ਆਂਵਲੇ ਦੀ ਖੇਤੀ ਕਰਕੇ ਕਰੋੜਪਤੀ ਬਣਿਆ ਇੱਕ ਆਟੋ ਡ੍ਰਾਈਵਰ

ਆਂਵਲੇ ਦੀ ਖੇਤੀ ਕਰਕੇ ਕਰੋੜਪਤੀ ਬਣਿਆ ਇੱਕ ਆਟੋ ਡ੍ਰਾਈਵਰ

Friday July 21, 2017,

2 min Read

ਰਾਜਸਥਾਨ ਦੇ 57 ਵਰ੍ਹੇ ਦੇ ਕਿਸਾਨ ਅਮਰ ਸਿੰਘ ਉਨ੍ਹਾਂ ਸਾਰੇ ਕਿਸਾਨਾਂ ਲਈ ਇੱਕ ਪ੍ਰੇਰਨਾ ਬਣ ਗਏ ਹਨ ਜੋ ਕਣਕ ਜਾਂ ਜੀਰੀ ਤੋਂ ਹੱਟ ਕੇ ਖੇਤੀ ਕਰਨਾ ਚਾਹੁੰਦੇ ਹਨ. ਕਿਸਾਨੀ ਕਰਕੇ ਇੱਕ ਆਟੋ ਡ੍ਰਾਈਵਰ ਦੇ ਕਰੋੜਪਤੀ ਬਣ ਜਾਣ ਦੀ ਅਮਰ ਸਿੰਘ ਦੀ ਕਹਾਣੀ ਹੁਣ ਲੋਕਾਂ ਦੀ ਜ਼ੁਬਾਨ ‘ਤੇ ਹੈ.

ਮਾਤਰ 1200 ਰੁਪੇ ਮੁੱਲ ਦੇ 60 ਬੂਟੇ ਲਾ ਕੇ ਕੋਈ ਕਰੋੜਪਤੀ ਕਿਵੇਂ ਬਣ ਸਕਦਾ ਹੈ, ਅਮਰ ਸਿੰਘ ਇਸ ਦੀ ਜਿਉਂਦੀ ਮਿਸਾਲ ਹੈ. ਉਹ 26 ਲੱਖ ਰੁਪੇ ਦਾ ਟਰਨਉਵਰ ਲੈ ਰਹੇ ਹਨ. ਅਮਰ ਸਿੰਘ ਦੇ ਪਿਤਾ 1977 ਵਿੱਚ ਅਕਾਲ ਚਲਾਣਾ ਕਰ ਗਏ ਸਨ. ਇਸ ਕਰਕੇ ਪਰਿਵਾਰ ਦਾ ਬੋਝ ਉਨ੍ਹਾਂ ਦੇ ਮੋਢਿਆਂ ‘ਤੇ ਆ ਗਿਆ. ਘਰ ‘ਚ ਦੋ ਭਰਾ ਅਤੇ ਇੱਕ ਭੈਣ ਸੀ. ਇਸ ਕਰਕੇ ਅਮਰ ਸਿੰਘ ਨੂੰ ਸਕੂਲ ਛੱਡਣਾ ਪਿਆ.

image


ਭਾਵੇਂ ਉਨ੍ਹਾਂ ਦੇ ਪਿਤਾ ਖੇਤੀ ਕਰਦੇ ਸਨ ਪਰ ਅਮਰ ਸਿੰਘ ਨੂੰ ਘਰ ਸਾਂਭਣ ਲਈ ਆਟੋ ਚਲਾਉਣਾ ਪਿਆ. ਇਸ ਕੰਮ ‘ਚ ਗੁਜਾਰਾ ਨਹੀਂ ਹੋਇਆ ਤਾਂ ਉਹ 1985 ‘ਚ ਆਪਣੇ ਸਹੁਰੇ ਗੁਜਰਾਤ ਦੇ ਅਹਮਦਾਬਾਦ ਚਲੇ ਗਏ ਅਤੇ ਇੱਕ ਫ਼ੋਟੋ ਸਟੂਡੀਉ ਖੋਲ ਲਿਆ. ਉਹ ਵੀ ਕੰਮ ਨਹੀਂ ਚੱਲਿਆ.

ਇੱਕ ਦਿਨ ਮਾਰਕੇਟ ਵਿੱਚ ਪਹੁੰਚ ਕੇ ਉਨ੍ਹਾਂ ਵੇਖਿਆ ਕੇ ਵੱਡੇ ਸਾਈਜ਼ ਦੇ ਆਂਵਲੇ ਤਾਂ 10 ਰੁਪੇ ਕਿਲੋ ਵੀ ਵਿੱਕ ਜਾਂਦੇ ਹਨ. ਸਾਈਜ਼ ਵਿੱਚ ਛੋਟੇ ਆਂਵਲੇ ਪੰਜ ਰੁਪੇ ਵਿੱਕਦੇ ਸਨ. ਉਨ੍ਹਾਂ ਨੇ ਫੂਡ ਪ੍ਰੋਸੇਸਿੰਗ ਇੰਡਸਟਰੀ ਲਾਉਣ ਬਾਰੇ ਸੋਚਿਆ. ਲੁਪਿਨ ਕੰਪਨੀ ਨੇ ਉਸ ਨੂੰ ਟ੍ਰੇਨਿੰਗ ‘ਚ ਮਦਦ ਕੀਤੀ.

ਸਾਲ 2005 ਵਿੱਚ ਉਨ੍ਹਾਂ ਨੇ ਪੰਜ ਲੱਖ ਰੁਪੇ ਲਾ ਕੇ ਇੱਕ ਫੈਕਟਰੀ ਲਾ ਲਈ. ਇਸ ਵਿੱਚ ਲੁਪਿਨ ਕੰਪਨੀ ਵੱਲੋਂ ਵੀ ਮਦਦ ਕੀਤੀ ਗਈ. ਉਨ੍ਹਾਂ ਨੇ ਆਂਵਲੇ ਦੀ ਪੈਦਾਵਾਰ ਕੀਤੀ ਅਤੇ ਪਹਿਲੇ ਸਾਲ ਸੱਤ ਹਜ਼ਾਰ ਕਿਲੋ ਆਂਵਲੇ ਦਾ ਮੁਰੱਬਾ ਤਿਆਰ ਕੀਤਾ. ਇਸ ਕੰਮ ‘ਚ ਉਨ੍ਹਾਂ ਨੇ ਪਿੰਡ ਦੀਆਂ ਔਰਤਾਂ ਦੀ ਮਦਦ ਲਈ ਅਤੇ ‘ਅਮ੍ਰਿਤਾ ਬ੍ਰਾਂਡ’ ਦੇ ਨਾਂਅ ਤੋਂ ਮੁਰੱਬਾ ਵੇਚਣਾ ਸ਼ੁਰੂ ਕਰ ਦਿੱਤਾ.

ਉਨ੍ਹਾਂ ਦਾ ਕੰਮ ਵਧੀਆ ਚੱਲ ਪਿਆ. ਉਨ੍ਹਾਂ ਨੇ ਕੰਮ ਅੱਗੇ ਵਧਾਇਆ. ਕੁਛ ਪੈਸੇ ਦਾ ਨਿਵੇਸ਼ ਹੋਰ ਕਰਿਆ. ਇਸ ਕੰਮ ‘ਚ ਵੀ ਲੁਪਿਨ ਕੰਪਨੀ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਲੋਨ ਅਤੇ ਫੂਡ ਲਾਇਸੇੰਸ ਲੈਣ ‘ਚ ਮਦਦ ਕੀਤੀ.ਨ

ਅਮਰ ਸਿੰਘ ਨੇ ਸਾਲ 2015 ‘ਚ 400 ਕਵਿੰਟਲ ਆਂਵਲੇ ਦੀ ਪੈਦਾਵਾਰ ਕੀਤੀ ਅਤੇ ਅਮਰ ਮੇਗਾ ਫੂਡ ਪ੍ਰਾਈਵੇਟ ਲਿਮਿਟੇਡ ਦੇ ਨਾਂਅ ਤੋਂ ਕੰਪਨੀ ਸ਼ੁਰੂ ਕੀਤੀ. ਹੁਣ ਇਹ ਕੰਪਨੀ ਆਂਵਲੇ ਦੀ ਪੈਦਾਵਾਰ ਤੋਂ ਲੈ ਕੇ ਉਨ੍ਹਾਂ ਦੀ ਦੇਖਭਾਲ, ਪ੍ਰੋਸੇਸਿੰਗ, ਪੈਕਿੰਗ ਅਤੇ ਟ੍ਰਾੰਸਪੋਰਟ ਦਾ ਕੰਮ ਵੇਖਦੀ ਹੈ. ਇਹ ਕੰਪਨੀ ਸਾਲਾਨਾ 26 ਲੱਖ ਦਾ ਟਰਨਉਵਰ ਕਮਾਉਂਦੀ ਹੈ.

ਇਸ ਕੰਮ ਕਰਕੇ ਉਨ੍ਹਾਂ ਦੇ ਪਰਿਵਾਰ ‘ਚ ਤਾਂ ਖੁਸ਼ਹਾਲੀ ਆਈ, ਉਨ੍ਹਾਂ ਦੇ ਨਾਲ ਜੁੜੇ ਹੋਰ ਪਰਿਵਾਰਾਂ ਦੀ ਮਾਲੀ ਹਾਲਤ ਵੀ ਵਧੀਆ ਹੋ ਗਈ ਅਤੇ ਕਈ ਹੋਰ ਪਰਿਵਾਰ ਸਵੈ-ਨਿਰਭਰ ਹੋ ਗਏ.