13 ਵਰ੍ਹੇਆਂ ਦੇ ਭਾਰਤੀ ਵਿੱਦਿਆਰਥੀ 'ਮੇਨਸਾ ਕੱਲਬ' 'ਚ ਸ਼ਾਮਿਲ, ਮਾਨਸਿਕ ਵਿੱਲਖਣਤਾ ਪ੍ਰਤੀਯੋਗਿਤਾ ਵਿੱਚ ਪ੍ਰਾਪਤ ਕੀਤੇ 162 'ਚੋਂ 161 ਅੰਕ

0

ਭਾਰਤੀ ਮੂਲ ਦੇ 13 ਵਰ੍ਹੇ ਦਾ ਸਕੂਲੀ ਵਿੱਦਿਆਰਥੀ ਬਰਤਾਨੀਆ ਦੇ ਸਨਮਾਨਿਤ 'ਆਈ ਕਿਉ ਮੇਨਸਾ ਕੱਲਬ' 'ਚ ਸ਼ਾਮਿਲ ਗਿਆ ਹੈ. ਉਸਨੇ ਆਈਕ੍ਯੂ ਪ੍ਰੀਖਿਆ 'ਚ 162 'ਚੋਂ 161 ਅੰਕ ਪ੍ਰਾਪਤ ਕੀਤੇ ਹਨ. ਰੋਹਨ ਦਾ ਅਸਲੀ ਨਾਂ ਵੇੰਕਟ ਸਤਿਆ ਸ਼੍ਰੀ ਰੋਹਨ ਚਿੱਕਮ ਨੂੰ 'ਕੇਟਲ 3 ਬੀ ਪੇਪਰ' ਅਤੇ 'ਕਲਚਰ ਫ਼ੇਅਰ ਸਕੇਲ' ਦੇ ਪ੍ਰੀਖਿਆ ਪਾਸ ਕਰਨ ਮਗਰੋਂ ਅਤੇ ਮੁਲਕ ਦੇ ਇਕ ਪ੍ਰਤੀਸ਼ਤ ਹੋਣਹਾਰਾਂ 'ਚੋਂ ਹੋਣ ਕਰਕੇ ਇਸ ਕੱਲਬ ਦਾ ਮੈਂਬਰ ਬਣਾਉਣ ਦਾ ਪ੍ਰਸਤਾਵ ਆਇਆ ਹੈ.

ਰੋਹਨ ਦੇ ਪਿਤਾ ਵਿਸ਼ਨੁ ਚਿੱਕਮ ਨੇ ਕਿਹਾ ਕੀ ਮੁਢਲੀ ਸਿਖਿਆ ਦੇ ਦੌਰਾਨ ਹੀ ਰੋਹਨ ਨੇ ਗਣਿਤ ਆਏ ਬੁਝਾਰਤਾਂ ਹਲ ਕਰਨ 'ਚ ਮਹਾਰਤ ਹਾਸਿਲ ਕਰ ਲਈ ਸੀ. ਬੀਤੇ ਸਾਲ ਵੀ ਉਸਨੇ 'ਯੂਕੇ ਗਣਿਤ ਚੈਲੇੰਜ' ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ.

ਰੋਹਨ ਦੇ ਪਿਤਾ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਨੇ ਅਤੇ ਬਰਤਾਨੀਆ 'ਚ ਸਾਫਟਵੇਯਰ ਇੰਜੀਨੀਅਰ ਵੱਜੋਂ ਕੰਮ ਕਰ ਰਹੇ ਹਨ. ਉਹਨਾਂ ਦਾ ਪਰਿਵਾਰ ਬੀਤੇ 8 ਸਾਲ ਤੋਂ ਬਰਤਾਨੀਆ 'ਚ ਹੀ ਵੱਸਿਆ ਹੋਇਆ ਹੈ. ਪਰਿਵਾਰ ਨੂੰ ਉਮੀਦ ਹੈ ਕੀ ਆਉਣ ਵਾਲੇ ਸਮੇਂ ਵਿੱਚ ਰੋਹਨ ਇਸ ਖੇੱਤਰ ਵਿੱਚ ਹੋਰ ਤਰੱਕੀ ਕਰੇਗਾ. ਉਹਨਾਂ ਨੇ ਕਿਹਾ ਕੀ ਗਣਿਤ ਤੇ ਭੌਤਿਕ ਵਿਗਿਆਨ ਰੋਹਨ ਦਾ ਮਨਭਾਉਂਦੇ ਵਿਸ਼ਾ ਹਨ. ਤਕਨੋਲੋਜੀ ਵਿੱਚ ਵੀ ਉਹ ਤੇਜ ਹੈ. ਹਾਲ ਵਿੱਚ ਹੀ ਉਸਨੇ ਆਪਣਾ ਪਹਿਲਾ ਮੋਬਾਇਲ ਐਪ 'ਪੋੰਗ ਰੇਟਰੋਸਕੇਪ' ਬਣਾਇਆ ਹੈ. ਇਹ ਐਪ ਅਮੇਜ਼ਨ ਐਪ ਸਟੋਰ ਤੇ ਉਪਲਬੱਧ ਹੈ.

मेनसा दुनिया की सबसे पुरानी और विशाल उच्च आई क्यू संस्था है। मान्यता और स्वीकृत प्राप्त आई क्यू जांच प्रक्रिया में सर्वश्रेष्ठ दो प्रतिशत प्रतिभावान इसकी सदस्यता हासिल कर सकते हैं।

ਮੇਨ੍ਸਾ ਦੁਨਿਆ ਦੀ ਸਭ ਤੋਂ ਪੁਰਾਣੀ ਤੇ ਵੱਡੀ ਆਈਕਿਉ ਸੰਸਥਾ ਹੈ. ਇਸ ਵਿੱਚ ਦੁਨਿਆ ਦੇ ਕੇਵਲ ਦੋ ਪ੍ਰਤੀਸ਼ਤ ਹੋਣਹਾਰ ਹੀ ਮੈਂਬਰ ਬਣ ਸਕਦੇ ਹਨ.

ਲੇਖਕ :ਪੀਟੀਆਈ

ਅਨੁਵਾਦ: ਅਨੁਰਾਧਾ ਸ਼ਰਮਾ