ਸਾਹਿਬਾਬਾਦ ਦੀ ਸੁਮਨ ਨੇ ਨੇ ਲੋੜਵੰਦ ਔਰਤਾਂ ਦੀ ਮਦਦ ਲਈ ਸ਼ੁਰੂ ਕੀਤਾ ਅਨੋਖਾ ਬਿਜ਼ਨੇਸ 

ਕਮਜ਼ੋਰ ਔਰਤਾਂ ਨੂੰ ਮਜਬੂਤ ਬਣਾਉਣ ਦੀ ਮੁਹਿਮ ਹੈ ਸਾਹਿਬਾਬਦ ਦੀ ਸੁਮਨ ਸੰਥੋਲਿਆ  

0

ਜੀਵਨ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਦੇ ਹੋਏ ਲੋਕ ਆਪਨੇ ਸੁਪਨਿਆਂ ਦੀ ਰਾਹ ‘ਤੇ ਪਹੁੰਚਦੇ ਹਨ. ਉਨ੍ਹਾਂ ਨੂੰ ਕਈ ਤਰ੍ਹਾਂ ਦੇ ਚਾਅ ਛੱਡਣੇ ਪੈਂਦੇ ਹਨ, ਕਈ ਸਮਝੌਤੇ ਕਰਨੇ ਪੈਂਦੇ ਹਨ. ਅਜਿਹੇ ਹੀ ਸੁਪਨੇ ਨੂੰ ਪੂਰਾ ਕਰਨ ਦੀ ਕਹਾਣੀ ਹੈ ਸਾਹਿਬਾਬਾਦ ਦੀ ਸੁਮਨ ਸੰਥੋਲਿਆ ਦੀ.

ਸੁਮਨ ਸੰਥੋਲਿਆ ‘ਆਕ੍ਰਿਤੀ ਆਰਟ ਕ੍ਰਿਏਸ਼ਨ’ ਦੀ ਮਦਦ ਨਾਲ ਉਨ੍ਹਾਂ ਜਰੂਰਤਮੰਦ ਔਰਤਾਂ ਨੂੰ ਰੁਜਗਾਰ ਦੇ ਰਹੀ ਹੈ ਜਿਨ੍ਹਾਂ ਦਾ ਆਮਦਨ ਦਾ ਕੋਈ ਸਾਧਨ ਨਹੀਂ ਸੀ. ਉਨ੍ਹਾਂ ਨੇ ਮੁਹੱਲਿਆਂ ‘ਚ ਘੁਮ ਕੇ ਅਜਿਹੀ ਜਰੂਰਤਮੰਦ ਔਰਤਾਂ ਨੂੰ ਲੱਭਿਆ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ. ਇਹ ਔਰਤਾਂ ਜਾਂ ਤਾਂ ਲੋਕਾਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦਿਆਂ ਸਨ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਖਿਡਾਉਣ ਲਈ ਪਾਰਕ ‘ਚ ਲੈ ਜਾਣ ਦਾ ਕੰਮ ਕਰਦਿਆਂ ਸਨ.

ਸੁਮਨ ਦੇ ਪਤੀ ਬੀ. ਬੀ. ਸੰਥੋਲਿਆ ਲੋਹੇ ਕਾ ਕਾਰੋਬਾਰ ਕਰਦੇ ਹਨ. ਉਹ ਕੋਲਕਾਤਾ ਦੇ ਮਾਰਵਾੜੀ ਪਰਿਵਾਰ ਨਾਲ ਸੰਬਧ ਰਖਦੇ ਹਨ.

ਵਿਆਹ ਤੋਂ ਬਾਅਦ ਸੁਮਨ ਨੇ ਆਪਣੇ ਘਰ ਵਿੱਚ ਸਫਾਈ ਦਾ ਕੰਮ ਕਰਨ ਵਾਲੀ ਕੁੜੀ ਨੂੰ ਨਾਲ ਲੈ ਕੇ ਨਵਾਂ ਕੰਮ ਕਰਨ ਦਾ ਫੈਸਲਾ ਲੀਤਾ. ਉਨ੍ਹਾਂ ਨੇ ਹੈੰਡੀਕਰਾਫਟਸ ਦਾ ਸਮਾਨ ਬਣਾਉਣ ਦਾ ਫ਼ੈਸਲਾ ਕੀਤਾ.

ਦਿੱਲੀ ਦੇ ਨਾਲ ਲੱਗਦੇ ਸਾਹਿਬਾਬਦ ਦੇ ਸੰਨਤੀ ਖੇਤਰ ਵਿੱਚ ਉਨ੍ਹਾਂ ਨੇ ਸਕਿੱਲ ਇੰਡੀਆਂ ਟ੍ਰੇਨਿੰਗ ਸੇੰਟਰ ਸ਼ੁਰੂ ਕੀਤਾ. ਇੱਥੇ ਹੈੰਡੀਕਰਾਫਟ ਦਾ ਸਮਾਨ ਬਣਦਾ ਹੈ ਜਿਸ ਦੀ ਡਿਮਾੰਡ ਵਿਦੇਸ਼ਾਂ ਵਿੱਚ ਹੈ. ਇਹ ਸਮਾਨ ਤਿਆਰ ਕਰਨ ਵਾਲੇ ਕੋਈ ਮਾਹਿਰ ਕਾਰੀਗਰ ਨਹੀਂ ਸਗੋਂ ਔਰਤਾਂ ਹਨ ਜਿਨ੍ਹਾਂ ਵਿੱਚੋਂ ਕਈ ਤਾਂ ਵੇਖਣ ਦੀ ਵੀ ਮੋਹਤਾਜ ਹਨ.

ਸੁਮਨ ਨੇ ਆਪਣੀ ਟੀਮ ਵੱਖਰੇ ਤਰੀਕੇ ਨਾਲ ਤਿਆਰ ਕੀਤੀ. ਉਨ੍ਹਾਂ ਨੇ ਮਾਹਿਰ ਕਾਰੀਗਰਾਂ ਦੀ ਥਾਂ ਘਰੇਲੂ ਕੰਮ ਕਰਦਿਆਂ ਔਰਤਾਂ ਨੂੰ ਚੁਣਿਆ. ਉਨ੍ਹਾਂ ਨੂੰ ਉਸ ਕੰਮ ਲਈ ਟ੍ਰੇਨਿੰਗ ਦਿੱਤੀ. ਇੱਕ ਵਾਰ ਕੰਮ ਸ਼ੁਰੂ ਹੋ ਜਾਣ ਮਗਰੋਂ ਹੋਰ ਔਰਤਾਂ ਵੀ ਉਨ੍ਹਾਂ ਨਾਲ ਜੁੜ ਗਈਆਂ. ਉਨ੍ਹਾਂ ਨਾਲ ਹੁਣ ਢਾਈ ਸੌ ਤੋਂ ਵੀ ਵਧ ਔਰਤਾਂ ਕੰਮ ਕਰਦਿਆਂ ਹਨ. ਇਨ੍ਹਾਂ ਵਿੱਚੋਂ ਦਸ ਨੇਤਰਹੀਣ ਹਨ.

ਸੁਮਨ ਦਾ ਕਹਿਣਾ ਹੈ ਕੇ ਇਹ ਕੰਮ ਸ਼ੁਰੂ ਕਰਨ ਸਮੇਂ ਕਈ ਵਾਰ ਆਪਣੇ ਆਪ ਨੂੰ ਵੀ ਕਮਜ਼ੋਰ ਮਹਿਸੂਸ ਕੀਤਾ ਪਰ ਹੌਸਲਾ ਨਹੀਂ ਛੱਡਿਆ. ਅੱਜ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਹੁੰਦੀ ਹੈ ਅਤੇ ਉਨ੍ਹਾਂ ਦੀ ਟੀਮ ਦੇ ਬਣਾਏ ਸਮਾਨ ਦੀ ਡਿਮਾੰਡ ਵਿਦੇਸ਼ਾਂ ਤਕ ਹੋ ਰਹੀ ਹੈ. ਇੱਥੇ ਤਿਆਰ ਕੀਤੀ ਗਈ ਮੇਜ਼ ਰਾਸ਼ਟਰਪਤੀ ਭਵਨ ਤਕ ਪਹੁੰਚ ਚੁੱਕੀ ਹੈ.

ਸੁਮਨ ਨੇ ਆਪਣੇ ਨਾਲ ਨਾਲ ਸਮਾਜ ਦੇ ਉਸ ਵਰਗ ਬਾਰੇ ਵੀ ਸੋਚਿਆ ਜਿਨ੍ਹਾਂ ਨੂੰ ਪਹਿਚਾਨ ਅਤੇ ਸਵੈ-ਨਿਰਭਰਤਾ ਦੀ ਲੋੜ ਹੈ. ਸੁਮਨ ਨੇ ਉਹ ਵਰਗ ਨੂੰ ਨਾਲ ਲੈ ਕੇ ਚੱਲਣ ਦਾ ਫੈਸਲਾ ਕੀਤਾ ਅਤੇ ਅੱਜ ਉਹ ਕਾਮਯਾਬ ਹੋ ਗਈ. ਉਨ੍ਹਾਂ ਨੂੰ ਦਿੱਲੀ ਸਰਕਾਰ ਵੱਲੋਂ ਅਵਾਰਡ ਦਿੱਤਾ ਗਿਆ. ਉਨ੍ਹਾਂ ਨੂੰ ‘ਨੇਸ਼ਨਲ ਅਵਾਰਡ’ ਵੀ ਮਿਲ ਚੁੱਕਾ ਹੈ.