਉਹ ਛੁੱਟੀ ਨਹੀਂ ਲੈਂਦੀਆਂ. ਅਜਿਹੇ ਤਕਲੀਫ਼ ਭਰੇ ਦਿਨ ਜੇਕਰ ਕਿਸੇ ਔਰਤ ਨੂੰ ਆਖੇ ਬਿਨ੍ਹਾ ਹੀ ਛੁੱਟੀ ਮਿਲ ਜਾਵੇ ਤਾਂ ਉਸਨੂੰ ਖੁਸ਼ੀ ਵੀ ਹੋਵੇਗੀ ਅਤੇ ਤਕਲੀਫ਼ ਵੀ ਘੱਟ ਜਾਵੇਗੀ.

ਮੁੰਬਈ ਦੀ ਇੱਕ ਕੰਪਨੀ ‘ਕਲਚਰ ਮਸ਼ੀਨ ਫਰਮ’ ਨੇ ਕਾਮਕਾਜੀ ਔਰਤਾਂ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ ਇੱਕ ਅਨੋਖੀ ਸ਼ੁਰੁਆਤ ਕੀਤੀ ਹੈ ਜਿਸ ਦੇ ਤਹਿਤ ਕੰਪਨੀ ਦੀ ਮਹਿਲਾ ਕਰਮਚਾਰੀਆਂ ਨੂੰ ਮਾਹਵਾਰੀ ਦੇ ਪਹਿਲੇ ਦਿਨ ਛੁੱਟੀ ਦਿੱਤੀ ਜਾਵੇਗੀ. ਇਸ ਕੰਪਨੀ ਵਿੱਚ 75 ਮਹਿਲਾ ਕਰਮਚਾਰੀ ਹਨ. ਇਨ੍ਹਾਂ ਲਈ ਕੰਪਨੀ ਨੇ ‘ਫਰਸਟ ਡੇ ਆਫ਼ ਲੀਵ’ ਦੀ ਪੋਲਿਸੀ ਸ਼ੁਰੂ ਕੀਤੀ ਹੈ. ਇਸ ਪੋਲਿਸੀ ਨੂੰ ਕੰਪਨੀ ਨੇ ਫੇਸਬੂਕ ਅਤੇ ਯੂ-ਟਿਊਬ ‘ਤੇ ਜਾਰੀ ਕੀਤਾ ਹੈ.

image


ਭਾਵੇਂ ਸੇਨੇਟਰੀ ਪੈਡਸ ਨੇ ਔਰਤਾਂ ਨੂੰ ਮਾਹਵਾਰੀ ਦੀ ਸਮੱਸਿਆਵਾਂ ਵੱਲੋਂ ਸੌਖਾ ਕੀਤਾ ਹੈ ਪਰ ਸ਼ਰੀਰਿਕ ਤੌਰ ‘ਤੇ ਹੋਣ ਵਾਲੀ ਤਕਲੀਫ਼ ਆਰਾਮ ਕਰਨ ਨਾਲ ਹੀ ਘੱਟ ਹੁੰਦੀ ਹੈ. ਮਾਹਵਾਰੀ ਦੀ ਤਕਲੀਫ਼ ਦੇ ਦੌਰਾਨ ਔਰਤਾਂ ਬਿਸਤਰ ਵਿੱਚ ਆਰਾਮ ਕਰਨਾ ਚਾਹੁੰਦੀਆਂ ਹਨ. ਪਰ ਦਫਤਰ ਤੋਂ ਛੁੱਟੀ ਨਾਂਹ ਹੋਣ ਕਰਕੇ ਉਨ੍ਹਾਂ ਨੂੰ ਤਕਲੀਫ਼ ਵਿੱਚ ਹੀ ਰਹਿਣਾ ਪੈਂਦਾ ਹੈ.

ਕੰਪਨੀ ਵੱਲੋਂ ਜਾਰੀ ਕੀਤੇ ਵੀਡੀਓ ਵਿੱਚ ਔਰਤਾਂ ਇਸ ਪੋਲਿਸੀ ਬਾਰੇ ਗੱਲਾਂ ਕਰ ਰਹੀਆਂ ਹਨ ਅਤੇ ਦੱਸ ਰਹੀਆਂ ਹਨ ਕੇ ਮਾਹਵਾਰੀ ਦੇ ਪਹਿਲੇ ਦਿਨ ਸ਼ਰੀਰਿਕ ਤਕਲੀਫ਼ ਕਿੰਨੀ ਪਰੇਸ਼ਾਨੀ ਭਾਰੀ ਹੁੰਦੀ ਹੈ. ਪਰ ਇਸ ਤਕਲੀਫ਼ ਕਰਕੇ ਹਰ ਮਹੀਨੇ ਛੁੱਟੀ ਲੈਣਾ ਵੀ ਬੁਰਾ ਲਗਦਾ ਹੈ.

ਭਾਰਤ ਤੋਂ ਅਲਾਵਾ ਕਈ ਹੋਰ ਦੇਸ਼ਾਂ ਵਿੱਚ ਇਹ ਪੋਲਿਸੀ ਲਾਗੂ ਹੈ. ਇਹ ਪੋਲਿਸੀ ਸਬ ਤੋਂ ਪਹਿਲਾਂ ਜਾਪਾਨ ਵਿੱਚ 1920 ਵਿੱਚ ਲਾਗੂ ਕੀਤੀ ਗਈ ਸੀ. ਨਾਈਕੀ ਅਤੇ ਟੋਯੋਟਾ ਕੰਪਨੀ ਵਿੱਚ ਇਹ ਪੋਲਿਸੀ ਲਾਗੂ ਹੈ.

ਕਲਚਰ ਮਸ਼ੀਨ ਕੰਪਨੀ ਦੀ ਐਚਆਰ ਪ੍ਰੇਜਿਡੇੰਟ ਦੇਵਲੀਨਾ ਐਸ ਮਜੂਮਦਾਰ ਨੇ ਦੱਸਿਆ ਕੇ ਮਾਹਵਾਰੀ ਦੀ ਤਕਲੀਫ਼ ਨੂੰ ਸੰਗ ਕਰਕੇ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੁੰਦੀ. ਮਾਹਵਾਰੀ ਔਰਤਾਂ ਦੀ ਜਿੰਦਗੀ ਦਾ ਹਿੱਸਾ ਹੈ.

ਕੰਪਨੀ ਦੇ ਸੰਸਥਾਪਕ ਵੇੰਕੇਟ ਪ੍ਰਸਾਦ ਦਾ ਕਹਿਣਾ ਹੈ ਕੇ ਇਸ ਫ਼ੈਸਲੇ ਦਾ ਮੰਤਵ ਮਹਿਲਾ ਕਰਮਚਾਰੀਆਂ ਦਾ ਕੰਪਨੀ ਪ੍ਰਤੀ ਉਤਸ਼ਾਹ ਵਧਾਉਣਾ ਹੈ. ਕੰਪਨੀ ਨੇ ਇਸ ਫ਼ੈਸਲੇ ਨੂੰ ਮਹਿਲਾ ਅਤੇ ਬਾਲ ਵਿਕਾਸ ਕਲਿਆਣ ਮੰਤਰਾਲਾ ਵਿੱਚ ਵੀ ਦਾਖਿਲ ਕੀਤਾ ਹੈ ਅਤੇ ਇਸ ਨੂੰ ਮਹਿਲਾ ਕਰਮਚਾਰੀਆਂ ਦੀ ਪੋਲਿਸੀ ਵਿੱਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਹੈ. ਕੰਪਨੀ ਇਸ ਲਈ ਇੱਕ ਆਨਲਾਈਨ ਮੁਹਿਮ ਵੀ ਸ਼ੁਰੂ ਕਰ ਰਹੀ ਹੈ. 

    Share on
    close