ਪੇਂਡੂ ਇਲਾਕਿਆਂ ਵਿੱਚ ਮਾਤਰ 48 ਫ਼ੀਸਦ ਔਰਤਾਂ ਹੀ ਮਾਹਵਾਰੀ ਸਮੇਂ ਸੇਨੇਟਰੀ ਨੇਪਕਿਨ ਦਾ ਇਸਤੇਮਾਲ ਕਰਦਿਆਂ ਹਨ. ਮਤਲਬ ਅੱਧੇ ਨਾਲੋਂ ਵਧ ਔਰਤਾਂ ਮਾਹਵਾਰੀ ਦੇ ਦੌਰਾਨ ਨੇਪਕਿਨ ਇਸਤੇਮਾਲ ਨਹੀਂ ਕਰਦਿਆਂ.
ਡਾਕਟਰ ਹੇਤਲ ਦਾ ਕਹਿਣਾ ਹੈ ਕੇ ਅਜਿਹੀ ਇੱਕ ਮੁਹਿਮ ਚੰਡੀਗੜ੍ਹ ਵਿੱਚ ਵੀ ਚਲ ਰਹੀ ਸੀ ਜਿਸ ਬਾਰੇ ਜਾਣਕਾਰੀ ਲੈਣ ਦੇ ਬਾਅਦ ਡਾਕਟਰ ਹੇਤਲ ਨੇ ਜੈਪੁਰ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ. ਉਨ੍ਹਾਂ ਦੱਸਿਆ ਕੇ ਔਰਤਾਂ ਨੇਕਪਿਨ ਦੀ ਥਾਂ ਗੰਦੇ ਕਪੜੇ ਜਾਂ ਹੋਰ ਤਰੀਕੇ ਅਪਣਾਉਂਦਿਆਂ ਹਨ. ਹੇਤਲ ਹੁਣ ਉਨ੍ਹਾਂ ਨੂੰ ਮਾਹਵਾਰੀ ਸੰਬਧੀ ਬੁਨਿਆਦੀ ਜਾਣਕਾਰੀ ਅਤੇ ਨੇਪਕਿਨ ਦੇ ਇਸਤੇਮਾਲ ਬਾਰੇ ਦੱਸਦੀ ਹੈ.
ਜੈਪੁਰ ਦੇ ਬਸਤੀ ਇਲਾਕਿਆਂ ਵਿੱਚ ਰਹਿਣ ਵਾਲੀ ਔਰਤਾਂ ਨੂੰ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦੇਣ ਲਈ ਅਤੇ ਮਾਹਵਾਰੀ ਦੇ ਦਿਨਾਂ ਵਿੱਚ ਸਫਾਈ ਰੱਖਣ ਬਾਰੇ ਜਾਣੂੰ ਕਰਾਉਣ ਲਈ ਕਾਲੇਜ ਦੀ ਦੋ ਕੁੜੀਆਂ ਇਨ੍ਹਾਂ ਦਿਨਾਂ ਇੱਕ ਮੁਹਿਮ ਚਲਾ ਰਹੀਆਂ ਹਨ. ਰਸਾਇਨ ਵਿਗਿਆਨ ਵਿੱਚ ਪੋਸਟ ਗ੍ਰੇਜੁਏਸ਼ਨ ਕਰ ਰਹੀ ਇਨਬ ਖ਼ੁਰ੍ਰਮ ਅਤੇ ਡੈਂਟਲ ਵਿੱਚ ਡਾਕਟਰੀ ਕਰ ਰਹੀ ਡਾਕਟਰ ਹੇਤਲ ਜੈਪੁਰ ਦੇ ਝੁੱਗੀ-ਬਸਤੀ ਇਲਾਕਿਆਂ ਵਿੱਚ ਜਾ ਕੇ ਔਰਤਾਂ ਨੂੰ ਮੁਫ਼ਤ ਸੇਨੇਟਰੀ ਨੇਕਪਿਨ ਵੰਡ ਰਹੀਆਂ ਹਨ ਤਾਂ ਜੋ ਇਨ੍ਹਾਂ ਉਨ ਮਾਹਵਾਰੀ ਦੇ ਦੌਰਾਨ ਸਫਾਈ ਬਾਰੇ ਜਾਣੂੰ ਕਰਾਇਆ ਜਾ ਸਕੇ. ਉਹ ਗੰਦੇ ਕਪੜੇ ਦੇ ਇਸਤੇਮਾਲ ਕਰਕੇ ਹੋਣ ਵਾਲੀ ਬੀਮਾਰਿਆਂ ਬਾਰੇ ਵੀ ਦੱਸਦੀਆਂ ਹਨ.
ਭਾਰਤ ਵਿੱਚ ਮਹਿਲਾ ਸਿਹਤ ਅਤੇ ਸਫਾਈ ਸੰਬਧੀ ਮਾਮਲਿਆਂ ਬਾਰੇ ਕੋਈ ਗੱਲ ਨਾਹੀਂ ਕਰਨਾ ਚਾਹੁੰਦਾ. ਕੌਮੀ ਪਰਿਵਾਰ ਸਿਹਤ ਸਰਵੇਖਣ ਦੀ ਸਾਲ 2015-16 ਦੀ ਰਿਪੋਰਟ ਦੇ ਮੁਤਾਬਿਕ ਪੇਂਡੂ ਇਲਾਕਿਆਂ ਵਿੱਚ ਮਾਤਰ 48 ਫ਼ੀਸਦ ਔਰਤਾਂ ਹੀ ਸੇਨੇਟਰੀ ਨੇਪਕਿਨ ਦਾ ਇਸਤੇਮਾਲ ਕਰਦਿਆਂ ਹਨ. ਸ਼ਹਿਰੀ ਇਲਾਕਿਆਂ ਵਿੱਚ ਇਹ ਗਿਣਤੀ 78 ਫ਼ੀਸਦ ਹੈ. ਉਸ ਸਰਵੇ ‘ਚ ਇਹ ਗੱਲ ਵੀ ਸਾਹਮਣੇ ਆਈ ਸੀ ਕੇ ਮਾਹਵਾਰੀ ਕਰਕੇ ਕੁੜੀਆਂ ਸਕੂਲ ਨਹੀਂ ਜਾਂਦੀਆਂ ਅਤੇ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੀਆਂ ਹਨ. ਇਸ ਤੋਂ ਅਲਾਵਾ ਪੇਂਡੂ ਇਲਾਕੇ ਦੀਆਂ 70 ਫ਼ੀਸਦ ਔਰਤਾਂ ਨੇ ਕਿਹਾ ਕੇ ਉਨ੍ਹਾਂ ਕੋਲ ਸੇਨੇਟਰੀ ਨੇਪਕਿਨ ਖਰੀਦਣ ਲਾਇਕ ਪੈਸੇ ਨਹੀਂ ਹੁੰਦੇ.
ਡਾਕਟਰ ਹੇਤਲ ਦੀ ਇਸ ਮੁਹਿੰਮ ਨਾਲ ਹੁਣ ਲੋਕ ਜੁੜ ਰਹੇ ਹਨ. ਉਨ੍ਹਾਂ ਨੂੰ ਇਸ ਦੇ ਲਈ ਮਾਲੀ ਮਦਦ ਵੀ ਮਿਲ ਰਹੀ ਹੈ. ਇਨ੍ਹਾਂ ਦੇ ਕੁਛ ਦੋਸਤ ਹੁਣ ਦਿੱਲੀ ਵਿੱਚ ਵੀ ਮੁਹਿੰਮ ਸ਼ੁਰੂ ਕਰ ਰਹੇ ਹਨ.
ਕੇਂਦਰੀ ਸਿਹਤ ਮੰਤਰਾਲਾ ਵੱਲੋਂ ਸਾਲ 2012 ਵਿੱਚ ਸੇਨੇਟਰੀ ਨੇਪਕਿਨ ਦੇ ਇਸਤੇਮਾਲ ਨੂੰ ਵਧਾਵਾ ਦੇਣ ਲਈ ਇੱਕ ਯੋਜਨਾ ਸ਼ੁਰੂ ਕੀਤੀ ਸੀ. ਉਸ ਲਈ 150 ਕਰੋੜ ਦਾ ਫੰਡ ਵੀ ਜਾਰੀ ਕੀਤਾ ਸੀ. ਉਸ ਸਕੀਮ ਦੇ ਤਹਿਤ ਬੀਪੀਐਲ ਪਰਿਵਾਰ ਦੀ ਕੁੜੀਆਂ ਨੂੰ ਇੱਕ ਰੁਪੇ ‘ਚ ਨੇਪਕਿਨ ਦਿੱਤਾ ਜਾਂਦਾ ਸੀ.
Related Stories
Stories by Team Punjabi
September 21, 2017
September 21, 2017
September 21, 2017
September 21, 2017